ਸ਼ੰਭੂ ਤੇ ਖਨੌਰੀ ਬਾਰਡਰ ’ਤੇ ਕਿਸਾਨਾਂ ’ਤੇ ਹੋਇਆ ਤਸ਼ੱਦਦ ਐਨ. ਡੀ. ਏ. ਤੇ ਇੰਡੀਆ ਗਠਜੋੜ ਦਾ ਜੁਆਇੰਟ ਓਪਰੇਸ਼ਨ : ਪ੍ਰੋ. ਚੰਦੂਮਾਜਰਾ

167

ਸ਼ੰਭੂ ਤੇ ਖਨੌਰੀ ਬਾਰਡਰ ’ਤੇ ਕਿਸਾਨਾਂ ’ਤੇ ਹੋਇਆ ਤਸ਼ੱਦਦ ਐਨ. ਡੀ. ਏ. ਤੇ ਇੰਡੀਆ ਗਠਜੋੜ ਦਾ ਜੁਆਇੰਟ ਓਪਰੇਸ਼ਨ : ਪ੍ਰੋ. ਚੰਦੂਮਾਜਰਾ

ਬਹਾਦਰਜੀਤ  ਸਿੰਘ/ਰੂਪਨਗਰ, 26 ਫ਼ਰਵਰੀ,2024

ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਜਿਹੜਾ ਕਿਸਾਨਾਂ ’ਤੇ ਤਸ਼ੱਦਦ ਹੋਇਆ ਇਹ ਐਨ. ਡੀ. ਏ. ਤੇ ਇੰਡੀਆ ਦਾ ਦੋਹਾਂ ਗਠਜੋੜਾਂ ਦਾ ਜੁਆਇੰਟ ਓਪਰੇਸ਼ਨ ਸੀ। ਜੋ ਕਿਸਾਨਾਂ ’ਤੇ ਉਥੇ ਤਸ਼ੱਦਦ ਹੋਇਆ ਦੇ ਲਈ ਦੋਵੇਂ ਹੀ ਗਠਜੋੜ ਬਰਾਬਰ ਦੇ ਜਿੰਮੇਵਾਰ ਹਨ ਤੇ ਖਾਸ ਤੌਰ ’ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਮਾੜੀ ਵਿਚੋਲਗੀ ਨੇ ਸਾਰਾ ਪੁਆੜਾ ਪਾਇਆ ਹੈ। ਜਿਹੜਾ ਕਿ ਦੋਵੇਂ ਧਿਰਾਂ ਦਾ ਇੱਕੋ ਵਕੀਲ ਬਣ ਗਿਆ ਸ਼ਿਕਾਰ ਨਾਲ ਵੀ ਤੇ ਸ਼ਿਕਾਰੀ ਨਾਲ ਵੀ। ਜਿਸ ਨਾਲ ਸਭ ਤੋਂ ਵੱਡਾ ਕਿਸਾਨੀ ਦਾ ਨੁਕਸਾਨ ਹੋਇਆ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੋਵੇਂ ਧਿਰਾਂ ਨੂੰ ਮੂਰਖ ਬਣਾ ਕੇ ਆਪਣੀਆਂ ਰਾਜਸੀ ਰੋਟੀਆਂ ਸੇਕਣ ’ਤੇ ਲੱਗੇ ਹੋਏ ਹਨ, ਜਿਸ ਕਰਕੇ ਪੰਜਾਬ ਅਸ਼ਾਂਤ ਹੋਇਆ ਪਿਆ ਹੈ। ਸ਼ੋ੍ਰਮਣੀ ਅਕਾਲੀ ਦਲ ਇਸ ’ਤੇ ਬਜਟ ਵਾਲੇ ਦਿਨ ਜਿਸ ਦਿਨ ਬਹਿਸ ਹੋਣੀ ਹੈ ਉਸ ਦਿਨ ਆਪਣਾ ਐਕਸ਼ਨ ਪ੍ਰੋਗਰਾਮ ਦੇਵੇਗਾ। ਭਾਵੇਂ ਕੋਰ ਕਮੇਟੀ ਦੇ ਮੈਂਬਰ ਹੋਣ, ਹਲਕਾ ਇੰਚਾਰਜ ਹੋਣ ਜਾਂ ਚੁਣਵੇਂ ਲੋਕ ਹੋਣ ਉਹ ਮੁੱਖ ਮੰਤਰੀ ਦੇ ਘਰ ਦੇ ਅੱਗੇ ਧਰਨਾ ਦੇ ਸਕਦੇ ਹਨ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਬਜਟ ’ਚ 23 ਫਸਲਾਂ ’ਤੇ ਐਮ. ਐਸ. ਪੀ. ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਕਿਉਕਿ ਇਹ ਵਾਅਦਾ ਆਮ ਆਦਮੀ ਪਾਰਟੀ ਨੇ ਚੋਣ ਮੈਨੀਫੈਸਟੋ ਵਿਚ ਕੀਤਾ ਸੀ ਕਿਉਕਿ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਤੇ ਹੁਣ ਆਮ ਆਦਮੀ ਪਾਰਟੀ ਇਸ ਵਾਅਦੇ ਨੂੰ ਪੂਰਾ ਕਰੇ।

ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਉਸ ਪ੍ਰਸਤਾਵ ਦਾ ਸਮਰਥਨ ਕਰੇਗਾ ਜਿਹੜਾ ਪ੍ਰਸਤਾਵ 23 ਫਸਲਾਂ ਦੀ ਐਮ. ਐਸ. ਪੀ. ਦੀ ਗਾਰੰਟੀ ਦੇਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਾਂਗਰਸ ਨੂੰ ਵੀ ਅਪੀਲ ਕਰਦਾ ਹੈ ਕਿ ਉਹ ਇਸ ਮਤੇ ਦਾ ਸਮਰਥਨ ਕਰਨ। ਪ੍ਰੋ. ਚੰਦੂਮਾਜਰਾ ਨੇ ਮੰਗ ਕੀਤੀ ਕਿ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਲਈ ਜਿੰਮੇਵਾਰ ਵਿਅਕਤੀਆਂ ’ਤੇ ਕਤਲ ਦਾ ਕੇਸ ਦਰਜ ਕੀਤਾ ਜਾਵੇ ਤੇ ਜਿਹੜੇ ਕਿਸਾਨਾਂ ਨੂੰ ਅਗਵਾ ਕਰਕੇ ਕੁੱਟਮਾਰ ਕੀਤੀ ਗਈ ’ਤੇ ਅਤੇ ਟੈ੍ਰਕਟਰਾਂ ਤੇ ਹੋਰ ਮਸ਼ੀਨਰੀ ਦੀ ਤੋੜ ਭੰਨ ਕਰਨ ਵਾਲਿਆਂ ’ਤੇ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਵੇ।

ਇੰਨਾਂ ਹੀ ਨਹੀਂ ਪੰਜਾਬ ਸਰਕਾਰ ਸਮੁੱਚੇ ਨੁਕਸਾਨ ਦੀ ਭਰਪਾਈ ਕਰਵਾਏ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਕੋਈ ਐਕਸ਼ਨ ਨਾ ਲਿਆ ਤਾਂ ਸ਼ੋ੍ਰਮਣੀ ਅਕਾਲੀ ਦਲ ਸਰਕਾਰ ’ਤੇ ਦਬਾਅ ਪਾ ਕੇ ਉਸਨੂੰ ਇਹ ਸਭ ਕੁੱਝ ਕਰਨ ਲਈ ਮਜ਼ਬੂਰ ਕਰੇਗਾ। ਪ੍ਰੋ. ਚੰਦੂਮਾਜਰਾ ਨੇ ਜਿਥੋਂ ਤੱਕ ਡਬਲਿਊ. ਟੀ. ਓ. ਦਾ ਸਵਾਲ ਹੈ ਉਸਦੇ ਖਿਲਾਫ਼ ਕਿਸਾਨ ਸੜਕਾਂ ’ਤੇ ਆਏ ਹਨ ਤੇ ਅਕਾਲੀ ਦਲ ਉਨ੍ਹਾਂ ਨਾਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ’ਤੇ ਮਾਣ ਹੈ ਕਿ ਜਦੋਂ ਸਾਲ 2015 ਵਿਚ ਨੈਰੋਬੀ ਵਿਚ ਕਾਨਫਰੰਸ ਹੋਈ ਸੀ ਤਾਂ ਮੇਰੇ ਵਲੋਂ ਦੇਸ਼ ਦੀ ਸੰਸਦ ’ਚ ਇਹ ਮਸਲਾ ਚੁੱਕਿਆ ਗਿਆ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਇਸ ਸਬੰਧੀ ਇਕ ਚਿੱਠੀ ਵੀ ਲਿਖੀ ਸੀ ਉਸ ਚਿੱਠੀ ਦੇ ਆਧਾਰ ’ਤੇ ਹੀ ਮੇਰੇ ਵਲੋਂ ਸੰਸਦ ’ਚ ਇਹ ਮੰਗ ਕੀਤੀ ਗਈ ਸੀ ਕਿ ਭਾਰਤ ਵਿਕਸਤ ਦੇਸ਼ਾਂ ਦੇ ਦਬਾਅ ਵਿਚ ਆ ਕੇ ਇਸਦਾ ਸਮਰਥਨ ਨਾ ਕਰੇ ਸਗੋਂ ਵਿਕਾਸਸ਼ੀਲ ਦੇਸ਼ਾਂ ਦੇ ਨਾਲ ਭਾਰਤ ਖੜ੍ਹੇ।

