ਅੱਜ ਦਾ ਪਟਿਆਲਾ ਜ਼ਿਲ੍ਹਾ ਕੋਵੀਡ ਅਪਡੇਟ: ਸਿਵਲ ਸਰਜਨ

259

ਅੱਜ ਦਾ ਪਟਿਆਲਾ ਜ਼ਿਲ੍ਹਾ ਕੋਵੀਡ ਅਪਡੇਟ: ਸਿਵਲ ਸਰਜਨ

ਪਟਿਆਲਾ, 6 ਜੁਲਾਈ  (           )  

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਟੀਕਾਕਰਨ ਮੁਹਿੰਮ ਤਹਿਤ ਜਿਲ੍ਹੇ ਵਿਚ ਵੱਖ-ਵੱਖ ਥਾਵਾਂ ਤੇ  ਕੋਵਿਡ ਟੀਕਾਕਰਨ ਕੈਂਪ ਲਗਾਏ ਗਏ ।ਜਿਨ੍ਹਾਂ ਵਿੱਚ 951 ਨਾਗਰਿਕਾਂ ਵੱਲੋਂ  ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ। ਉਹਨਾਂ ਕਿਹਾ ਕਿ ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਦੇ ਹੁਕਮਾ ਅਨੁਸਾਰ ਜਿਲੇ੍ਹ ਦੇ 18 ਸਾਲ ਤੋਂ ਵੱਧ ਉਮਰ ਦੇ ਵੱਧ  ਤੋਂ ਵੱਧ ਨਾਗਰਿਕਾਂ ਦਾ ਕੋਵਿਡ ਟੀਕਾਕਰਣ ਕਰਣ ਲਈ ਕੱਲ ਮਿਤੀ 7 ਜੁਲਾਈ ਨੁੰ ਜਿਲੇ੍ਹ ਦੇ ਵੱਖ ਵੱਖ ਕਸਬਿਆਂ, ਵਾਰਡਾ, ਗੱਲੀ ਮੁੱਹਲਿਆ ਅਤੇ ਪਿੰਡਾਂ  ਵਿੱਚ ਕੋਵਿਡ ਟੀਕਾਕਰਣ ਕੈਂਪ ਲਗਾਏ ਜਾ ਰਹੇ ਹਨ। ਸਾਰੇ ਯੋਗ ਵਿਅਕਤੀ ਇਹਨਾਂ ਕੈਂਪਾ ਦਾ ਵੱਧ ਤੋਂ ਵੱਧ ਉਠਾਉਣ।ਉਹਨਾਂ ਲੋਕਾਂ ਨੂੰ ਟੀਕਾਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਕਿਉਂਕਿ ਇਹ ਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਲਈ ਇਕ ਵੱਡਾ ਕਦਮ ਹੈ।

