ਘਰ ਬੈਠੇ ਹੀ ਸਿਹਤ ਸੰਬੰਧੀ ਆਮ ਸਮੱਸਿਆਵਾਂ ਲਈ ਡਾਕਟਰੀ ਮੁਫਤ ਸਲਾਹ- ਸੀ-ਡੈਕ ਈ ਸੰਜੀਵਨੀ ਓਪੀਡੀ ਸ਼ੁਰੂ

186

ਘਰ ਬੈਠੇ ਹੀ ਸਿਹਤ ਸੰਬੰਧੀ ਆਮ ਸਮੱਸਿਆਵਾਂ ਲਈ ਡਾਕਟਰੀ ਮੁਫਤ ਸਲਾਹ- ਸੀ-ਡੈਕ ਈ ਸੰਜੀਵਨੀ ਓਪੀਡੀ ਸ਼ੁਰੂ

ਪਟਿਆਲਾ  28 ਅਪਰੈਲ (ਗੁਰਜੀਤ ਸਿੰਘ ) 

ਪੰਜਾਬ ਸਰਕਾਰ ਨੇ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਸੂਬੇ ਦੇ ਲੋਕਾਂ ਲਈ ਨਿਰਵਿਘਨ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਲੋਕ ਹਿੱਤ ਉਪਰਾਲਾ ਕੀਤਾ ਹੈ। ਪੰਜਾਬ ਸਰਕਾਰ ਨੇ ਸੀ-ਡੈਕ ਮੁਹਾਲੀ ਵਲੋਂ ਵਿਕਸਤ ਏਕੀਕ੍ਰਿਤ ਟੈਲੀਮੇਡੀਸਨਲ ਸਲਿਊਸ਼ਨ, “ਈ-ਸੰਜੀਵਨੀ-ਆਨਲਾਈਨ ਓਪੀਡੀ ” (ਡਾਕਟਰ ਤੋਂ ਮਰੀਜ਼ ਤੱਕ) ਦੀ ਸ਼ੁਰੂਆਤ ਕੀਤੀ ਹੈ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਸਿਹਤ ਮੰਤਰੀ  ਬਲਬੀਰ ਸਿੰਘ ਸਿੱਧੂ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਇਹ ਉਪਰਾਲਾ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਆਮ ਲੋਕਾਂ ਲਈ ਵਿਸ਼ੇਸ਼ ਸਿਹਤ ਸੇਵਾਵਾਂ ਦੀ ਪਹੁੰਚਾਉਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਆਨਲਾਈਨ ਓ.ਪੀ.ਡੀ ਦੀਆਂ ਸੇਵਾਵਾਂ ਲੈਣ ਲਈ ਹੈ। ਉਨ੍ਹਾਂ ਦੱਸਿਆ ਕਿ ਇਹ ਲੋਕਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਮਾਹਰ ਡਾਕਟਰਾਂ ਦੇ ਨੈਟਵਰਕ ਨਾਲ ਜੁੜਨ ਅਤੇ ਘਰ ਬੈਠੇ ਹੀ ਸਿਹਤ ਸੰਬੰਧੀ ਆਮ ਸਮੱਸਿਆਵਾਂ ਲਈ ਡਾਕਟਰੀ ਇਲਾਜ ਅਤੇ ਸਲਾਹ ਲੈਣ ਲਈ ਪਲੇਟਫਾਰਮ ਪ੍ਰਦਾਨ ਕਰਦਾ ਹੈ।

ਘਰ ਬੈਠੇ ਹੀ ਸਿਹਤ ਸੰਬੰਧੀ ਆਮ ਸਮੱਸਿਆਵਾਂ ਲਈ ਡਾਕਟਰੀ ਮੁਫਤ ਸਲਾਹ- ਸੀ-ਡੈਕ ਈ ਸੰਜੀਵਨੀ ਓਪੀਡੀ ਸ਼ੁਰੂ

ਡਾ ਮਲਹੋਤਰਾ ਨੇਂ ਦੱਸਿਆ ਕਿ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਟੈਲੀਮੇਡਸੀਨ ਸੇਵਾਵਾਂ ਤੋਂ ਇਲਾਵਾ ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ ਵਿਭਾਗ ਦੇ ਸਰਗਰਮ ਸਹਿਯੋਗ ਨਾਲ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਇਸ ਪ੍ਰੋਗਰਾਮ ਨੂੰ ਸੂਬੇ ਭਰ ਵਿੱਚ ਲਾਗੂ ਕੀਤਾ ਹੈ ।ਉਹਨਾਂ ਈ-ਸੰਜੀਵਨੀ ਓਪੀਡੀ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਉੱਤੇ ਚਾਨਣਾ ਪਾਉਂਦਿਆਂ ਕਿਹਾ ਇਸ ਵਿੱਚ ਮਰੀਜ਼ਾਂ ਦੀ ਰਜਿਸਟ੍ਰੇਸ਼ਨ, ਟੋਕਨ ਜਨਰੇਸ਼ਨ, ਕਤਾਰ ਪ੍ਰਬੰਧਨ, ਸਬੰਧਤ ਡਾਕਟਰ ਨਾਲ ਆਡੀਓ-ਵੀਡੀਓ ਮਸ਼ਵਰਾ, ਈ-ਪ੍ਰਸਕ੍ਰਿਪਸ਼ਨ, ਐਸ.ਐਮ.ਐਸ/ ਈਮੇਲ ਨੋਟੀਫਿਕੇਸ਼ਨ ਅਤੇ ਰਾਜ ਦੇ ਡਾਕਟਰਾਂ ਦੁਆਰਾ ਸੇਵਾਵਾਂ  ਪੂਰੀ ਤਰਾਂ ਮੁਫਤ ਹਨ।

