ਆਸ਼ੀਆਨਾ ਸੋਸਾਇਟੀ ਨਵੇਂ ਬਣੇ ਦਫਤਰ ਤੋਂ ਕਰੇਗੀ ਸਮਾਜ ਸੇਵਾ; ਸੇਵਾ ਲਈ ਉਤਸ਼ਾਹ, ਦੂਰਦਰਸ਼ੀ ਅਤੇ ਸਮਰਪਣ ਜ਼ਰੂਰੀ: ਬਾਬਾ ਬਲਵੀਰ ਸਿੰਘ

57

ਆਸ਼ੀਆਨਾ ਸੋਸਾਇਟੀ ਨਵੇਂ ਬਣੇ ਦਫਤਰ ਤੋਂ ਕਰੇਗੀ ਸਮਾਜ ਸੇਵਾ; ਸੇਵਾ ਲਈ ਉਤਸ਼ਾਹ, ਦੂਰਦਰਸ਼ੀ ਅਤੇ ਸਮਰਪਣ ਜ਼ਰੂਰੀ: ਬਾਬਾ ਬਲਵੀਰ ਸਿੰਘ

ਪਟਿਆਲਾ, 28 ਜੂਨ,2025

ਆਲ ਇੰਡੀਆ ਪਿੰਗਲਾ ਆਸ਼ਰਮ ਦੇ ਮੁੱਖ ਸੰਚਾਲਕ ਅਤੇ ਪ੍ਰਸਿੱਧ ਸਮਾਜ ਸੇਵਕ ਬਾਬਾ ਬਲਵੀਰ ਸਿੰਘ ਨੇ ਸ਼ਨੀਵਾਰ ਨੂੰ ਕੇਸਰ ਬਾਗ ਕਲੋਨੀ ਵਿੱਚ ਆਸ਼ੀਆਨਾ ਸੋਸ਼ਲ ਸਰਵਿਸ

ਸੋਸਾਇਟੀ ਦੇ ਨਵੇਂ ਬਣੇ ਦਫਤਰ ਦਾ ਉਦਘਾਟਨ ਕਰਨ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਮਾਜ ਸੇਵਾ ਲਈ ਉਤਸ਼ਾਹ, ਦੂਰਦਰਸ਼ੀ ਅਤੇ ਸਮਰਪਣ ਬੇਹਦ ਜਰੂਰੀ ਹੈ। ਉਨ੍ਹਾਂ ਕਿਹਾ ਕਿ ਆਸ਼ੀਆਨਾ ਸੋਸ਼ਲ ਸਰਵਿਸ ਸੋਸਾਇਟੀ ਨੇ ਪਿਛਲੇ 12 ਸਾਲਾਂ ਵਿੱਚ ਸਿੱਖਿਆ, ਸਿਹਤ, ਸਵੱਛਤਾ ਜਾਗਰੂਕਤਾ, ਮਹਿਲਾ ਸਸ਼ਕਤੀਕਰਣ ਅਤੇ ਵਾਤਾਵਰਣ ਸੁਰੱਖਿਆ ਦੇ ਖੇਤਰ ਵਿੱਚ ਪ੍ਰਸ਼ੰਸਾਯੋਗ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਸਰਕਾਰ ਸਮਾਜ ਦੇ ਹਰੇਕ ਲੋੜਵੰਦ ਤੱਕ ਸਿੱਧੇ ਤੌਰ ‘ਤੇ ਪਹੁੰਚ ਨਹੀਂ ਕਰ ਪਾਉਂਦੀ, ਪਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਮਾਜ ਪ੍ਰਤੀ ਨਿਭਾਈ ਜਾ ਰਹੀ ਜਿੰਮੇਦਾਰੀ ਲੋੜਵੰਦ ਲੋਕਾਂ ਲਈ ਲਾਹੇਬੰਦ ਸਾਬਤ ਹੁੰਦੀ ਆ ਰਹੀ ਹੈ।

