ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਵਿੱਚ ਵਾਧਾ ;ਪੰਜ ਮੌਤ ;ਦੋ ਹੋਰ ਥਾਵਾਂ ਤੇਂ ਲਗਾਈ ਮਾਈਕਰੋਕੰਟੈਨਮੈਂਟ

215

ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਵਿੱਚ ਵਾਧਾ ;ਪੰਜ ਮੌਤ ;ਦੋ ਹੋਰ ਥਾਵਾਂ ਤੇਂ ਲਗਾਈ ਮਾਈਕਰੋਕੰਟੈਨਮੈਂਟ

ਪਟਿਆਲਾ 18 ਸਤੰਬਰ   (       )

ਜਿਲੇ ਵਿਚ 200 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 2700 ਦੇ ਕਰੀਬ ਰਿਪੋਰਟਾਂ ਵਿਚੋ 200 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋਂ ਚਾਰ ਪੋੋਜਟਿਵ ਕੇਸਾਂ ਦੀ ਸੁਚਨਾ ਸੰਗਰੂਰ,ਤਿੰਨ ਦੀ ਸੁਚਨਾ ਐਸ.ਏ.ਐਸ ਨਗਰ, ਇੱਕ ਦੀ ਲੁਧਿਆਣਾ, ਇੱਕ ਦੀ ਸੂਚਨਾ ਚੰਡੀਗੜ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 9962 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 206 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 7549 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 05 ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 275 ਹੋ ਗਈ ਹੈ, 7549 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2138 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 200 ਕੇਸਾਂ ਵਿਚੋਂ 80 ਪਟਿਆਲਾ ਸ਼ਹਿਰ, 08 ਸਮਾਣਾ, 45 ਰਾਜਪੁਰਾ, 17 ਨਾਭਾ, ਬਲਾਕ ਭਾਦਸੋਂ ਤੋਂ 11, ਬਲਾਕ ਕੋਲੀ ਤੋਂ 11, ਬਲਾਕ ਕਾਲੋਮਾਜਰਾ ਤੋਂ 05, ਬਲਾਕ ਹਰਪਾਲ ਪੁਰ ਤੋਂ 02, ਬਲਾਕ ਦੁਧਨਸਾਧਾ ਤੋਂ 04, ਬਲਾਕ ਸ਼ੁਤਰਾਣਾ  ਤੋਂ 17 ਕੇਸ ਰਿਪੋਰਟ ਹੋਏ ਹਨ।