ਅਹੁਦਾ ਸੰਭਾਲਣ ਉਪਰੰਤ ਇੰਦਰਪਾਲ ਸਿੰਘ ਰਾਜੂ ਸਤਿਆਲ ਵੱਲੋਂ ਵਿਕਾਸ ਕਾਰਜ ਸਰਗਰਮੀ ਨਾਲ ਜਾਰੀ ,234.28 ਲੱਖ ਰੁਪਏ ਦੇ ਟੈਂਡਰ ਖੋਲ੍ਹੇ

324

ਅਹੁਦਾ ਸੰਭਾਲਣ ਉਪਰੰਤ ਇੰਦਰਪਾਲ ਸਿੰਘ ਰਾਜੂ ਸਤਿਆਲ ਵੱਲੋਂ ਵਿਕਾਸ ਕਾਰਜ ਸਰਗਰਮੀ ਨਾਲ ਜਾਰੀ ,234.28 ਲੱਖ ਰੁਪਏ ਦੇ ਟੈਂਡਰ ਖੋਲ੍ਹੇ

ਬਹਾਦਰਜੀਤ ਸਿੰਘ/ royalpatiala.in News/ ਰੂਪਨਗਰ ,13 ਨਵੰਬਰ ,2025

ਇੰਦਰਪਾਲ ਸਿੰਘ ਰਾਜੂ ਸਤਿਆਲ ਵੱਲੋਂ ਰੂਪਨਗਰ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਸੰਭਾਲਣ ਉਪਰੰਤ ਵਿਕਾਸ ਕਾਰਜਾਂ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਜਾਰੀ ਪ੍ਰੈੱਸ ਬਿਆਨ ਰਾਹੀਂ ਰਾਜੂ ਸਤਿਆਲ ਨੇ ਦੱਸਿਆ ਕਿ ਅੱਜ ਸ਼ਹਿਰ ਦੇ ਵੱਖੋ ਵੱਖਰੇ ਵਿਕਾਸ ਕਾਰਜਾਂ ਲਈ 234.28 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਟੈਂਡਰ ਖੋਲੇ ਗਏ ਹਨ। ਜਿਹਨਾਂ ਵਿੱਚੋਂ ਵੱਡੀ ਹਵੇਲੀ ਤੋਂ ਜੇ ਐਸ ਰਿਜੋਟ ਤੱਕ ਤੇ ਅੱਗੇ ਗੁਰਦੁਆਰਾ ਸਾਹਿਬ ਸ਼ਾਮਪੁਰਾ ਤੱਕ ਸੜਕਾਂ ਲਈ 140.14 ਲੱਖ, ਜਗਜੀਤ ਨਗਰ ਤੇ ਵਾਰਡ ਨੰਬਰ 04 ਅੰਦਰ ਇੰਟਰਲਾਕ ਟਾਇਲਾਂ ਲਈ 22.83 ਲੱਖ, ਸੀਵਰੇਜ ਸਿਸਟਮ ਦੀ ਸਲਾਨਾ ਮੇਨਟੈਨਸ ਲਈ 58.39 ਲੱਖ, ਡਰਾਈਵਰਾਂ ਤੇ ਫਾਇਰ ਕੰਮ ਲਈ ਅੰਦਾਜ਼ਨ 7.92 ਲੱਖ, ਨਗਰ ਕੌਂਸਲ ਦੇ ਵੱਖੋ ਵੱਖਰੇ ਪਾਰਕਾਂ ਅੰਦਰ ਨਵੇਂ ਖੰਭੇ ਲਗਾਉਣ ਲਈ 5.00 ਲੱਖ ਰੁਪਏ ਦੇ ਕੰਮ ਪ੍ਰਮੁੱਖ ਹਨ। ਇਸਦੇ ਨਾਲ ਨਾਲ ਆਉਂਦੇ ਦਿਨਾਂ ਅੰਦਰ ਹੋਰ ਵਿਕਾਸ ਕਾਰਜਾਂ ਲਈ 183.57 ਲੱਖ ਰੁਪਏ ਦੇ ਟੈਂਡਰ ਜਲਦ ਖੋਲੇ ਜਾਣਗੇ।

ਅਹੁਦਾ ਸੰਭਾਲਣ ਉਪਰੰਤ ਇੰਦਰਪਾਲ ਸਿੰਘ ਰਾਜੂ ਸਤਿਆਲ ਵੱਲੋਂ ਵਿਕਾਸ ਕਾਰਜ ਸਰਗਰਮੀ ਨਾਲ ਜਾਰੀ ,234.28 ਲੱਖ ਰੁਪਏ ਦੇ ਟੈਂਡਰ ਖੋਲ੍ਹੇ

ਇੰਦਰਪਾਲ ਸਿੰਘ ਰਾਜੂ ਸਤਿਆਲ ਨੇ ਦੱਸਿਆ ਕਿ ਭਲਕੇ ਨਗਰ ਕੌਂਸਲ ਦੇ ਨਵੇਂ ਚੁਣੇ ਗਏ ਪ੍ਰਧਾਨ ਅਸ਼ੋਕ ਵਾਹੀ ਆਪਣਾ ਅਹੁਦਾ ਸੰਭਾਲ ਲੈਣਗੇ ਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਸੁਚੱਜੀ ਸੇਧ ਤੇ ਨਿਗਰਾਨੀ ਅਧੀਨ ਰੂਪਨਗਰ ਸ਼ਹਿਰ ਦੇ ਵਿਕਾਸ ਲਈ ਦਿਨ ਰਾਤ ਇੱਕ ਕੀਤਾ ਜਾਵੇਗਾ।