ਅਜੈਵੀਰ ਸਿੰਘ ਲਾਲਪੁਰਾ ਨੇ ਪਾਵਰ ਸਲੈਪ ਵਰਲਡ ਚੈਂਪੀਅਨ ਜੁਝਾਰ ਸਿੰਘ ਨੂੰ ਦਿੱਤੀ ਵਧਾਈ, ਕਿਹਾ – ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾ ਹੈ ਜੁਝਾਰ ਸਿੰਘ

1591

ਅਜੈਵੀਰ ਸਿੰਘ ਲਾਲਪੁਰਾ ਨੇ ਪਾਵਰ ਸਲੈਪ ਵਰਲਡ ਚੈਂਪੀਅਨ ਜੁਝਾਰ ਸਿੰਘ ਨੂੰ ਦਿੱਤੀ ਵਧਾਈ, ਕਿਹਾ – ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾ ਹੈ ਜੁਝਾਰ ਸਿੰਘ

ਬਹਾਦਰਜੀਤ  ਸਿੰਘ / royalpatiala.in News/ ਰੂਪਨਗਰ, 3 ਨਵੰਬਰ,2025

ਪੰਜਾਬ ਦੇ ਹੋਣਹਾਰ ਨੌਜਵਾਨ ਜੁਝਾਰ ਸਿੰਘ ਨੇ ਦੁਬਈ ਵਿੱਚ ਹੋਈ ਪਾਵਰ ਸਲੈਪ ਚੈਂਪੀਅਨਸ਼ਿਪ ਵਿੱਚ ਚੈਂਪੀਅਨ ਦਾ ਖ਼ਿਤਾਬ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।

ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਰੂਪਨਗਰ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਇਸ ਇਤਿਹਾਸਕ ਪ੍ਰਾਪਤੀ ‘ਤੇ ਜੁਝਾਰ ਸਿੰਘ ਅਤੇ ਉਸਦੇ ਪਰਿਵਾਰ ਨੂੰ ਦਿਲੋਂ ਵਧਾਈ ਦਿੱਤੀ।

ਲਾਲਪੁਰਾ ਨੇ ਕਿਹਾ ਕਿ “ਇਸ ਜ਼ਾਬਾਜ਼ ਨੌਜਵਾਨ ਨੇ ਪੂਰੀ ਦੁਨੀਆ ਵਿੱਚ ਦਸਤਾਰ ਦਾ ਮਾਣ ਵਧਾਇਆ ਹੈ। ਇਹ ਜਿੱਤ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ।” ਉਹਨਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਕਈ ਨੌਜਵਾਨ ਨਸ਼ਿਆਂ ਜਾਂ ਨਿਰਾਸ਼ਾ ਵੱਲ ਵੱਧ ਰਹੇ ਹਨ, ਜੁਝਾਰ ਸਿੰਘ ਨੇ ਆਪਣੇ ਹੌਸਲੇ, ਅਨੁਸ਼ਾਸਨ ਅਤੇ ਮਿਹਨਤ ਨਾਲ ਸਾਬਤ ਕੀਤਾ ਹੈ ਕਿ ਸੱਚੇ ਇਰਾਦਿਆਂ ਨਾਲ ਹਰ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ। ਲਾਲਪੁਰਾ ਨੇ ਕਿਹਾ, “ਮੈਨੂੰ ਸਾਡੀ ਧਰਤੀ ਦੇ ਇਸ ਹੋਣਹਾਰ ਪੁੱਤ ‘ਤੇ ਬੇਹੱਦ ਮਾਣ ਹੈ। ਅਜਿਹੇ ਨੌਜਵਾਨ ਸਾਡੀ ਪਹਿਚਾਣ ਤੇ ਸਾਡੀ ਸ਼ਾਨ ਹਨ।”

ਅਜੈਵੀਰ ਸਿੰਘ ਲਾਲਪੁਰਾ ਨੇ ਪਾਵਰ ਸਲੈਪ ਵਰਲਡ ਚੈਂਪੀਅਨ ਜੁਝਾਰ ਸਿੰਘ ਨੂੰ ਦਿੱਤੀ ਵਧਾਈ, ਕਿਹਾ – ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾ ਹੈ ਜੁਝਾਰ ਸਿੰਘ

ਉਹਨਾਂ ਨੇ ਅੱਗੇ ਕਿਹਾ ਕਿ ਭਾਜਪਾ ਸੰਗਠਨ ਹਮੇਸ਼ਾਂ ਅਜਿਹੇ ਪ੍ਰਤਿਭਾਸ਼ਾਲੀ ਨੌਜਵਾਨਾਂ ਦੇ ਨਾਲ ਖੜ੍ਹਾ ਰਹੇਗਾ, ਜੋ ਆਪਣੀ ਮਿਹਨਤ ਨਾਲ ਸਮਾਜ ਅਤੇ ਦੇਸ਼ ਦਾ ਨਾਮ ਉੱਚਾ ਕਰਦੇ ਹਨ। ਲਾਲਪੁਰਾ ਨੇ ਜੁਝਾਰ ਸਿੰਘ ਦੀ ਚੜ੍ਹਦੀ ਕਲਾ ਅਤੇ ਰੌਸ਼ਨ ਭਵਿੱਖ ਲਈ ਅਰਦਾਸ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਪੰਜਾਬ ਦੀ ਨੌਜਵਾਨ ਤਾਕਤ ਅਤੇ ਸਿੱਖ ਪਰੰਪਰਾ ਦੀ ਸ਼ਾਨ ਦਾ ਪ੍ਰਤੀਕ ਹੈ।

ਜੁਝਾਰ ਸਿੰਘ ਦੀ ਇਹ ਜਿੱਤ ਹਜ਼ਾਰਾਂ ਨੌਜਵਾਨਾਂ ਲਈ ਨਵੀਂ ਪ੍ਰੇਰਣਾ ਬਣੇਗੀ ਅਤੇ ਇਹ ਸੁਨੇਹਾ ਦੇਵੇਗੀ ਕਿ ਸਮਰਪਣ ਅਤੇ ਮਿਹਨਤ ਨਾਲ ਕੋਈ ਵੀ ਸੁਪਨਾ ਅਧੂਰਾ ਨਹੀਂ ਰਹਿੰਦਾ।