ਭਾਜਪਾ ਯੁਵਾ ਮੋਰਚਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਨੂੰ ਸਮਰਪਿਤ ਸੇਵਾ ਪੰਦਰਵਾੜੇ ਤਹਿਤ ਲਗਾਇਆ ਵਿਸ਼ਾਲ ਖੂਨਦਾਨ ਕੈਂਪ

66

ਭਾਜਪਾ ਯੁਵਾ ਮੋਰਚਾ ਵੱਲੋਂ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਦੇ ਜਨਮਦਿਨ ਨੂੰ ਸਮਰਪਿਤ ਸੇਵਾ ਪੰਦਰਵਾੜੇ ਤਹਿਤ ਲਗਾਇਆ ਵਿਸ਼ਾਲ ਖੂਨਦਾਨ ਕੈਂਪ

ਬਹਾਦਰਜੀਤ ਸਿੰਘ / ਰੂਪਨਗਰ / royalpatiala.in News/ 20 ਸਤੰਬਰ,2025

ਭਾਜਪਾ ਯੂਵਾ ਮੋਰਚਾ ਜ਼ਿਲ੍ਹਾ ਰੂਪਨਗਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮਦਿਨ ਨੂੰ ਸਮਰਪਿਤ ਸੇਵਾ ਪੰਦਰਵਾੜੇ ਤਹਿਤ ਅੱਜ ਭਸੀਨ ਭਵਨ, ਰੂਪਨਗਰ ਵਿੱਚ ਇਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਭਾਜਪਾ ਯੂਥ ਵਰਕਰਾਂ, ਕਾਰਕੁਨਾਂ ਅਤੇ ਸਥਾਨਕ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਖੂਨਦਾਨ ਕਰਕੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ।

ਇਸ ਮੌਕੇ ਭਾਜਪਾ ਕੇਂਦਰੀ ਸੰਸਦੀ ਬੋਰਡ ਦੇ ਮੈਂਬਰ ਇਕ਼ਬਾਲ ਸਿੰਘ ਲਾਲਪੁਰਾ ਅਤੇ ਪੰਜਾਬ ਭਾਜਪਾ ਮਹਾਮੰਤਰੀ ਪਰਮਿੰਦਰ ਸਿੰਘ ਬਰਾੜ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।

ਪ੍ਰੋਗਰਾਮ ਦੀ ਅਗਵਾਈ ਭਾਜਪਾ ਜ਼ਿਲ੍ਹਾ ਪ੍ਰਧਾਨ  ਅਜੇਵੀਰ ਸਿੰਘ ਲਾਲਪੁਰਾ ਨੇ ਕੀਤੀ ਜਦਕਿ ਆਯੋਜਨ ਦੀ ਜ਼ਿੰਮੇਵਾਰੀ ਭਾਜਪਾ ਯੁਵਾ ਮੋਰਚਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਅਮਨਪ੍ਰੀਤ ਸਿੰਘ ਕਾਬੜਵਾਲ ਨੇ ਨਿਭਾਈ। ਕੈਂਪ ਦੀ ਸ਼ੁਰੂਆਤ ਸਵੇਰੇ 9 ਵਜੇ ਹੋਈ ਅਤੇ ਦੁਪਹਿਰ ਤੱਕ ਖੂਨਦਾਨ ਕਰਨ ਲਈ ਕਾਰਕੁਨਾਂ ਤੇ ਸਵੈਸੇਵਕਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਟੀਮ ਰੂਪਨਗਰ ਬਲੱਡ ਬੈਂਕ ਦੀ ਨਿਗਰਾਨੀ ਹੇਠ ਖੂਨ ਇਕੱਤਰ ਕਰਨ ਦੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਸੰਪੰਨ ਹੋਈ। ਸਮਾਚਾਰ ਲਿਖੇ ਜਾਣ ਤੱਕ ਕੁੱਲ 105  ਯੂਨਿਟ ਖੂਨ ਇਕੱਠਾ ਕੀਤਾ ਜਾ ਚੁੱਕਾ ਸੀ।

