ਜ਼ਿਲ੍ਹਾ ਪੁਲਿਸ ਸਾਂਝ ਕੇਂਦਰ ਕੌਮਾਂਤਰੀ ਮਹਿਲਾ ਦਿਵਸ ’ਤੇ ਮਹਿਲਾਵਾਂ ਦੀ ਬੇਹਤਰੀ ਲਈ ਚਲਾਏਗਾ ਜਾਗਰੂਕਤਾ ਮੁਹਿੰਮ- ਅੰਕੁਰ ਗਪੁਤਾ

213

ਜ਼ਿਲ੍ਹਾ ਪੁਲਿਸ ਸਾਂਝ ਕੇਂਦਰ ਕੌਮਾਂਤਰੀ ਮਹਿਲਾ ਦਿਵਸ ’ਤੇ ਮਹਿਲਾਵਾਂ ਦੀ ਬੇਹਤਰੀ ਲਈ ਚਲਾਏਗਾ ਜਾਗਰੂਕਤਾ ਮੁਹਿੰਮ- ਅੰਕੁਰ ਗਪੁਤਾ

ਬਹਾਦਰਜੀਤ ਸਿੰਘ /ਰੂਪਨਗਰ, 25 ਫਰਵਰੀ,2022

ਰੂਪਨਗਰ ਜ਼ਿਲ੍ਹਾ ਪੁਲਿਸ ਸਾਂਝ ਕੇਂਦਰ, ਰੂਪਨਗਰ ਮਹਿਲਾਵਾਂ ਦੀ ਬਿਹਤਰੀ ਲਈ ਕੌਮਾਂਤਰੀ ਮਹਿਲਾ ਦਿਵਸ ਦੇ ਸਬੰਧ ਵਿੱਚ ਮਹਿਲਾਵਾਂ ਪ੍ਰਤੀ ਵੱਧ ਰਹੇ  ਕੈਂਸਰ ਤੇ ਜਨਾਨਾ ਰੋਗਾਂ ਬਾਰੇ ਅਤੇ ਸਿੱਖਿਆ ਦੀ ਮਹੱਤਤਾ ਦਾ ਮਿਆਰ ਉਚਾ ਚੁੱਕਣ ਲਈ ਐਨਜੀਓਜ਼ ਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਏਗਾ। ਇਸ ਗੱਲ ਦਾ ਪ੍ਰਗਟਾਵਾ  ਅੰਕੁਰ ਗੁਪਤਾ,ਐੱਸ. ਪੀ (ਐੱਚ) -ਕਮ- ਜ਼ਿਲ੍ਹਾ ਪੁਲਿਸ ਕਮਿਊਨਿਟੀ ਅਫਸਰ ਨੇ ਅੱਜ ਇੱਥੇ ਜ਼ਿਲ੍ਹਾ ਪੁਲਿਸ ਸਾਂਝ ਕੇਂਦਰ ਦੇ ਮੈਂਬਰਾਂ ਨਾਲ ਮੀਟਿੰਗ ਦੌਰਾਨ ਕੀਤਾ।

ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਸਾਂਝ ਕੇਂਦਰਾਂ ਦੇ ਮੈਂਬਰਾਂ ਤੋਂ ਇਲਾਵਾ ਸਿਹਤ, ਸਿੱਖਿਆ, ਰੈਡ ਕਰਾਸ, ਨਗਰ ਕੌਂਸਲ ਤੇ ਭਲਾਈ ਵਿਭਾਗਾਂ ਦਾ ਸਹਿਯੋਗ ਲਿਆ ਜਾਵੇਗਾ। ਸ਼੍ਰੀ ਗੁਪਤਾ ਨੇ ਕਿਹਾ ਕਿਸੇ ਵੀ ਪ੍ਰੋਗਰਾਮ ਦੀ ਸਫਤਲਾ ਲਈ ਕੀਤੇ ਸਾਂਝੇ ਯਤਨਾਂ ਨਾਲ ਹੀ ਚੰਗੇ ਨਤੀਜੇ ਹਾਸਿਲ ਕੀਤੇ ਜਾ ਸਕਦੇ ਹਨ।

