ਆਪਣਾ ਘਰ’ ਦੇ ਬਜ਼ੁਰਗ ਸਤੀਸ਼ਵਰ ਦਾਸ ਖੰਨਾ ਦੀ ਆਤਮਿਕ ਸਾਂਤੀ ਲਈ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ
ਬਹਾਦਰਜੀਤ ਸਿੰਘ /royalpatiala.in News/ ਰੂਪਨਗਰ, 13 ਦਸੰਬਰ,2025
ਸਰਸਵਵਤੀ ਦੇਵੀ ਮੁੰਡਰਾ ਚੈਰੀਟੇਬਲ ਟਰੱਸਟ (ਰਜਿ.) ਵਲੋਂ ਅੱਜ ‘ਆਪਣਾ ਘਰ’ ਹਵੇਲੀ ਕਲ੍ਹਾਾਂ ‘ਚ ਰਹਿ ਰਹੇ ਬਜ਼ੁਰਗ ਸਤੀਸ਼ਵਰ ਦਾਸ ਖੰਨਾ ਦੀ ਆਤਮਿਕ ਸਾਂਤੀ ਲਈ ਸ਼੍ਰੀ ਸੁਖਮਣੀ ਸਾਹਿਬ ਦਾ ਪਾਠ ਕਰਵਾਇਆਂ ਗਿਆ।
ਬਜ਼ੁਰਗ ਸਤੀਸ਼ਵਰ ਦਾਸ ਖੰਨਾ (80) ‘ਆਪਣਾ ਘਰ’ ਹਵੇਲੀ ਕਲਾ ਵਿਖੇ ਬੀਤੇ ਕੋਈ 8 ਸਾਲਾ ਤੋਂ ਰਹਿ ਰਹੇ ਸਨ ਅਤੇ ਉਹ ਬੀਤੀ ਮਿਤੀ 7 ਦਸੰਬਰ ਨੂੰ ਸਵਰਗਵਾਸ ਹੋ ਗਏ ਸਨ।
ਸੰਸਥਾ ਦੀ ਪ੍ਰਬੰਧਕੀ ਕਮੇਟੀ ਦੇ ਮੁੱਖ ਸੇਵਾਦਾਰ ਰਾਜਿੰਦਰ ਸੈਣੀ ਨੇ ਇਸ ਮੌਕੇ ਖੰਨਾ ਨੂੰ ਸਰਧਾਜ਼ਲੀ ਭੇਟ ਕਰਦਿਆ ਉਸ ਦੇ ਜੀਵਨ ਅਤੇ ਆਪਣਾ ਘਰ ਵਿਖੇ ਬਤਾਏ ਪਲ੍ਹਾ ਤੇ ਚਾਨਣਾ ਪਾਇਆ ਅਤੇ ਦਸਿਆ ਕਿ ਉਹ ਇਕ ਦਰਵੇਸ ਇਸਾਨ ਸਨ ਜਿਸ ਨੂੰ ਕੋਈ ਲੋਭ ਲਾਲਚ ਨਹੀ ਸੀ ਅਤੇ ਉਸ ਨੇ ਇਸ ਘਰ ਵਿਚ ਰਹਿਣ ਸਮੇਂ ਮਸਤਾ ਵਰਗੀ ਜਿੰਦਗੀ ਬਤੀਤ ਕੀਤੀ।ਉਸ ਨੂੰ ਇਸ ਘਰ ਨਾਲ ਸਬੰਧਤ ਹਰ ਇਕ ਵਿਅਕਤੀ ਵਲੋਂ ਹਮੇਸ਼ਾ ਯਾਦ ਰਖਿਆ ਜਾਵੇਗਾ।

ਇਸ ਮੌਕੇ ਤੇ ਸੰਸਥਾ ਦੇ ਟਰਸੱਟੀ, ਬਜ਼ੁਰਗਾ ਨੂੰ ਸਤਿਕਾਰ ਦੇਣ ਵਾਲੇ ਪਤਵੰਤੇ ਅਤੇ ਬਜ਼ੁਰਗਾ ਦੇ ਆਪਣਾ ਘਰ ‘ਚ ਰਹਿ ਰਹੇ ਬਜ਼ੁਰਗ ਬਲਬੀਰ ਸਿੰਘ ਸੈਣੀ, ਡਾ. ਅਜਮੇਰ ਸਿੰਘ, ਐਡਵੋਕੇਟ ਰਾਵਿੰਦਰ ਸਿੰਘ ਮੁੰਡਰਾ, ਦਲਜੀਤ ਸਿੰਘ, ਜਗਦੇਵ ਸਿੰਘ, ਬਲਵਿੰਦਰ ਕੌਰ, ਅਮਰਜੀਤ ਸਿੰਘ, ਸੰਦੀਪ ਸਿੰਘ, ਬਹਾਦਰਜੀਤ ਸਿੰਘ, ਕੁਲਬੀਰ ਸਿੰਘ ਭੋਗਲ, ਬੈਂਕ ਰਿਟਾਰੀਜ਼ ਰਾਕੇਸ਼ ਕੁਮਾਰ, ਵਰਿੰਦਰਪਾਲ ਸਿੰਘ, ਕੇ. ਐਲ. ਕਪੂਰ, ਸਖਦੇਵ ਸ਼ਰਮਾ, ਸ਼ਾਮ ਲਾਲ ਗੋਇਲ, ਹਰਮੇਸ ਸਿੰਘ, ਤਾਰਾ ਸਿੰਘ, ਭੁਪਿੰਦਰ ਸਿੰਘ, ਜਿੰਦਰ ਸਿੰਘ, ਇਕਬਾਲ ਸਿੰਘ, ਜਸਵੰਤ ਸਿੰਘ, ਕੁਮਾਰ ਸੰਤੋਸ਼, ਅਸ਼ਵਨੀ ਸਹਿਗਲ, ਉਸ਼ਾ ਸ਼ਰਮਾ, ਅੰਨਦ ਪ੍ਰਕਾਸ ਸ਼ਰਮਾ, ਕੰਵਰਜੀਤ ਸਿੰਘ ਸੈਣੀ, ਖੰਨਾ ਦੀ ਨੂੰਹ ਸੋਨਿਆ, ਪਰਿਵਾਰਿਕ ਮੈਂਬਰ ਤੁਸ਼ਾਰ ਅਦਿ ਹਾਜ਼ਰ ਸਨ।












