ਪਾਣੀ ਵਿਚ ਘਿਰੇ ਲੋਕਾਂ ਨੂੰ ਸੁਰੱਖਿਅਤ ਕੱਢਿਆ; ਹੁਸੈਨੀਵਾਲਾ ਤੋਂ ਪਾਣੀ ਦੀ ਨਿਕਾਸੀ ਵਿਚ ਕਮੀ ਆਉਣੀ ਸ਼ੁਰੂ—ਡਿਪਟੀ ਕਮਿਸ਼ਨਰ

204

ਪਾਣੀ ਵਿਚ ਘਿਰੇ 463 ਲੋਕਾਂ ਨੂੰ ਸੁਰੱਖਿਅਤ ਕੱਢਿਆ; ਹੁਸੈਨੀਵਾਲਾ ਤੋਂ ਪਾਣੀ ਦੀ ਨਿਕਾਸੀ ਵਿਚ ਕਮੀ ਆਉਣੀ ਸ਼ੁਰੂ—ਡਿਪਟੀ ਕਮਿਸ਼ਨਰ

ਫਾਜਿ਼ਲਕਾ, 21 ਅਗਸਤ,2023

ਜਲਾਲਾਬਾਦ ਖੇਤਰ ਵਿਚ ਐਨਡੀਆਰਐਫ ਦੀਆਂ ਟੀਮਾਂ ਜਿ਼ਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਲਗਾਤਾਰ ਹੜ੍ਹ ਦੇ ਪਾਣੀ ਵਿਚ ਘਿਰੇ ਲੋਕਾਂ ਨੂੰ ਬਾਹਰ ਕੱਢ ਰਹੀਆਂ ਹਨ। ਐਸਡੀਐਮ ਅਕਾਸ਼ ਬਾਂਸਲ ਨੇ ਦੱਸਿਆ ਕਿ ਅੱਜ ਚੱਕ ਢਾਲੀ ਵਾਲਾ ਤੋਂ 15 ਔਰਤਾਂ ਅਤੇ ਬੱਚਿਆਂ ਨੂੰ ਕਿਸਤੀ ਰਾਹੀਂ ਸੁਰੱਖਿਅਤ ਕੱਢਿਆ ਗਿਆ ਹੈ। ਇਸ ਤੋਂ ਬਿਨ੍ਹਾਂ ਘੁਬਾਇਆ ਦੇ ਰਾਹਤ ਕੈਂਪ ਵਿਚ 8 ਲੋਕ ਰਹਿਣ ਲਈ ਪੁੱਜੇ ਸਨ, ਜਿੰਨ੍ਹਾਂ ਨੂੰ ਖਾਣ ਪੀਣ ਦਾ ਸਮਾਨ ਤੇ ਹੋਰ ਮਦਦ ਪ੍ਰਸ਼ਾਸਨ ਵੱਲੋਂ ਮੁਹਈਆ ਕਰਵਾਈ ਜਾ ਰਹੀ ਹੈ।

ਪਿੱਛਲੇ ਦਿਨੀਂ ਪਹਾੜਾਂ ਤੇ ਹੋਈਆਂ ਮੋਹਲੇਧਾਰ ਬਾਰਿਸ਼ਾਂ ਕਾਰਨ ਨਦੀਆਂ ਵਿਚ ਆਏ ਪਾਣੀ ਦੀ ਆਵਕ ਹੁਣ ਫਾਜਿ਼ਲਕਾ ਜਿ਼ਲ੍ਹੇ ਦੀਆਂ ਹੱਦਾਂ ਨੂੰ ਛੂਹਣ ਲੱਗੀ ਹੈ। ਫਾਜਿ਼ਲਕਾ ਦੇ ਵਿਧਾਇਕ  ਨਰਿੰਦਰ ਪਾਲ ਸਿੰਘ ਸਵਨਾ, ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਅਤੇ ਐਸਐਸਪੀ  ਮਨਜੀਤ ਸਿੰਘ ਢੇਸੀ ਨੇ ਮੁੜ ਸਰਹੱਦੀ ਪਿੰਡਾਂ ਵਿਚ ਹੜ੍ਹਾਂ ਖਿਲਾਫ ਮੋਰਚਾ ਸੰਭਾਲ ਲਿਆ ਅਤੇ ਦੋਹਾਂ ਅਧਿਕਾਰੀਆਂ ਨੇ ਸਰਹੱਦੀ ਪਿੰਡਾਂ ਵਿਚ ਜਾ ਕੇ ਹੜ੍ਹ ਰੋਕੂ ਪ੍ਰਬੰਧਾਂ ਦੀ ਅਗਵਾਈ ਕੀਤੀ।

ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦੱਸਿਆ ਹੈ ਕਿ ਪਿੱਛਲੇ 24 ਘੰਟਿਆਂ ਵਿਚ ਫਾਜਿ਼ਲਕਾ ਜਿ਼ਲ੍ਹੇ ਵਿਚ ਹੜ੍ਹ ਦੇ ਪਾਣੀ ਵਿਚ ਘਿਰੇ 463 ਲੋਕਾਂ ਨੂੰ ਕਿਸਤੀਆਂ ਰਾਹੀਂ ਸੁਰੱਖਿਅਤ ਕੱਢਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜਿ਼ਲ੍ਹੇ ਵਿਚ ਰਾਹਤ ਕਾਰਜਾਂ ਵਿਚ ਐਨਡੀਆਰਐਫ ਦੀਆਂ ਦੋ ਟੁਕੜੀਆਂ ਲਗਾਈਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਅੱਜ ਕਾਵਾਂ ਵਾਲੀ ਪੱਤਣ ਤੇ ਸੁਰੱਖਿਆ ਬੰਨ੍ਹ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਪੂਰੇ ਬੰਨ੍ਹ ਤੇ ਲਗਾਤਾਰ ਚੌਕਸੀ ਰੱਖੀ ਜਾਵੇ।

ਉਨ੍ਹਾਂ ਨੇ ਰਾਹਤ ਕਾਰਜਾਂ ਵਿਚ ਲੱਗੇ ਸਰਕਾਰੀ ਅਮਲੇ ਦੀ ਹੌਂਸਲਾਂ ਅਫਜਾਈ ਵੀ ਕੀਤੀ। ਇੱਥੇ ਕਾਂਵਾਂ ਵਾਲੀ ਪੁਲ ਦੇ ਉਪਰ ਦੀ ਪਾਣੀ ਵਹਿ ਰਿਹਾ ਹੈ ਪਰ ਰਾਹਤ ਦੀ ਖ਼ਬਰ ਇਹ ਹੈ ਕਿ ਹੁਸੈਨੀਵਾਲਾ ਤੋਂ ਪਾਣੀ ਦੀ ਨਿਕਾਸੀ ਵਿਚ ਕਮੀ ਆਉਣੀ ਸ਼ੁਰੂ ਹੋ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਤਵਾਰ ਨੁੰ ਤਿੰਨ ਵਜੇ 219400 ਕਿਉਸਿਕ ਪਾਣੀ ਦੀ ਨਿਕਾਸੀ ਹੋ ਰਹੀ ਸੀ ਜਦ ਕਿ ਬੀਤੇ ਕੱਲ ਇਹ ਮਾਤਰਾ 282000 ਤੱਕ ਪੁੱਜ ਗਈ ਸੀ।

ਪਾਣੀ ਵਿਚ ਘਿਰੇ 463 ਲੋਕਾਂ ਨੂੰ ਸੁਰੱਖਿਅਤ ਕੱਢਿਆ; ਹੁਸੈਨੀਵਾਲਾ ਤੋਂ ਪਾਣੀ ਦੀ ਨਿਕਾਸੀ ਵਿਚ ਕਮੀ ਆਉਣੀ ਸ਼ੁਰੂ—ਡਿਪਟੀ ਕਮਿਸ਼ਨਰ

ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਸੁੱਕਰਵਾਰ ਦੀ ਦੁਪਹਿਰ ਹੁਸੈਨੀਵਾਲਾ ਹੈਡਵਰਕਸ ਤੋਂ 258910 ਕਿਉਸਿਕ ਪਾਣੀ ਛੱਡਿਆ ਸੀ।

ਫਾਜਿ਼ਲਕਾ ਦੇ ਵਿਧਾਇਕ  ਨਰਿੰਦਰ ਪਾਲ ਸਿੰਘ ਸਵਨਾ ਨੇ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ  ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਔਖੇ ਸਮੇਂ ਲੋਕਾਂ ਦੇ ਨਾਲ ਹੈ ਅਤੇ ਹੜ੍ਹ ਪੀੜਤਾਂ ਦੀ ਮਦਦ ਲਈ ਸਾਰੇ ਇੰਤਜਾਮ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਸ ਸਬੰਧੀ ਲੋਕਾਂ ਨੂੰ ਸੁਚੇਤ ਕੀਤਾ ਕਿ ਨੀਵੇਂ ਥਾਂਵਾਂ ਤੇ ਰਹਿੰਦੇ ਲੋਕ ਤੁਰੰਤ ਰਾਹਤ ਕੇਂਦਰਾਂ ਵਿਚ ਜਾਂ ਹੋਰ ਸੁਰੱਖਿਅਤ ਥਾਵਾਂ ਤੇ ਪਹੁੰਚਣ ਕਿਉਂਕਿ ਪਿੱਛੇ ਤੋਂ ਜਿਆਦਾ ਪਾਣੀ ਆਉਣ ਤੇ ਸੜਕੀ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ।

