ਏ.ਪੀ.ਆਰ.ਓ ਹਰਦੀਪ ਸਿੰਘ ਦੇ ਨਾਨੀ ਜੀ ਸਵਰਗੀ ਮਾਤਾ ਸੁਰਜੀਤ ਕੌਰ ਨਮਿਤ ਅੰਤਿਮ ਅਰਦਾਸ ਕੱਲ੍ਹ

54

ਏ.ਪੀ.ਆਰ.ਓ ਹਰਦੀਪ ਸਿੰਘ ਦੇ ਨਾਨੀ ਜੀ ਸਵਰਗੀ ਮਾਤਾ ਸੁਰਜੀਤ ਕੌਰ ਨਮਿਤ ਅੰਤਿਮ ਅਰਦਾਸ ਕੱਲ੍ਹ

ਨਾਭਾ/ਪਟਿਆਲਾ, royalpatiala.in News/ 14 ਜਨਵਰੀ,2026

ਪਟਿਆਲਾ ਦੇ ਏ.ਪੀ.ਆਰ.ਓ. ਹਰਦੀਪ ਸਿੰਘ ਦੇ ਨਾਨੀ ਜੀ ਮਾਤਾ ਸੁਰਜੀਤ ਕੌਰ (ਸੁਪਤਨੀ ਸਵਰਗੀ ਫ਼ੌਜੀ ਬਖ਼ਸ਼ੀਸ਼ ਸਿੰਘ ਨੰਨ੍ਹੜੇ) ਕਰੀਬ 88 ਸਾਲਾਂ ਦੀ ਉਮਰ ਭੋਗ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਉਨ੍ਹਾਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਉਨ੍ਹਾਂ ਦੇ ਜੱਦੀ ਪਿੰਡ ਗੁਰਦਿੱਤਪੁਰਾ, ਨਾਭਾ ਦੇ ਗੁਰਦੁਆਰਾ ਸਾਹਿਬ ਵਿਖੇ ਮਿਤੀ 15 ਜਨਵਰੀ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗਾ।

ਜਿਕਰਯੋਗ ਹੈ ਕਿ ਸਵਰਗੀ ਮਾਤਾ ਸੁਰਜੀਤ ਕੌਰ ਬਹੁਤ ਹੀ ਧਾਰਮਿਕ ਖਿਆਲਾਂ ਦੇ ਮਾਲਕ ਸਨ ਅਤੇ ਉਨ੍ਹਾਂ ਨੇ ਅੰਤਲੇ ਸਵਾਸਾਂ ਤੱਕ ਹਰ ਦੁੱਖ-ਸੁੱਖ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਹੀ ਕੀਤਾ। ਉਹ ਆਪਣੇ ਪਿੱਛੇ ਤਿੰਨ ਧੀਆਂ ਅਤੇ ਇੱਕ ਪੁੱਤਰ ਸਮੇਤ ਹੋਰ ਪਰਿਵਾਰ ਤੇ ਸਕੇ ਸਬੰਧੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦਾ ਪੂਰਾ ਪਰਿਵਾਰ ਸਵਰਗੀ ਸੁਰਜੀਤ ਕੌਰ ਦੇ ਪਾਏ ਪੂਰਨਿਆਂ ‘ਤੇ ਚੱਲਦਾ ਹੋਇਆ ਸਮਾਜ ਵਿੱਚ ਨਾਮਣਾ ਖੱਟ ਰਿਹਾ ਹੈ।

ਇਸ ਦੌਰਾਨ ਮਾਤਾ ਸੁਰਜੀਤ ਕੌਰ ਦੇ ਅਕਾਲ ਚਲਾਣੇ ‘ਤੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ, ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ.ਐਸ.ਪੀ. ਵਰੁਣ ਸ਼ਰਮਾ ਤੇ ਐਸ.ਡੀ.ਐਮ ਨਾਭਾ ਕੰਨੂੰ ਗਰਗ ਸਮੇਤ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਭੁਪੇਸ਼ ਚੱਠਾ ਸਮੇਤ ਨਾਭਾ ਤੇ ਪਟਿਆਲਾ ਦੇ ਪੱਤਰਕਾਰਾਂ ਤੇ ਹੋਰ ਸ਼ਖ਼ਸੀਅਤਾਂ ਨੇ ਏ.ਪੀ.ਆਰ.ਓ. ਹਰਦੀਪ ਸਿੰਘ ਅਤੇ ਉਨ੍ਹਾਂ ਦੇ ਮਾਮਾ ਜੀ ਗੁਰਚਰਨ ਸਿੰਘ ਨੰਨ੍ਹੜੇ ਸਮੇਤ ਸਵਰਗੀ ਸੁਰਜੀਤ ਕੌਰ ਦੇ ਪੋਤਰੇ ਦੇਵਿੰਦਰ ਸਿੰਘ ਤੇ ਸੁਖਬੀਰ ਸਿੰਘ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਰਮਾਤਮਾ ਜਿੱਥੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਉਥੇ ਹੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।