ਬਲੱਡ ਬੈਂਕ ਦੀ ਟੀਮ ਨੇ ਦੱਸਿਆ ਕਿ ਸਾਰੇ ਦਾਨੀਆਂ ਦੀ ਡਾਕਟਰੀ ਜਾਂਚ ਕਰਕੇ ਸੁਰੱਖਿਅਤ ਢੰਗ ਨਾਲ ਖੂਨ ਇਕੱਠਾ ਕੀਤਾ ਗਿਆ।

ਮੁੱਖ ਮਹਿਮਾਨ ਪਰਮਿੰਦਰ ਸਿੰਘ ਬਰਾੜ ਨੇ ਇਸ ਮੌਕੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਜ਼ਿੰਦਗੀ ਸੇਵਾ ਤੇ ਸਮਰਪਣ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਤੇ ਇਸ ਮੁਹਿੰਮ ਨਾਲ ਨਾ ਸਿਰਫ ਜ਼ਿੰਦਗੀਆਂ ਬਚਣਗੀਆਂ ਬਲਕਿ ਨੌਜਵਾਨਾਂ ਵਿੱਚ ਸੇਵਾ ਭਾਵਨਾ ਵੀ ਜਾਗ੍ਰਿਤ ਹੋਵੇਗੀ।

ਇਕ਼ਬਾਲ ਸਿੰਘ ਲਾਲਪੁਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਜਪਾ ਦਾ ਹਰ ਕਾਰਕੁਨ ਸਮਾਜ ਸੇਵਾ ਲਈ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਟੀਚਾ ਹੈ ਕਿ ਆਖ਼ਰੀ ਕਤਾਰ ਵਿੱਚ ਖੜ੍ਹੇ ਵਿਅਕਤੀ ਤੱਕ ਸੇਵਾ ਪਹੁੰਚ ਸਕੇ। ਐਸੇ ਪ੍ਰੋਗਰਾਮਾਂ ਰਾਹੀਂ ਪਾਰਟੀ ਦੀ ਕਾਰਸ਼ੈਲੀ ਅਤੇ ਪ੍ਰਧਾਨ ਮੰਤਰੀ ਦੇ ਸੇਵਾ-ਸੰਕਲਪ ਦਾ ਮਜ਼ਬੂਤ ਸੰਦੇਸ਼ ਸਮਾਜ ਤੱਕ ਜਾਂਦਾ ਹੈ।

ਇਸ ਮੌਕੇ ਭਾਜਪਾ ਯੂਵਾ ਮੋਰਚਾ ਜ਼ਿਲ੍ਹਾ ਪ੍ਰਧਾਨ ਅਮਨਪ੍ਰੀਤ ਸਿੰਘ ਕਾਬੜਵਾਲ ਨੇ ਮੁੱਖ ਮਹਿਮਾਨ ਪਰਮਿੰਦਰ ਸਿੰਘ ਬਰਾੜ ਅਤੇ  ਇਕ਼ਬਾਲ ਸਿੰਘ ਲਾਲਪੁਰਾ ਦਾ ਖਾਸ ਤੌਰ ‘ਤੇ ਸਨਮਾਨ ਕੀਤਾ। ਦੋਵੇਂ ਆਗੂਆਂ ਨੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਪ੍ਰਮਾਣਪੱਤਰ ਵੀ ਵੰਡੇ ਅਤੇ ਉਨ੍ਹਾਂ ਨੂੰ ਸਮਾਜ ਸੇਵਾ ਦੇ ਇਸ ਕਾਰਜ ਵਿੱਚ ਨਿਰੰਤਰ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।

