ਐੱਨ. ਆਰ.ਆਈ. ਸੁਖਰਾਜ ਬਾਠ ਵੱਲੋਂ ਭੇਜਿਆ ਸਮਾਰਟ ਫੋਨ ਪੰਜਾਬੀ ਯੂਨੀਵਰਸਿਟੀ ਦੇ ਇੰਟਰਨ ਵਿਦਿਆਰਥੀ ਨੂੰ ਪ੍ਰਦਾਨ ਕੀਤਾ

128

ਐੱਨ. ਆਰ.ਆਈ. ਸੁਖਰਾਜ ਬਾਠ ਵੱਲੋਂ ਭੇਜਿਆ ਸਮਾਰਟ ਫੋਨ ਪੰਜਾਬੀ ਯੂਨੀਵਰਸਿਟੀ ਦੇ ਇੰਟਰਨ ਵਿਦਿਆਰਥੀ ਨੂੰ ਪ੍ਰਦਾਨ ਕੀਤਾ

ਪਟਿਆਲਾ /ਸਤੰਬਰ 3,2022

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸਥਿਤ ਈ.ਐੱਮ.ਆਰ. ਸੀ., ਪਟਿਆਲਾ ਦੇ ‘ਤਰਜਮਾ ਪ੍ਰੋਜੈਕਟ’ ਵਿੱਚ ਸ਼ਾਮਿਲ ਇੱਕ ਇੰਟਰਨ ਵਿਦਿਆਰਥੀ ਨੂੰ ਇਸ ਪ੍ਰਾਜੈਕਟ ਲਈ ਕੰਮ ਕਾਜ ਹਿਤ ਸਮਾਰਟ ਫੋਨ ਪ੍ਰਦਾਨ ਕੀਤਾ ਗਿਆ। ਨਵਦੀਪ ਕੌਰ ਨਾਮਕ ਵਿਦਿਆਰਥੀ ਨੂੰ ਇਹ ਸਮਾਰਟ ਫੋਨ ਕੈਨੇਡਾ ਦੇ ਵੈਨਕੂਵਰ ਵਿਖੇ ਵਸਦੇ ਐੱਨ. ਆਰ.ਆਈ. ਸੁਖਰਾਜ ਬਾਠ ਵੱਲੋਂ ਭੇਜਿਆ ਗਿਆ ਹੈ। ਸੁਖਰਾਜ ਬਾਠ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹਨ। ਯੂਨੀਵਰਸਿਟੀ ਪ੍ਰਤੀ ਭਾਵਨਾਤਮਕ ਸਾਂਝ ਅਤੇ ਪੰਜਾਬੀ ਬੋਲੀ ਪ੍ਰਤੀ ਸੁਹਿਰਦਤਾ ਵਾਲ਼ੇ ਭਾਵ ਰੱਖਣ ਕਾਰਨ ਉਨ੍ਹਾਂ ਵੱਲੋਂ ਇਹ ਵਿਸ਼ੇਸ਼ ਮਦਦ ਭੇਜੀ ਗਈ ਹੈ। ਜ਼ਿਕਰਯੋਗ ਹੈ ਕਿ  ਭਾਰਤ ਸਰਕਾਰ ਦੇ ਅਦਾਰੇ ‘ਕਨਸੌਰਸ਼ੀਅਮ ਆਫ਼ ਐਜੂਕੇਸ਼ਨਲ ਕਮਿਉਨੀਕੇਸ਼ਨ’ (ਸੀ.ਈ.ਸੀ.) ਤੋਂ ਹਾਸਿਲ ਹੋਏ ਇਸ ‘ਤਰਜਮਾ ਪ੍ਰੋਜੈਕਟ’ ਨਾਲ ਜੁੜੇ ਵਧੇਰੇ ਵਿਦਿਆਰਥੀ ਗਰੀਬ ਅਤੇ ਪੇਂਡੂ ਪਿਛੋਕੜ ਵਾਲੇ ਹਨ।

ਇੰਟਰਨ ਵਿਦਿਆਰਥੀਆਂ ਲਈ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ ਜਿੱਥੇ ਨਵਦੀਪ ਕੌਰ ਨੂੰ ਇਹ ਫੋਨ ਮੁਹਈਆ ਕਰਵਾਇਆ ਗਿਆ।

