ਅਜੈਵੀਰ ਸਿੰਘ ਲਾਲਪੁਰਾ ਵੱਲੋਂ ਗੀਤਕਾਰਾਂ ਤੇ ਸੰਗੀਤਕਾਰਾਂ ਨੂੰ ਆਪਣੇ ਵਲੋਂ ਜੀਵਨ ਬੀਮਾ ਕਰਵਾ ਕੇ ਸਰਟੀਫ਼ਿਕੇਟ ਭੇਂਟ ਕੀਤੇ

35

ਅਜੈਵੀਰ ਸਿੰਘ ਲਾਲਪੁਰਾ ਵੱਲੋਂ ਗੀਤਕਾਰਾਂ ਤੇ ਸੰਗੀਤਕਾਰਾਂ ਨੂੰ ਆਪਣੇ ਵਲੋਂ ਜੀਵਨ ਬੀਮਾ ਕਰਵਾ ਕੇ ਸਰਟੀਫ਼ਿਕੇਟ ਭੇਂਟ ਕੀਤੇ

ਬਹਾਦਰਜੀਤ ਸਿੰਘ/royalpatiala.in News/ ਰੂਪਨਗਰ 13 ਅਪ੍ਰੈਲ ,2026

ਅਜੈਵੀਰ ਸਿੰਘ ਲਾਲਪੁਰਾ ਵੱਲੋਂ ਆਪਣੀ ਐਨਜੀਓ ‘ਹਿਊਮੈਨਿਟੀ ਫਰਸਟ’ ਦੇ ਬੈਨਰ ਹੇਠ ਗਾਇਕਾਂ ਅਤੇ ਸੰਗੀਤਕਾਰ ਭਾਈਚਾਰੇ ਨੂੰ 5 ਲੱਖ ਦੇ ਜੀਵਨ ਬੀਮਾ ਕਾਰਡ ਵੰਡੇ ਗਏ।

ਇਹ ਉਪਰਾਲਾ ਕਲਾਕਾਰ ਭਾਈਚਾਰੇ ਦੀ ਭਲਾਈ ਅਤੇ ਸੁਰੱਖਿਆ ਵੱਲ ਇਕ ਮਹੱਤਵਪੂਰਨ ਕਦਮ ਵਜੋਂ ਵੇਖਿਆ ਜਾ ਰਿਹਾ ਹੈ। ਇਸ ਮੌਕੇ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਕਲਾਕਾਰ ਸਾਡੇ ਸਮਾਜ ਦੀ ਰੂਹ ਹਨ, ਜੋ ਆਪਣੀ ਕਲਾ ਰਾਹੀਂ ਸਾਡੀ ਸੰਸਕ੍ਰਿਤਕ ਵਿਰਾਸਤ ਨੂੰ ਜੀਊਂਦਾ ਰੱਖਦੇ ਹਨ। ਉਨ੍ਹਾਂ ਨੇ  ਕਿਹਾ ਕਿ ਜਿਵੇਂ ਕਲਾਕਾਰ ਆਪਣੀ ਕਲਾ ਨਾਲ ਸਮਾਜ ਨੂੰ ਸੰਵਾਰਦੇ ਹਨ, ਉਸੇ ਤਰ੍ਹਾਂ ਉਨ੍ਹਾਂ ਦੀ ਸੁਰੱਖਿਆ ਅਤੇ ਭਲਾਈ ਯਕੀਨੀ ਬਣਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।

ਉਨ੍ਹਾਂ ਨੇ ਇਸ ਉਪਰਾਲੇ ਨੂੰ ਸਿਰਫ਼ ਇੱਕ ਕਾਰਜ ਨਹੀਂ, ਸਗੋਂ ਸੇਵਾ ਦੀ ਭਾਵਨਾ ਨਾਲ ਜੋੜਿਆ। ਲਾਲਪੁਰਾ ਨੇ ਦੱਸਿਆ ਕਿ ਇਨ੍ਹਾਂ ਬੀਮਾ ਕਾਰਡਾਂ ਦਾ ਪੂਰਾ ਪ੍ਰੀਮੀਅਮ ਉਨ੍ਹਾਂ ਵੱਲੋਂ ਆਪਣੇ ਦਸਵੰਧ ਵਜੋਂ ਸੇਵਾ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਲਈ ਸਿਰਫ਼ ਫਰਜ਼ ਨਹੀਂ, ਸਗੋਂ ਨਿਸ਼ਕਾਮ ਸੇਵਾ ਦਾ ਰੂਪ ਹੈ। ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਕਿਸੇ ਵੀ ਲੋੜ ਜਾਂ ਮੁਸ਼ਕਲ ਦੇ ਸਮੇਂ ਉਹ ਹਮੇਸ਼ਾਂ ਕਲਾਕਾਰ ਭਾਈਚਾਰੇ ਦੇ ਨਾਲ ਖੜੇ ਰਹਿਣਗੇ।

