ਗਣਤੰਤਰ ਦਿਵਸ ਮੌਕੇ ਗੁਰਦਾਸਪੁਰ, ਬਠਿੰਡਾ ਪਾਵਰਕਾਮ ਦੀ ਝਾਕੀ ਨੂੰ ਪਹਿਲਾ ਇਨਾਮ
ਗੁਰਦਾਸਪੁਰ/ ਬਠਿੰਡਾ 27 ਜਨਵਰੀ,2024
ਗੁਰਦਾਸਪੁਰ ਵਿਖੇ ਕੈਪਟਨ ਨਵਦੀਪ ਸਿੰਘ ਸਟੇਡੀਅਮ ਵਿੱੱਚ ਗਣਤੰਤਰਤਾ ਦਿਵਸ ਬੜੇ ਧੂਮ ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿੱਚ ਜੈ ਕ੍ਰਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਪੰਜਾਬ ਵੱਲੋ ਮੁੱਖ ਮਹਿਮਾਨ ਵਜੋ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈੇ ਇਸ ਮੌਕੇ ਤੇ ਸੰਚਾਲਨ ਸਰਕਲ ਪਾਵਰਕਾਮ ਗੁਰਦਾਸਪੁਰ ਵੱਲੋ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋ ਦਿੱਤੀਆਂ ਗਈਆਂ ਸਰਕਾਰੀ ਨੌਕਰੀਆਂ, ਸਮੂਹ ਘਰੇਲੂ ਖਪਤਕਾਰਾਂ ਨੂੰ ਦੀਆਂ 600 ਯੂਨਿਟਾਂ ਦਾ ਬਿੱਲ ਮੁਆਫ ਕਰਨ, ਬਿਜਲੀ ਚੌਰੀ ਦੀ ਰੋਕਥਾਮ ਅਤੇ ਸਮਾਰਟ ਮੀਟਰਾਂ ਦੇ ਫਾਇਦੇ ਦਰਸਾਉਦੀ ਅਤੇ ਹੋਰ ਪਾਵਰਕਾਮ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀ ਝਾਕੀ ਦਾ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਮੁੱਖ ਮਹਿਮਾਨ ਵੱਲੋ ਇੰਜੀ: ਜਸਵਿੰਦਰ ਸਿੰਘ ਵਿਰਦੀ ਨਿਗਰਾਨ ਇੰਜੀਨੀਅਰ ਹਲਕਾ ਗੁਰਦਾਸਪੁਰ, ਇੰਜੀ: ਕਲਦੀਪ ਸਿੰਘ ਵਧੀਕ ਨਿਗਰਾਨ ਇੰਜੀਨੀਅਰ, ਇੰਜੀ: ਹਿਰਦੇਪਾਲ ਸਿੰਘ ਬਾਜਵਾ ਅਤੇ ਪੂਰੀ ਟੀਮ ਨੂੰ ਪ੍ਰਭਾਵਸ਼ਾਲੀ ਝਾਕੀ ਪੇਸ਼ ਕਰਨ ਲਈ ਇਕ ਟਰਾਫੀ ਦੇ ਕੇ ਸਨਮਾਨਿਤ ਕੀਤਾ। ਮੁੱਖ ਮਹਿਮਾਨ ਵੱਲੋ ਉਚੇਚੇ ਤੌਰ ਤੇ ਪਾਵਰਕਾਮ ਦੀ ਝਾਕੀ ਦੀ ਸ਼ਲਾਘਾ ਕੀਤੀ ਗਈ ਅਤੇ ਪਾਵਰਕਾਮ ਨੁੂੰ ਹੋਰ ਸੁੱਚਜੇ ਤਰੀਕੇ ਨਾਲ ਪਬਲਿਕ ਪ੍ਰਤੀ ਆਪਣੀਆਂ ਸੇਵਾਵਾਂ ਦੇਣ ਸਬੰਧੀ ਪ੍ਰੇਰਿਤ ਵੀ ਕੀਤਾ ਗਿਆ।
ਬਠਿੰਡਾ ਵਿਖੇ 75ਵੇਂ ਗਣਤੰਤਰ ਦਿਵਸ ਸਬੰਧੀ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਹਰਭਜਨ ਸਿੰਘ ਈ.ਟੀ.ਓ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਵੱਲੋਂ ਕੌਮੀ ਝੰਡਾ ਲਹਿਰਾਇਆ ਗਿਆ।ਇਸ ਸਮਾਗਮ ਦੌਰਾਨ ਪੀ.ਐਸ.ਪੀ.ਸੀ.ਐਲ ਤੋ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਵੱਲੋਂ ਝਾਕੀਆਂ ਪੇਸ਼ ਕੀਤੀਆਂ ਗਈਆਂ।ਇਸੇ ਦੌਰਾਨ ਜਿਲ੍ਹਾਂ ਪ੍ਰਸ਼ਾਸ਼ਨ ਬਠਿੰਡਾ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਝਾਕੀ ਨੂੰ ਪਹਿਲਾਂ ਵਿਸ਼ੇਸ਼ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਇੰਜ:ਹਰਪ੍ਰਵੀਨ ਬਿੰਦਰਾ, ਮੁੱਖ ਇੰਜੀਨੀਅਰ, ਵੰਡ ਪੱਛਮ ਜ਼ੋਨ ਬਠਿੰਡਾ, ਇੰਜ:ਹਰੀਸ਼ ਗੋਠਵਾਲ, ਉਪ ਮੁੱਖ ਇੰਜੀਨੀਅਰ, ਵੰਡ ਹਲਕਾ ਬਠਿੰਡਾ ਅਤੇ ਇੰਜ:ਸੰਦੀਪ ਕੁਮਾਰ ਗਰਗ, ਸੀਨੀਅਰ ਕਾਰਜਕਾਰੀ ਇੰਜੀਨੀਅਰ,ਵੰਡ ਮੰਡਲ ਬਠਿੰਡਾ ਸ਼ਾਮਿਲ ਹੋਏ।