ਪੰਜਾਬੀ ਯੂਨੀਵਰਸਿਟੀ ਵੱਲੋਂ ਹਾਕੀ ਸਟੇਡੀਅਮ, ਸੈਕਟਰ-42 ਵਿਖੇ ਆਯੋਜਿਤ ਕਰਵਾਈ ਜਾ ਰਹੀ ਕੁੱਲ ਹਿੰਦ ਅੰਤਰਵਰਸਿਟੀ ਹਾਕੀ ਮਹਿਲਾ ਚੈਂਪੀਅਨਸ਼ਿਪ ਸ਼ੁਰੂ

195

ਪੰਜਾਬੀ ਯੂਨੀਵਰਸਿਟੀ ਵੱਲੋਂ ਹਾਕੀ ਸਟੇਡੀਅਮ, ਸੈਕਟਰ-42 ਵਿਖੇ ਆਯੋਜਿਤ ਕਰਵਾਈ ਜਾ ਰਹੀ ਕੁੱਲ ਹਿੰਦ ਅੰਤਰਵਰਸਿਟੀ ਹਾਕੀ ਮਹਿਲਾ ਚੈਂਪੀਅਨਸ਼ਿਪ ਸ਼ੁਰੂ

ਪਟਿਆਲਾ 25 ਜਨਵਰੀ,2023:

ਖੇਡ ਵਿਭਾਗ ਪੰਜਾਬੀ ਯੂਨੀਵਰਸਿਟੀ ਵੱਲੋਂ ਸੱਤ ਰੋਜ਼ਾ ਕੁੱਲ ਹਿੰਦ ਅੰਤਰਵਰਸਿਟੀ ਹਾਕੀ ਮਹਿਲਾ ਚੈਂਪੀਅਨਸ਼ਿਪ ਅੱਜ 25 ਜਨਵਰੀ ਤੋਂ ਚੰਡੀਗੜ੍ਹ ਦੇ ਸੈਕਟਰ-42 ਸਥਿਤ ਹਾਕੀ ਸਟੇਡੀਅਮ ਵਿਖੇ ਬੜੇ ਧੂਮ ਧੜੱਕੇ ਨਾਲ ਸ਼ੁਰੂ ਹੋ ਗਈ ਹੈ।

ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਪ੍ਰੋ. ਅਰਵਿੰਦ ਦੀ ਸਰਪ੍ਰਸਤੀ ਹੇਠ ਖੇਡ ਨਿਰਦੇਸ਼ਕਾ ਡਾ. ਅਜੀਤਾ ਦੀ ਅਗਵਾਈ ਵਿਚ ਸ਼ੁਰੂ ਹੋਏ ਇਹਨਾਂ ਖੇਡ ਮੁਕਾਬਲਿਆਂ ‘ਚ ਪੁਰਬੀ, ਪੱਛਮੀ, ਉੱਤਰੀ ਅਤੇ ਦੱਖਣੀ ਜ਼ੋਨਾਂ ਵਿਚੋਂ ਕੁਆਲੀਫਾਈ ਕੀਤੀਆਂ ਪਹਿਲੀਆਂ ਚਾਰ ਟੀਮਾਂ ਭਾਵ ਕੁੱਲ 16 ਯੂਨੀਵਰਸਿਟੀਆਂ ਦੀਆਂ ਮਹਿਲਾ ਟੀਮਾਂ (ਲਗਭਗ 288 ਮਹਿਲਾਵਾਂ) ਇਸ ਚੈਂਪੀਅਨਸ਼ਿਪ ਵਿਚ ਭਾਗ ਲੈ ਰਹੀਆਂ ਹਨ।

ਪੰਜਾਬੀ ਯੂਨੀਵਰਸਿਟੀ ਵੱਲੋਂ ਹਾਕੀ ਸਟੇਡੀਅਮ, ਸੈਕਟਰ-42 ਵਿਖੇ ਆਯੋਜਿਤ ਕਰਵਾਈ ਜਾ ਰਹੀ ਕੁੱਲ ਹਿੰਦ ਅੰਤਰਵਰਸਿਟੀ ਹਾਕੀ ਮਹਿਲਾ ਚੈਂਪੀਅਨਸ਼ਿਪ ਸ਼ੁਰੂ

ਚੈਂਪੀਅਨਸ਼ਿਪ ਦਾ ਉਦਘਾਟਨ ਖੇਡ ਨਿਰਦੇਸ਼ਕਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾ. ਅਜੀਤਾ ਨੇ ਕੀਤਾ। ਇਸ ਮੌਕੇ ਤੇ ਦੋਰਣਾਚਾਰੀਯਾ ਐਵਾਰਡੀ ਬਲਦੇਵ ਸਿੰਘ ਅਤੇ ਕੌਮੀ ਹਾਕੀ ਕੋਚ ਗੁਰਮਿੰਦਰ ਸਿੰਘ ਜੋ ਕਿ ਕੰਪੀਟੀਸ਼ਨ ਡਾਇਰੈਕਟਰ ਵੀ ਲਗਾਏ ਗਏ ਹਨ ਉਚੇਚੇ ਤੌਰ ਤੇ ਹਾਜ਼ਰ ਸਨ। ਉਹਨਾਂ ਨੇ ਆਏ ਹੋਏ ਖਿਡਾਰੀਆਂ ਅਤੇ ਉਹਨਾਂ ਦੇ ਕੋਚਿਜ਼ ਸਾਹਿਬਾਨ ਦਾ ਸਵਾਗਤ ਕਰਦੇ ਹੋਏ ਉਹਨਾਂ ਦੀਆਂ ਟੀਮਾਂ ਨੂੰ ਬਿਨਾਂ ਕਿਸੇ ਵੈਰ ਵਿਰੋਧ ਤੋਂ ਖੇਡਣ ਦੀ ਨਸੀਹਤ ਦਿੱਤੀ।

ਇਸ ਮੌਕੇ ਤੇ ਯੂਨੀਵਰਸਿਟੀ ਕੋਚ ਮੀਨਾਕਸ਼ੀ ਰੰਧਾਵਾ ਅਤੇ ਮੈਨੇਜਰ  ਮਨਪ੍ਰੀਤ ਸਿੰਘ ਤੋਂ ਇਲਾਵਾ  ਅਵਤਾਰ ਸਿੰਘ ਸੰਧੂ,  ਪ੍ਰਿੰਸਇੰਦਰ ਸਿੰਘ ਘੁੰਮਣ,  ਮੁਕੇਸ਼ ਚੌਧਰੀ, ਮਿਸ ਰੇਨੂੰ ਬਾਲਾ,  ਧਰਮਿੰਦਰ ਸਿੰਘ, ਪਰਵੇਸ਼ ਕੁਮਾਰ,  ਅਵਤਾਰ ਸਿੰਘ,  ਇੰਦਰਜੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।