ਪਟਿਆਲੇ ਦੇ ਕੇਬਲ ਆਪਰੇਟਰਾਂ ਨੇ ਧੱਕੇਸ਼ਾਹੀ ਦੇ ਖਿਲਾਫ ਕੀਤਾ ਭਰਮਾ ਇਕਠ
ਪਟਿਆਲਾ /ਜਨਵਰੀ 14, 2024
ਪਟਿਆਲੇ ਵਿੱਚ ਹੋ ਰਹੇ ਕੇਬਲ ਆਪਰੇਟਰਾਂ ਤੇ ਧੱਕੇਸ਼ਾਹੀ ਤੇ ਤਾਰਾਂ ਵੱਢਣ ਨੂੰ ਲੈ ਕੇ ਦਿਖਾਈ ਇੱਕਜੁੱਟਤਾ I ਅੱਜ ਦੀ ਇਹ ਮੀਟਿੰਗ ਫਾਸਟ ਵੈ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਵਿਕਾਸ ਪੂਰੀ, ਸਰਫਰਾਜ ਖਾਂਨ ਜੋਤੀ, ਅਮਿਤ ਸਿੰਘ ਰਾਠੀ ਦੀ ਅਗਵਾਈ ਹੇਠ ਕੀਤੀ ਗਈ ਅਤੇ ਵੱਡੀ ਗਿਣਤੀ ਕੇਬਲ ਅਪਰੇਟਰ ਯੂਨੀਅਨ ਦੇ ਆਗੂ ਹਾਜਰ ਸਨ I
ਕੇਬਲ ਆਪਰੇਟਰਾਂ ਦੇ ਵੱਡੇ ਇਕੱਠ ਨੂੰ ਫਾਸਟ ਵੇ ਦੇ ਹਿੱਸੇਦਾਰਾਂ ਨੇ ਦਿੱਤਾ ਹੌਸਲਾ ਕਿਹਾ ਕਿ ਹਰ ਚੰਗੇ ਤੇ ਮਾੜੇ ਸਮੇਂ ਦੇ ਵਿੱਚ ਫਾਸਟਵੇ ਖੜੇਗੀ ਤੁਹਾਡੇ ਨਾਲ
ਜਿਸ ਤਰ੍ਹਾਂ ਕਈ ਗੁੰਡਾ ਅਨਸਰ ਪਟਿਆਲੇ ਦੇ ਵਿੱਚ ਕੇਬਲਾਂ ਦੇ ਉੱਪਰ ਨਜਾਇਜ਼ ਕਬਜ਼ੇ ਕਰ ਰਹੇ ਨੇ ਉਸ ਨੂੰ ਲੈ ਕੇ ਅੱਜ ਕੇਬਲ ਆਪਰੇਟਰਾਂ ਨੇ ਇੱਕ ਵੱਡਾ ਇਕੱਠ ਕੀਤਾ ਤੇ ਕਿਹਾ ਕਿ ਕਿਸੇ ਵੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕੇਬਲ ਆਪਰੇਟਰਾਂ ਤੇ ਹੋਏ ਪਰਚੇ ਤੇ ਉਹਨਾਂ ਦੇ ਨਾਲ ਹੋਈ ਧੱਕੇਸ਼ਾਹੀ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਹਮੇਸ਼ਾ ਉਹ ਕੰਪਨੀ ਦੇ ਨਾਲ ਖੜੇ ਸੀ ਖੜੇ ਹਾਂ ਤੇ ਖੜੇ ਰਵਾਂਗੇ
ਸਾਡੀ ਸੁਣਵਾਈ ਨਾ ਜੇ ਸਰਕਾਰ ਵੱਲੋਂ ਕਿਸੇ ਵੀ ਪ੍ਰਕਾਰ ਦੀ ਕੋਈ ਸੁਣਵਾਈ ਨਾ ਹੋਈ ਕਿ ਇਹ ਧੱਕੇਸ਼ਾਹੀ ਇਸ ਤਰਾਂ ਹੀ ਚਲਦੀ ਰਹੀ ਤਾਂ ਅਸੀਂ ਪਰਿਵਾਰ ਸਮੇਤ ਸੜਕਾਂ ਤੇ ਉਤਰ ਕੇ ਧਰਨਾ ਪ੍ਰਦਰਸ਼ਨ ਕਰਨ ਨੂੰਮਜਬੂਰ ਹੋਵਾਂਗੇ ਜਿਸਦੀ ਜਿੰਮੇਵਾਰੀ ਸਿੱਧੀ ਪ੍ਰਸ਼ਾਸਨ ਤੇ ਸਰਕਾਰ ਦੀ ਹੋਵੇਗੀ
ਦਸ ਦਈਏ ਕਿ ਅੱਜ ਦੀ ਇਹ ਮੀਟਿੰਗ ਫਾਸਟ ਵੈ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਮਿਤ ਸਿੰਘ ਰਾਠੀ ,ਸਰਫਰਾਜ ਖਾਨ ਜੋਤੀ, ਵਿਕਾਸ ਪੁਰੀ, ਦੀ ਅਗਵਾਈ ਹੇਠ ਕੀਤੀ ਗਈ ਇਸ ਤੋਂ ਇਲਾਵਾ ਫਾਸਟ ਵੈ ਦੇ ਡਾਇਰੈਕਟਰ ਨੇ ਸਾਰੇ ਕੇਬਲ ਅਪਰੇਟਰ ਨੂੰ ਭਰੋਸਾ ਦਿੱਤਾ ਕਿ ਕੰਪਨੀ ਉਨ੍ਹਾਂ ਨਾਲ ਖੜ੍ਹੀ ਹੈ I
ਇਸ ਤੋਂ ਇਲਾਵਾ ਅੱਜ ਵੱਡੀ ਗਿਣਤੀ ਕੇਬਲ ਅਪਰੇਟਰ ਏਸ ਮੀਟਿੰਗ ਵਿੱਚ ਹਾਜ਼ਰ ਸਨ ਜਿਨ੍ਹਾਂ ਨੇ ਆਖਿਆ ਕਿ ਸਰਕਾਰ ਦੀ ਸ਼ਹਿ ਤੇ ਗੁੰਡਿਆ ਵਲੋ ਉਣਾ ਦੇ ਕਾਰੋਬਾਰ ਤੇ ਕਬਜਾ ਕੀਤਾ ਜਾ ਰਿਹਾ ਏਸ ਮੌਕੇ ਰੋਹਿਤ ਕੇਬਲ, ਨੀਟਾ ਕੇਬਲ, ਤਾਰਿਕ ਕੇਬਲ, ਸੇਠੀ ਕੇਬਲ, ਹਰੀਸ਼ ਕੇਬਲ , ਗੁਲਜ਼ਾਰ ਕੇਬਲ ਅਤੇ ਹੋਰ ਕੇਬਲ ਅਪਰੇਟਰ ਯੂਨੀਅਨ ਦੇ ਆਗੂ ਹਾਜਰ ਸਨ