ਓਨਟਾਰੀਓ ਫਰੈਂਡਜ਼ ਕਲੱਬ ਨੇ ਪਟਿਆਲਾ ਵਿਖੇ ਹੋਈ ਆਪਣੀ ਕੋਰ ਕਮੇਟੀ ਦੀ ਮੀਟਿੰਗ ਵਿੱਚ 2024 ਲਈ ਨਿਰਧਾਰਤ ਪ੍ਰੋਗਰਾਮਾਂ ਦੀ ਸੂਚੀ ਜਾਰੀ ਕੀਤੀ

338

ਓਨਟਾਰੀਓ ਫਰੈਂਡਜ਼ ਕਲੱਬ ਨੇ ਪਟਿਆਲਾ ਵਿਖੇ ਹੋਈ ਆਪਣੀ ਕੋਰ ਕਮੇਟੀ ਦੀ ਮੀਟਿੰਗ ਵਿੱਚ 2024 ਲਈ ਨਿਰਧਾਰਤ ਪ੍ਰੋਗਰਾਮਾਂ ਦੀ ਸੂਚੀ ਜਾਰੀ ਕੀਤੀ

ਪਟਿਆਲਾ/ ਮਈ 1,2024

ਓਂਟਾਰੀਓ ਫਰੈਂਡਸ ਕਲੱਬ ਕਨੇਡਾ ਦੇ ਚੇਅਰਮੈਨ ਰਵਿੰਦਰ ਸਿੰਘ ਕੰਗ ਅਤੇ ਡਾਕਟਰ ਪ੍ਰਿਤਪਾਲ ਸਿੰਘ  ਵਾਈਸ ਚਾਂਸਲਰ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੀ ਅਗਵਾਈ ਹੇਠ ਕੋਰ ਕਮੇਟੀ ਦੇ ਮੈਂਬਰਾਂ ਦੀ ਪਟਿਆਲਾ ਵਿਖੇ ਅਪ੍ਰੈਲ 28, 2024 ਨੂੰ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਵਿੱਚ ਅਹਿਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਪੂਰੇ ਸਾਲ ਦੇ ਆਫਲਾਈਨ ਪ੍ਰੋਗਰਾਮ ਮਿਥੇ ਗਏ। ਡਾਕਟਰ ਪ੍ਰਿਤਪਾਲ ਸਿੰਘ  ਨੇ ਪੰਜਾਬੀ ਅਤੇ ਪੰਜਾਬੀਅਤ ਦੇ ਪ੍ਰਚਾਰ ਪ੍ਰਸਾਰ ਵਾਰੇ ਵਿਸਥਾਰ ਨਾਲ ਆਪਣੇ ਵਿਚਾਰ ਪੇਸ਼ ਕੀਤੇ ।

ਡਾਕਟਰ ਦਵਿੰਦਰ ਸਿੰਘ ਵਾਈਸ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਕਨੇਡਾ ਦੀ ਫੇਰੀ ਤੇ ਹੋਣ ਕਾਰਨ ਉਹਨਾਂ ਵੱਲੋਂ ਖੁਸ਼ ਧਾਲੀਵਾਲ ਰੀਸਰਚ ਐਸੋਸੀਏਟ ਗੁਰੂ ਨਾਨਕ ਚੇਅਰ  ਨੇ ਨਮਿੰਦਗੀ ਕੀਤੀ।

ਇਸ ਮੀਟਿੰਗ ਵਿੱਚ ਕੰਵਲਦੀਪ ਕੌਰ ,ਕੈਲਾਸ ਠਾਕਰ ਅਮਨਦੀਪ ਕੌਰ ਕੰਗ ਨੇ ਆਪਣਾ ਅਹਿਮ ਰੋਲ ਨਿਭਾਇਆ।

ਉਮੇਸ਼ ਕੁਮਾਰ  ਅਤੇ ਬ੍ਰਿਜਇੰਦਰ  ਨੇ ਆਪਣੇ – ਆਪਣੇ ਅਣਮੁੱਲੇ ਵਿਚਾਰਾਂ ਦੀ ਸਾਂਝ ਪਾਈ।

ਡਾਕਟਰ ਕਰਮਜੀਤ ਸਿੰਘ  ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ  ਓਪਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਟੈਲੀਫੋਨ ਰਾਹੀਂ ਆਪਣੇ ਵਿਚਾਰ ਦੱਸਦੇ ਹੋਏ ਓਐਫਸੀ ਦਾ ਸਾਥ ਦੇਣ ਦੀ ਸਹਿਮਤੀ ਦਿੱਤੀ।

ਓਨਟਾਰੀਓ ਫਰੈਂਡਜ਼ ਕਲੱਬ ਨੇ ਪਟਿਆਲਾ ਵਿਖੇ ਹੋਈ ਆਪਣੀ ਕੋਰ ਕਮੇਟੀ ਦੀ ਮੀਟਿੰਗ ਵਿੱਚ 2024 ਲਈ ਨਿਰਧਾਰਤ ਪ੍ਰੋਗਰਾਮਾਂ ਦੀ ਸੂਚੀ ਜਾਰੀ ਕੀਤੀ