ਇਸੇ ਤਰਾਂ ਡਿਪਟੀ ਕਮਿਸ਼ਨਰ ਨੇ ਖਾਸ ਕਰਕੇ ਗਰਭਵਤੀ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਜਰੂਰ ਰਾਹਤ ਕੈਂਪਾਂ ਜਾਂ ਆਪਣੇ ਕਿਸੇ ਰਿਸਤੇਦਾਰ ਦੇ ਘਰ ਚਲੇ ਜਾਣ ਕਿਉਂਕਿ ਜ਼ੇਕਰ ਜਿਆਦਾ ਪਾਣੀ ਆ ਗਿਆ ਤਾਂ ਉਨ੍ਹਾਂ ਲਈ ਜਣੇਪੇ ਲਈ ਹਸਪਤਾਲ ਤੱਕ ਪਹੁੰਚਣ ਵਿਚ ਮੁਸਕਿਲ ਆ ਸਕਦੀ ਹੈ। ਇਸੇ ਤਰਾਂ ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਨੂੰ ਪਾਣੀ ਦੇ ਨੇੜੇ ਨਾ ਜਾਣ ਦੇਣ।

ਦੂਜ਼ੇ ਪਾਸੇ ਐਨਡੀਆਰਐਫ ਦੀਆਂ ਟੀਮਾਂ ਲਗਾਤਾਰ ਪਾਣੀ ਵਿਚ ਘਿਰੇ ਲੋਕਾਂ ਨੁੰ ਕੱਢਣ ਲਈ ਲੱਗੀਆਂ ਹੋਈਆਂ ਹਨ।ਫਾਜਿ਼ਲਕਾ ਅਤੇ ਜਲਾਲਾਬਾਦ ਲਈ ਦੋ ਵੱਖ ਵੱਖ ਟੀਮਾਂ ਲਗਾਈਆਂ ਗਈਆਂ ਹਨ।

ਪਾਣੀ ਵਿਚ ਘਿਰੇ 463 ਲੋਕਾਂ ਨੂੰ ਸੁਰੱਖਿਅਤ ਕੱਢਿਆ; ਹੁਸੈਨੀਵਾਲਾ ਤੋਂ ਪਾਣੀ ਦੀ ਨਿਕਾਸੀ ਵਿਚ ਕਮੀ ਆਉਣੀ ਸ਼ੁਰੂ—ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜ਼ੋ ਲੋਕ ਪ੍ਰਸ਼ਾਸਨ ਦੀ ਅਪੀਲ ਮੰਨ ਕੇ ਪਹਿਲਾਂ ਆਪਣੇ ਪਿੰਡਾਂ ਤੋਂ ਬਾਹਰ ਨਹੀਂ ਆਏ ਉਹ ਹੁਣ ਆਪਣੇ ਆਪ ਬਾਹਰ ਆਉਣ ਦੀ ਕੋਸਿ਼ਸ ਨਾ ਕਰਨ ਸਗੋਂ ਪ੍ਰਸ਼ਾਸਨ ਦੀ ਮਦਦ ਲੈਣ ਤਾਂਕਿ ਐਨਡੀਆਰਐਫ ਦੀਆਂ ਟੀਮਾਂ ਉਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢ ਲੈਣ। ਉਨ੍ਹਾਂ ਨੇ ਕਿਹਾ ਕਿ ਇਸ ਲਈ ਹੈਲਪ ਲਾਈਨ ਨੰਬਰ 01638—262153 ਤੇ ਸੰਪਰਕ ਕੀਤਾ ਜਾਵੇ। ਇਸ ਮੌਕੇ ਐਸਡੀਐਮ ਨਿਕਾਸ ਖੀਂਚੜ, ਡੀਐਸਪੀ ਸੁਬੇਗ ਸਿੰਘ, ਬੀਡੀਪੀਓ ਪਿਆਰ ਸਿੰਘ ਤੇ ਹੋਰ ਅਧਿਕਾਰੀ ਹਾਜਰ ਸਨ।