ਡਾ. ਪ੍ਰਿੰਸ ਸੋਢੀ ਨੇ ਕੱਲ ਮਿਤੀ 7 ਜੁਲਾਈ ਦਿਨ ਬੁੱਧਵਾਰ ਦੇ ਕੋਵਿਡ ਟੀਕਾਕਰਨ ਕਂੈਪਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਕੱਲ ਮਿਤੀ 7 ਜੁਲਾਈ ਦਿਨ ਬੁੱਧਵਾਰ ਨੂੰ ਕੋਵੀਸੀਲਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਸਾਰੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਵੀਰ ਹਕੀਕਤ ਰਾਏ ਸਕੂਲ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਮਿਲਟਰੀ ਹਸਪਤਾਲ, ਸ਼ਿਵ ਮੰੰਦਰ ਨਾਭਾ ਗੇਟ ਅਨਾਜ ਮੰਡੀ, ਧਰਮਸ਼ਾਲਾ ਪ੍ਰਤਾਪ ਨਗਰ, ਆਰਿਆ ਸਕੂਲ ਗੁਰਬਖਸ ਕਲੋਨੀ, ਪੁਰਸ਼ੋਤਮ ਮਾਰਕਿਟ ਧਰਮਪੁਰਾ ਬਜਾਰ, ਡੀ.ਐਮ.ਡਬਲਿਉ ਹਸਪਤਾਲ , ਗੁਰੂਦੁਆਰਾ ਸਾਹਿਬ ਮੋਤੀ ਬਾਗ, ਰਾਧਾਸੁਆਮੀ ਸਤਸੰਗ ਘਰ,ਦਫਤਰ ਪੀ.ਐਸ.ਪੀ.ਸੀ.ਐਲ ਸ਼ਕਤੀ ਵਿਹਾਰ, ਮੋਬਾਇਲ ਕੈਂਪ ਰੇਹੜੀ ਮਾਰਟਿਕ ਬੱਸ ਸਟੇਂਡ, ਓਮੈਕਸ ਸਿੱਟੀ ਸਰਹੰਦ ਰੋਡ, ਖਾਲਸਾ ਕਾਲਜ, ਆਗਣਵਾੜੀ ਕੇਂਦਰ ਵਿਕਾਸ ਨਗਰ,ਮਿਉਂਸੀਪਲ ਕਾਰਪੋਰੇਸ਼ਨ ਦਫਤਰ, ਹਿੰਦੁ ਪਬਲਿਕ ਸਕੂਲ ਤ੍ਰਿਪੜੀ, ਬਾਜਵਾ ਕਲੋਨੀ, ਜਗਦੀਸ਼ ਕਲੋਨੀ ਪਾਰਕ ਨੇੜੇ ਸਰਕਾਰੀ ਡਿਸਪੈਂਸਰੀ, ਡਿਸਪੈਂਸਰੀ ਦਾਰੂ ਕੁਟੀਆ, ਛੱਤਾ ਨਾਨੂ ਮੱਲ  ਡੇਰਾ ਅਚਾਰ ਬਾਜਾਰ, ਸ਼ਿਵ ਮੰਦਰ ਭਾਰਤ ਨਗਰ, ਹਨੁਮਾਨ ਨਗਰ ਅਨੰਦ ਨਗਰ ਬੀ, ਦੁਰਗਾ ਮੰਂਦਰ ਰਤਨ ਨਗਰ,ਆਦਰਸ਼ ਨਗਰ ਭਾਦਸੋਂ ਰੋਡ, ਤਫਜਲਪੁਰਾ ਟੈਂਕੀ ਵਾਲਾ ਪਾਰਕ, ਮਹਾਰਾਣੀ ਕੱਲਬ, ਇੰਡਸਟਰੀਅਲ ਅਸਟੇਟ, ਗੁਰੂਦੁਆਰਾ ਸਾਹਿਬ ਅਰਬਨ ਅਸਟੇਟ, ਪਲੇਅਵੇਅ ਸਕੂਲ, ਸੰਤਾ ਦੀ ਕੁਟੀਆ, ਕੇਸ਼ਵ ਰਾਜ ਧਰਮਸ਼ਾਲਾ ਬੰਡੁਗਰ, ਮਹਾਕਲੇਸ਼ਵਰ ਮੰਦਰ ਅਮਨ ਨਗਰ, ਰਾਜਪੁਰਾ ਦੇ ਰਾਧਾਸੁਆਮੀ ਸਤਸੰਗ ਘਰ, ਪਟੇਲ ਕਾਲੇਜ, ਬਹਾਵਲਪੂਰ ਭਵਨ, ਨਾਭਾ ਦੇ ਐਮ.ਪੀ.ਡਬਲਿਉ ਸਕੂਲ, ਜੀ.ਬੀ ਇੰਟਰਨੈਸ਼ਨਲ ਸਕੂਲ, ਵਾਰਡ ਨੰਬਰ 7 ਹਨੁਮਾਨ ਮੰਦਰ, ਰਾਧਾਸੁਆਮੀ ਸਤਸੰਗ ਘਰ, ਸਰਕਾਰੀ ਰਿਪੁਦਮਨ ਕਾਲਜ, ਮੈਕਸੀਮਮ ਸਕਿਉਰਿਟੀ ਜੈਲ, ਵਾਰਡ ਨੰਬਰ 22, ਸਮਾਣਾ ਦੇ ਪਬਲਿਕ ਕਲਜ, ਲੁਆਇੰਜ ਕਲੱਬ, ਮਾਰਕਿਟ ਕਮੇਟੀ ਆਦਿ ਥਾਵਾਂ ਤੋਂ ਇਲਾਵਾ ਬਲਾਕ ਸ਼ੁਤਰਾਣਾ, ਕਾਲੋਮਾਜਰਾ, ਕੌਲੀ, ਹਰਪਾਲਪੁਰ, ਦੁਧਨਸਾਧਾ ਅਤੇ ਭਾਦਸੋਂ ਦੇ 50 ਦੇ ਕਰੀਬ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ । ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸੀਲਡ ਵੈਕਸੀਨ ਦੀ ਦੁੂਸਰੀ ਡੋਜ਼ ਲਗਾਈ ਜਾਵੇਗੀ

ਅੱਜ ਦਾ ਪਟਿਆਲਾ ਜ਼ਿਲ੍ਹਾ ਕੋਵੀਡ ਅਪਡੇਟ: ਸਿਵਲ ਸਰਜਨ
Civil Surgeon

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਅੱਜ ਜਿਲੇ ਵਿੱਚ 12 ਕੋਵਿਡ ਪੋਜੀਟਿਵ ਕੇਸ ਪਾਏ ਗਏ ਹਨ, ਜਿਸ ਨਾਲ  ਪੋਜਟਿਵ ਕੇਸਾਂ ਦੀ ਗਿਣਤੀ 48569 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 22 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 47121 ਹੋ ਗਈ ਹੈ ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 116 ਹੈ, ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਾ ਹੋਣ ਕਾਰਣ ਮੌਤਾਂ ਦੀ ਗਿਣਤੀ 1332 ਹੀ ਹੈ।

ਪੋਜਟਿਵ ਆਏ ਕੇਸਾਂ ਬਾਰੇ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਦੱਸਿਆ ਕਿ ਇਹਨਾਂ 12 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 05,ਨਾਭਾ ਤੋਂ 01, ਰਾਜਪੁਰਾ ਤੋਂ 01, ਬਲਾਕ ਕੌਲੀ ਤੋਂ 01, ਬਲਾਕ ਭਾਦਸੋਂ ਤੋਂ 02 ਅਤੇ ਬਲਾਕ ਕਾਲੋਮਾਜਰਾ ਤੋਂ 02 ਕੇਸ ਰਿਪੋਰਟ ਹੋਏ ਹਨ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 3115 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 7,82,112 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48569 ਕੋਵਿਡ ਪੋਜਟਿਵ, 7,32,199 ਨੈਗੇਟਿਵ ਅਤੇ ਲਗਭਗ 1344 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।