ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪ੍ਰਬੰਧਕਾਂ ਤੇ ਮੁਲਾਜ਼ਮਾਂ ਦੀ ਸੂਝ ਬੂਝ ਨਾਲ ਰੋਕੀ ਗਈ ਅਣਸੁਖਾਵੀਂ ਘਟਨਾ
ਪਟਿਆਲਾ 7 ਫਰਵਰੀ, 2025
ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੀ ਪਾਰਕਿੰਗ ਤੋਂ ਬਾਹਰ ਖੜੀ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਹੈ ਅਤੇ ਗੁਰਦੁਆਰਾ ਪ੍ਰਬੰਧਕਾਂ ਤੇ ਮੁਲਾਜ਼ਮਾਂ ਨੇ ਆਪਣੀ ਸੂਝ ਬੂਝ ਨਾਲ ਵੱਡੀ ਅਣਸੁਖਾਵੀਂ ਘਟਨਾ ਨੂੰ ਰੋਕ ਲਿਆ ਹੈ।
ਇਸ ਸਬੰਧ ਵਿਚ ਜਾਣਕਾਰੀ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਗੇਟ ਨਾਲ ਕਿਸੇ ਵਿਅਕਤੀ ਵੱਲੋਂ ਆਪਣੀ ਕਾਰ ਨੂੰ ਪਾਰਕਿੰਗ ਤੋਂ ਬਾਹਰ ਹੀ ਖੜਾ ਕਰ ਦਿੱਤਾ ਅਤੇ ਗੱਡੀਆਂ ਦੀਆਂ ਲਾਈਟਾਂ ਜੱਗਦੀਆਂ ਛੱਡਕੇ ਚਲੇ ਗਏ, ਜਦੋਂ ਘੰਟਿਆਂਬੱਧੀ ਵਾਹਨ ਮਾਲਕ ਨਾ ਪਰਤੇ ਤਾਂ ਅਚਨਚੇਤ ਕਾਰ ਨੂੰ ਅੱਗ ਲੱਗ ਗਈ, ਜਿਸ ਦੌਰਾਨ ਅਚਨਚੇਤ ਸ਼ੋ੍ਰਮਣੀ ਕਮੇਟੀ ਮੁਲਾਜ਼ਮਾਂ ਨੇ ਪਾਰਕਿੰਗ ਵਿਚ ਲੱਗੇ ਅੱਗ ਬੁਝਾਊ ਯੰਤਰਾਂ ਦੀ ਵਰਤੋਂ ਕੀਤੀ ਅਤੇ ਭੱਜ ਨੱਠ ਕਰਕੇ ਅੱਗ ਨੂੰ ਬੁਝਾਉਣ ਵਿਚ ਸਹਾਇਤਾ ਕੀਤੀ, ਜਦਕਿ ਹੋਰ ਵੀ ਵਾਹਨ ਅੱਗ ਲੱਗਣ ਵਾਲੀ ਕਾਰ ਦੇ ਨਾਲ ਖੜੇ ਸਨ।
ਇਸ ਸਬੰਧ ਗੁਰਦੁਆਰਾ ਪ੍ਰਬੰਧਕ ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਹਮੇਸ਼ਾ ਨਤਮਸਤਕ ਹੋਣ ਪੁੱਜਦੀਆਂ ਹਨ, ਪ੍ਰੰਤੂ ਜਿਨ੍ਹਾਂ ਨੂੰ ਅਕਸਰ ਅਪੀਲ ਕੀਤੀ ਜਾਂਦੀ ਹੈ ਕਿ ਕਿਸੇ ਵੀ ਛੋਟੇ ਵੱਡੇ ਵਾਹਨ ਨੂੰ ਗੁਰਦੁਆਰਾ ਸਾਹਿਬ ਵਿਖੇ ਸਥਾਪਤ ਕੀਤੀਆਂ ਪਾਰਕਿੰਗ ਵਿਚ ਸਥਾਪਤ ਕੀਤਾ ਜਾਵੇ ਤਾਂ ਕਿ ਵਾਹਨ ਮੁਲਾਜ਼ਮਾਂ ਦੀ ਨਿਗਰਾਨੀ ਵਿਚ ਰਹਿ ਸਕਣ, ਪ੍ਰੰਤੂ ਸੰਗਤ ਆਪਣੀ ਮਰਜ਼ੀ ਜਿਥੇ ਪਾਰਕਿੰਗ ਕਰਦੀਆਂ ਹਨ, ਉਥੇ ਵਾਹਨਾਂ ਦੀਆਂ ਲਾਈਟਾਂ ਆਦਿ ਨੂੰ ਜਗਦੀਆਂ ਛੱਡ ਜਾਂਦੀਆਂ ਹਨ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਰਸ਼ਨ ਸਿੰਘ ਨਾਮ ਦਾ ਵਿਅਕਤੀ, ਜੋ ਅਜ਼ਾਦ ਨਗਰ ਦਾ ਰਹਿਣ ਵਾਲਾ ਦੀ ਕਾਰ ਨੂੰ ਅਚਨਚੇਤ ਅੱਗ ਲੱਗ ਗਈ, ਪ੍ਰੰਤੂ ਸ਼ੋ੍ਰਮਣੀ ਕਮੇਟੀ ਮੁਲਾਜ਼ਮ ਸੁੱਚਾ ਸਿੰਘ, ਜੋ ਡਿਊਟੀ ’ਤੇ ਤਾਇਨਾਤ ਸੀ ਨੇ ਤੁਰੰਤ ਚੌਕਸੀ ਵਰਤੀ ਅਤੇ ਅੱਗ ਬੁਝਾਊ ਯੰਤਰ ਦਾ ਸਹਾਰਾ ਲੈ ਕੇ ਵੱਡੀ ਅਣਸੁਖਾਵੀਂ ਘਟਨਾ ਨੂੰ ਰੋਕ ਲਿਆ ਹੈ।
ਗੁਰਦੁਆਰਾ ਪ੍ਰਬੰਧਕ ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ ਨੇ ਕਿਹਾ ਕਿ ਗੁਰਦੁਆਰਾ ਕੰਪਲੈਕਸ ਅੰਦਰ ਵੱਖ ਵੱਖ ਥਾਵਾਂ ’ਤੇ ਸੰਗਤਾਂ ਲਈ ਵਾਹਨ ਖੜਾਉਣ ਲਈ ਪਾਰਕਿੰਗਾਂ ਹਨ, ਪ੍ਰੰਤੂ ਸੰਗਤਾਂ ਆਪਣੀ ਮਰਜ਼ੀ ਅਤੇ ਅਣਗਹਿਲੀ ਰੱਖਕੇ ਵਾਹਨਾਂ ਨੂੰ ਪਾਰਕਿੰਗ ਕਰਦੇ ਹਨ, ਜਿਨ੍ਹਾਂ ਨੂੰ ਮੁੜ ਅਪੀਲ ਕੀਤੀ ਜਾਂਦੀ ਹੈ ਕਿ ਸੰਗਤ ਆਪਣੇ ਵਾਹਨ ਪਾਰ ਕਰਨ ਸਮੇਂ ਲਾਈਟਾਂ ਚੱਲਦੀਆਂ ਨਾ ਛੱਡਣ ਅਤੇ ਕਾਰਾਂ, ਮੋਟਰ ਸਾਇਕਲ ਆਦਿ ਨੂੰ ਪਾਰਕਿੰਗਾਂ ਵਿਚ ਖੜਾਉਣ ਵਿਚ ਸਹਿਯੋਗ ਕਰਨ।
![](https://royalpatiala.in/wp-content/uploads/2024/12/WhatsApp-Image-2024-12-11-at-13.43.42_a64eb26a.jpg)