ਦਵਿੰਦਰ ਬਾਜਵਾ ਵੱਲੋਂ ਪਿੰਡ ਮਲਿਕਪੁਰ ਵਿੱਚ ਚੋਣ ਪ੍ਰਚਾਰ

161

ਦਵਿੰਦਰ ਬਾਜਵਾ ਵੱਲੋਂ ਪਿੰਡ ਮਲਿਕਪੁਰ ਵਿੱਚ ਚੋਣ ਪ੍ਰਚਾਰ

ਬਹਾਦਰਜੀਤ ਸਿੰਘ /ਰੂਪਨਗਰ, 13 ਫਰਵਰੀ,2022

ਸੰਯੁਕਤ ਸਮਾਜ ਮੋਰਚਾ ਦੇ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਉਮੀਦਵਾਰ ਦਵਿੰਦਰ ਸਿੰਘ ਬਾਜਵਾ ਵੱਲੋਂ  ਪਿੰਡ ਮਲਿਕਪੁਰ ਵਿੱਚ ਚੋਣ ਪ੍ਰਚਾਰ ਕੀਤਾ ਗਿਆ।

ਇਸ ਮੌਕੇ ਦਵਿੰਦਰ ਸਿੰਘ ਬਾਜਵਾ ਨੇ ਪਿੰਡ ਵਾਸੀਆਂ ਨੂੰ ਕਿਹਾ  ਕਿ ਸੱਤਾ ਵਿਚ ਆ ਕੇ ਹਲਕੇ ਦੇ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਹੱਲ ਕਰਵਾਇਆ ਜਾਵੇਗਾ।

ਦਵਿੰਦਰ ਬਾਜਵਾ ਵੱਲੋਂ ਪਿੰਡ ਮਲਿਕਪੁਰ ਵਿੱਚ ਚੋਣ ਪ੍ਰਚਾਰ

ਉਨ੍ਹਾਂ ਕਿਹਾ ਕਿ ਲੋਕਾਂ ਦਾ ਕਾਂਗਰਸ, ਅਕਾਲੀ ਦਲ ਤੇ ਭਾਜਪਾ ਤੋਂ ਵਰਗੀਆਂ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਿਆ ਹੈ, ਕਿਉਂਕਿ ਇਨ੍ਹਾਂ ਪਾਰਟੀਆਂ ਨੇ ਲੰਬਾ ਸਮਾਂ ਸੱਤਾ ਵਿਚ ਰਹਿ ਕੇ ਵੀ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਨਹੀਂ ਕੀਤਾ ਹੈ। ਘਾੜ ਇਲਾਕੇ ਦੇ ਲੋਕ ਹੁਣ ਵੀ ਪੀਣ ਵਾਲੇ ਪਾਣੀ, ਸਿੰਚਾਈ ਲਈ ਪਾਣੀ, ਜੰਗਲੀ ਜਾਨਵਰਾਂ ਦੀ ਸਮੱਸਿਆਵਾਂ ਦੇ ਕਾਰਨ ਪਰੇਸ਼ਾਨ ਹਨ।

ਬਾਜਵਾ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇਗਾ। ਬਾਜਵਾ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਦਾ ਮਨੋਰਥ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੈ ਅਤੇ ਚੋਣ ਮੁਹਿੰਮ ਦੇ ਦੌਰਾਨ ਹਰ ਵਰਗ ਦਾ ਸਹਿਯੋਗ ਵੀ ਮਿਲ ਰਿਹਾ ਹੈ।
ਇਸ ਮੌਕੇ ਮਲਿਕਪੁਰ ਦੇ ਸਰਪੰਚ ਕੁਲਵਿੰਦਰ ਕੌਰ, ਜਸਵਿੰਦਰ ਕੌਰ ਪੰਚ, ਹਰਦੀਪ ਸਿੰਘ ਪੰਚ, ਹਰੀ ਸਿੰਘ, ਸੁਖਦੇਵ ਸਿੰਘ, ਦਲਜੀਤ ਸਿੰਘ, ਭੁਪਿੰਦਰ ਸਿੰਘ, ਹਰਕਰਨ ਸਿੰਘ, ਸੁਖਦੇਵ ਸਿੰਘ ਕੋਚ ਫੁਟਬਾਲ ਮੌਜੂਦ ਸਨ।