ਇਹਨਾਂ ਵਿਚੋਂ 46 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ,154 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪੋਜਟਿਵ ਕੇਸ ਪਟਿਆਲਾ ਸ਼ਹਿਰ ਦੇ ਚਰਨ ਬਾਗ, ਮੇਹਤਾ ਕਲੋਨੀ, ਖਾਲਸਾ ਕਾਲਜ ਕਲੋਨੀ, ਸੰਤ ਐਨਕਲੇਵ, ਗੁਰਮਤ ਐਨਕਲੇਵ, ਰਿਸ਼ੀ ਕਲੋਨੀ, ਬੈਂਕ ਕਲੋਨੀ, ਡੀ.ਐਲ.ਐਫ ਕਲੋਨੀ, ਸਰਾਭਾ ਨਗਰ, ਪ੍ਰੋਫੈਸਰ ਕਲੋਨੀ, ਟਰਾਈਕੋਨ ਸਿਟੀ, ਗਰੇਵਾਲ ਕਲੋਨੀ, ਭਰਪੁਰ ਗਾਰਡਨ, ਯਾਦਵਿੰਦਰਾ ਐਨਕਲੇਵ, ਭਗਤ ਸਿੰਘ ਕਲੋਨੀ, ਕ੍ਰਿਸ਼ਨਾ ਕਲੋਨੀ, ਜੈ ਜਵਾਨ ਕਲੋਨੀ, ਸਨੀ ਐਨਕਲੇਵ ਮਿਲਟਰੀ ਕੈਂਟ, ਤ੍ਰਿਪੜੀ, ਮਾਡਲ ਟਾਉਨ, ਆਦਰਸ਼ ਕਲੋਨੀ, ਆਦਿ ਥਾਵਾਂ ਤੋਂ ਇਲਾਵਾ ਵੱਖ ਵੱਖ ਗੱਲੀ, ਮੁੱਹਲਿਆ ਅਤੇ ਕਲੋਨੀਆਂ ਵਿਚੋ ਪਾਏ ਗਏ ਹਨ।ਇਸੇ ਤਰਾਂ ਰਾਜਪੁਰਾ ਦੇ ਗਰਗ ਕਲੋਨੀ, ਨੇੜੇ ਐਸ.ਡੀ. ਮੰਦਰ, ਗੀਤਾ ਕਲੋਨੀ, ਐਸ.ਬੀ.ਐਸ.ਕਲੋਨੀ, ਵਰਕ ਸੈਂਟਰ, ਪੰਜਾਬੀ ਕਲੋਨੀ, ਨਿਉ ਡਾਲੀਮਾ ਵਿਹਾਰ, ਪੁਰਾਨਾ ਰਾਜਪੁਰਾ, ਗੁਰੂ ਅੰਗਦ ਦੇਵ ਕਲੋਨੀ, ਨੇੜੇ ਗਗਨ ਚੋਂਕ, ਫੋਕਲ ਪੁਆਇੰਟ, ਪਰਥ ਕਲੋਨੀ, ਨੇੜੇ  ਸਿੰਘ ਸਭਾ ਗਰੂੁਦੁਆਰਾ, ਨੇੜੇ ਵੇਸ਼ਨੋ ਦੇਵੀ ਮੰਦਰ, ਗਾਂਧੀ ਕਲੋਨੀ, ਵਿਕਾਸ ਨਗਰ, ਧਰਮਪੁਰਾ ਕਲੋਨੀ, ਸਮਾਣਾ ਦੇ ਜੋਸ਼ੀਲਾ ਮੁਹੱਲਾ, ਨਗਰ ਕਾਉਂਸਲ, ਪੰਜਾਬੀ ਬਾਗ, ਪਟਿਆਲਾ ਰੋਡ, ਨਾਭਾ ਦੇ ਡਿਫੈਂਸ ਕਲੋਨੀ, ਪੁਰਾਨਾ ਹਾਥੀ ਖਾਨਾ, ਸਰਕੁਲਰ ਰੋਡ, ਪੁਡਾ ਐਨਕਲੇਵ, ਜਿਲਾ ਜੇਲ, ਅਲੋਹਰਾ ਗੇਟ, ਗੁਰੂ ਨਾਨਕਪੁਰਾ ਮੁੱਹਲਾ ਆਦਿ ਥਾਵਾਂ ਤੋਂ ਇਲਾਵਾ ਹੋਰ ਵੱਖ ਵੱਖ ਕਲੋਨੀਆਂ, ਗੱਲੀਆ, ਮੁੱਹਲਿਆਂ ਅਤੇ ਪਿੰਡਾਂ ਵਿਚਂੋ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਵਿੱਚ ਵਾਧਾ ;ਪੰਜ ਮੌਤ ;ਦੋ ਹੋਰ ਥਾਵਾਂ ਤੇਂ ਲਗਾਈ ਮਾਈਕਰੋਕੰਟੈਨਮੈਂਟ

