ਮੁੱਖ ਮੰਤਰੀ ਪੰਜਾਬ ਥਾਲੀ ਚ’ ਪਰੋਸ ਕੇ ਅਕਾਲਿਆਂ ਨੂੰ ਸਰਕਾਰ ਦੇਣ ਲਗੇ ਹੋਏ ਹਨ- ਘੁੰਮਣ
ਪਟਿਆਲਾ, 28 ਅਗਸਤ ( )
ਅੱਜ ਪਟਿਆਲਾ ਵਿਖੇ ਬਹਾਬਲਪੁਰ ਪੈਲੇਸ ਵਿਖੇ ਰਾਸ਼ਟਰਵਾਦੀ ਯੂਥ ਕਾਂਗਰਸ ਦੀ ਸੂਬਾ ਪੱਧਰ ਦੀ ਕਨਵੈਂਸਨ ਹੋਈ ਜਿਸ ਵਿੱਚ ਪੰਜਾਬ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾ 2022 ਦੇ ਸਬੰਧ ਵਿੱਚ ਪੰਜਾਬ ਦੀ ਹੋ ਰਹੀ ਦੁਰਦਸ਼ਾ ਅਤੇ ਰਵਾਇਤੀਆਂ ਪਾਰਟੀ ਦੇ ਝੂਠੇ ਕੀਤੇ ਵਾਅਦਿਆਂ ਉਪਰ ਵਿਚਾਰ ਕੀਤਾ ਗਿਆ
ਸੂਬਾ ਪ੍ਰਧਾਨ ਯੂਥ ਘੁੰਮਣ ਅਤੇ ਸੂਬਾ ਪ੍ਰਧਾਨ ਸਵਰਨ ਸਿੰਘ ਇਕ ਸਾਂਝੇ ਬਿਆਨ ਵਿੱਚ ਕਿਹਾ ਕਿ ਪੰਜਾਬ ਵਿੱਚ ਭਾਵੇਂ ਅਕਾਲੀ ਦਲ ਦੀ ਸਰਕਾਰ ਹੋਵੇ ਜਾਂ ਕਾਂਗਰਸ ਦੀ ਮੌਜੂਦਾ ਸਰਕਾਰ, ਇਹਨਾਂ ਨੇ ਰਲ ਕੇ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਆਰਥਿਕਤਾ ਬਰਬਾਦ ਕੀਤੀ ਹੈ ਅਤੇ ਲੋਕਾਂ ਦੀ ਭਾਵਨਾਵਾਂ ਦੇ ਨਾਲ ਖੇਡ ਦੇ ਲੋਕਾਂ ਨੂੰ ਗੁਮਰਾਹ ਕੀਤਾ ਅਤੇ ਉਹਨਾਂ ਨੂੰ ਮੰਦਹਾਲੀ ਦੇ ਹਾਲ ਵਿੱਚ ਧੱਕਿਆ।ਜਿਸ ਦੀਆਂ ਜਿੰਦੀਆਂ ਜਾਗਦੀਆ ਉਦਾਹਰਣਾਂ ਮੌਜੂਦ ਹਨ ਜਿਵੇਂ ਕਿ ਪੰਜਾਬ ਵਿੱਚ, ਵੱਧਦੀ ਬੇਰੁਜਗਾਰੀ ਨੋਜਵਾਨਾਂ ਦਾ ਵਿਦੇਸ਼ਾਂ ਨੂੰ ਦੋੜਨਾ, ਬਿਜਲੀ ਦੇ ਮਹਿੰਗੇ ਸੋਦੇ ਕਰਨਾ ਅਤੇ ਵਿੱਚੋਂ ਕਮਿਸ਼ਨ ਲੈ ਕੇ, ਰੇਤ ਮਾਫਿਆਂ, ਕੇਬਲ ਮਾਫਿਆਂ, ਤੇ ਉਪਰ ਕੰਨਟਰੋਲ ਨਾ ਹੋਣਾ ਅਤੇ ਗੈਂਗਵਾਰ ਵਰਗੀਆਂ ਘਟਨਾਵਾਂ ਪੰਜਾਬ ਦੀ ਤਰਸਦੀ ਹੈ।ਇਸ ਗੱਲ ਵਿੱਚ ਕੋਈ ਵੀ ਝੂਠ ਨਹੀਂ ਸੀ ਕਿ 2017 ਦੀਆਂ ਚੋਣਾਂ ਵਿੱਚ ਅਕਾਲੀਆਂ ਦੀ ਮਿਲੀਭੁਗਤ ਨਾਲ ਕਾਂਗਰਸ ਸਰਕਾਰ ਆਈ ਤੇ ਹੁਣ ਕਾਂਗਰਸ ਦਾ ਕਾਟੋ ਕਲੇਸ ਸਾਫ ਦਿਖ ਰਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਥਾਲੀ ਚ’ ਪਰੋਸ ਕੇ ਅਕਾਲਿਆਂ ਨੂੰ ਸਰਕਾਰ ਦੇਣ ਲਗੇ ਹੋਏ ਹਨ ਪਰ ਪੰਜਾਬ ਦੇ ਲੋਕਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਮੁੱਖ ਮੰਤਰੀ ਪੰਜਾਬ ਥਾਲੀ ਚ’ ਪਰੋਸ ਕੇ ਅਕਾਲਿਆਂ ਨੂੰ ਸਰਕਾਰ ਦੇਣ ਲਗੇ ਹੋਏ ਹਨ- ਘੁੰਮਣ I ਅੱਜ ਦੀ ਇਸ ਕੰਨਵੇਨਸ਼ਨ ਵਿੱਚ ਕੋਮੀ ਸਕੱਤਰ, ਕੇ.ਜੇ. ਜੋਸਮਨ, ਕੋਮੀ ਸਕੱਤਰ ਯੂਥ ਗੁਰਿੰਦਰ ਸਿੰਘ ਸ਼ਮੀ, ਕੋਮੀ ਜਨਰਲ ਸਕੱਤਰ ਸ਼ਤੀਸ਼ ਕੁਮਾਰ ਕਟਰਵੜਾ , ਸਹਿਯੋਗੀ ਇੰਚਾਰਜ ਪੰਜਾਬ, ਰਜਿੰਦਰ ਮੇਘਵੰਸ਼ੀ , ਜਿਲ੍ਹਾ ਪ੍ਰਧਾਨ, ਗਗਨ ਸਿੰਘ, ਐਡਵੋਕੇਟ ਵਿਜੇਪਾਲ ਕੋਮੀ ਸਕੱਤਰ ਲੋਕਲਬਾਡੀ ਸੈਲ, ਰਾਜੇਸ਼ ਕੁਮਾਰ ਪੰਜਾਬ ਪ੍ਰਧਾਨ ਕਜ਼ਿਊਮਰ ਸੈਲ ਆਦਿ ਹਾਜਰ ਸਨ।