ਵਿਧਾਇਕ ਦਿਨੇਸ਼ ਚੱਢਾ ਨੇ ਸੈਣੀ ਚੈਟਰੀਟੇਬਲ ਐਜੂਕੇਸ਼ਨ ਟਰੱਸਟ ਵਲੋਂ 96 ਵਿਦਿਆਰਥੀਆ ਨੂੰ ਵੰਡੇ 5.69 ਲੱਖ ਰੁਪਏ ਦੇ ਵਜ਼ੀਫੇ

265

ਵਿਧਾਇਕ ਦਿਨੇਸ਼ ਚੱਢਾ ਨੇ ਸੈਣੀ ਚੈਟਰੀਟੇਬਲ ਐਜੂਕੇਸ਼ਨ ਟਰੱਸਟ ਵਲੋਂ 96 ਵਿਦਿਆਰਥੀਆ ਨੂੰ ਵੰਡੇ 5.69 ਲੱਖ ਰੁਪਏ ਦੇ ਵਜ਼ੀਫੇ

ਬਹਾਦਰਜੀਤ ਸਿੰਘ /ਰੂਪਨਗਰ, 4 ਅਕਤੂਬਰ,2024

ਸੈਣੀ ਚੈਟਰੀਟੇਬਲ ਐਜੂਕੇਸ਼ਨ ਟਰੱਸਟ (ਰਜਿ.) ਵਲੋਂ ਅੱਜ ਸੈਣੀ ਭਵਨ ਵਿਖੇ ਸਾਲਾਨਾ ਸਿੱਖਿਆ ਸਮਾਗਮ-2024 ਦੌਰਾਨ ਜਰੂਰਤਮੰਦ ਪਰਿਵਾਰਾਂ ਦੇ ਵੱਖ ਵੱਖ ਵਿਿਦਅਕਅਦਾਰਿਆ ‘ਚ ਉਚੇਰੀ ਪੜਾਈ ਕਰ ਰਹੇ ਹੋਸ਼ਿਆਰ 96 ਵਿਿਦਆਰਥੀਆ ਨੂੰ 5.69 ਲੱਖ ਰੁਪਏ ਦੇ ਵਜ਼ੀਫੇ ਵੰਡੇ ਗਏ।

ਵਜ਼ੀਫੇ ਵੰਡਣ ਦੀ ਰਸਮ ਰੂਪਨਗਰ ਹਲਕੇ ਤੋਂ ਵਿਧਾਇਕਐਡਵੋਕੇਟ ਦਿਨੇਸ਼ ਚੱਢਾ ਵਲੋਂ ਕੀਤੀ ਗਈ। ਉਨ੍ਹਾਂ ਦਾ ਸਾਥਸਮਾਗਮ ਚੰਡੀਗੜ੍ਹ ਤੋਂ ਪਹੁੰਚੇ ਸਿੱਖਿਆ ਸਾਸ਼ਤਰੀ ਕੇਂਦਰੀਆਵਿਿਦਆਲਿਆ ਦੇ ਅਸਿਟੈਂਟ ਕਮਿਸ਼ਨਰ  ਜੁਗਲ ਕਿਸੋਰ, ਫਲਾਇਟ ਲੈਫ. ਆਨਰੇਰੀ ਐਸ. ਐਮ. ਸਿੰਘ ਤੇ ਟਰੱਸਟ ਦੇਹਾਜ਼ਰ ਡੋਨਰਾਂ ਨੇ ਦਿੱਤਾ।

