ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ

48

ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ

ਬਹਾਦਰਜੀਤ ਸਿੰਘ/ਰੂਪਨਗਰ, 28 ਫ਼ਰਵਰੀ 2025

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰੂਪਨਗਰ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਉਪਭੋਗਤਾ ਮਾਮਲੇ, ਖਾਦ ਤੇ ਜਨਤਕ ਵੰਡ ਮੰਤਰੀ,  ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਮੰਤਰੀ ਨੂੰ ਪੰਜਾਬ ਦੇ ਰਾਈਸ ਮਿਲਰਾਂ ਅਤੇ ਐਫਸੀਆਈ ਡਿਪੋਆਂ ਨਾਲ ਜੁੜੇ ਗੰਭੀਰ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ। ਗੱਲਬਾਤ ਦੌਰਾਨ ਰੂਪਨਗਰ ਡਿਪੋ ਤੋਂ ਹਿਮਾਚਲ ਪ੍ਰਦੇਸ਼ ਲਈ ਚੌਲਾਂ ਦੀ ਲ਼ਿਫਟਿੰਗ ‘ਚ ਆ ਰਹੀਆਂ ਰੁਕਾਵਟਾਂ ਅਤੇ FCI ਚਮਕੌਰ ਸਾਹਿਬ ‘ਚ ਸਟੋਰੇਜ ਸੰਕਟ ‘ਤੇ ਧਿਆਨ ਦੁਆਇਆ।

ਉਹਨਾਂ ਦੱਸਿਆ ਕਿ ਐਫਸੀਆਈ ਰੂਪਨਗਰ ਡਿਪੋ ਤੋਂ ਹਿਮਾਚਲ ਪ੍ਰਦੇਸ਼ ਲਈ ਚੌਲਾਂ ਦੀ ਲਿਫ਼ਟਿੰਗ ਰੁਕੀ ਹੋਈ ਹੈ, ਜਿਸ ਕਾਰਨ ਰਾਈਸ ਮਿਲਰਾਂ, ਆੜ੍ਹਤੀਆਂ ਅਤੇ ਟਰਾਂਸਪੋਰਟਰਾਂ ਨੂੰ ਵੱਡੀ ਪਰੇਸ਼ਾਨੀ ਆ ਰਹੀ ਹੈ। ਉਹਨਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ 2024-25 ਦੀਆਂ L1 ਦਰਾਂ ਵਿੱਚ ਰੂਪਨਗਰ ਦੀ ਦਰ ਖਰੜ, ਗੜ੍ਹਸ਼ੰਕਰ, ਸੰਘੋਲ ਅਤੇ ਫ਼ਤਿਹਗੜ੍ਹ ਨਾਲੋਂ ਘੱਟ ਹੈ, ਜਿਸ ਕਾਰਨ ਉਥੋਂ ਤੋਂ ਚੌਲ ਲੈਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਅਜੈਵੀਰ ਸਿੰਘ ਲਾਲਪੁਰਾ ਨੇ ਇਸ ‘ਤੇ ਚਿੰਤਾ ਜਤਾਈ ਅਤੇ ਮੰਤਰੀ ਸਾਹਿਬ ਕੋਲ ਇਸ ਰੁਕਾਵਟ ਨੂੰ ਦੂਰ ਕਰਕੇ ਨਿਆਂਪੂਰਨ ਵੰਡ ਅਤੇ ਚੌਲ ਲਿਫ਼ਟਿੰਗ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ।

ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ

ਇਸ ਦੇ ਨਾਲ ਹੀ ਉਹਨਾਂ  ਚਮਕੌਰ ਸਾਹਿਬ ਖੇਤਰ ਦੇ ਰਾਈਸ ਮਿਲਰਾਂ ਅਤੇ ਐਸੋਸੀਏਸ਼ਨ ਵੱਲੋਂ ਮੰਗ ਨੂੰ ਧਿਆਨ ਵਿੱਚ ਲਿਆਉਂਦਾ ਕਿ ਐਫਸੀਆਈ ਡਿਪੋ ਵਿੱਚ ਚੌਲ ਭੰਡਾਰਣ ਲਈ ਕੋਈ ਸਟੋਰੇਜ ਲਈ ਥਾਂ ਨਹੀਂ ਹੈ, ਜਿਸ ਕਰਕੇ ਚੌਲ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਇਸ ਸੰਕਟ ਨੂੰ ਦੂਰ ਕਰਨ ਲਈ, ਅਜੈਵੀਰ ਸਿੰਘ ਲਾਲਪੁਰਾ ਨੇ ਮੰਤਰੀ ਪ੍ਰਹਿਲਾਦ ਜੋਸ਼ੀ ਕੋਲ ਚੌਲ ਲਿਫ਼ਟਿੰਗ ਲਈ ਭਾਰਤੀ ਰੇਲਵੇ ਰਾਹੀਂ 4 ਖ਼ਾਸ ਰੈਕ ਮੁਹੱਈਆ ਕਰਵਾਉਣ ਦੀ ਮੰਗ ਕੀਤੀ, ਤਾਂ ਜੋ ਚੌਲਾਂ ਦਾ ਆਸਾਨੀ ਨਾਲ ਲਿਫ਼ਟਿੰਗ ਅਤੇ ਵੰਡ ਹੋ ਸਕੇ।

ਪ੍ਰਹਿਲਾਦ ਜੋਸ਼ੀ ਨੇ ਅਜੈਵੀਰ ਸਿੰਘ ਲਾਲਪੁਰਾ ਦੀ ਗੱਲ ਗੌਰ ਨਾਲ ਸੁਣੀ ਅਤੇ ਇਹ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਯਕੀਨ ਦਵਾਇਆ ਕਿ ਪੰਜਾਬ ਦੇ ਕਿਸਾਨਾਂ, ਮਿਲਰਾਂ ਅਤੇ ਆੜ੍ਹਤੀਆਂ ਦੇ ਹਿੱਤਾਂ ਦੀ ਪੂਰੀ ਰੱਖਿਆ ਕੀਤੀ ਜਾਵੇਗੀ।