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਪੰਜ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜਿਹਨਾਂ ਵਿਚੋਂ ਦੋ ਪਟਿਆਲਾ ਸ਼ਹਿਰ, ਇੱਕ ਸਮਾਣਾ, ਇੱਕ ਨਾਭਾ, ਅਤੇ ਇੱਕ ਕੌਲੀ ਬਲਾਕ ਨਾਲ ਸਬੰਧਤ ਹੈ।ਪਹਿਲਾ ਪਟਿਆਲਾ ਦੇ ਲਾਲ ਬਾਗ ਦਾ ਰਹਿਣ ਵਾਲਾ 86 ਸਾਲਾ ਬਜੁਰਗ ਜੋ ਕਿ ਸ਼ੁਗਰ ਅਤੇ ਹਾਈਪਰਟੈਂਸ਼ਨ ਦਾ ਮਰੀਜ ਸੀ, ਦੁਸਰਾ ਅਮਨ ਨਗਰ ਦਾ ਰਹਿਣ ਵਾਲਾ 72 ਸਾਲਾ ਬਜੁਰਗ ਜੋ ਕਿ ਪੁਰਾਨਾ ਹਾਈਪਰਟੈਂਸ਼ਨ ਦਾ ਮਰੀਜ ਸੀ, ਤੀਸਰਾ ਨਾਭਾ ਦੀ ਡਿਫੈਂਸ ਕਲੋਨੀ ਵਿੱਚ ਰਹਿਣ ਵਾਲਾ 49 ਸਾਲਾ ਵਿਅਕਤੀ ਜੋ ਕਿ ਪੁਰਾਨਾ ਸ਼ੁਗਰ ਅਤੇ ਹਾਈਪਰਟੈਂਸ਼ਨ ਦਾ ਮਰੀਜ ਸੀ, ਚੋਥਾਂ ਪਿੰਡ ਡਰੋਲੀ ਬਲਾਕ ਕੌਲੀ ਦਾ ਰਹਿਣ ਵਾਲਾ 35 ਸਾਲਾ ਵਿਅਕਤੀ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਇਆ ਸੀ, ਪੰਜਵਾਂ ਪਿੰਡ ਕਕਰਾਲਾ ਤਹਿਸੀਲ ਸਮਾਣਾ ਦਾ  ਰਹਿਣ ਵਾਲਾ 55 ਸਾਲਾ ਪੁਰਸ਼ ਜੋ ਸਾਹ ਦੀ ਦਿੱਕਤ ਕਾਰਣ ਰਜਿੰਦਰਾ ਹਸਪਤਾਲ ਵਿੱਚ ਦਾਖਲ ਹੋਇਆ ਸੀ।ਇਹ ਸਾਰੇ ਮਰੀਜ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸਨ ਅਤੇ ਇਲਾਜ ਦੋਰਾਨ ਇਹਨਾਂ ਦੀ ਮੌਤ ਹੋ ਗਈ।ਜਿਸ ਨਾਲ ਹੁਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੋਤਾਂ ਦੀ ਗਿਣਤੀ 275 ਹੋ ਗਈ ਹੈ

ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਜਿਅਦਾ ਕੋਵਿਡ ਪੋਜਟਿਵ ਆਉਣ ਤੇਂ ਤਹਿਸੀਲ ਘਨੋਰ ਦੇੇ ਪਿੰਡ ਮੰਜੋਲੀ ਅਤੇ ਪਟਿਆਲਾ ਦੇ ਘੁਮੰਣ ਨਗਰ ਬੀ ਦੀ ਗੱਲੀ ਨੰਬਰ 8 ਵਿਚ ਮਾਈਕਰੋਕੰਟੈਨਮੈਂਟ ਲਗਾ ਦਿੱਤੀ ਗਈ ਹੈ।ਜਿਸ ਨਾਲ ਜਿਲੇ ਵਿੱਚ ਲਗਾਈਆਂ ਕੁੱਲ ਮਾਈਕਰੋਕੰਟੈਨਮੈਂਟ ਅਤੇ ਕੰਟੈਨਮੈਂਟ ਵਾਲੇ ਏਰੀਏ ਦੀ ਗਿਣਤੀ 12 ਹੋ ਗਈ ਹੈ।