ਈ.ਐੱਮ.ਆਰ. ਸੀ., ਪਟਿਆਲਾ ਦੇ ਡਾਇਰੈਕਟਰ ਦਲਜੀਤ ਅਮੀ ਨੇ ਇਸ ਸੰਬੰਧੀ ਧੰਨਵਾਦ ਕਰਦਿਆਂ ਕਿਹਾ ਕਿ ਅਜਿਹਾ ਕਰਨਾ ਜਿੱਥੇ ਵਿਦਿਆਰਥੀਆਂ ਲਈ ਮਦਦਗਾਰ ਸਾਬਿਤ ਹੋਵੇਗਾ ਓਥੇ ਹੀ ਇਸ ਪ੍ਰੋਜੈਕਟ ਦੇ ਕੰਮ ਨੂੰ ਵੀ ਮਿਆਰੀ ਬਣਾਵੇਗਾ। ਵਿਦਿਆਰਥੀ ਵਧੇਰੇ ਸਮਰਥਾ ਨਾਲ਼ ਆਪਣਾ ਕੰਮ ਕਾਜ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਸੁਖਰਾਜ ਬਾਠ ਵੱਲੋਂ ਇਸ ਪ੍ਰਾਜੈਕਟ ਵਿੱਚ ਸ਼ਾਮਿਲ ਸਾਰੇ ਵਿਦਿਆਰਥੀਆਂ ਲਈ ਲੋੜੀਂਦੇ ਸ਼ਬਦਕੋਸ਼ ਵੀ ਮੁਹਈਆ ਕਰਵਾਏ ਜਾ ਰਹੇ ਹਨ।

ਐੱਨ. ਆਰ.ਆਈ. ਸੁਖਰਾਜ ਬਾਠ ਵੱਲੋਂ ਭੇਜਿਆ ਸਮਾਰਟ ਫੋਨ ਪੰਜਾਬੀ ਯੂਨੀਵਰਸਿਟੀ ਦੇ ਇੰਟਰਨ ਵਿਦਿਆਰਥੀ ਨੂੰ ਪ੍ਰਦਾਨ ਕੀਤਾ

ਵਰਨਣਯੋਗ ਹੈ ਕਿ ਸੀ.ਈ.ਸੀ. ਵੱਲੋਂ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਲੋੜੀਂਦੀ ਡਿਜੀਟਲ ਸਮੱਗਰੀ ਦਾ ਨਿਰਮਾਣ ਕਰਵਾਇਆ ਜਾਂਦਾ ਹੈ। ਇਸ ਡਿਜੀਟਲ ਸਮੱਗਰੀ ਰਾਹੀਂ  ‘ਸਵੈਮ’ ਦੇ ਪਲੇਟਫ਼ਾਰਮ ਉੱਪਰ ਆਨਲਾਈਨ ਮੋਡ ਉੱਤੇ ਬਹੁਤ ਸਾਰੇ ਕੋਰਸ ਕਰਵਾਏ ਜਾਂਦੇ ਹਨ ਜਿਨ੍ਹਾਂ ਨੂੰ ‘ਮੂਕਸ’ ਆਖਦੇ ਹਨ। ਇਨ੍ਹਾਂ ਮੂਕਸ ਦੀ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਚਾਹਵਾਨ ਵਿਦਿਆਰਥੀ ਘਰ ਬੈਠੇ ਹੀ ਵੱਖ-ਵੱਖ ਭਾਂਤ ਦੇ ਕੋਰਸ ਕਰ ਸਕਦੇ ਹਨ। ਹੁਣ ਤੱਕ ਇਨ੍ਹਾਂ ਮੂਕਸ ਵਿਚਲੀ ਸਾਰੀ ਸਮੱਗਰੀ ਅੰਗਰੇਜ਼ੀ ਭਾਸ਼ਾ ਵਿੱਚ ਹੀ ਉਪਲਬਧ ਸੀ। ਸੀ.ਈ.ਸੀ. ਵੱਲੋਂ ਹੁਣ ਇਨ੍ਹਾਂ ਮੂਕਸ ਦਾ ਅੰਗਰੇਜ਼ੀ ਅਤੇ ਹਿੰਦੀ ਦੇ ਨਾਲ਼-ਨਾਲ਼ 14 ਮੁਕਾਮੀ ਬੋਲੀਆਂ ਵਿੱਚ ਤਰਜਮਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਨ੍ਹਾਂ ਬੋਲੀਆਂ ਵਿੱਚ ਪੰਜਾਬੀ ਬੋਲੀ ਵੀ ਸ਼ਾਮਿਲ ਹੈ।

ਈ.ਐੱਮ.ਆਰ.ਸੀ. ਪਟਿਆਲਾ ਨੂੰ ਕੁੱਲ 35 ‘ਮੂਕਸ’ ਤਰਜਮੇ ਲਈ ਪ੍ਰਾਪਤ ਹੋਏ ਹਨ। ਪਹਿਲੇ ਪੜਾਅ ਵਿੱਚ 15 ਅਤੇ ਦੂਜੇ ਪੜਾਅ ਵਿੱਚ 20 ਮੂਕਸ ਦਾ ਪੰਜਾਬੀ ਵਿੱਚ ਤਰਜਮਾ ਕੀਤਾ ਜਾਣਾ ਹੈ। ਇਸ ਮਕਸਦ ਲਈ ਵਿਦਿਆਰਥੀਆਂ ਦੀ ਇੰਟਰਨ ਵਜੋਂ ਚੋਣ ਕੀਤੀ ਗਈ ਹੈ