ਵਿਧਾਇਕ ਐਡਵੋਕੇਟ ਚੱਢਾ ਨੇ ਇਸ ਮੌਕੇ ਤੇ ਬੋਲਦਿਆ ਵਜ਼ੀਫੇ ਪ੍ਰਾਪਤ ਕਰਨ ਵਾਲੇ ਵਿਦਿਆਰਥੀਆ ਨੂੰ ਲਗਨ ਨਾਲ ਮੇਹਨਤ ਕਰਕੇ ਸਮਾਜ ਸੇਵਾ ਲਈ ਪੜਾਈਵਿੱਚ ਚੰਗੇ ਨਤੀਜੇ ਹਾਸਲ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਸੈਣੀ ਭਵਨ ਦੇ ਪ੍ਰਬੰਧਕਾਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਤੇ ਕਿਹਾ ਇਸ ਸੰਸਥਾ ਦੇ ਮੈਂਬਰਾਂ ਵੱਲੋ ਸਮਾਜ ਸੇਵਾ ਦੇ ਹਰ ਖੇਤਰ ਵਿੱਚਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਭਵਨ ‘ਚ ਨਿਰਮਾਣਅਧੀਨ ਉਸਾਰੀ ਮੁਕਮੰਲ ਕਰਨ ਸਰਕਾਰ ਤੋਂ 5 ਲੱਖ ਰੁਪਏ ਦੀ ਮਦਦ ਦਿਵਾਉਣ ਦਾ ਵਾਅਦਾ ਕੀਤਾ।

ਸਮਾਗਮ ਵਿੱਚ ਪਹੁੰਚੇ ਸਿੱਖਿਆ ਸਾਸ਼ਤਰੀ  ਜੁਗਲ ਕਿਸੋਰ  ਅਤੇ ਪੰਜਾਬ ਯੂਨੀਵਰਸਿਟੀ ਤੋਂ ਵਿਿਗਆਨੀ ਐਸੀਸਟੈਂਟ ਪੋ੍ਰਫੇਸਰ ਡਾਕਟਰ ਅਵਨੀਤ ਸੈਣੀ ਨੇ ਵਿਦਿਆਰਥੀਆ ਨੂੰ ਪੜਾਈ ਵਿੱਚ ਬੁਲੰਦੀਆ ਹਾਸਲ ਦੇ ਗੁਰਾ ਤੋਂ ਜਾਣੂ ਕਰਵਾਇਆ।

ਮੁੱਖ ਮਹਿਮਾਨਾ ਨੇ ਸਮਾਗਮ ਦੌਰਾਨ ਭਾਸ਼ਣ ਮੁਕਾਬਲਿਆ ਦੇ ਜੇਤੂ ਵਿਦਿਆਰਥੀਆ ਨੂੰ ਇਨਾਮ ਦੇ ਚੈੱਕ ਵੀ ਭੇਟ ਕੀਤੇ। ਇਸ ਮੌਕੇ ਤੇ ਸੈਣੀ ਭਵਨ ਵਿਖੇ ਕੋਰਸ ਮੁਕਮੰਲ ਕਰਨ ਵਾਲੀਆ ਸਿੱਖਿਆਰਥਣਾ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਮੁਹਾਲੀ ਤੋਂ ਸੰਸਥਾ ਦੇ ਡੋਨਰ ਗੁਰਿੰਦਰ ਸਿੰਘ ਰਾਣਾ ਵਲੋਂ ਸਿਲਾਈ ਕੋਰਸ ਕਰ ਰਹੀਆ 5 ਗਰੀਬ ਲੜਕੀਆ ਨੂੰ ਨਵੀਂਆਂ ਸਿਲਾਈ ਮਸ਼ੀਨਾ ਭੇਟ ਕੀਤੀਆ ਗਈਆ।

ਇਸ ਮੌਕੇ ਗੁਰਮੁੱਖ ਸਿੰਘ ਸੈਣੀ ਨੇ ਪਹਿਲਾ ਦਿੱਤੇ 5 ਲੱਖ ਤੋਂ ਇਲਾਵਾ 50 ਹਜ਼ਾਰ ਰੁਪਏ ਹੋਰ ਵਜ਼ੀਫੇ ਦੇਣ ਲਈ ਦਾਨ ਕੀਤੇ ਅਤੇ ਵਿਸ਼ੇਸ਼ ਮਹਿਮਾਨ ਫਲਾਇਟਲੈਫ. ਐਸ. ਐਮ ਸਿੰਘ ਨੇ ਟਰੱਸਟ ਨੂੰ 15 ਹਜ਼ਾਰ ਰੁਪਏ ਅਤੇ ਡਾ. ਭਾਗ ਸਿੰਘ ਬੋਲਾ ਨੇ 11 ਹਜ਼ਾਰ ਰੁਪਏ ਦਾਨ ਕੀਤੇ।