ਉਹਨਾਂ ਦੱਸਿਆਂ ਕਿ ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਨੂੰ ਮਨਾਏ ਜਾ ਰਹੇ ਖੁਸ਼ਕ ਦਿਵਸ ਤਹਿਤ ਅੱਜ ਡੇਂਗੁ, ਮਲੇਰੀਆਂ ਅਤੇ ਚਿਕਨਗੁਨੀਆਂ ਦੀ ਰੋਕਥਾਮ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਿਲੇ ਵਿੱਚ 25,496 ਘਰਾਂ ਵਿੱਚ ਜਾ ਕੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ ਅਤੇ ਲੋਕਾਂ ਨੂੰ ਕਰੋਨਾ ਦੇ ਨਾਲ ਨਾਲ ਡੇਂਗੂ ਤੋਂ ਬਚਾਓ ਸਬੰਧੀ ਜਾਗਰੂਕ ਵੀ ਕੀਤਾ। ਚੈਕਿੰਗ ਦੌਰਾਨ 188 ਘਰਾਂ ਵਿੱਚ ਡੇਂਗੂ ਦਾ ਲਾਰਵਾ ਪਾਏ ਜਾਣ ਤੇਂ ਸੰਸਥਾਨ ਦੇ ਮਾਲਕਾਂ ਨੂੰ ਚੇਤਾਵਨੀ ਨੋਟਿਸ ਜਾਰੀ ਕੀਤੇ ਗਏ ਅਤੇ ਡੇਂਗੁ ਲਾਰਵਾ ਨਸ਼ਟ ਕਰਵਾਇਆ ਗਿਆ।ਉਹਨਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਹੁਣ ਤੱਕ ਇਸ ਸੀਜਨ ਦੋਰਾਣ 4 ਲੱਖ 43 ਹਜਾਰ ਦੇ ਕਰੀਬ ਘਰਾਂ ਵਿੱਚ ਖੜੇ ਪਾਣੀ ਦੇ ਸਰੋਤਾ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ ਅਤੇ 2446 ਘਰਾਂ ਵਿਚ ਲਾਰਵਾ ਪਾਏ ਜਾਣ ਤੇਂ ਉਸ ਨੁੰ ਨਸ਼ਟ ਕਰਵਾਇਆ ਗਿਆ ਹੈ।ਜਿਲੇ ਵਿੱਚ ਇਸ ਸੀਜਨ ਦੋਰਾਣ ਹੁਣ ਤੱਕ 12 ਡੇਂਗੁ ਅਤੇ ਇੱਕ ਮਲੇਰੀਆ ਦਾ ਕੇਸ ਰਿਪੋਰਟ ਹੋਇਆ ਹੈ।ਉਹਨਾਂ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਹਰੇਕ ਨਾਗਰਿਕ ਆਪਣੀ ਜਿਮੇਵਾਰੀ ਸਮਝਦੇ ਹੋਏ ਆਪਣੇ ਘਰਾਂ ਵਿੱਚ ਅਤੇ ਛੱਤਾਂ ਤੇਂ ਪਏ ਟੁਟੇ ਫੁੱਟੇ ਬਰਤਨਾਂ, ਗਮਲਿਆਂ ਦੀਆਂ ਟਰੇਆ, ਟਾਇਰਾਂ, ਫਰਿਜਾਂ ਦੀਆਂ ਟਰੇਆ, ਕੁਲਰਾ, ਪਾਣੀ ਦੀਆਂ ਟੈਂਕੀਆ  ਆਦਿ ਦੀ ਚੈਕਿੰਗ ਕਰਕੇ ਖੜੇ ਪਾਣੀ ਦੇ ਸਰੋਤਾ ਨੂੰ ਨਸ਼ਟ ਕਰਨਾ ਯਕੀਨੀ ਬਣਾਉਣ।ਉਹਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਕਰੋਨਾ ਅਤੇ ਡੇਂਗੁ ਵਰਗੀਆਂ ਬਿਮਾਰੀਆਂ ਤੇਂ ਜਿੱਤ ਪਾਈ ਜਾ ਸਕਦੀ ਹੈ।

ਅੱਜ ਵੀ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 2400 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 1,29,733 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 9962 ਕੋਵਿਡ ਪੋਜਟਿਵ, 1,18,071 ਨੇਗੇਟਿਵ ਅਤੇ ਲੱਗਭਗ 1400 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।