ਰੋਟਰੀ ਕਲੱਬ ਰੂਪਨਗਰ ਵੱਲੋਂ ਮਰਹੂਮ ਸ੍ਰੀ ਹੇਮੰਤ ਲੋਹੀਆ ਨੂੰ ਦਿੱਤੀ ਗਈ ਸ਼ਰਧਾਂਜਲੀ

233

ਰੋਟਰੀ ਕਲੱਬ ਰੂਪਨਗਰ ਵੱਲੋਂ ਮਰਹੂਮ ਸ੍ਰੀ ਹੇਮੰਤ ਲੋਹੀਆ ਨੂੰ ਦਿੱਤੀ ਗਈ ਸ਼ਰਧਾਂਜਲੀ

ਬਹਾਦਰਜੀਤ ਸਿੰਘ /ਰੂਪਨਗਰ,  8 ਅਕਤੂਬਰ,2022

​ਰੋਟਰੀ ਕਲੱਬ ਰੂਪਨਗਰ ਵੱਲੋਂ ਆਪਣੀ ਸਪਤਾਹਿਕ ਮੀਟਿੰਗ ਦੌਰਾਨ ਜੰਮੂ ਕਸ਼ਮੀਰ ਦੇ ਪੁਲਿਸ ਮਹਾਂਨਿਦੇਸ਼ਕ (ਜੇਲਾਂ) ਹੇਮੰਤ ਲੋਹੀਆ ਨੂੰ ਉਨ੍ਹਾਂ ਦੇ ਅਚਨਚੇਤ ਅਕਾਲ ਚਲਾਣਾ ਕਰਨ ਤੇ ਸ਼ਰਧਾਂਜਲੀ ਦਿੱਤੀ ਅਤੇ ਸਮੂਹ ਮੈਂਬਰਾਂ ਵੱਲੋਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਪ੍ਰਮਾਤਮਾ ਨੂੰ ਵਿੱਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਦੀ ਬੇਨਤੀ ਕੀਤੀ। ਕਲੱਬ ਵੱਲੋਂ ਇੱਕ ਸ਼ੋਕ ਸੰਦੇਸ਼ ਉਨ੍ਹਾਂ ਦੇ ਪਰਿਵਾਰ ਅਤੇ ਜੰਮੂ^ਕਸ਼ਮੀਰ ਦੇ ਪੁਲਿਸ ਮਹਾਂਨਿਦੇਸ਼ਕ ਨੂੰ ਭੇਜਿਆ ਜਾਵੇਗਾ।

ਰੋਟਰੀ ਕਲੱਬ ਰੂਪਨਗਰ ਵੱਲੋਂ ਮਰਹੂਮ ਸ੍ਰੀ ਹੇਮੰਤ ਲੋਹੀਆ ਨੂੰ ਦਿੱਤੀ ਗਈ ਸ਼ਰਧਾਂਜਲੀ

​ਇੱਥੇ ਇਹ ਵਰਣਨਯੋਗ ਹੈ ਕਿ ਸੰਨ 2014 ਵਿੱਚ ਸ਼੍ਰੀਨਗਰ ਵਿਖੇ ਆਏ ਭਿਆਨਕ ਹੜ੍ਹਾਂ ਦੌਰਾਨ ਰੋਟਰੀ ਕਲੱਬ ਰੂਪਨਗਰ ਵੱਲੋਂ ਉਸ ਸਮੇਂ ਦੇ ਕਲੱਬ ਪ੍ਰਧਾਨ ਡਾ ਭੀਮ ਸੈਨ ਦੀ ਅਗਵਾਈ ਵਿੱਚ 19 ਮੈਂਬਰੀ ਟੀਮ ਨਾਲ ਸੱਤ ਦਿਨਾਂ ਤੱਕ ਕਸ਼ਮੀਰ ਦੇ ਅਲੱਗ-ਅਲੱਗ ਇਲਾਕਿਆਂ ਵਿੱਚ ਸਿਹਤ ਜਾਂਚ ਕੈਂਪ ਲਗਾਏ ਸਨ। ਇਨ੍ਹਾਂ ਕੈਂਪਾਂ ਵਿੱਚ ਸਵਰਗੀ ਹੇਮੰਤ ਲੋਹੀਆ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ ਸੀ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਲੋੜੀਂਦੀ ਮਦਦ ਰੋਟਰੀ ਕਲੱਬ ਦੀ ਮੈਡੀਕਲ ਟੀਮ ਦੀ ਕੀਤੀ ਗਈ ਸੀ। ਉਸ ਸਮੇਂ ਦੀ ਆਈ ਜੀ ਅਤੇ ਮੌਜੂਦਾ ਏ ਡੀ ਜੀ ਪੀ ਪੰਜਾਬ  ਪੀ ਕੇ  ਸਿਨਹਾ ਖੁਦ ਇਸ ਟੀਮ ਵਿੱਚ ਸ਼ਾਮਿਲ ਸਨ। ਰੋਟਰੀ ਕਲੱਬ  ਹੇਮੰਤ ਲੋਹੀਆ ਦੀ ਦੇਸ਼ ਸੇਵਾ ਪ੍ਰਤੀ ਭਾਵਨਾ ਨੂੰ ਹਮੇਸ਼ਾ ਯਾਦ ਰੱਖੇਗਾ।