ਇਸ ਮੌਕੇ ਲਾਲਪੁਰਾ ਵੱਲੋਂ ਮਦਨ ਸ਼ੌਂਕੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਉਪਰਾਲਾ ਸਫਲਤਾਪੂਰਵਕ ਸੰਪੰਨ ਹੋ ਸਕਿਆ।

ਪ੍ਰੋਗਰਾਮ ਦੌਰਾਨ ਸੰਗੀਤ ਜਗਤ ਨਾਲ ਸੰਬੰਧਿਤ ਕਈ ਪ੍ਰਮੁੱਖ ਹਸਤੀਆਂ ਹਾਜ਼ਰ ਰਹੀਆਂ, ਜਿਨ੍ਹਾਂ ਵਿੱਚ ਜਗਦੀਸ਼ ਚੰਦਰ ਕਾਜਲਾ, ਅਮਨਪ੍ਰੀਤ ਕਬੜਵਾਲ, ਹਿੰਮਤ ਸਿੰਘ ਗਿਰਨ, ਰਮਣ ਜਿੰਦਲ, ਵਿਸ਼ਨੁ ਭਟਨਾਗਰ, ਰਾਜੀਵ ਕ੍ਰਿਪਲਾਨੀ, ਕੇਹਰ ਸਿੰਘ, ਅਕਪਾਲ ਕੌਰ ਆਦਿ ਸ਼ਾਮਲ ਸਨ।

ਅਜੈਵੀਰ ਸਿੰਘ ਲਾਲਪੁਰਾ ਵੱਲੋਂ ਗੀਤਕਾਰਾਂ ਤੇ ਸੰਗੀਤਕਾਰਾਂ ਨੂੰ ਆਪਣੇ ਵਲੋਂ ਜੀਵਨ ਬੀਮਾ ਕਰਵਾ ਕੇ ਸਰਟੀਫ਼ਿਕੇਟ ਭੇਂਟ ਕੀਤੇ

ਇਸ ਉਪਰਾਲੇ ਨਾਲ ਨਾ ਸਿਰਫ਼ ਕਲਾਕਾਰਾਂ ਨੂੰ ਆਰਥਿਕ ਸੁਰੱਖਿਆ ਮਿਲੀ ਹੈ, ਸਗੋਂ ਉਨ੍ਹਾਂ ਦੇ ਮਨੋਬਲ ਵਿੱਚ ਵੀ ਵਾਧਾ ਹੋਇਆ ਹੈ। ਹਾਜ਼ਰ ਕਲਾਕਾਰਾਂ ਨੇ ਇਸ ਯਤਨ ਦੀ ਭਰਪੂਰ ਸਰਾਹਨਾ ਕਰਦਿਆਂ ਕਿਹਾ ਕਿ ਇਹ ਕਦਮ ਉਨ੍ਹਾਂ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਭਵਿੱਖ ਪ੍ਰਤੀ ਇੱਕ ਨਵੀਂ ਸੁਰੱਖਿਆ ਦੀ ਭਾਵਨਾ ਪੈਦਾ ਕਰਦਾ ਹੈ।

ਇਸ ਮੌਕੇ ਦੀਪਕ ਕੁਮਾਰ, ਦਿਨੇਸ਼ ਅਗਰਵਾਲ, ਪਲਵਿੰਦਰ ਕੁਮਾਰ, ਲਖਵੀਰ ਸਿੰਘ, ਗਣੇਸ਼ ਕੁਮਾਰ, ਵਿਨਸ ਵੋਹਰਾ, ਵਿਜੈ ਕੁਮਾਰ ਵੋਹਰਾ, ਸੱਜਣ ਸਿੰਘ, ਕੁਲਤਾਰ ਸਿੰਘ, ਵਿਕੁਲ ਸ਼ਰਮਾ, ਬਲਜਿੰਦਰ ਸਿੰਘ, ਜਸਮੇਰ ਸਿੰਘ ਮੀਆਂਪੁਰੀ, ਸ਼ਿਵ ਕੁਮਾਰ, ਸ਼ਕਤੀ ਵੋਹਰਾ, ਜਸਵੀਰ ਸਿੰਘ, ਪ੍ਰਵੀਨ ਕੁਮਾਰ, ਸੁਸ਼ੀਲ ਕੁਮਾਰ ਅਮਨ, ਸਚਿਨ ਕੁਮਾਰ, ਮਲਕੀਤ ਸਿੰਘ, ਮੰਗਲ ਸਿੰਘ, ਬਲਵਿੰਦਰ ਕੁਮਾਰ, ਕਰਨ ਸ਼ਰਮਾ, ਆਗਿਆ ਸਿੰਘ, ਨਿਤੀਸ਼ ਕੁਮਾਰ ਆਦਿ ਮੌਜੂਦ ਸਨ।