ਨਗਰ ਨਿਗਮ ਅਬੋਹਰ ਵੱਲੋਂ ਲੇਡੀਜ ਕਲੱਬ ਅਤੇ ਟੈਨਿਸ ਕਲੱਬ ਨੂੰ ਦੋ ਦਿਨ ਵਿਚ ਇਮਾਰਤ ਖਾਲੀ ਕਰਨ ਦਾ ਨੋਟਿਸ

159

ਨਗਰ ਨਿਗਮ ਅਬੋਹਰ ਵੱਲੋਂ ਲੇਡੀਜ ਕਲੱਬ ਅਤੇ ਟੈਨਿਸ ਕਲੱਬ ਨੂੰ ਦੋ ਦਿਨ ਵਿਚ ਇਮਾਰਤ ਖਾਲੀ ਕਰਨ ਦਾ ਨੋਟਿਸ

ਅਬੋਹਰ/  ਫਾਜਿ਼ਲਕਾ, 15 ਜਨਵਰੀ,2023
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਅਬੋਹਰ ਦੇ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਦੇ ਹੁਕਮਾਂ ਤੇ ਨਗਰ ਨਿਗਮ ਵੱਲੋਂ ਸ਼ਹਿਰ ਦੇ ਵਿਚੋ ਵਿਚ ਸਥਿਤ ਲੇਡੀਜ਼ ਕਲੱਬ ਅਤੇ ਟੈਨਿਸ ਕੱਲਬ (ਅਬੋਹਰ ਕਲੱਬ) ਨੂੰ ਦੋ ਦਿਨਾਂ ਵਿਚ ਇਮਾਰਤ ਖਾਲੀ ਕਰਨ  ਦਾ ਨੋਟਿਸ ਦਿੱਤਾ ਹੈ।

ਨੋਟਿਸ ਅਨੁਸਾਰ ਦੋਹਾਂ ਕਲੱਬਾਂ ਨੂੰ ਬਕਾਇਆ ਰਕਮ ਵੀ ਨਗਰ ਨਿਗਮ ਨੂੰ ਤੁਰੰਤ ਜਮਾਂ ਕਰਵਾਉਣ ਦਾ ਲਈ ਕਿਹਾ ਗਿਆ ਹੈ। ਨਿਗਮ ਨੇ ਨੋਟਿਸ ਦੋਹਾਂ ਕਲੱਬਾਂ ਦੇ ਗੇਟ ਦੇ ਚਸਪਾ ਕਰ ਦਿੱਤੇ ਹਨ।ਜਿਕਰਯੋਗ ਹੈ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਜਾਇਦਾਦਾਂ ਦੇ ਨਿਯਮਾਂ ਅਨੁਸਾਰ ਵਿਭਾਗਾਂ ਨੂੰ ਕਬਜੇ ਲੈਣ ਦੇ ਹੁਕਮ ਦਿੱਤੇ ਗਏ ਸਨ।

ਨੋਟਿਸ ਅਨੁਸਾਰ ਲੇਡੀਜ ਕਲੱਬ ਦੇ ਮਾਮਲੇ ਵਿਚ ਮਾਨਯੌਗ ਅਦਾਲਤ ਵਿਕਾਸ ਪ੍ਰਤਾਪ, ਡਿਪਟੀ ਕਮਿਸ਼ਨਰ ਫਿਰੋਜਪੁਰ ਵੱਲੋਂ 12—11—2003 ਅਨੁਸਾਰ ਕਲੱਬ ਨੂੰ ਬੇਦਖਲ ਕਰਦਿਆਂ ਮੁਆਵਜਾ ਅਤੇ ਕਬਜਾ ਨਗਰ ਨਿਗਮ ਨੂੰ ਦੇਣ ਲਈ ਕਿਹਾ ਗਿਆ ਸੀ। ਹੁਣ ਤੱਕ ਇਹ ਮੁਆਵਜੇ ਦੀ ਰਕਮ ਹੀ 6 ਲੱਖ 94 ਹਜਾਰ ਬਣ ਚੁੱਕੀ ਹੈ। ਇਸ ਲਈ ਉਕਤ ਹੁਕਮਾਂ ਦੀ ਪਾਲਣਾ ਵਿਚ ਨਗਰ ਨਿਗਮ ਨੇ ਕਲੱਬ ਨੂੰ ਆਖਰੀ ਨੋਟਿਸ ਦਿੱਤਾ ਹੈ।

ਨਗਰ ਨਿਗਮ ਅਬੋਹਰ ਵੱਲੋਂ ਲੇਡੀਜ ਕਲੱਬ ਅਤੇ ਟੈਨਿਸ ਕਲੱਬ ਨੂੰ ਦੋ ਦਿਨ ਵਿਚ ਇਮਾਰਤ ਖਾਲੀ ਕਰਨ ਦਾ ਨੋਟਿਸ

ਇਸੇ ਤਰਾਂ ਟੈਨਿਸ ਕਲੱਬ (ਅਬੋਹਰ ਕਲੱਬ) ਦੇ ਮਾਮਲੇ ਵਿਚ ਮਾਣਯੋਗ ਅਦਾਲਤ ਸ੍ਰੀ ਐਚਐਲ ਕੁਮਾਰ ਡਿਪਟੀ ਡਾਇਰੈਕਟਰ ਅਰਬਨ ਲੋਕਲ ਬਾਡੀਜ਼ ਨੇ 24—07—2000 ਨੂੰ ਸੁਣਾਏ ਫੈਸਲੇ ਵਿਚ ਬੇਦਖਲ ਕੀਤਾ ਸੀ ਅਤੇ ਇਸ ਕੇਸ ਵਿਚ ਜ਼ੁਰਮਾਨਾ ਪ੍ਰਤੀ ਮਾਹ 3000 ਰੁਪਏ 1—4—1990 ਤੋਂ ਹੁਣ ਤੱਕ ਲਗਾਇਆ ਸੀ।

ਦੋਹਾਂ ਕੇਸਾਂ ਵਿਚ ਕਲੱਬਾਂ ਨੂੰ ਦੋ ਦਿਨਾਂ ਦਾ ਸਮਾਂ ਕਬਜਾ ਛੱਡਣ ਲਈ ਦਿੱਤਾ ਗਿਆ ਨਹੀਂ ਤਾਂ ਕਲੱਬ ਨੂੰ ਸੀਲ ਕਰ ਦਿੱਤਾ ਜਾਵੇਗਾ।