ਵਿਰਾਸਤ-ਏ-ਖਾਲਸਾ ਵਿਖੇ ਆਯੋਜਿਤ ਪਹਿਲਾ ਕਵੀ ਦਰਬਾਰ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ

219

ਵਿਰਾਸਤ-ਏ-ਖਾਲਸਾ ਵਿਖੇ ਆਯੋਜਿਤ ਪਹਿਲਾ ਕਵੀ ਦਰਬਾਰ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ

ਬਹਾਦਰਜੀਤ ਸਿੰਘ/ਸ੍ਰੀ ਆਨੰਦਪੁਰ ਸਾਹਿਬ, 19 ਅਪ੍ਰੈਲ,2022
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐੱਸ. ਪੀ. ਸਿੰਘ ਓਬਰਾਏ ਅਤੇ ਡਾ.ਮਹਿੰਦਰ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਪ੍ਰਸਿੱਧ ਲੇਖਕ ਸ਼ਰਨਜੀਤ ਬੈਂਸ ਦੀ ਅਗਵਾਈ ਹੇਠ ਦਵਿੰਦਰਪਾਲ ਸਿੰਘ ਅਤੇ ਰਾਜ ਘਈ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਥਾਨਕ ਵਿਰਾਸਤ-ਏ-ਖਾਲਸਾ ਦੇ ਆਡੀਟੋਰੀਅਮ ਵਿਖੇ ਕਰਵਾਇਆ ਗਿਆ ਪਹਿਲਾ ਕਵੀ ਦਰਬਾਰ ਅਤੇ ਪੁਸਤਕ ਰਿਲੀਜ਼ ਸਮਾਰੋਹ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ।

ਪ੍ਰੋਗਰਾਮ ਦਾ ਆਗਾਜ਼ ਡਾ.ਐਸ ਪੀ ਸਿੰਘ ਓਬਰਾਏ ਅਤੇ ਡਾ.ਮਹਿੰਦਰ ਸਿੰਘ ਵਲੋਂ ਕੇਕ ਕੱਟਕੇ ਕੀਤਾ ਗਿਆ। ਉਪਰੰਤ ਅੰਤਰਰਾਸ਼ਟਰੀ ਅਤੇ ਮਸ਼ਹੂਰ ਕਵੀ ਪਦਮਸ਼੍ਰੀ ਡਾ.ਸੁਰਜੀਤ ਪਾਤਰ , ਦਰਸ਼ਨ ਬੁੱਟਰ, ਡਾ.ਦਵਿੰਦਰ ਸੈਫ਼ੀ, ਗੁਰਦੀਪ ਸਿੰਘ ਕੰਗ, ਬਲਬੀਰ ਸਿੰਘ ਸੈਣੀ, ਅਨੂ ਬਾਲਾ, ਮਨਿੰਦਰ ਬਸੀ, ਅੰਜੂ ਬਾਲਾ, ਸੰਜੀਵ ਕੁਰਾਲੀਆ, ਨਵਾਬ ਫੈਸਲ ਖਾਨ, ਐਕਸੀਅਨ ਹਰਦਿਆਲ ਸਿੰਘ, ਮਾ.ਸੰਜੀਵ ਧਰਮਾਣੀ, ਰਵਿੰਦਰ ਕੌਰ ਰਾਵੀ ਆਦਿ ਕਵੀਆਂ ਵਲੋਂ ਆਪਣੀਆਂ ਕਵਿਤਾਵਾਂ ਰਾਹੀਂ ਸਰੋਤਿਆਂ ਨੂੰ ਕੀਲਿਆ ਅਤੇ ਲੰਮੇ ਸਮੇਂ ਤੱਕ ਬੈਠਣ ਲਈ ਮਜਬੂਰ ਕਰ ਦਿੱਤਾ।

ਇਸ ਮੌਕੇ ਮੁੱਖ ਮਹਿਮਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ (ਫ਼ਰੀਦਕੋਟ) ਦੇ ਉੱਪ ਕੁਲਪਤੀ ਡਾ. ਰਾਜ ਬਹਾਦਰ ਨੇ ਜਿੱਥੇ ਕਵਿਤਾਵਾਂ ਦਾ ਆਨੰਦ ਮਾਣਿਆ ਉੱਥੇ ਹੀ ਉਨ੍ਹਾਂ ਦਰਸ਼ਕਾਂ ਦੇ ਰੂਬਰੂ ਹੁੰਦਿਆਂ ਇਸ ਪ੍ਰੋਗਰਾਮ ਦੀ ਪੁਰਜ਼ੋਰ ਸ਼ਲਾਘਾ ਵੀ ਕੀਤੀ। ਇਸ ਦੌਰਾਨ ਮੰਚ ਸੰਚਾਲਨ ਰਾਜ ਘਈ ਵੱਲੋਂ ਸ਼ਾਇਰਾਨਾ ਅੰਦਾਜ਼ ਵਿੱਚ ਕੀਤਾ ਗਿਆ।

