31 ਦਸੰਬਰ 2022 ਦੀ ਸ਼ਾਮ ਨੂੰ ਦੇਰ ਰਾਤ ਕਲੱਬਾਂ, ਹੋਟਲਾ, ਢਾਬਿਆਂ, ਰੇੜੀਆਂ ਫੜੀਆਂ ਅਤੇ ਦੁਕਾਨਾਂ ਬੰਦ ਕਰਨ ਦਾ ਸਮਾਂ ਨਿਰਧਾਰਤ- ਜ਼ਿਲ੍ਹਾ ਮੈਜਿਸਟਰੇਟ

209

31 ਦਸੰਬਰ 2022 ਦੀ ਸ਼ਾਮ ਨੂੰ ਦੇਰ ਰਾਤ ਕਲੱਬਾਂ, ਹੋਟਲਾ, ਢਾਬਿਆਂ, ਰੇੜੀਆਂ ਫੜੀਆਂ ਅਤੇ ਦੁਕਾਨਾਂ ਬੰਦ ਕਰਨ ਦਾ ਸਮਾਂ ਨਿਰਧਾਰਤ- ਜ਼ਿਲ੍ਹਾ ਮੈਜਿਸਟਰੇਟ

ਐਸ.ਏ.ਐਸ.ਨਗਰ, 30 ਦਸੰਬਰ,2022:

ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਮਿਤ ਤਲਵਾੜ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆ ਸ਼ਕਤੀਆਂ ਦੀ ਵਰਤੋਂ ਕਰਦਿਆ ਜਿਲ੍ਹੇ ਵਿੱਚ ਸਥਿੱਤ ਕਲੱਬਾਂ, ਹੋਟਲਾਂ, ਢਾਬਿਆਂ,ਦੁਕਾਨਾ, ਸੜਕ ਤੇ ਖੜੀਆਂ ਰੇੜੀਆ-ਫੜੀਆਂ ਆਦਿ ਨੂੰ ਬੰਦ ਕਰਨ ਦਾ ਸਮਾਂ ਮਿਤੀ 31-12-20122 / 01-01-2023 ਦੀ ਦਰਮਿਆਨੀ ਰਾਤ ਸਮਾਂ ਰਾਤ 1:00 ਵਜੇ ਤੱਕ ਕਰਨ ਦਾ ਹੁਕਮ ਜਾਰੀ ਕੀਤੇ ਹਨ ਤਾਂ ਜੋ ਅਮਨ ਤੇ ਕਾਨੂੰਨ ਦੀ ਵਿਵਸਥਾ ਕਾਇਮ ਰੱਖੀ ਜਾ ਸਕੇ ।

31 ਦਸੰਬਰ 2022 ਦੀ ਸ਼ਾਮ ਨੂੰ ਦੇਰ ਰਾਤ ਕਲੱਬਾਂ, ਹੋਟਲਾ, ਢਾਬਿਆਂ, ਰੇੜੀਆਂ ਫੜੀਆਂ ਅਤੇ ਦੁਕਾਨਾਂ ਬੰਦ ਕਰਨ ਦਾ ਸਮਾਂ ਨਿਰਧਾਰਤ- ਜ਼ਿਲ੍ਹਾ ਮੈਜਿਸਟਰੇਟ -Photo courtesy-Internet
ਤਲਵਾੜ ਨੇ ਦੱਸਿਆ ਕਿ ਇਹ ਆਮ ਵੇਖਣ ਵਿੱਚ ਆਇਆ ਹੈ ਕਿ ਨਵੇਂ ਸਾਲ ਦੀ ਆਮਦ ਦੇ ਮੱਦੇਨਜ਼ਰ 31 ਦਸੰਬਰ 2022 ਦੀ ਸ਼ਾਮ ਨੂੰ ਦੇਰ ਰਾਤ ਤੱਕ ਕਲੱਬਾਂ, ਹੋਟਲਾ, ਢਾਬਿਆਂ, ਰੇੜੀਆਂ ਫੜੀਆਂ ਅਤੇ ਦੁਕਾਨਾ ਆਦਿ ਖੁੱਲੀਆਂ ਰਹਿੰਦੀਆਂ ਹਨ, ਜਿਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਭੰਗ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਦੇ ਫਲਸਰੂਪ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਉਕਤ ਹੁਕਮ ਲਾਗੂ ਕੀਤੇ ਗਏ ਹਨ।