ਪਟਿਆਲਾ ਜਿਲੇ ਵਿਚ ਇੱਕ ਹੋਰ ਕੋਵਿਡ ਕੇਸ ਦੀ ਹੋਈ ਪੁਸ਼ਟੀ; 75 ਸਾਲਾ ਬਜੁਰਗ ਔਰਤ ਨੇਂ ਵੀ ਕਰੋਨਾ ਨੂੰ ਦਿੱਤੀ ਮਾਤ

196

ਪਟਿਆਲਾ ਜਿਲੇ  ਵਿਚ ਇੱਕ ਹੋਰ ਕੋਵਿਡ ਕੇਸ ਦੀ ਹੋਈ ਪੁਸ਼ਟੀ;  75 ਸਾਲਾ ਬਜੁਰਗ ਔਰਤ ਨੇਂ ਵੀ ਕਰੋਨਾ ਨੂੰ ਦਿੱਤੀ ਮਾਤ

ਪਟਿਆਲਾ 20 ਮਈ  (          )

ਜਿਲੇ ਵਿਚ ਇੱਕ ਹੋਰ ਕੋਵਿਡ ਕੇਸ ਦੀ ਪੁਸ਼ਟੀ ਹੋਈ ਹੈ ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀ ਕੋਵਿਡ ਜਾਂਚ ਸਬੰਧੀ ਲੈਬ ਵਿਚ ਭੇਜੇ ਗਏ 156 ਸੈਂਪਲਾ ਵਿਚੋਂ 151 ਕੇਸਾਂ ਦੀ ਪ੍ਰਾਪਤ ਹੋਈ ਲੈਬ ਰਿਪੋਰਟ ਵਿਚੋ 150 ਸੈਂਪਲਾਂ ਦੀ ਰਿਪੋਰਟ ਕੋਵਿਡ ਨੈਗੇਟਿਵ ਪਾਈ ਗਈ ਹੈ ਅਤੇ ਇੱਕ ਕੋਵਿਡ ਪੋਜਟਿਵ ਪਾਈ ਗਈ ਹੈ।ਬਾਕੀ ਦੇ ਸੈਂਪਲਾ ਦੀ ਰਿਪੋਰਟ ਕੱਲ ਨੂੰ ਆਵੇਗੀ।ਪੋਜਟਿਵ ਕੇਸ ਬਾਰੇ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਐਸ.ਐਸ.ਟੀ. ਨਗਰ ਦਾ ਰਹਿਣ ਵਾਲਾ 28 ਸਾਲਾ ਵਿਅਕਤੀ ਜੋ ਕਿ ਪਿਛਲੇ ਦਿਨੀ ਮੁੰਬਈ ਤੋਂ ਵਾਪਸ ਪਰਤ ਕੇ ਆਇਆ ਸੀ,ਦਾ ਬਾਹਰੀ ਰਾਜ ਤੋਂ ਆਉਣ ਕਾਰਨ  ਕੋਵਿਡ ਜਾਂਚ ਸਬੰਧੀ ਸੈਂਪਲ ਲਿਆ ਗਿਆ ਸੀ ਜੋ ਕਿ ਲੈਬ ਤੋਂ ਪਾ੍ਰਪਤ ਰਿਪੋਰਟ ਅਨੁਸਾਰ ਕੋਵਿਡ ਪੋਜਟਿਵ ਪਾਇਆ ਗਿਆ ਹੈ।ਡਾ. ਮਲਹੋਤਰਾ ਨੇ ਦੱਸਿਆ ਕਿ ਪੋਜਟਿਵ ਆਏ ਇਸ ਵਿਅਕਤੀ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਉਸ ਦੇ ਨੇੜੇ ਦੇ ਸੰਪਰਕ ਵਿਚ ਆਏ ਸਾਰੇ ਵਿਅਕਤੀਆਂ ਦੀ ਭਾਲ ਕਰਕੇ ਉਹਨਾਂ ਦੇ ਕੋਵਿਡ ਸਬੰਧੀ ਸੈਂਪਲ ਲਏ ਜਾਣਗੇ।ਉਹਨਾਂ ਕਿਹਾ ਕਿ ਪੋਜਟਿਵ ਵਿਅਕਤੀ ਅਤੇ ਆਲੇ ਦੁਆਲੇ ਦੇ ਘਰਾਂ ਵਿਚ ਸੋਡੀਅਮ ਹਾਈਪੋਕਲੋਰਾਈਡ ਸਪਰੇਅ ਕਰਵਾਈ ਜਾ ਰਹੀ ਹੈ।ਉਹਨਾਂ ਦੱਸਿਆ ਕਿ ਇਹ ਇੱਕ ਬਾਹਰੀ ਰਾਜ ਤੋਂ  ਹੋਈ ਇੰਫੇਕਸ਼ਨ ਦਾ ਕੇਸ ਹੈ।ਇਸ ਲਈ ਇਸ ਦਾ ਲੋਕਲ ਏਰੀਏ ਵਿਚੋ ਇਨਫੈਕਸ਼ਨ ਹੋਣ ਦਾ ਕੋਈ ਸਬੰਧ ਨਹੀ।ਉਹਨਾਂ ਦੱਸਿਆ ਕਿ ਪਿਛਲੇ ਦਿਨੀ ਰਾਜਪੁਰਾ ਦੇ ਪੋਜਟਿਵ ਆਏ ਵਿਅਕਤੀਆਂ ਦੇ ਨੇੜੇ ਅਤੇ ਦੂਰ ਦੇ ਸੰਪਰਕ ਵਿਚ ਆਏ ਜਿਨੇ ਵਿਅਕਤੀਆਂ ਦੇ ਸੈਂਪਲ ਲਏ ਗਏ ਸਨ ਉਹ ਸਾਰੇ ਹੀ ਕੋਵਿਡ ਨੈਗੇਟਿਵ ਆਏ ਹਨ।

