ਐਸ.ਜੀ.ਪੀ.ਸੀ ਦੀਆਂ ਸੰਸਥਾਵਾਂ ਵਿੱਚ ਘੱਲੂਘਾਰੇ ਦਿਵਸ ਮੌਕੇ ਕਰਵਾਏ ਗਏ ਸ੍ਰੀ ਚੌਪਈ ਸਾਹਿਬ ਦੇ ਪਾਠ

236

ਐਸ.ਜੀ.ਪੀ.ਸੀ ਦੀਆਂ ਸੰਸਥਾਵਾਂ ਵਿੱਚ ਘੱਲੂਘਾਰੇ ਦਿਵਸ ਮੌਕੇ ਕਰਵਾਏ ਗਏ ਸ੍ਰੀ ਚੌਪਈ ਸਾਹਿਬ ਦੇ ਪਾਠ

ਪਟਿਆਲਾ,9, ਮਈ

ਸਿੱਖਾਂ ਦੀ ਸਿਰਮੌਰ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਰਤਸਰ ਸਾਹਿਬ ਅਧੀਨ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਵਿਚ ਮਾਨਯੋਗ ਪ੍ਰਧਾਨ ਸਾਹਿਬ, ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਜੀ ਦੀ ਅਗਵਾਈ ਅਧੀਨ ਘੱਲੂਘਾਰੇ ਦਿਵਸ ਮੌਕੇ 6 ਜੂਨ ਨੂੰ ਸ੍ਰੀ ਚੌਪਈ ਸਾਹਿਬ ਦੇ ਪਾਠ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।

ਇਸ ਮੌਕੇ ਡਾ. ਤੇਜਿੰਦਰ ਕੌਰ ਧਾਲੀਵਾਲ, ਡਾਇਰੈਕਟਰ ਐਜੂਕੇਸ਼ਨ ਨੇ ਦੱਸਿਆ ਕਿ ਸਿੱਖ ਇਤਿਹਾਸ ਵਿੱਚ ਇਹ ਦਿਨ ਬਹੁਤ ਹੀ ਦੁਖਦਾਈ ਹੈ ਅਤੇ ਗੁਰੂ ਸਾਹਿਬਾਨ ਨੇ ਸਾਨੂੰ ਹਮੇਸ਼ਾ ਹੀ ਸਬਰ ਵਿੱਚ ਰਹਿਣ ਦਾ ਸੰਦੇਸ਼ ਦਿੱਤਾ ਹੈ। ਇਤਿਹਾਸ ਵਿੱਚ ਵਾਪਰੇ ਇਸ ਤਰ੍ਹਾਂ ਦੇ ਵਰਤਾਰਿਆਂ ਪ੍ਰਤੀ ਵਿਦਿਆਰਥੀਆਂ ਨੂੰ ਜਾਣੂ ਕਰਵਾਉਂਦੇ ਹੋਏ, ਸ੍ਰੀ ਚੌਪਈ ਸਾਹਿਬ ਦੇ ਪਾਠ ਕਰਵਾ ਕੇ ਉਨ੍ਹਾਂ ਅੰਦਰ ਇੱਕ ਨਵੀਂ ਚੇਤਨਾ ਪੈਦਾ ਕਰਨਾ ਹੈ ਤਾਂ ਜੋ ਆਧੁਨਿਕ ਸਮੇਂ ਦੇ ਵਿੱਚ ਫੈਲੀ ਹੋਈ ਭਿਆਨਕ ਮਹਾਂਮਾਰੀ ਤੋਂ ਬਚਿਆ ਜਾ ਸਕੇ ਅਤੇ ਵਿਦਿਆਰਥੀਆਂ ਨੂੰ ਆਪਣੇ ਮਾਣ ਮੱਤੇ ਇਤਿਹਾਸ ਨਾਲ ਜੋੜਿਆ ਜਾ ਸਕੇ।

ਐਸ.ਜੀ.ਪੀ.ਸੀ ਦੀਆਂ ਸੰਸਥਾਵਾਂ ਵਿੱਚ ਘੱਲੂਘਾਰੇ ਦਿਵਸ ਮੌਕੇ ਕਰਵਾਏ ਗਏ ਸ੍ਰੀ ਚੌਪਈ ਸਾਹਿਬ ਦੇ ਪਾਠ

ਐਸ.ਜੀ.ਪੀ.ਸੀ ਦੀਆਂ ਸੰਸਥਾਵਾਂ ਵਿੱਚ ਘੱਲੂਘਾਰੇ ਦਿਵਸ ਮੌਕੇ ਕਰਵਾਏ ਗਏ ਸ੍ਰੀ ਚੌਪਈ ਸਾਹਿਬ ਦੇ ਪਾਠ I ਉਨ੍ਹਾਂ ਦੱਸਿਆ ਕਿ ਕਿਸੇ ਵੀ ਕੌਮ ਦੀ ਤਰ੍ਹਾਂ ਸਿੱਖ ਕੌਮ ਦਾ ਵੀ ਇੱਕ ਬਹੁਤ ਹੀ ਗੌਰਵਸ਼ੀਲ ਇਤਿਹਾਸ ਹੈ ਤੇ ਜਦੋਂ ਵੀ ਕਿਤੇ ਦੁਨੀਆਂ ਵਿੱਚ ਕੋਈ ਭੀੜ ਪਈ ਹੈ ਤਾਂ ਇਸ ਕੌਮ ਨੇ ਸਭ ਤੋਂ ਪਹਿਲਾਂ ਮੁਸੀਬਤ ਦਾ ਸਾਹਮਣਾ ਕਰਦੇ ਹੋਏ ਲੋਕਾਈ ਦੀ ਗੱਲ ਕੀਤੀ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਕਿਸੇ ਵੀ ਫ਼ਰਿਕੇ ਜਾਂ ਕੌਮ ਨਾਲ ਜ਼ਬਰ ਜੁਲਮ ਹੋਇਆ ਤਾਂ ਸਿੱਖ ਕੌਮ ਨੇ ਇਨਸਾਨੀਅਤ ਦੀ ਗੱਲ ਕਰਦੇ ਹੋਏ ਸਭ ਧਰਮਾਂ ਤੋਂ ਉੱਪਰ ਉੱਠ ਕੇ ਮਨੁੱਖਤਾ ਦਾ ਸਾਥ ਦਿੱਤਾ ਹੈ। ਇਸ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਭਵਿੱਖ ਵਿੱਚ ਉਹ ਮਨੁੱਖਤਾ ਦੇ ਲਈ ਕਾਰਜ ਕਰਦੇ ਹੋਏ ਇੱਕ ਸੁੰਦਰ ਸਮਾਜ ਦੀ ਉਸਾਰੀ ਕਰ ਸਕਣ।ਇਸ ਮੌਕੇ ਵੱਖ ਵੱਖ ਵਿੱਦਿਅਕ ਸੰਸਥਾਵਾਂ ਦੇ ਪਿ੍ਰੰਸੀਪਲ ਸਾਹਿਬਾਨ, ਅਧਿਆਪਕ ਸਾਹਿਬਾਨ ਤੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਹਮੇਸ਼ਾ ਮਨੁੱਖਤਾ ਲਈ ਕਾਰਜ ਕਰਦੇ ਰਹਿਣ ਲਈ ਆਪਣੇ ਆਪ ਨੂੰ ਵਚਨਬੱਧ ਕੀਤਾ।