ਰਾਜ ਪੱਧਰੀ ਸ਼ਤਰੰਜ ਮੁਕਾਬਲਿਆਂ ਵਿੱਚ ਫ਼ਤਹਿਗੜ੍ਹ ਸਾਹਿਬ ਨੇ ਜਿੱਤਿਆ ਸਿਲਵਰ ਮੈਡਲ

297

ਰਾਜ ਪੱਧਰੀ ਸ਼ਤਰੰਜ ਮੁਕਾਬਲਿਆਂ ਵਿੱਚ ਫ਼ਤਹਿਗੜ੍ਹ ਸਾਹਿਬ ਨੇ ਜਿੱਤਿਆ ਸਿਲਵਰ ਮੈਡਲ

ਫ਼ਤਹਿਗੜ੍ਹ ਸਾਹਿਬ / 15 ਅਕਤੂਬਰ,2023

ਖੇਡਾਂ ਵਤਨ ਪੰਜਾਬ ਦੇ ਰਾਜ ਪੱਧਰੀ ਮੁਕਾਬਲੇ ਜੋ ਅੱਜ ਲੁਧਿਆਣਾ ਵਿਖੇ ਆਯੋਜਿਤ ਕੀਤੇ ਗਏ ਵਿੱਚ ਫ਼ਤਹਿਗੜ੍ਹ ਸਾਹਿਬ ਦੀ ਉਮਰ ਵਰਗ 41-55 ਸਾਲ ਲੜਕਿਆਂ ਦੀ ਸ਼ਤਰੰਜ ਟੀਮ ਨੇ ਸਿਲਵਰ ਮੈਡਲ ਜਿੱਤ ਕੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ।

ਖੇਡਾਂ ਵਤਨ ਪੰਜਾਬ ਦੀਆਂ 2023 ਤਹਿਤ ਹੋਏ ਰਾਜ ਪੱਧਰੀ ਸ਼ਤਰੰਜ ਮੁਕਾਬਲਿਆਂ ਵਿੱਚ ਟੀਮ ਦੀ ਸ਼ਾਨਦਾਰ ਜਿੱਤ ਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਖੇਡ ਅਫ਼ਸਰ ਕੁਲਦੀਪ ਚੁੱਗ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਨਾਲ਼ ਨੌਜਵਾਨਾਂ ਵਿੱਚ ਖੇਡ ਸੱਭਿਆਚਾਰ ਪ੍ਰਫੁੱਲਿਤ ਹੋਇਆ ਹੈ।

ਇਸ ਮੌਕੇ ਵਤਨ ਪੰਜਾਬ ਦੀਆਂ ਖੇਡਾਂ ਦੇ ਫ਼ਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਨੋਡਲ ਅਫ਼ਸਰ ਰਾਹੁਲਦੀਪ ਸਿੰਘ ਵਿਸ਼ੇਸ ਤੌਰ ਤੇ ਲੁਧਿਆਣਾ ਪਹੁੰਚੇ ਅਤੇ ਟੀਮ ਦੀ ਹੌਸਲਾ ਅਫਜ਼ਾਈ ਕੀਤੀ। ਰਾਹੁਲਦੀਪ ਸਿੰਘ ਨੇ ਦੱਸਿਆ ਕਿ ਸ਼ਤਰੰਜ ਦੇ ਲੜਕਿਆਂ ਦੇ 41-55 ਸਾਲ ਉਮਰ ਵਰਗ ਦੀ ਟੀਮ ਦੇ ਖਿਡਾਰੀਆਂ ਵਰਿੰਦਰ ਕੁਮਾਰ ਪੁਰੀ, ਅਮਿਤ ਸ਼ਰਮਾਂ, ਮਨਦੀਪ ਸਿੰਘ ਸੋਢੀ, ਦੀਪਕ ਵਰਮਾ ਅਤੇ ਲਲਿਤ ਮੋਹਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ।

ਰਾਜ ਪੱਧਰੀ ਸ਼ਤਰੰਜ ਮੁਕਾਬਲਿਆਂ ਵਿੱਚ ਫ਼ਤਹਿਗੜ੍ਹ ਸਾਹਿਬ ਨੇ ਜਿੱਤਿਆ ਸਿਲਵਰ ਮੈਡਲ

ਚੈੱਸ ਦੇ ਜ਼ਿਲ੍ਹਾ ਕਨਵੀਨਰ ਡਾ. ਬਿਕਰਮਜੀਤ ਸਿੰਘ ਨੇ ਖੁਸ਼ੀ ਪ੍ਰਗਟ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਫ਼ਤਿਹਗੜ੍ਹ ਸਾਹਿਬ ਦੀ ਟੀਮ ਨੇ ਮਾਲੇਰਕੋਟਲਾ ਦੀ ਟੀਮ ਨੂੰ 3:1, ਸੰਗਰੂਰ ਦੀ ਟੀਮ ਨੂੰ 3:1 ਅਤੇ ਮੋਹਾਲੀ ਦੀ ਟੀਮ ਨੂੰ ਵੀ 3:1ਪੁਆਇੰਟਾਂ ਦੇ ਫ਼ਰਕ ਨਾਲ ਹਰਾਇਆ ਜਦੋਂ ਕਿ ਚੈਂਪੀਅਨ ਟੀਮ ਫਿਰੋਜ਼ਪੁਰ ਨਾਲ਼ 2:2 ਪੁਆਇੰਟ ਨਾਲ਼ ਮੈਚ ਬਰਾਬਰ ਰਿਹਾ।

ਜੇਤੂ ਟੀਮ ਨੂੰ ਵਧਾਈ ਦੇਣ ਵਾਲਿਆਂ ਵਿੱਚ ਮਨਦੀਪ ਸਿੰਘ ਸੁਨਾਮ, ਰਵਿੰਦਰ ਸਿੰਘ, ਅਰਵਿੰਦਰਪ੍ਰੀਤ ਸਿੰਘ, ਤੇਜਿੰਦਰ ਸੂਦਨ, ਪ੍ਰੋ.ਨਰਿੰਦਰ ਕੁਮਾਰ ਸੂਦ, ਰੋਹਿਤ ਧੀਮਾਨ ,ਮੋਹਿਤ ਧੀਮਾਨ ਅਤੇ ਹੋਰ ਪਤਵੰਤੇ ਵੀ ਸ਼ਾਮਲ ਹਨ।

“Exciting news!  News Portal royalpatiala.in is now on WhatsApp ChannelSubscribe today by clicking the link and stay updated with the latest updates! “ Click here !