ਆਸ਼ਿਆਨਾ ਸੋਸ਼ਲ ਸਰਵਿਸ  ਸੁਸਾਇਟੀ ਦੇ ਨਵੇਂ ਬਣੇ ਦਫ਼ਤਰ ਦਾ ਉਦਘਾਟਨ ਕਰਨ ਤੋਂ ਪਹਿਲਾਂ, ਸਮਾਜ ਸੇਵੀ ਬਾਬਾ ਬਲਬੀਰ ਸਿੰਘ ਨੇ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਅਸ਼ੀਰਵਾਦ ਦਿੰਦਿਆਂ ਭਵਿੱਖ ਵਿੱਚ ਸਮਾਜ ਪ੍ਰਤੀ ਆਪਣੀਆਂ ਜਿੰਮੇਦਾਰੀਆਂ ਹੋਰ ਚੰਗੇ ਢੰਗ ਨਾਲ ਨਵਾਉਣ ਦੀ ਬੇਨਤੀ ਵਾਹਿਗੁਰੂ ਅੱਗੇ ਕੀਤੀ। ਸੋਸਾਇਟੀ ਦੇ ਨਵੇਂ ਬਣੇ ਦਫਤਰ ਦਾ ਰਿਵਨ ਕੱਟ ਕੇ ਉਦਘਾਟਨ ਕਰਨ ਮਗਰੋਂ ਸੁਸਾਇਟੀ ਮੈਂਬਰਾਂ ਨੂੰ ਆਪਣੇ ਨਾਲ ਯੂਥ ਨੂੰ ਵੀ ਜੋੜਨ ਲਈ ਪ੍ਰੇਰਿਤ ਕੀਤਾ ਨਾਲ ਹੀ ਉਹਨਾਂ ਸੁਸਾਇਟੀ ਦੇ ਮੈਂਬਰ ਸਾਹਿਬਾਨਾਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਦੀ ‘ਯੁੱਧ ਨਸ਼ੇ ਵਿਰੁੱਧ’ ਜਾਰੀ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਲੈਂਦਿਆਂ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ।

ਸੁਸਾਇਟੀ ਦੇ ਪ੍ਰਧਾਨ ਸਨਮੀਤ ਸਿੰਘ ਨੇ ਇਸ ਮੌਕੇ ‘ਤੇ ਮੌਜੂਦ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਕਮੇਟੀ ਦੇ ਜ਼ਿਲ੍ਹਾ ਦਫ਼ਤਰ ਤੋਂ ਸਮਾਜ ਸੇਵਾ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਵੇਂ ਉਤਸ਼ਾਹ ਨਾਲ ਨਿਭਾ ਸਕਣਗੇ। ਇਸ ਦੇ ਨਾਲ ਹੀ, ਲੋੜਵੰਦ ਲੋਕਾਂ ਲਈ ਉਨ੍ਹਾਂ ਤੱਕ ਪਹੁੰਚਣਾ ਵੀ ਆਸਾਨ ਹੋਵੇਗਾ।

ਆਸ਼ੀਆਨਾ ਸੋਸਾਇਟੀ ਨਵੇਂ ਬਣੇ ਦਫਤਰ ਤੋਂ ਕਰੇਗੀ ਸਮਾਜ ਸੇਵਾ; ਸੇਵਾ ਲਈ ਉਤਸ਼ਾਹ, ਦੂਰਦਰਸ਼ੀ ਅਤੇ ਸਮਰਪਣ ਜ਼ਰੂਰੀ: ਬਾਬਾ ਬਲਵੀਰ ਸਿੰਘ

