ਪਾਵਰ ਕਲੌਨੀ ਰੂਪਨਗਰ ਵਿੱਚ ਹਾਈ ਸਕੂਲ ਵੇਚਣ ਦੇ ਫੈਸਲੇ ਦਾ ਅਕਾਲੀ ਦਲ ਵੱਲੋਂ ਜ਼ੋਰਦਾਰ ਵਿਰੋਧ

197

ਪਾਵਰ ਕਲੌਨੀ ਰੂਪਨਗਰ ਵਿੱਚ ਹਾਈ ਸਕੂਲ ਵੇਚਣ ਦੇ ਫੈਸਲੇ ਦਾ ਅਕਾਲੀ ਦਲ ਵੱਲੋਂ ਜ਼ੋਰਦਾਰ ਵਿਰੋਧ

ਬਹਾਦਰਜੀਤ ਸਿੰਘ, ਰੂਪਨਗਰ, 26 ਮਾਰਚ, 2022
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ(ਆਪ) ਸਰਕਾਰ ਵੱਲੋਂ ਰੂਪਨਗਰ ਦੀ ਥਰਮਲ ਪਲਾਂਟ ਵਿਚਲੇ ਸਰਕਾਰੀ ਹਾਈ ਸਕੂਲ ਨੁੰ ਵੇਚਣ ਦੇ ਫੈਸਲੇ ਦਾ ਜ਼ੋਰਦਾਰ ਵਿਰੋਧ ਕੀਤਾ ਹੈ ਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣਾ ਫੈਸਲਾ ਵਾਪਸ ਲਵੇ ਨਹੀਂ ਤਾਂ ਪਾਰਟੀ ਇਸਦੇ ਖਿਲਾਫ ਜ਼ੋਰਦਾਰ ਸੰਘਰਸ਼ ਸ਼ੁਰੂ ਕਰੇਗੀ।

ਅੱਜ ਇਥੇ ਇਕ ਪੱਤਰਕਾਰ ਸੰਮੇਲਨ  ਨੂੰ ਸੰਬੋਧਨ ਕਰਦਿਆਂ ਸਾਬਕਾ ਸਿੱਖਿਆ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਹ ਦਿੱਲੀ ਮਾਡਲ ਦੀ ਸ਼ੁਰੂਆਤ ਹੈ ਕਿ ਜਿਹੜਾ ਸਰਕਾਰੀ ਅਦਾਰਾ ਜਿਸਦਾ  ਬਹੁਤ ਵਧੀਆ ਬੁਨਿਆਦੀ ਢਾਂਚਾ ਹੈ, ਉਸਦੀ ਨਿਲਾਮੀ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਮੀਡੀਆ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਇਹ ਚੇਤੇ ਕਰਵਾਉਂਦੇ ਹਨ ਕਿ ਉਨ੍ਹਾਂ ਨੇ ਮਿਆਰੀ ਸਿੱਖਿਆ ਦਾ ਵਾਅਦਾ ਕੀਤਾ ਸੀ, ਇਹ ਇਹੀ ਵਾਅਦਾ ਲਾਗੂ ਕਰਨ ਦਾ ਤਰੀਕਾ ਹੈ।

ਉਨ੍ਹਾਂ ਕਿਹਾ ਕਿ ਇਹ ਸਕੂਲ ਸਿੱਖਿਆ ਵਿਭਾਗ ਦੇ ਅਧੀਨ ਲਿਆ ਜਾਵੇ ਤੇ ਇਹ ਸਕੂਲ ਰੂਪਨਗਰ ਵਿਚ ਪੱਕੇ ਤੌਰ ’ਤੇ ਚਲਾਇਆ ਜਾਵੇ। ਉਨ੍ਹਾਂ ਕਿਹਾ ਕਿ ਸਕੂਲ ਸੜਕ ਦੇ ਉਪਰ ਤੇ ਦੋਵੇਂ ਪਾਸੇ ਸੜਕਾਂ ਲੱਗਦੀਆਂ ਹਨ, ਸਰਕਾਰ ਇਕ ਪਾਸੇ ਗੇਟ ਲਗਾ ਕੇ ਇਸ ਇਮਾਰਤ ਵਰਤੋਂ ਕਰ ਸਕਦੀ ਹੈ ਪਰ ਵਿਦਿਆ ਦੇ ਮੰਦਰ ਨੁੰ ਵੇਚਣ ਦਾ ਫੈਸਲਾ ਬਹੁਤ ਗਲਤ ਹੈ। ਉਨ੍ਹਾਂਾਂ ਕਿਹਾ ਕਿ ਇਸ ਸਕੂਲ ਵਿਚ ਸਿਰਫ ਕਲੌਨੀ ਦੇ ਬੱਚੇ ਹੀ ਨਹੀਂ ਬਲਕਿ ਆਲੇ ਦੁਆਲੇ ਦੇ ਪਿੰਡਾਂ ਦੇ ਬੱਚੇ ਵੀ ਪੜ੍ਹਦੇ ਹਨ। ਉਹਨਾਂ ਕਿਹਾ ਕਿ ਜੇਕਰ ਸਰਕਾਰ ਥਰਮਲ ਪਲਾਂਟ ਬੰਦ ਕਰਨਾ ਚਾਹੁੰਦੀ ਹੈ ਤਾਂ ਫਿਰ ਕਿਸਾਨਾਂ ਨੁੰ ਉਨ੍ਹਾਂ ਦੀ ਜ਼ਮੀਨ ਵਾਪਸ ਕਰੇ।

ਪਾਵਰ ਕਲੌਨੀ ਰੂਪਨਗਰ ਵਿੱਚ ਹਾਈ ਸਕੂਲ ਵੇਚਣ ਦੇ ਫੈਸਲੇ ਦਾ ਅਕਾਲੀ ਦਲ ਵੱਲੋਂ ਜ਼ੋਰਦਾਰ ਵਿਰੋਧ

ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ  ਇਸਦੇ ਖਿਲਾਫ ਡੱਟ ਕੇ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਰੂਪਨਗਰ ਦੇ ਮੌਜੂਦਾ ਵਿਧਾਇਕਾ ਨੇ ਵੀ ਪਹਿਲਾਂ ਇਸ ਸਕੂਲ ਨੂੰ ਬੰਦ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ ਸੀ ਤੇ ਹੁਣ ਜਦੋਂ ਇਸ ਸਕੂਲ ਨੂੰ ਵੇਚਣ ਦਾ ਫੈਸਲਾ ਆਇਆ ਹੈ ਤਾਂ ਵਿਧਾਇਕ ਨੁੰ ਇਸਦਾ ਪੁਰਜ਼ੋਰ ਵਿਰੋਧ ਕਰਨਾ ਚਾਹੀਦਾ ਹੈ ਤੇ ਆਪਣੀ ਸਰਕਾਰ ਤੋਂ ਫੈਸਲਾ ਰੱਦ ਕਰਵਾਉਣਾ ਚਾਹੀਦਾ ਹੈ।

ਪੰਜਾਬ ਦੀਆਂ ਪੰਜ ਰਾਜ ਸਭਾ ਸੀਟਾਂ ਵਿਚੋਂ ਤਿੰਨ ’ਤੇ ਪੰਜਾਬ ਤੋਂ ਬਾਹਰਲੇ ਉਮੀਦਵਾਰ ਮੈਂਬਰ ਬਣਾਉਣ ਦੀ ਨਿਖੇਧੀ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਸੰਸਦ ਵਿਚ ਸਾਡੇ ਮੈਂਬਰਾਂ ਨੇ ਜਾ ਕੇ ਪੰਜਾਬ ਦੇ ਹੱਕਾਂ ਵਾਸਤੇ ਆਵਾਜ਼ ਬੁਲੰਦ ਕਰਨੀ ਹੁੰਦੀ ਹੈ, ਉਥੇ ਉਨ੍ਹਾਂਾਂ ਅਜਿਹੇ ਮੈਂਬਰ ਭੇਜ ਦਿੱਤੇ ਹਨ ਜੋ ਪੰਜਾਬ ਦੀਆਂ ਮੰਗਾਂ ਦਾ ਵਿਰੋਧ ਕਰਨਗੇ।

ਕੇਂਦਰ ਸਰਕਾਰ ਵੱਲੋਂ ਪੰਜਾਬ ਵਿਚ ਪ੍ਰੀ ਪੇਡ ਬਿਜਲੀ ਮੀਟਰ ਲਾਉਣ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਜਨਤਕ ਪੈਸਾ ਬਰਬਾਦ ਕਰਨ ਦੀਆਂ ਅਜਿਹੀਆਂ ਸਕੀਮਾਂ ਲਾਗੂ ਨਾ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਤਾਂ ਪਹਿਲਾਂ ਹੀ ਖੇਤੀਬਾੜੀ ਲਈ ਬਿਜਲੀ ਮੁਫਤ ਹੈ ਤੇ ਅੱੈਸ. ਸੀ. ਤੇ ਬੀ. ਸੀ. ਵਰਗ ਨੂੰ 200 ਯੁਨਿਟ ਤੇ ਆਜ਼ਾਦੀ ਘੁਲਾਟੀਆ ਨੁੰ 300 ਯੂਨਿਟ ਬਿਜਲੀ ਮੁਫਤ ਹੈ, ਅਜਿਹੇ ਵਿਚ ਇਹ ਪ੍ਰੇਡ ਮੀਟਰ ਲਗਾਉਣਾ ਕਿਸੇ ਤਰੀਕੇ ਵੀ ਵਾਜਬ ਨਹੀਂ ਹੈ।

ਅਕਾਲੀ ਆਗੂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਹਨ ਤੇ ਜਦੋਂ ਕਣਕ ਦੀ ਵਾਢੀ ਸਿਰ ’ਤੇ ਹੈ, ਉਦੋਂ ਤੇਲ ਕੀਮਤਾਂ ਵਿਚ ਵਾਧਾ ਕਰਨਾ ਅਰਥਚਾਰੇ ਖਾਸ ਤੌਰ ’ਤੇ ਕਿਸਾਨਾਂ ਲਈ ਬੇਹੱਦ ਮਾਰੂ ਸਾਬਤ ਹੋਵੇਗਾ।