ਡਾ. ਮਲਹੋਤਰਾ ਨੇਂ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰੋਨਾ ਤੋਂ ਗ੍ਰਸਤ 17 ਹੋਰ ਵਿਅਕਤੀ ਠੀਕ ਹੋਕੇ ਆਪਣੇ ਘਰਾਂ ਨੂੰ ਚਲੇ ਗਏ ਹਨ।ਜਿਹਨਾਂ ਵਿਚ ਇੱਕ 75 ਸਾਲਾ ਬਜੁਰਗ ਅੋਰਤ ਵੀ ਸ਼ਾਮਲ ਹੈ।ਉਹਨਾਂ ਦੱਸਿਆ ਕਿ ਇਹਨਾਂ 17 ਵਿਅਕਤੀਆਂ ਵਿਚੋ 9 ਰਾਜਪੁਰਾ, 4 ਸਮਾਣਾ , 1 ਦੁਧਨਸਾਧਾ ਬਲਾਕ , ਦੋ ਪਾਤੜਾਂ ਅਤੇ ਇੱਕ ਜਲੰਧਰ  ਦੇ ਰਹਿਣ ਵਾਲੇ ਹਨ। ਉਹਨਾਂ ਕਿਹਾ ਕਿ ਛੁੱਟੀ ਹੋਣ ਵਾਲੇ ਇਹਨਾਂ ਸਾਰੇ ਮਰੀਜਾ ਨੂੰ ਅਗਲੇ ਸੱਤ ਦਿਨ ਆਪਣੇ ਘਰਾਂ ਵਿਚ ਹੀ ਵੱਖਰੇ ਰਹਿਣ ਲਈ ਕਿਹਾ ਗਿਆ ਹੈ।

ਪਟਿਆਲਾ ਜਿਲੇ  ਵਿਚ ਇੱਕ ਹੋਰ ਕੋਵਿਡ ਕੇਸ ਦੀ ਹੋਈ ਪੁਸ਼ਟੀ;  75 ਸਾਲਾ ਬਜੁਰਗ ਔਰਤ ਨੇਂ ਵੀ ਕਰੋਨਾ ਨੂੰ ਦਿੱਤੀ ਮਾਤ

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 136 ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਜਿਆਦਾਤਰ ਬਾਹਰੋਂ ਆ ਰਹੇੇ ਯਾਤਰੀਆਂ / ਲੇਬਰ, ਫਲੂ ਕਾਰਨਰਾਂ ਤੇ ਲਏ ਗਏ ਸੈਂਪਲ ਸ਼ਾਮਿਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ । ਉਹਨਾ ਦੱਸਿਆ ਕਿ ਜਿਲੇ ਵਿਚ ਕੋੋਵਿਡ ਸੈਂਪਲਿੰਗ ਵਿਚ ਵਾਧਾ ਕਰਨ ਲਈ 24 ਹੋਰ ਟੀਮਾਂ ਦਾ ਗਠਨ ਕੀਤਾ ਗਿਆ ਹੈ।ਜਿਸ ਵਿਚ ਸ਼ਾਮਲ ਮੈਡੀਕਲ ਅਫਸਰ/ ਰੁਰਲ ਮੈਡੀਕਲ ਅਫਸਰਾਂ ਅਤੇ ਸੁਪੋਰਟਿਵ ਸਟਾਫ ਨੂੰ ਅੱਜ ਮਾਤਾ ਕੁਸ਼ਲਿਆ ਹਸਪਤਾਲ ਦੇ ਕਾਨਫੰਰਸ ਹਾਲ ਵਿਚ ਮਾਹਰ ਡਾਕਟਰਾਂ ਵੱਲੋ ਕੋਵਿਡ ਸੈਂਪਲ ਲੈਣ ਦੀ ਤਕਨੀਕ, ਸੈਂਪਲਾਂ ਨੂੰ ਪੈਕ ਕਰਨ ਅਤੇੇ ਲੈਬ ਵਿਚ ਭੇਜਣ ਦੀ ਸਾਰੀ ਪੀ੍ਰਕ੍ਰਿਆ ਬਾਰੇ ਸਿਖਲਾਈ ਦਿੱਤੀ ਗਈ।

ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 2780 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ 108 ਕੋਵਿਡ ਪੋਜਟਿਵ ਜੋ ਕਿ ਜਿਲਾ ਪਟਿਆਲਾ ਨਾਲ ਸਬੰਧਤ ਹਨ, 2534 ਨੈਗਟਿਵ ਅਤੇ 138 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਦੋ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ ਅਤੇ 98 ਕੇਸ ਠੀਕ ਹੋ ਚੁੱਕੇ ਹਨ। ਉਹਨਾਂ ਦੱਸਿਆ ਕਿ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 8 ਹੈ।