ਬਠਿੰਡਾ ਰਿਫਾਇਨਰੀ ਨਾਲ ਜੁੜੀਆਂ ਕੰਪਨੀਆਂ ਵਿਚ ਵੱਖ ਵੱਖ ਅਸਾਮੀਆਂ ਉਪਲਬੱਧ

307

ਬਠਿੰਡਾ ਰਿਫਾਇਨਰੀ ਨਾਲ ਜੁੜੀਆਂ ਕੰਪਨੀਆਂ ਵਿਚ ਵੱਖ ਵੱਖ ਅਸਾਮੀਆਂ ਉਪਲਬੱਧ

ਬਠਿੰਡਾ, 4 ਜੂਨ

ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਤਹਿਤ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਬਠਿੰਡਾ ਵੱਲੋਂ ਕੋਵਿਡ-19 ਦੇ ਪ੍ਰਭਾਵ ਨੂੰ ਵੇਖਦੇ ਹੋਏ ਡਿਪਟੀ ਡਾਇਰੈਕਟਰ ਸ਼੍ਰੀ ਰਮੇਸ਼ ਚੰਦਰ ਖੁੱਲਰ ਵੱਲੋਂ ਦੱਸਿਆ ਗਿਆ ਕਿ ਦਫਤਰ ਵੱਲੋਂ ਪ੍ਰਾਰਥੀਆਂ ਦੀ ਆਨਲਾਇਨ ਕੌਸ਼ਲਿੰਗ ਕੀਤੀ ਜਾ ਰਹੀ ਹੈ।  ਅੰਕੁਰਵੀਰ ਅਰੋੜਾ ਵੱਲੋਂ ਡਿਜੀਟਲ ਮਾਧਿਅਮ ਰਾਹੀਂ ਪ੍ਰਾਰਥੀਆਂ ਨੂੰ ਵੱਖੋ-ਵੱਖਰੇ ਕੈਰੀਅਰ ਚੁਣਨ ਦੇ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ।

ਬਿਊਰੋ ਦੇ ਡਿਪਟੀ ਸੀ.ਈ.ਓ. ਤੀਰਥਪਾਲ ਸਿੰਘ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਬੇਰੋਜਗਾਰਾ ਨੂੰ ਰੋਜਗਾਰ ਮੁਹੱਇਆ ਕਰਵਾਉਣ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਬਠਿੰਡਾ ਨਾਲ ਜੁੜੀਆਂ ਕੰਪਨੀਆਂ ਨਾਲ ਟਾਈ ਅਪ ਕਰਕੇ ਵੱਖੋ-ਖਰੀਆਂ ਅਸਾਮੀਆਂ ਦੀ ਸਿਰਜਣਾ ਕੀਤੀ ਗਈ ਹੈ,  ਜਿਸ ਅਧੀਨ ਉਸਾਰੀ ਦੇ ਕੰਮਾਂ ਲਈ ਵੱਖ-ਵੱਖ ਕੰਪਨੀਆਂ ਦੁਆਰਾ ਵੈਲਡਰ, ਰਾਜ ਮਿਸਤਰੀ, ਕਾਰਪੇਂਟਰ, ਪੇਂਟਰ, ਸਟੀਲਵਾਈਡਰ, ਇਲੈਕਟ੍ਰੀਸਿਅਨ, ਗਰਾਇਡਰ, ਗੈਸ ਕਟਰ, ਰਿਗਰ, ਪਾਇਪ ਫਿਟਰ, ਫਿਟਰ, ਖਲਾਸੀ, ਮਿਲਫਿਟਰ, ਹੈਲਪਰ, ਸਿਵਲ ਵਰਕਰ ਅਤੇ ਅਨਸਕਿਲਿਡ ਵਰਕਰ ਦੀ ਜਰੂਰਤ ਹੈ।

ਬਠਿੰਡਾ ਰਿਫਾਇਨਰੀ ਨਾਲ ਜੁੜੀਆਂ ਕੰਪਨੀਆਂ ਵਿਚ ਵੱਖ ਵੱਖ ਅਸਾਮੀਆਂ ਉਪਲਬੱਧ

ਇਹਨਾਂ ਅਸਾਮੀਆਂ ਲਈ ਚਾਹਵਾਨ ਪ੍ਰਾਰਥੀ ਆਪਣਾ ਬਾਇਓਡਾਟਾ ਈਮੇਲ ਆਈ.ਡੀ. [email protected] ਤੇ ਭੇਜ ਸਕਦੇ ਹਨ। ਹੋਰ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 77196-81908 ਤੇ ਸੰਪਰਕ ਕੀਤਾ ਜਾ ਸਕਦਾ ਹੈ।