ਜਿਲਾ ਨੋਡਲ ਅਫਸਰ ਈ-ਸੰਜੀਵਾਨੀ ਡਾ.ਐਮ.ਐਸ.ਧਾਲੀਵਾਲ.ਨੇਂ ਦੱਸਿਆ ਕਿ ਤਾਲਾਬੰਦੀ ਦੌਰਾਨ ਗੈਰ-ਐਮਰਜੈਂਸੀ ਮਾਮਲਿਆਂ ਵਿੱਚ ਡਾਕਟਰਾਂ ਤੱਕ ਪਹੁੰਚ ਨਾ ਕਰਨ ਕਾਰਨ ਨਾਗਰਿਕਾਂ ਵਿੱਚ ਕੁਝ ਹੱਦ ਤਕ ਬੇਚੈਨੀ ਹੈ। ਇਸ ਲਈ ਇਹ ਤਕਨੀਕ ਸਮਾਜ ਦੇ ਸਾਰੇ ਵਰਗਾਂ ਨੂੰ ਕਰਫਿਊ ਅਤੇ ਕੋਵਿਡ -19 ਮਹਾਂਮਾਰੀ ਦਰਮਿਆਨ ਮਿਆਰੀ ਡਾਕਟਰੀ ਸਲਾਹ ਅਤੇ ਇਲਾਜ ਦੀ ਮੁਹੱਈਆ ਕਰਵਾਉਣ ਵਿਚ ਸਹਾਇਤਾ ਕਰੇਗੀ।ਉਹਨਾਂ ਦੱਸਿਆਂ ਕਿ ਇਹ ਵਿਸ਼ੇਸ਼ਤਾ ਕੋਵਾ ਪੰਜਾਬ ਮੋਬਾਈਲ ਐਪਲੀਕੇਸ਼ਨ ਵਿਚ ਵੀ ਉਪਲਬਧ ਹੈ ਜੋ ਐਂਡਰਾਇਡ ਲਈ ਗੂਗਲ ਪਲੇ ਸਟੋਰ ਤੇ ਅਤੇ ਆਈਓਐਸ ਲਈ ਐਪਲ ਐਪਸਟੋਰ ਤੇ ਉਪਲਬਧ ਹੈ। “ਈ-ਸੰਜੀਵਨੀ-ਓਪੀਡੀ” ਦੇ ਲਾਭ ਲੈਣ ਲਈ ਮਰੀਜ਼ / ਵਿਅਕਤੀ ਕੋਲ ਇੱਕ ਕੰਪਿਊਟਰ, ਲੈਪਟਾਪ ਜਾਂ ਟੈਬਲੇਟ (ਟੈਬ) ਦੇ ਨਾਲ ਇੱਕ ਵੱਖਰਾ ਜਾਂ ਇਨਬਿਲਟ ਵੈਬਕੈਮ, ਮਾਈਕ, ਸਪੀਕਰ ਅਤੇ ਇੱਕ 2 ਐਮਬੀਪੀਐਸ ਜਾਂ ਤੇਜ਼ ਇੰਟਰਨੈਟ ਕਨੈਕਸ਼ਨ  ਹੋਣਾ ਚਾਹੀਦਾ ਹੈ। ਮੁਫਤ ਮੈਡੀਕਲ ਸਲਾਹ ਪ੍ਰਦਾਨ ਕਰਨ ਲਈ, ਸ਼ੁਰੂ ਵਿਚ ਰਾਜ ਸਿਹਤ ਵਿਭਾਗ ਦੇ ਡਾਕਟਰਾਂ ਦੀ ਇਕ ਟੀਮ ਸੋਮਵਾਰ ਤੋਂ ਸ਼ਨੀਵਾਰ (ਸਵੇਰੇ 10 ਵਜੇ ਤੋਂ 1 ਵਜੇ ਤੱਕ) ਉਪਲਬਧ ਰਹੇਗੀ ਅਤੇ ਲੋੜ ਪੈਣ ਤੇ  ਇਹ ਸਮਰੱਥਾ ਲੋਕਾਂ ਦੇ ਫੀਡਬੈਕ ਦੇ ਆਧਾਰ ਤੇ ਵਧਾਈ ਜਾ ਸਕਦੀ ਹੈ। ਇਹ ਸਹੂਲਤ ਉਨਾਂ ਬਿਮਾਰ ਲੋਕਾਂ ਲਈ ਲਾਭਕਾਰੀ ਹੋਵੇਗੀ ਜੋ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਹਸਪਤਾਲਾਂ ਜਾਣ ਤੋਂ ਡਰ ਮਹਿਸੂਸ ਕਰ ਰਹੇ ਹਨ।