ਐਡਵੋਕੇਟ ਕਾਬੜਵਾਲ ਨੇ ਕਿਹਾ ਕਿ ਸੇਵਾ ਪਖਵਾਰਾ ਪ੍ਰਧਾਨ ਮੰਤਰੀ ਮੋਦੀ ਜੀ ਦੀ ਜੀਵਨਸ਼ੈਲੀ ਤੋਂ ਪ੍ਰੇਰਿਤ ਇਕ ਅਭਿਆਨ ਹੈ ਅਤੇ ਅੱਜ ਦਾ ਖੂਨਦਾਨ ਕੈਂਪ ਉਸੀ ਦਿਸ਼ਾ ਵਿੱਚ ਇਕ ਸਰਗਰਮ ਯਤਨ ਹੈ। ਉਨ੍ਹਾਂ ਨੇ ਯੂਵਾ ਮੋਰਚਾ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਨੌਜਵਾਨਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਨਾ ਸਿਰਫ ਰਾਜਨੀਤੀ ਵਿੱਚ ਸਰਗਰਮ ਹਨ ਬਲਕਿ ਸਮਾਜ ਸੇਵਾ ਵਿੱਚ ਵੀ ਸਭ ਤੋਂ ਅੱਗੇ ਹਨ।

ਉਹਨਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਐਸੇ ਸੇਵਾ ਕਾਰਜਾਂ ਨੂੰ ਜਾਰੀ ਰੱਖਿਆ ਜਾਵੇਗਾ ਤਾਂ ਜੋ ਸਮਾਜ ਦੇ ਹਰ ਵਰਗ ਨੂੰ ਲਾਭ ਮਿਲ ਸਕੇ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੇ ਜਨਮਦਿਨ ਮੌਕੇ ਸੇਵਾ ਅਤੇ ਸਮਰਪਣ ਦੀ ਭਾਵਨਾ ਨਾਲ ਆਯੋਜਿਤ ਇਸ ਖੂਨਦਾਨ ਕੈਂਪ ਨੇ ਨਾ ਸਿਰਫ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਬਲਕਿ ਸਮਾਜ ਵਿੱਚ ਇਕ ਸਕਾਰਾਤਮਕ ਸੰਦੇਸ਼ ਵੀ ਪ੍ਰਸਾਰਿਤ ਕੀਤਾ।

ਇਸ ਮੌਕੇ ਰਮਨ ਜਿੰਦਲ, ਜਗਦੀਸ਼ ਚੰਦਰ ਕਾਲਾ, ਹਿੰਮਤ ਸਿੰਘ ਗਿਰਨ, ਧਰਮਿੰਦਰ ਸਿੰਘ ਭਿੰਡਾ, ਇੰਦਰਪਾਲ ਸਿੰਘ ਲੋਹਗੜ ਫਿੱਡੇ, ਸਤਨਾਮ ਸਿੰਘ ਸੱਤੂ, ਓੰਕਾਰ ਅਬਿਆਣਾ, ਸੌਰਭ ਬਾਂਸਲ, ਜਗਮਨਦੀਪ ਸਿੰਘ ਪੜੀ, ਲੋਕੇਸ਼ ਕੁਮਾਰ, ਗਗਨ ਗੁਪਤਾ, ਸਤਿੰਦਰ ਨਾਗੀ, ਕਵਲਜੀਤ ਬਾਬਾ, ਸੌਰਭ ਪੰਡਿਤ ਪ੍ਰਸਿੱਧ ਯੂਵਾ ਨੇਤਾ, ਸੌਰਵ ਸ਼ਰਮਾ, ਜਗਦੀਪ ਪੱਡੀ, ਆਦਿਤਿਆ ਤਿਵਾਰੀ, ਹੈਪੀ ਸੈਣੀ, ਨਰੇਂਦਰ ਕੋਟਲਾ, ਸੁੱਖੀ ਨੰਗਲ, ਗਗਨ, ਅਰਜੀਤ ਸੈਣੀ, ਨਰੇਸ਼ ਖਗੜ, ਅਰਸ਼ ਭੱਟ ਅਤੇ ਇੰਦਰਪਾਲ ਸਿੰਘ ਆਦਿ ਨੇ ਕੈਂਪ ਨੂੰ ਕਾਮਯਾਬ ਬਣਾਉਣ ਵਿੱਚ ਯੋਗਦਾਨ ਪਾਇਆ।