ਸ਼ੰਭੂ ਤੇ ਖਨੌਰੀ ਬਾਰਡਰ ’ਤੇ ਕਿਸਾਨਾਂ ’ਤੇ ਹੋਇਆ ਤਸ਼ੱਦਦ ਐਨ. ਡੀ. ਏ. ਤੇ ਇੰਡੀਆ ਗਠਜੋੜ ਦਾ ਜੁਆਇੰਟ ਓਪਰੇਸ਼ਨ : ਪ੍ਰੋ. ਚੰਦੂਮਾਜਰਾ

ਉਨ੍ਹਾਂ ਕਿਹਾ ਕਿ ਜੇਕਰ ਭਾਰਤ ਵਿਕਸਤ ਦੇਸ਼ਾਂ ਨਾਲ ਖੜ੍ਹੇਗਾ ਤਾਂ ਕਿਸਾਨਾਂ ਤੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਵੇਗਾ। ਹਰ ਕਿਸਮ ਦੀਆਂ ਸਬਸਿਡੀਆਂ ਖਤਮ ਹੋ ਜਾਣਗੀਆਂ, ਨਾ ਮੁਫ਼ਤ ਬਿਜਲੀ, ਨਾ ਮੁਫ਼ਤ ਪਾਣੀ ਅਤੇ ਨਾ ਹੀ ਮੁਫ਼ਤ ਰਾਸ਼ਨ ਮਿਲ ਸਕੇਗਾ। ਉਸ ਸਮੇਂ ਸਮੁੱਚੇ ਹਾਊਸ ਨੇ ਇਸ ਗੱਲ ਦਾ ਸਮਰਥਨ ਕੀਤਾ ਸੀ ਅਤੇ ਕੇਂਦਰ ਸਰਕਾਰ ਨੇ ਵਿਕਾਸਸ਼ੀਲ ਦੇਸ਼ਾਂ ਨਾਲ ਖੜ੍ਹਨ ਦਾ ਫ਼ੈਸਲਾ ਕੀਤਾ ਸੀ ਤੇ ਅਸੀਂ ਮੰਗ ਕਰਦੇ ਹਾਂ ਕਿ ਭਾਰਤ ਸਰਕਾਰ ਡਬਲਿਊ. ਟੀ. ਓ. ਦੇ ਮਾਮਲੇ ’ਚ ਵਿਕਸਤ ਦੇਸ਼ਾਂ ਦੀ ਬਜਾਏ ਵਿਕਾਸਸ਼ੀਲ ਦੇਸ਼ਾਂ ਨਾਲ ਖੜ੍ਹੇ। ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਪ੍ਰੋ. ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਵਰਿੰਦਰ ਡਕਾਲਾ ਤੇ ਹੋਰ ਆਗੂ ਵੀ ਹਾਜ਼ਰ ਸਨ।