ਪਟਿਆਲਾ ਜਿਲ੍ਹੇ ਵਿੱਚ ਸ਼ੱਕੀ ਕਰੋਨਾ ਵਾਇਰਸ ਮਰੀਜ਼ ਦਾ ਟੈਸਟ ਆਇਆ ਨੈਗਟਿਵ – ਡਾ. ਮਲਹੋਤਰਾ
ਪਟਿਆਲਾ 25 ਮਾਰਚ ( )
ਰਜਿੰਦਰਾ ਹਸਪਤਾਲ ਵਿੱਚ ਸਾਹ ਦੀ ਬਿਮਾਰੀ ਨਾਲ ਪੀੜਤ ਲੜਕੀ ਦਾ ਕਰੋਨਾ ਵਾਇਰਸ ਦਾ ਟੈਸਟ ਨੈਗਟਿਵ ਪਾਇਆ ਗਿਆ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲ੍ਹਾ ਸੰਗਰੂਰ ਦੀ ਇੱਕ ਲੜਕੀ ਜ਼ੋ ਕਿ ਪਟਿਆਲਾ ਸ਼ਹਿਰ ਦੇ ਪ੍ਰੇਮ ਨਗਰ ਵਿੱਚ ਰਹਿ ਰਹੀ ਸੀ ਅਤੇ ਸਾਹ ਦੀ ਬਿਮਾਰੀ ਨਾਲ ਪੀੜਤ ਹੋਣ ਕਰਕੇ ਉਸਨੂੰ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ, ਜਿਸ ਦਾ ਕਰੋਨਾ ਵਾਇਰਸ ਦਾ ਟੈਸਟ ਕਰਨ ਉਪਰੰਤ ਨੈਗਟਿਵ ਆਇਆ ਹੈੇ।ਉਨਾਂ ਦੱਸਿਆ ਕਿ ਹੁਣ ਤੱਕ ਜਿਲ੍ਹੇ ਦੇ ਕੁੱਲ 9 ਮਰੀਜਾਂ ਦੇ ਕਰੋਨਾ ਦੀ ਬਿਮਾਰੀ ਸਬੰਧੀ ਟੈਸਟ ਕੀਤੇ ਗਏ ਹਨ ਅਤੇ ਸਾਰੇ ਹੀ ਨੈਗਟਿਵ ਆਏ ਹਨ।ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਮੌਸਮ ਦੀ ਤਬਦੀਲੀ ਕਾਰਨ ਹੋ ਰਹੇ ਵਾਇਰਲ ਫਲੂ ਤੋਂ ਘਬਰਾਉਣ ਦੀ ਲੋੜ ਨਹੀਂ ।
ਜੇਕਰ ਤੁਸੀ ਕਰੋਨਾ ਪ੍ਰਭਾਵਿਤ ਇਲਾਕਿਆਂ ਤੋਂ ਨਹੀਂ ਆਏ ਜਾ ਕਰੋਨਾ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਨਹੀਂ ਆਏ ਤਾਂ ਖਾਂਸੀ ਜੁਕਾਮ ਤੋਂ ਘਬਰਾਉਣ ਦੀ ਲੋੜ ਨਹੀਂ।ਇਹ ਵਾਇਰਲ ਫਲੂ ਦਵਾਈ ਲੈਣ ਨਾਲ ਠੀਕ ਹੋ ਜਾਂਦਾ ਹੈ। ਉਨ੍ਹਾ ਕਿਹਾ ਕਿ ਆਈ.ਸੀ.ਐਮ.ਆਰ ਦੀਆਂ ਗਾਈਡ ਲਾਈਨਜ਼ ਅਨੁਸਾਰ ਕਰੋਨਾ ਵਾਇਰਸ ਪੌਜੀਟਿਵ ਆਏ ਮਰੀਜਾਂ ਦੇ ਸੰਪਰਕ ਵਿੱਚ ਆਏ ਵਿਅਕਤੀ ਅਤੇ ਵਿਦੇਸ਼ਾਂ ਤੋਂ ਪਰਤੇ ਵਿਅਕਤੀ ਜਿੰਨ੍ਹਾਂ ਵਿੱਚ ਕਰੋਨਾ ਦੇ ਲੱਛਣ ਜਿਵੇਂ ਕਿ ਬੁਖਾਰ, ਖਾਂਸੀ, ਨੱਕ ਵਗਣਾ, ਸਾਹ ਲੈਣ ਵਿੱਚ ਤਕਲੀਫ ਆਦਿ ਵਰਗੀਆਂ ਨਿਸ਼ਾਨੀਆਂ ਹੋਣ ਤੇ ਹੀ ਕਰੋਨਾ ਵਾਇਰਸ ਸਬੰਧੀ ਟੈਸਟ ਕੀਤਾ ਜਾਂਦਾ ਹੈ।ਇਸ ਲਈ ਆਮ ਜਨਤਾ ਨੂੰ ਮੌਸਮ ਦੀ ਤਬਦੀਲੀ ਕਾਰਨ ਹੋਏ ਫਲੂ ਤੋਂਂ ਘਬਰਾਉਣ ਦੀ ਲੋੜ ਨਹੀਂ। ਉਹ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਜਾ ਕੇ ਆਪਣਾ ਇਲਾਜ਼ ਕਰਵਾਉਣ।
ਪਟਿਆਲਾ ਜਿਲ੍ਹੇ ਵਿੱਚ ਸ਼ੱਕੀ ਕਰੋਨਾ ਵਾਇਰਸ ਮਰੀਜ਼ ਦਾ ਟੈਸਟ ਆਇਆ ਨੈਗਟਿਵ – ਡਾ. ਮਲਹੋਤਰਾ Iਉਨਾਂ ਕਿਹਾ ਕਿ ਬਾਹਰੋਂ ਆਏ ਯਾਤਰੀ ਜ਼ੋ ਕਿ ਘਰ ਵਿੱਚ ਇਕਾਂਤਵਾਸ ਵਿੱਚ ਰੱਖੇ ਗਏ ਹਨ ਜੇਕਰ ਉਹ ਆਪਣਾ ਇਕਾਂਤਵਾਸ ਪੂਰਾ ਨਹੀਂ ਕਰ ਰਹੇ ਤਾਂ ਉਨ੍ਹਾਂ ਦੀ ਜਾਣਕਾਰੀ ਜਿਲ੍ਹਾ ਕੰਟਰੋਲ ਰੂਮ ਨੰਬਰ 0175-5128793 ਜਾਂ 0175-5127793 ਤੇ ਦਿੱਤੀ ਜਾਵੇ ਅਤੇ ਕਰੋਨਾ ਵਾਇਰਸ ਸਬੰਧੀ ਡਾਕਟਰ ਨਾਲ ਗੱਲਬਾਤ ਕਰਨ ਲਈ ਸੰਪਰਕ ਨੰਬਰ 9855871822 ਅਤੇ 9855686398 ਸਥਾਪਿਤ ਕੀਤੇ ਗਏ ਹਨ। ਕਰਫਿਊ ਵਿੱਚ ਢਿੱਲ ਅਤੇ ਘਰੇਲੂ ਸਮਾਨ ਮੁਹੱਈਆ ਕਰਵਾਉਣ ਸਬੰਧੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕੰਟਰੋਲ ਰੂਮ ਨੰਬਰ 0175- 2350550 ਤੇ ਸੰਪਰਕ ਕੀਤਾ ਜਾਵੇ।