ਉਨ੍ਹਾਂ ਕਿਹਾ ਇਸ ਮੁਹਿੰਮ ਦੀ ਸਫਲਤਾ ਲਈ ਸਾਰੇ ਮਿਲਕੇ ਵਧਿਆ ਨਤੀਜੇ ਹਾਸਿਲ ਕਰਨਗੇ। ਉਨ੍ਹਾਂ ਕਿਹਾ ਉਹ ਸਾਂਝ ਕਮੇਟੀਆਂ ਦੀ ਮਾਸਿਕ ਮੀਟਿੰਗ ਹਰ ਮਹੀਨੇ ਕਰਨਾ ਯਕੀਨੀ ਬਣਾਉਣਗੇ। ਮੀਟਿੰਗ ਵਿੱਚ ਉਨ੍ਹਾਂ ਇਸ ਮੁਹਿੰਮ ਦੀ ਸਫਲਤਾ ਲਈ ਮੈਂਬਰਾਂ ਦੇ ਸੁਝਾਅ ਵੀ ਲਏ।

ਜ਼ਿਲ੍ਹਾ ਪੁਲਿਸ ਸਾਂਝ ਕੇਂਦਰ ਕੌਮਾਂਤਰੀ ਮਹਿਲਾ ਦਿਵਸ ’ਤੇ ਮਹਿਲਾਵਾਂ ਦੀ ਬੇਹਤਰੀ ਲਈ ਚਲਾਏਗਾ ਜਾਗਰੂਕਤਾ ਮੁਹਿੰਮ- ਅੰਕੁਰ ਗਪੁਤਾ

ਮੀਟਿੰਗ ਦੇ ਅਰੰਭ ਵਿੱਚ ਮੈਂਬਰਾਂ ਦਾ ਜ਼ਿਲ੍ਹਾ ਸਾਂਝ ਕਮੇਟੀ ਦੇ ਸਕੱਤਰ ਰਾਜਿੰਦਰ ਸੈਣੀ ਨੇ ਸਵਾਗਤ ਕੀਤਾ ਅਤੇ ਸਾਂਝ ਪ੍ਰਣਾਲੀ ਰਾਹੀਂ ਕੀਤੇ ਜਾ ਰਹੇ ਭਲਾਈ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਜ਼ਿਲ੍ਹਾ ਸਾਂਝ ਕਮੇਟੀ ਦੇ ਇੰਚਾਰਜ ਇੰਸਪੈਕਟਰ ਰਣਜੀਤ ਸਿੰਘ ਬਡਵਾਲ ਨੇ ਸਾਂਝ ਕਮੇਟੀ ਦੇ ਕੰਮਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਦੱਸਿਆ ਇਸ ਸਾਲ ਜਨਵਰੀ  ਦੌਰਾਨ 1954 ਪਾਸਪੋਰਟਾਂ ਦੀ, 18 ਕਿਰਾਏਦਾਰਾਂ ਦੀ ਅਤੇ 846 ਦੀ ਜਨਰਲ ਪੁਲਿਸ  ਵੈਰੀਫਿਕੇਸ਼ਨ ਕੀਤੀ ਗਈ ਹੈ।

ਮੀਟਿੰਗ ਵਿੱਚ ਸਾਂਝ ਕਮੇਟੀ ਮੈਂਬਰ ਡਾ. ਅਜਮੇਰ ਸਿੰਘ, ਯੋਗੇਸ ਮੋਹਨ ਪੰਕਜ, ਸਿਮਰਜੀਤ ਕੌਰ, ਇੰਜ. ਕਰਨੈਲ ਸਿੰਘ, ਦਿਆਲ ਸਿੰਘ, ਐਸ.ਐਸ. ਰਾਹੀ, ਸ਼੍ਰੀਮਤੀ ਪਰਮਿੰਦਰ ਕੌਰ ਪੰਡੋਹਲ, ਸ਼੍ਰੀਮਤੀ ਕਿਰਨਪ੍ਰੀਤ ਗਿੱਲ, ਜਗਤਾਰ ਸਿੰਘ, ਡਾ. ਆਰ.ਜੇ.ਐੱਸ ਗਿੱਲ, ਭਗਵੰਤ ਕੌਰ, ਡਾ. ਆਰ. ਪੀ. ਸਿੰਘ, ਸਕੱਤਰ ਰੈਡ ਕਰਾਸ ਗੁਰਸੋਹਨ ਸਿੰਘ, ਸਿੱਖਿਆ, ਨਗਰ ਕੌਂਸਲ ਦੇ ਨੁਮਾਇੰਦੇ ਤੋਂ ਇਲਾਵਾ ਇੰਸਪੈਟਰ ਹਰਪ੍ਰੀਤ ਸਿੰਘ, ਇੰਸਪੈਕਟਰ ਯਾਸਮੀਨ ਕੌਰ, ਇੰਸਪੈਟਰ ਓਮਬੀਰ ਆਦਿ ਵੀ ਹਾਜ਼ਰ ਸਨ।