ਵਿਧਾਇਕ ਦਿਨੇਸ਼ ਚੱਢਾ ਨੇ ਸੈਣੀ ਚੈਟਰੀਟੇਬਲ ਐਜੂਕੇਸ਼ਨ ਟਰੱਸਟ ਵਲੋਂ 96 ਵਿਦਿਆਰਥੀਆ ਨੂੰ ਵੰਡੇ 5.69 ਲੱਖ ਰੁਪਏ ਦੇ ਵਜ਼ੀਫੇ

ਸਮਾਗਮ ਵਿੱਚ ਆਏ ਮੁੱਖ ਮਹਿਮਾਨਾ, ਡੋਨਰਾਂ, ਪਤਵੰਤੇ ਵਿਅਕਤੀਆ ਤੇ ਵਿਦਿਆਰਥੀਆ ਦਾ ਸੰਸਥਾ ਦੇ ਪ੍ਰਮੁਖ ਅਹੁਦੇਦਾਰਾ ਡਾ. ਅਜਮੇਰ ਸਿੰਘ, ਬਲਬੀਰ ਸਿੰਘ ਸੈਣੀ, ਰਾਜਿੰਦਰ ਸੈਣੀ, ਅਮਰਜੀਤ ਸਿੰਘ ਨੇ ਸਵਾਗਤ ਤੇ ਧੰਨਵਾਦ ਕਰਦਿਆ ਸੈਣੀ ਭਵਨ ਦੇ ਵੱਖ ਵੱਖ ਭਲਾਈ ਕਾਰਜ਼ਾ ਤੋਂ ਜਾਣੂ ਕਰਵਾਇਆ।

ਇਸ ਮੌਕੇ ਤੇ ਸੈਣੀ ਭਵਨ ਦੇ ਪ੍ਰਬੰਧਕ ਗੁਰਮੁੱਖ ਸਿੰਘ ਸੈਣੀ, ਕੈਪਟਨ ਹਾਕਮ ਸਿੰਘ, ਇੰਜ. ਹਰਜੀਤ ਸਿੰਘ ਸੈਣੀ, ਰਾਮ ਸਿੰਘ ਸੈਣੀ, ਡਾ. ਜਸਵੰਤ ਕੌਰ ਸੈਣੀ, ਐਡਵੋਕੇਟ ਰਾਵਿੰਦਰ ਸਿੰਘ ਮੁੰਡਰਾ, ਬਹਾਦਰਜੀਤ ਸਿੰਘ, ਜਗਦੇਵ ਸਿੰਘ, ਦਲਜੀਤ ਸਿੰਘ, ਡਾ. ਹਰਚਰਨ ਦਾਸ ਸੈਰ, ਰਾਜਿੰਦਰ ਸਿੰਘ ਨਨੂਆ, ਰਾਜਿੰਦਰ ਸਿੰਘ ਗਿਰਨ, ਹਰਜੀਤ ਸਿੰਘ ਗਿਰਨ ਗੁਰਮੁੱਖ ਸਿੰਘ ਲੋਂਗੀਆ, ਸੁਰਿੰਦਰ ਸਿੰਘ, ਹਰਦੀਪ ਸਿੰਘ ਤੋਂ ਇਲਾਵਾ ਡੋਨਰ ਡਾ. ਭਾਗ ਸਿੰਘ ਬੋਲਾ, ਸੁਖਵਿੰਦਰ ਸਿੰਘ ਮੋਹਾਲੀ, ਜਗਦੇਵ ਸਿੰਘ ਪੰਗਲੀਆ, ਅਵਤਾਰ ਸਿੰਘ ਲੋਂਗੀਆ, ਹਰਮਿੰਦਰ ਕੌਰ, ਫਲਾਇਟ ਲੈਫ. ਤਰਲੋਚਨ ਸਿੰਘ, ਗਿਆਨੀ ਈਸ਼ਰ ਸਿੰਘ, ਅਮਰੀਕ ਸਿੰਘ, ਭਾਗ ਸਿੰਘ ਮਦਾਨ,ਅਜਮੇਰ ਸਿੰਘ ਕੋਟਲਾਨਿਹੰਗ, ਮਨਜੀਤ ਸਿੰਘ ਤੰਬੜ ਆਦਿ ਹਾਜ਼ਰ ਸਨ।