ਇਸ ਮੌਕੇ ‘ਤੇ ਮੌਜੂਦ ਮੁੱਖ ਮਹਿਮਾਨ ਸੁਸ਼ੀਲ ਗੌਤਮ ਨੇ ਕਿਹਾ ਕਿ ਕਿਹਾ ਕਿ ਸੁਸਾਇਟੀ ਦੇ ਪ੍ਰਧਾਨ ਸਨਮੀਤ ਸਿੰਘ ਜੋ ਕਿ ਸਟੇਟ ਬੈਂਕ ਆਫ ਇੰਡੀਆ ਦੀ ਯੂਨੀਅਨ ਵਿਚ ਬਤੋਰ ਸੀਨੀਅਰ ਆਗੂ ਕੰਮ ਕਰ ਰਹੇ ਹਨ ਅਤੇ ਸਮਾਜ ਦੀ ਸੇਵਾ ਅਤੇ ਓਹਨਾਂ ਦੇ ਬਹੁਪੱਖੀ ਰੋਲ ਦੀ ਸਲਾਘਾ ਕੀਤੀ। ਓਹਨਾਂ ਕਿਹਾ ਦੇਸ਼ ਦੀ ਤਰੱਕੀ ਲਈ, ਲੋੜਵੰਦ ਲੋਕਾਂ ਦੀ ਸਮੇਂ ਸਿਰ ਮਦਦ ਕਰਨਾ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਬਰਾਬਰੀ ਦਾ ਦਰਜਾ ਪ੍ਰਾਪਤ ਕਰਨ ਲਈ ਨਵੇਂ ਮੌਕੇ ਪ੍ਰਦਾਨ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਰੇ ਸਾਰਾ ਸਮਾਜ ਇੱਕ ਸਾਰ  ਤਰੱਕੀ ਕਰੇਗਾ, ਤਾਂ ਹੀ ਸਾਡਾ ਦੇਸ਼ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ ਵਿੱਚੋਂ ਬਾਹਰ ਆ ਕੇ ਵਿਕਸਤ ਦੇਸ਼ਾਂ ਦੀ ਸੂਚੀ ਵਿੱਚ ਦਾਖਲ ਹੋ ਸਕੇਗਾ।

ਇਸ ਮੌਕੇ ‘ਤੇ ਆਸ਼ਿਆਨਾ ਸੋਸ਼ਲ ਸਰਵਿਸ ਸੋਸਾਇਟੀ ਦੇ ਬੁਲਾਰੇ ਨਰਿੰਦਰ ਸ਼ਰਮਾ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਸਾਰੇ ਮੈਂਬਰ ਮਾਨਸੂਨ ਦੇ ਮੌਸਮ ਦੌਰਾਨ ਆਪਣੇ ਪਰਿਵਾਰਾਂ ਨਾਲ ਘੱਟੋ-ਘੱਟ 10 ਪੌਦੇ ਜ਼ਰੂਰ ਲਗਾਉਣਗੇ। ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ, ਕਮੇਟੀ ਨੇ ਮੁੱਖ ਮਹਿਮਾਨਾਂ ਨੂੰ ਬੂਟੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਮੇਟੀ ਦੇ ਚੇਅਰਮੈਨ ਸਨਮੀਤ ਸਿੰਘ ਤੋਂ ਇਲਾਵਾ, ਰਾਜਕੁਮਾਰ ਮਹਿਤਾ, ਨਰੇਸ਼ ਕੁਮਾਰ, ਨਰਿੰਦਰ ਸ਼ਰਮਾ, ਜਸਵਿੰਦਰ ਸਿੰਘ ਭੰਡਾਰੀ, ਬਲਜਿੰਦਰ ਸਿੰਘ, ਮੁਕੇਸ਼ ਸ਼ਰਮਾ, ਅਮਰਦੀਪ ਸਿੰਘ, ਦਲਜਿੰਦਰ ਸਿੰਘ ਠਾਕੁਰ, ਜੈ ਸਿੰਘ ਗੁੱਜਰ, ਬਲਜਿੰਦਰ ਸਿੰਘ ਜੰਡੂ ਅਤੇ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ।