ਪਾਣੀ ਦੀ ਸਪਲਾਈ ਬੰਦ-ਦਲਜੀਤ ਸਿੰਘ ਚੀਮਾ ਨੇ ਕਾਲਜ ਰੋਡ ਅਤੇ ਨਹਿਰੂ ਨਗਰ ਰੂਪਨਗਰ ਦੇ ਲੋਕਾਂ ਦੀਆਂ ਪਾਣੀ ਦੀ ਸਪਲਾਈ ਸਬੰਧੀ ਮੁਸ਼ਕਲਾਂ ਸੁਣੀਆਂ

229

ਪਾਣੀ ਦੀ ਸਪਲਾਈ ਬੰਦ-ਦਲਜੀਤ ਸਿੰਘ ਚੀਮਾ ਨੇ ਕਾਲਜ ਰੋਡ ਅਤੇ ਨਹਿਰੂ ਨਗਰ ਰੂਪਨਗਰ ਦੇ ਲੋਕਾਂ ਦੀਆਂ ਪਾਣੀ ਦੀ ਸਪਲਾਈ ਸਬੰਧੀ ਮੁਸ਼ਕਲਾਂ ਸੁਣੀਆਂ

ਬਹਾਦਰਜੀਤ ਸਿੰਘ /  ਰੂਪਨਗਰ, 7 ਜੁਲਾਈ, 2023

ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਰੂਪਨਗਰ ਤੋਂ ਸਾਬਕਾ ਵਿਧਾਇਕ ਡਾਕਟਰ ਦਲਜੀਤ ਸਿੰਘ ਚੀਮਾ ਨੇ ਅੱਜ ਆਪਣੇ ਰੋਪੜ ਦੌਰੇ ਦੌਰਾਨ ਕਾਲਜ ਰੋਡ ਅਤੇ ਨਹਿਰੂ ਨਗਰ ਦੇ ਲੋਕਾਂ ਕੋਲ ਜਾ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ।

ਇਥੇ ਵਰਨਣ ਯੋਗ ਹੈ ਕਿ ਪਿਛਲੇ ਲੱਗਭੱਗ ਇਕ ਮਹੀਨੇ ਤੋਂ ਨਗਰ ਕੌਂਸਲ ਵੱਲੋਂ ਕਾਲਜ ਰੋਡ ਉਪਰ ਸੀਵਰੇਜ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਨਹਿਰੂ ਨਗਰ ਕਾਲਜ ਰੋਡ  ਮਾਤਾ ਰਾਣੀ ਆਦਿਕ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਬੰਦ ਪਈ ਹੈ। ਇਸ ਮੌਕੇ ਇਲਾਕੇ ਦੇ ਦੁਕਾਨਦਾਰਾਂ ਅਤੇ ਨਹਿਰੂ ਨਗਰ ਨਿਵਾਸੀਆਂ ਨੇ ਦੱਸਿਆ ਪਿਛਲੇ ਡੇਢ ਮਹੀਨੇ ਤੋਂ ਹੀ ਲੋਕ ਪ੍ਰਸ਼ਾਸਨ ਅਤੇ ਸਰਕਾਰ ਦੀ ਅਣਗਹਿਲੀ ਦਾ ਸ਼ਿਕਾਰ ਹੋ ਰਹੇ ਹਨ।

ਇਸ ਮੌਕੇ ਡਾਕਟਰ ਚੀਮਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸ਼ਹਿਰ ਦੀ ਮੁੱਖ ਸੜਕ ਕਾਲਜ ਰੋਡ ਜਿਸ ਉੱਪਰ ਡਿਪਟੀ ਕਮਿਸ਼ਨਰ ਤੋਂ ਲੈ ਕੇ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਦੇ ਦਫਤਰ ਹਨ। ਕਾਲਜ ਬੈਂਕ ਅਤੇ ਸਕੂਲ ਹਨ ਇਸ ਕਰਕੇ ਇਸ ਸੜਕ ਦਾ ਕੰਮ ਤਾਂ ਦਿਨ ਰਾਤ ਇੱਕ ਕਰਕੇ ਹੋਣਾ ਚਾਹੀਦਾ ਸੀ ਪਰ ਇਸ ਕੰਮ ਨੂੰ ਮਹੀਨਿਆਂ ਦਾ ਸਮਾਂ ਲੱਗ ਰਿਹਾ ਹੈ। ਉਹਨਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕੀ ਆਪ ਜੀ ਟੈਲੀਵਿਜ਼ਨ ਤੇ ਹਰ ਵੇਲੇ ਵਿਕਾਸ ਦੇ ਦਮਗਜੇ ਮਾਰ ਰਹੇ ਹੋ ਪਰ ਵਿਕਾਸ ਦੀ ਅਸਲੀਅਤ ਆ ਕੇ ਰੋਪੜ ਸ਼ਹਿਰ ਵਿੱਚ ਵੇਖੀ ਜਾ ਸਕਦੀ ਹੈ।।

ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕਾਂਗਰਸ ਪਾਰਟੀ ਦੀ ਨਗਰ ਕੌਸਲ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੇ ਵੱਡੀ ਗਿਣਤੀ ਵਿੱਚ ਤੁਹਾਨੂੰ ਵੋਟਾਂ ਪਾ ਹੀ ਦਿੱਤੀਆਂ ਹਨ ਤਾਂ ਉਨ੍ਹਾਂ ਨੂੰ ਇਸ ਗੱਲ ਦੀ ਸਜ਼ਾ ਨਾ ਦਿਓ। ਡਾਕਟਰ ਚੀਮਾ ਨੇ ਕਿਹਾ ਕਿ ਅਸੀਂ ਕਰੋੜਾਂ ਰੁਪਇਆ ਲਗਾ ਕੇ ਸ਼ਹਿਰ ਨੂ ਲਿਸ਼ਕਾ ਇਹਨਾਂ ਦੇ ਹਵਾਲੇ ਕੀਤਾ ਸੀ ਪਰ ਅੱਜ ਸ਼ਹਿਰ ਦੀ ਹਾਲਤ ਵੇਖਕੇ ਰੋਣਾ ਆ ਰਿਹਾ ਹੈ।। ਉਨ੍ਹਾਂ ਐਲਾਨ ਕੀਤਾ ਕਿ ਅਸੀਂ ਸਰਕਾਰ ਨੂੰ ਇੱਕ ਮੌਕਾ ਦੇਣਾ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਵੱਡੀ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ।

ਇਸ ਮੌਕੇ  ਵੱਡੀ ਗਿਣਤੀ ਵਿੱਚ ਹਾਜਰ ਸ਼ਹਿਰ ਨਿਵਾਸੀਆਂ ਨੇ ਸਰਕਾਰ ,ਪ੍ਰਸ਼ਾਸਨ ਅਤੇ ਨਗਰ ਕੌਂਸਲ ਨੂੰ ਰੱਜ ਕੋਸਿਆ। ਲੋਕਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਨਗਰ ਕੌਂਸਲ ਦੇ ਪ੍ਰਧਾਨ ਅਤੇ ਹਲਕਾ ਵਿਧਾਇਕ ਇੱਥੇ ਚੱਕਰ ਤਾਂ ਮਾਰਦੇ ਹਨ ਪਰ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ। ਮੌਕੇ ਤੇ ਹੀ ਡਾਕਟਰ ਚੀਮਾ ਨੇ ਪ੍ਰਸਾਸ਼ਨਿਕ ਅਧਿਕਾਰੀਆਂ ਡਿਪਟੀ ਕਮਿਸ਼ਨਰ ਰੂਪਨਗਰ ਕਾਰਜਕਾਰੀ ਇੰਜੀਨੀਅਰ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਨੂੰ ਫੋਨ ਕਰਕੇ ਮੁਹੱਲਾ ਨਿਵਾਸੀਆਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਜਲਦੀ ਤੋਂ ਜਲਦੀ ਕਰਨ ਲਈ ਵੀ ਕਿਹਾ।

ਦਲਜੀਤ ਸਿੰਘ ਚੀਮਾ ਨੇ ਕਾਲਜ ਰੋਡ ਅਤੇ ਨਹਿਰੂ ਨਗਰ  ਰੂਪਨਗਰ  ਦੇ ਲੋਕਾਂ  ਦੀਆਂ ਪਾਣੀ ਦੀ ਸਪਲਾਈ ਸਬੰਧੀ ਮੁਸ਼ਕਲਾਂ ਸੁਣੀਆਂ

ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ,ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੈਣੀ ਸਾਬਕਾ ਕੌਂਸਲਰ ਵੇਦ ਪ੍ਰਕਾਸ਼ ,ਐਡਵੋਕੇਟ ਰਾਜੀਵ ਸ਼ਰਮਾ, ਮਨਜੀਤ ਸਿੰਘ ਤੰਬੜ ਸਾਬਕਾ ਕੌਂਸਲਰ ਮਨਜਿੰਦਰ ਸਿੰਘ ਧਨੋਆ ਸੇਵਾ ਸਿੰਘ ,ਪ੍ਰਧਾਨ ਕੁਲਵਿੰਦਰ ਕੌਰ ਘਈ, ਜੋਰਾਵਰ ਸਿੰਘ ਬਿੱਟੂ ਅਤੇ ਜਥੇਦਾਰ ਹਰਜੀਤ ਸਿੰਘ ਹਵੇਲੀ ਵਿਸ਼ੇਸ਼ ਤੌਰ ਤੇ ਹਾਜਰ ਸਨ।