ਸ਼ਰਤਾਂ ਦੇ ਆਧਾਰ ’ਤੇ ਬਠਿੰਡਾ ਜ਼ਿਲ੍ਹੇ ਵਿਚ ਉਦਯੋਗਾਂ ਨੂੰ ਕੁਝ ਛੋਟਾਂ

157

ਸ਼ਰਤਾਂ ਦੇ ਆਧਾਰ ’ਤੇ ਬਠਿੰਡਾ ਜ਼ਿਲ੍ਹੇ ਵਿਚ ਉਦਯੋਗਾਂ ਨੂੰ ਕੁਝ ਛੋਟਾਂ

ਬਠਿੰਡਾ, 1 ਮਈ :

ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟੇ੍ਰਟ ਬੀ.ਸ੍ਰੀ ਨਿਵਾਸਨ ਨੇ ਬਠਿੰਡਾ ਵਿਚ ਮਿਉਸੀਪਲ ਲਿਮਟ ਤੋਂ ਬਾਹਰ ਸਥਿਤ ਉਦਯੋਗਾਂ, ਸਰਕਾਰ ਵਲੋਂ ਸਥਾਪਤ ਫ਼ੋਕਲ ਪੁਆਇੰਟਾਂ, ਇੰਡਸਟਰੀਅਲ ਅਸਟੇਟ ਅਤੇ ਇੰਡਸਟਰੀਅਲ ਗਰੋਥ ਸੈਂਟਰਾਂ ਵਿਚ ਸਥਿਤ ਉਦਯੋਗਾਂ ਨੂੰ ਕਰਫ਼ਿਊ ਦੌਰਾਨ ਚਲਾਉਣ ਦੀ ਪ੍ਰਵਾਨਗੀ ਸ਼ਰਤਾਂ ਦੇ ਅਧਾਰ ’ਤੇ ਦਿੱਤੀ ਹੈ।

ਜ਼ਿਲ੍ਹਾ ਮੈਜਿਸਟੇ੍ਰਟ ਨੇ ਕਿਹਾ ਕਿ ਜੋ ਉਦਯੋਗਪਤੀ ਭਾਰਤ ਸਰਕਾਰ ਦੇ ਪੱਤਰ ਨੰਬਰ 40-3-2020-4M-11 ਮਿਤੀ 15-4-2020 ਰਾਹੀਂ ਜਾਰੀ ਕੀਤੀ ਐਸ.ਓ.ਪੀ ਦੇ ਅਨੈਕਸ਼ਚਰ 2 ਰਾਹੀਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੇ ਸਮਰੱਥ ਹੈ ਉਹ ਆਪਣਾ ਯੂਨਿਟ ਸ਼ੁਰੂ ਕਰਨ ਤੋਂ ਪਹਿਲਾਂ ਇਸ ਸਬੰਧੀ ਇੱਕ ਸਵੈ ਘੋਸ਼ਣਾ ਪੱਤਰ ਜਨਰਲ ਮੈਨੇਜ਼ਰ, ਜ਼ਿਲ੍ਹਾ ਉਦਯੋਗ, ਕੇਂਦਰ ਬਠਿੰਡਾ ਦੀ ਈਮੇਲ gmdicbti9510gmail.com ਲੂ’ਤੇ ਭੇਜੇਗਾ, ਜਿਸ ਨਾਲ ਉਹ ਉਦਯੋਗ ਨਾਲ ਸਬੰਧਤ ਲੇਬਰ ਦੀ ਗਿਣਤੀ ਅਤੇ ਉਨ੍ਹਾਂ ਨੂੰ ਲਿਆਉਣ ਵਾਲੇ ਵਹੀਕਲ ਦਾ ਵੇਰਵਾ ਨਾਲ ਨੱਥੀ ਕਰੇਗਾ।

ਇਸ ਦੌਰਾਨ ਲੇਬਰ ਨੂੰ ਫ਼ੈਕਟਰੀ/ਯੂਨਿਟ ਦੇ ਅੰਦਰ ਹੀ ਰੱਖਣ ਦੇ ਪ੍ਰਬੰਧ ਕੀਤੇ ਜਾਣਗੇ ਅਤੇ ਜੇਕਰ ਫ਼ੈਕਟਰੀ ਤੇ ਯੂਨਿਟ ਦੇ ਅੰਦਰ ਮੁਕੰਮਲ ਪ੍ਰਬੰਧ ਨਹੀਂ ਹਨ ਤਾਂ ਲੇਬਰ ਦੇ ਫੈਕਟਰੀ ਵਿਚ ਆਉਣ ਜਾਣ ਲਈ ਵਿਸ਼ੇਸ਼ ਵਹੀਕਲ ਦੇ ਪ੍ਰਬੰਧ ਕੀਤਾ ਜਾਵੇਗਾ। ਇਸ ਵਹੀਕਲ ’ਤੇ ਹੀ ਰੋਜਾਨਾ ਲੇਬਰ ਨੂੰ ਉਸ ਦੇ ਘਰ ਤੋਂ ਲਿਆਇਆ ਅਤੇ ਛੱਡਿਆ ਜਾਵੇਗਾ। ਅਜਿਹੇ ਵਹੀਕਲਾਂ ਦਾ ਪ੍ਰਬੰਧ ਉਦਯੋਗਪਤੀ ਨੂੰ ਆਪਣੇ ਪੱਧਰ ’ਤੇ ਹੀ ਕਰਨਾ ਹੋਵੇਗਾ।

ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਲੇਬਰ ਦੇ ਵਿਅਕਤੀ ਅਤੇ ਫ਼ੈਕਟਰੀ ਮਾਲਕ ਸਵੇਰੇ 10 ਵਜੇ ਤੋਂ ਪਹਿਲਾਂ ਫੈਕਟਰੀ ਵਿਚ ਜਾ ਸਕਦੇ ਹਨ ਅਤੇ ਸ਼ਾਮ 6 ਵਜੇ ਫੈਕਟਰੀ ਤੋਂ ਘਰ ਵਾਪਸ ਆ ਜਾਣਗੇ ਅਤੇ ਦਿਨ ਦੇ ਸਮੇਂ ਵਿਚ ਕੋਈ ਵੀ ਆਉਣ ਜਾਣ ਨਹੀਂ ਕੀਤੀ ਜਾਵੇਗੀ।

Bathinda deputy commissioner B.srinivasanhas cleared that there will be no relaxation in curfew in Bathinda from tomorrow . A decision will be taken up on April, 30
DC Bathinda

ਉਨ੍ਹਾਂ ਕਿਹਾ ਕਿ ਫ਼ੈਕਟਰੀ ਵਿਚ ਕੋਈ ਲੇਬਰ ਦਾ ਵਿਅਕਤੀ ਪੈਦਲ ਜਾਂ ਸਾਈਕਲ ਜਾਂ ਆਪਣੇ ਕਿਸੇ ਨਿੱਜੀ ਵਹੀਕਲ ’ਤੇ ਨਹੀਂ ਆ ਜਾ ਸਕੇਗਾ ਸਗੋਂ ਇਨ੍ਹਾਂ ਦਾ ਆਉਣ ਜਾਣ ਵਿਸ਼ੇਸ਼ ਵਹੀਕਲ ’ਤੇ ਹੀ ਹੋਵੇਗੀ। ਜਿਸ ਵਹੀਕਲ ਦਾ ਕਰਫਿਊ ਪਾਸ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਕੰਮ ਦੌਰਾਨ ਸਮਾਜਿਕ ਦੂਰੀ ਬਣਾ ਕੇ ਰੱਖਣੀ ਯਕੀਨੀ ਬਣਾਈ ਜਾਵੇ ਅਤੇ ਭਾਰਤ ਸਰਕਾਰ ਵਲੋਂ ਜਾਰੀ ਐਸ.ਓ.ਪੀ. ਦੀਆਂ ਸ਼ਰਤਾਂ ਦੀ ਪਾਲਣਾ ਕਰਨੀ ਕਰਨੀ ਯਕੀਨੀ ਬਣਾਈ ਜਾਵੇਗੀ। ਜਨਰਲ ਮੈਨੇਜ਼ਰ, ਜ਼ਿਲ੍ਹਾ ਉਦਯੋਗ ਕੇਂਦਰ ਅਤੇ ਸਹਾਇਕ ਲੇਬਰ ਕਮਿਸ਼ਨਰ ਤੇ ਡਿਪਟੀ ਡਾਇਰੈਕਟਰ, ਫ਼ੈਕਟਰੀ ਸਮੇਂ ਸਮੇਂ ’ਤੇ ਇਨ੍ਹਾਂ ਫੈਕਟਰੀ/ਯੂਨਿਟਾਂ ਦਾ ਦੌਰਾ ਕਰਕੇ ਭਾਰਤ ਸਰਕਾਰ/ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਐਸ.ਓ.ਪੀ ਦੀਆਂ ਸਾਰੀਆਂ ਸ਼ਰਤਾਂ ਦੀ ਪਾਲਣਾ ਕੀਤੀ ਜਾਣੀ ਯਕੀਨੀ ਬਣਾਉਣਗੇ।

ਉਨ੍ਹਾਂ ਦੱਸਿਆ ਕਿ ਉਦਯੋਗ ਕੋਵਿਡ 19 ਨਾਲ ਸਬੰਧਤ ਭਾਰਤ ਸਰਕਾਰ/ਰਾਜ ਸਰਕਾਰ ਅਤੇ ਜ਼ਿਲ੍ਹਾ ਮੈਜਿਸਟੇ੍ਰਟ ਵਲੋਂ ਜਾਰੀ ਕੀਤੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨਗੇ। ਜੇਕਰ ਉਨ੍ਹਾਂ ਵਲੋਂ ਹਦਾਇਤਾਂ ਦੀ ਉਲੰਘਣਾ ਕੀਤੀ ਗਈ ਤਾਂ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।