ਹੋਲੇ ਮਹੱਲੇ ਦੌਰਾਨ ਇਕ ਲੱਖ ਸ਼ਰਧਾਲੂਆਂ ਨੇ ਵਿਰਾਸਤ- ਏ- ਖਾਲਸਾ ਦੇ ਕੀਤੇ ਦਰਸ਼ਨ -Photo courtesy-Internet
Virasat-e-Khalsa

ਅੰਤ ਵਿੱਚ ਪ੍ਰਸਿੱਧ ਲੇਖਕ ਸ਼ਰਨਜੀਤ ਬੈਂਸ ਅਤੇ ਪ੍ਰੋਗਰਾਮ ਦੇ ਪ੍ਰਬੰਧਕ ਦਵਿੰਦਰਪਾਲ ਸਿੰਘ ਅਤੇ ਰਾਜ ਘਈ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

ਇਸ ਮੌਕੇ  ਲਲਿਤਾ ਜੋਸ਼ੀ (ਸਾਬਕਾ ਮੇਅਰ ਚੰਡੀਗੜ੍ਹ) ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਗਾਹ ਬਾਬਾ ਬੁੱਢਣ ਸ਼ਾਹ ਜੀ ਤੋਂ ਸਾਈਂ ਪ੍ਰਵੇਜ਼ ਸ਼ਾਹ ਜੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਐਡੀਸ਼ਨਲ ਮੈਨੇਜਰ ਹਰਦੇਵ ਸਿੰਘ, ਧਰਮਪਾਲ, ਪ੍ਰੈਸ ਕਲੱਬ ਅਨੰਦਪੁਰ ਸਾਹਿਬ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਨਿੱਕੂਵਾਲ, ਗੋਪਾਲ ਸ਼ਰਮਾ, ਬਲਵਿੰਦਰ ਸਿੰਘ, ਸੰਦੀਪ ਕੁਮਾਰ, ਸੁਮਿਤ ਸ਼ਰਮਾ, ਡਾ.ਮੀਸ਼ਾ, ਭਾਈ ਸਰਬਜੀਤ ਸਿੰਘ, ਡਾ.ਹਰਦਿਆਲ ਸਿੰਘ ਪੰਨੂ, ਆਤਮਾ ਸਿੰਘ ਘੱਟੀਵਾਲ, ਜਥੇ:ਮੋਹਨ ਸਿੰਘ ਢਾਹੇ, ਨਿਰਵੈਰ ਸਿੰਘ ਅਰਸ਼ੀ, ਪ੍ਰਸਿੱਧ ਆਰਟਿਸਟ ਹਰਭਜਨ ਸਿੰਘ ਸਪਰਾ, ਨੈਸ਼ਨਲ ਐਵਾਰਡੀ ਬਾਵਾ ਰਾਮ ਸਿੰਘ, ਡਾ:ਸੋਨਦੀਪ ਮੋਂਗਾ, ਪ੍ਰਭਦੀਪ ਸਿੰਘ, ਮਹਿੰਦਰਮੋਹਨ ਸਿੰਘ, ਗੁਰਪ੍ਰੀਤ ਸਿੰਘ, ਆਸਰਾ ਫਾਊਂਡੇਸ਼ਨ ਦੇ ਪ੍ਰਧਾਨ ਨਵੀਂਨ ਪੁਰੀ, ਪੰਜਾਬੀ ਲੋਕ ਗਾਇਕ ਬਘੇਲ ਬਾਵਾ, ਗ਼ਜ਼ਲ ਗਾਇਕ ਸੁਨੀਲ ਡੋਗਰਾ, ਸਰਬਜੀਤ ਸਿੰਘ ਰੈਣੂੰ, ਯੂਥ ਆਗੂ ਮਨਿੰਦਰਪਾਲ ਸਿੰਘ ਮਨੀ, ਭਾਈ ਜਸਪ੍ਰੀਤ ਸਿੰਘ, ਡਾ.ਪਲਵਿੰਦਰਜੀਤ ਸਿੰਘ ਕੰਗ, ਮੈਨ.ਪ੍ਰੀਤਮ ਸਿੰਘ, ਡਾ.ਹਰਮਨਪ੍ਰੀਤ ਸਿੰਘ ਕਾਹਲੋਂ, ਦਲੀਪ ਹੰਸ, ਸੀਨੀਅਰ ਪੱਤਰਕਾਰ ਸੁਰਿੰਦਰ ਕੁਮਾਰ ਖੁੱਲਰ ਸਮੇਤ ਵੱਡੀ ਗਿਣਤੀ ਵਿਚ ਇਲਾਕਾਵਾਸੀ ਹਾਜ਼ਰ ਸਨ।