ਪੰਜਾਬ ਉਰਦੂ ਅਕੈਡਮੀ ਵੱਲੋਂ ਕਹਾਣੀ ਗੋਸ਼ਟੀ ਦਾ ਆਯੋਜਨ 30 ਜੁਲਾਈ ਨੂੰ; ਦੇਸ਼ ਭਰ ਚੋਂ ਉੱਘੇ ਕਹਾਣੀਕਾਰ ਕਰਨਗੇ ਸ਼ਿਰਕਤ

215

ਪੰਜਾਬ ਉਰਦੂ ਅਕੈਡਮੀ ਵੱਲੋਂ ਕਹਾਣੀ ਗੋਸ਼ਟੀ ਦਾ ਆਯੋਜਨ 30 ਜੁਲਾਈ ਨੂੰ; ਦੇਸ਼ ਭਰ ਚੋਂ ਉੱਘੇ ਕਹਾਣੀਕਾਰ ਕਰਨਗੇ ਸ਼ਿਰਕਤ

ਮਾਲੇਰਕੋਟਲਾ 28 ਜੁਲਾਈ,2023 :

ਪੰਜਾਬ ਉਰਦੂ ਅਕੈਡਮੀ ਮਾਲੇਰਕੋਟਲਾ (ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ, ਪੰਜਾਬ ਸਰਕਾਰ) ਦੇ ਵੱਲੋਂ ਇੱਕ ਕਹਾਣੀ ਗੋਸ਼ਟੀ ਦਾ ਆਯੋਜਨ 30 ਜੁਲਾਈ 2023 ਦਿਨ ਐਤਵਾਰ 2:30 ਵਜੇ ਦੁਪਹਿਰ ਇਕਬਾਲ ਆਡੀਟੋਰੀਅਮ, ਪੰਜਾਬ ਉਰਦੂ ਅਕੈਡਮੀ ਦਿੱਲੀ ਗੇਟ ਵਿਖੇ ਕੀਤਾ ਜਾ ਰਿਹਾ ਹੈ । ਇਸ ਗੋਸ਼ਟੀ ਵਿੱਚ  ਵਿਧਾਇਕ ਮਾਲੇਰਕੋਟਲਾ ਡਾ. ਮੁਹੰਮਦ ਜਮੀਲ-ਉਰ-ਰਹਿਮਾਨ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ ਅਤੇ ਵਾਈਸ ਚੇਅਰਮੈਨ, ਪੰਜਾਬ ਉਰਦੂ ਅਕੈਡਮੀ ਮਾਲੇਰਕੋਟਲਾ ਤਸ਼ਰੀਫ਼ ਲਿਆਉਣਗੇ। ਇਸ ਗੱਲ ਦੀ ਜਾਣਕਾਰੀਪੰਜਾਬ ਉਰਦੂ ਅਕਾਦਮੀ ਦੇ ਇੰਨਚਾਰਜ ਮੁਹੰਮਦ ਸਾਦਿਕ ਨੇ ਦਿੱਤੀ ।

ਪੰਜਾਬ ਉਰਦੂ ਅਕੈਡਮੀ ਵੱਲੋਂ ਕਹਾਣੀ ਗੋਸ਼ਟੀ ਦਾ ਆਯੋਜਨ 30 ਜੁਲਾਈ ਨੂੰ; ਦੇਸ਼ ਭਰ ਚੋਂ ਉੱਘੇ ਕਹਾਣੀਕਾਰ ਕਰਨਗੇ ਸ਼ਿਰਕਤ
ਪੰਜਾਬ ਉਰਦੂ ਅਕਾਦਮੀ ਦੇ ਇੰਨਚਾਰਜ ਮੁਹੰਮਦ ਸਾਦਿਕ

ਉਨ੍ਹਾਂ ਦੱਸਿਆ ਕਿ ਇਸ ਕਹਾਣੀ ਗੋਸ਼ਟੀ ਦੀ ਪ੍ਰਧਾਨਗੀ ਉੱਘੇ ਕਹਾਣੀਕਾਰ ਡਾ. ਨਿਗਾਰ ਅਜ਼ੀਮ (ਦਿੱਲੀ) ਕਰਨਗੇ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀਮਤੀ ਫ਼ਰਿਆਲ ਰਹਿਮਾਨ ਸੀਨੀਅਰ ਲੀਡਰ, ਆਮ ਆਦਮੀ ਪਾਰਟੀ ਸ਼ਿਰਕਤ ਕਰਨਗੇ। ਇਸ ਪੁਰ-ਵਕਾਰ ਸਾਹਿਤਕ ਸਮਾਗਮ ਵਿੱਚ ਜਨਾਬ ਮੁਹੰਮਦ ਬਸ਼ੀਰ ਮਾਲੇਰਕੋਟਲਵੀ, ਡਾ. ਰੇਨੂੰ ਬਹਿਲ (ਚੰਡੀਗੜ੍ਹ), ਡਾ. ਅਨਵਾਰ ਅਹਿਮਦ ਅਨਸਾਰੀ, ਜਨਾਬ ਐਮ.ਅਨਵਾਰ ਅੰਜੁਮ, ਜਨਾਬ ਲਿਆਕਤ ਸੁਹੇਲ (ਸਾਰੇ ਮਾਲੇਰਕੋਟਲਾ) ਅਤੇ ਜਨਾਬ ਮਲਕੀਤ ਸਿੰਘ ਮਸ਼ਾਨਾ (ਬਠਿੰਡਾ) ਆਦਿ ਕਹਾਣੀਕਾਰ ਆਪਣੀਆਂ ਰਚਨਾਵਾਂ ਨਾਲ ਸ੍ਰੋਤਿਆਂ ਨੂੰ ਲੀਣ ਕਰਨਗੇ।

ਪੰਜਾਬ ਉਰਦੂ ਅਕਾਦਮੀ ਦੇ ਇੰਨਚਾਰਜ ਮੁਹੰਮਦ ਸਾਦਿਕ