ਓਨਟਾਰੀਓ ਫਰੈਂਡਜ਼ ਕਲੱਬ ਨੇ ਪਟਿਆਲਾ ਵਿਖੇ ਹੋਈ ਆਪਣੀ ਕੋਰ ਕਮੇਟੀ ਦੀ ਮੀਟਿੰਗ ਵਿੱਚ 2024 ਲਈ ਨਿਰਧਾਰਤ ਪ੍ਰੋਗਰਾਮਾਂ ਦੀ ਸੂਚੀ ਜਾਰੀ ਕੀਤੀ । ਸਾਲ 2024 ਵਿੱਚ ਹੋਣ ਵਾਲੇ ਪ੍ਰੋਗਰਾਮ ਬਹੁਤ ਹੀ ਖਾਸ ਤੇ ਚੰਗੇ ਵਿਚਾਰਾਂ ਦੀ ਸਾਂਝ  ਪਾਉਣ ਵਾਲੇ ਹਨ।

  1. ਮਈ ਮਾਹ ਵਿੱਚ – ਮਜ਼ਦੂਰ , ਬਾਲ ਮਜ਼ਦੂਰ ਦੀ ਦਸ਼ਾ ਤੇ ਦਿਸ਼ਾ ਸੁਧਾਰਨ ਵਿੱਚ ਉਹ ਐਫਸੀ ਦਾ ਅਹਿਮ ਰੋਲ
  2. ਜੂਨ ਮਾਹ ਵਿੱਚ ਕਵੀ ਦਰਬਾਰ ਸ਼ਹਾਦਤ ਤੇ ਵੈਬੀਨਾਰ ,
  3. ਸਤੰਬਰ ਮਾਹ ਵਿੱਚ ਮਿੰਨੀ ਕਹਾਣੀ ਦੀ ਵਿਧਾ ਤੇ ਵਿਸਥਾਰ ਤੇ ਇੱਕ ਵਰਕਸ਼ਾਪ ਤੇ ਕਹਾਣੀ ਮੁਕਾਬਲੇ
  4. ਜੁਲਾਈ ਮਾਹ ਵਿੱਚ ਸਾਹਿਤਕ ਅਤੇ ਸਭਿਆਚਾਰ ਮੇਲਾ
  5. ਅਗਸਤ ਮਾਹ ਵਿੱਚ ਆਜ਼ਾਦੀ ਦਿਵਸ ਤੇ ਲੇਖ ਮੁਕਾਬਲੇ ਤੇ ਆਜ਼ਾਦੀ ਦੇ ਸਵੈ ਰਚਿਤ ਗੀਤ
  6. ਅਕਤੂਬਰ ਮਾਹ ਵਿੱਚ ਦਿਵਾਲੀ ,ਗੁਰੂ ਨਾਨਕ ਅਵਤਾਰ ਉਦੇਸ਼ਾਂ ਨੂੰ ਵੱਖ-ਵੱਖ ਜਿਲਿਆਂ ਵਿੱਚ ਆਮ ਲੋਕਾਂ ਤੱਕ ਸੰਦੇਸ਼ ਦੇ ਰੂਪ ਵਿੱਚ ਪਹੁੰਚਾਉਣਾ,
  7. ਨਵੰਬਰ ਮਾਹੇ ਵਿੱਚ ਪੰਜਾਬੀ ਕਾਨਫਰੰਸਾਂ ਤੇ ਕਰਤਾਰਪੁਰ ਦੇ ਦਰਸ਼ਨ ਸੰਗਤ ਦੇ ਰੂਪ ਵਿੱਚ ਕਰਵਾਉਣੇ।
  8. ਦਸੰਬਰ ਮਾਹ ਵਿੱਚ ਵੀਰ ਬਲ ਦਿਵਸ ਮਨਾਇਆ ਜਾਵੇਗਾ,ਇਸ ਤੋਂ ਇਲਾਵਾ ਨਸ਼ੇ ਵਾਤਾਵਰਨ ਤੇ ਪਾਣੀ ਦੀ ਸੰਭਾਲ ਲਈ ਆਮ ਲੋਕਾਂ ਨੂੰ ਜਾਗਰੂਕ ਕਰਨਾ।
  9. ਔਰਤ ਮਰਦ ਦੀ ਅੱਜ ਦੇ ਪਰਿਪੇਖ ਵਿੱਚ ਦਸ਼ਾ ਤੇ ਦਿਸ਼ਾ ਵੱਧ ਤੋਂ ਵੱਧ ਪ੍ਰਚਾਰ ਕਰਕੇ ਲੋਕਾਂ ਨੂੰ ਜਾਗਰੂਤ ਕਰਨਾ। ਵਿਦਿਆਰਥੀਆਂ ਤੇ ਨੌਜਵਾਨਾਂ ਵਿੱਚ ਵਿਰਸੇ ਨਾਲ ਜੁੜੇ ਰਹਿਣ ਦੀ ਕੋਸ਼ਿਸ਼ ਕਰਨ ਲਈ ਜਾਗਰਤ ਕਰਨਾ, ਤਾਂ ਜੋ ਮਾਂ ਬੋਲੀ ਦਾ ਵੱਧ ਤੋਂ ਵੱਧ ਪ੍ਰਚਾਰ ਤੇ ਪ੍ਰਸਾਰ ਦਾ ਸਹੀ ਮਾਇਨਿਆਂ ਵਿੱਚ ਓਐਸਸੀ ਰੋਲ ਅਦਾ ਕਰ ਸਕੇ।