ਭਾਜਪਾ ਦੀ ਤਾਨਾਸ਼ਾਹੀ ਬਿਲਕੁੱਲ ਬਰਦਾਸ਼ਤ ਨਹੀਂ ਕਰਾਂਗੇ- ਅਜੇ ਮੰਗੂਪੁਰ

35

ਭਾਜਪਾ ਦੀ ਤਾਨਾਸ਼ਾਹੀ ਬਿਲਕੁੱਲ ਬਰਦਾਸ਼ਤ ਨਹੀਂ ਕਰਾਂਗੇ- ਅਜੇ ਮੰਗੂਪੁਰ

ਬਹਾਦਰਜੀਤ ਸਿੰਘ /royalpatiala.in News/ ਨਵਾਂਸ਼ਹਿਰ ,21 ਦਿਸੰਬਰ,2025  

ਕੇਂਦਰ ਸਰਕਾਰ ਹਮੇਸ਼ਾ ਹੀ ਆਮ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਲੈ ਅਸਲ ਮੁਦਿੱਆ ਤੋਂ ਭਟਕਾਉੰਦੀ ਰਹਿੰਦੀ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਵੱਲੋਂ ਨਵਾਂਸਹਿਰ ਵਿਖੇ ਧਰਨਾ ਪ੍ਰਦਰਸ਼ਨ ਦਿੰਦਿਆ ਕੀਤਾ ਗਿਆ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਜਪਾ ਦੀ ਸਰਕਾਰ ਵੱਲੋਂ ਨਵੇਂ ਕਾਨੂੰਨ ਰਾਹੀਂ ਮਨਰੇਗਾ ਕਾਨੂੰਨ ਨੂੰ ਕਮਜ਼ੋਰ ਕਰਨ , ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦਾ ਨਾਮ ਹਟਾਉਣ ਅਤੇ ਗਰੀਬਾਂ ਨੂੰ ਰੁਜਗਾਰ ਦੇ ਕਾਨੂੰਨੀ ਅਧਿਕਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਦੇ ਵਿਰੋਧ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਨਵਾਂਸ਼ਹਿਰ ਵਿਖੇ ਰੋਸ ਪ੍ਰਦਰ਼ਸ਼ਨ ਕੀਤਾ ਜਾ ਰਿਹੈ।

ਇਸ ਮੌਕੇ ਕਾਂਗਰਸੀ ਵਰਕਰਾਂ ਵੱਲੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ ਅਤੇ ਭਾਜਪਾ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਅਜੇ ਮੰਗੂਪੁਰ ਨੇ ਕਿਹਾ ਕਿ ਇਹ ਪੰਜਾਬ ਹੈ ਦਿੱਲੀ ਨਹੀਂ ਜਿੱਥੇ ਧੱਕਾ ਬਰਦਾਸ਼ਤ ਕਰ ਲਿਆ ਜਾਵੇਗਾ ਪੰਜਾਬੀਆਂ ਦੀ ਕੌਮ ਸੂਰਮਿਆਂ ਦੀ ਕੌਮ ਹੈ ਜੋ ਕਦੇ ਨਹੀਂ ਝੁਕਦੀ।  ਉਨ੍ਹਾਂ ਭਾਜਪਾ ਸਰਕਾਰ ਨੂੰ ਕਿਸਾਨੀ ਸੰਘਰਸ਼ ਯਾਦ ਕਰਾਂਉਂਦਿਆ ਕਿਹਾ ਕਿ ਕਿਸ ਤਰਾਂ ਕੇਂਦਰ ਸਰਕਾਰ ਨੂੰ ਔਂਦੇ ਮੂੰਹ ਡਿਗਣਾ ਪਿਆ ਸੀ ਅਤੇ ਕਾਲੇ ਕਾਨੂੰਨ ਵਾਪਿਸ ਲੈਣੇ ਪਏ ਸੀ। ਇਸੇ ਤਰਾਂ ਇਹ ਫ਼ਰਮਾਨ ਵੀ ਭਾਜਪਾ ਨੂੰ ਵਾਪਿਸ ਲੈਣਾ ਪਵੇਗਾ। ਉਨ੍ਹਾਂ ਕੇਂਦਰ ਸਰਕਾਰ ਨੂੰ ਇੱਕ ਤਾਨਾਸ਼ਾਹ ਸਰਕਾਰ ਦੱਸਦਿਆਂ ਲੋਕਾਂ ਨੂੰ ਇਨ੍ਹਾਂ ਦਾ ਬਾਹਿਸ਼ਕਾਰ ਕਰਨ ਦਾ ਨਾਅਰਾ ਲਾਉਂਦਿਆਂ ਸਾਥੀਆਂ ਸਮੇਤ ਆਪਣਾ ਰੋਸ ਜ਼ਾਹਰ ਕੀਤਾ।

ਭਾਜਪਾ ਦੀ ਤਾਨਾਸ਼ਾਹੀ ਬਿਲਕੁੱਲ ਬਰਦਾਸ਼ਤ ਨਹੀਂ ਕਰਾਂਗੇ- ਅਜੇ ਮੰਗੂਪੁਰ

ਇਸ ਮੋਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਬਲਵਿੰਦਰ ਭੁੰਬਲਾ ਮੀਤ ਪ੍ਰਧਾਨ ਡੀ.ਸੀ.ਸੀ., ਮੀਨਾ ਸੁੰਢ ਪਤਨੀ ਸਵਃ ਤਰਲੋਚਨ ਸਿੰਘ ਸੂੰਢ ਸਾਬਕਾ ਵਿਧਾਇਕ ਬੰਗਾ, ਡਾ. ਜੈਸਮੀਨ ਸੂੰਢ, ਮਾਸਟਰ ਭਲਵਿੰਦਰ ਸਿੰਘ ਸੀਨੀਅਰ ਆਗੂ, ਉਪਕਾਰ ਸਿੰਘ ਜ਼ਿਲ੍ਹਾ ਪ੍ਰਧਾਨ ਐਸ ਸੀ ਸੈੱਲ, ਗੁਰਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਯੂਥ, ਸਰਬਜੀਤ ਸਿੰਘ ਬਲਾਕ ਪ੍ਰਧਾਨ ਨਵਾਂਸ਼ਹਿਰ-2, ਰਾਮਦਾਸ ਸਿੰਘ ਬਲਾਕ ਪ੍ਰਧਾਨ ਔੜ, ਮਨਦੀਪ ਸਿੰਘ ਥਾਂਦੀ ਜ਼ਿਲ੍ਹਾ ਇੰਚਾਰਜ ਸੌਸ਼ਲ ਮੀਡੀਆ, ਜਿੰਦਰ ਕੁਮਾਰ ਪ੍ਰਧਾਨ ਐਸ ਸੀ ਸੈੱਲ ਬਲਾਚੌਰ, ਜਤਿੰਦਰ ਕੌਰ ਮੂੰਗਾ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ, ਕੁਲਵਿੰਦਰ ਮੰਡ ਸੋਸ਼ਲ ਮੀਡੀਆ ਇੰਚਾਰਜ ਬਲਾਚੌਰ, ਹਰਬੰਸ ਸਿੰਘ ਸਾਬਕਾ ਚੇਅਰਮੈਨ, ਅਮਰਜੀਤ ਕਲਸੀ ਸੇਵਾ ਦੱਲ, ਡਾ ਨਿਰੰਜਨ ਪਾਲ, ਭਜਨ ਚੰਦ, ਪੁਸ਼ਪਾ ਦੇਵੀ,  ਤਜਿੰਦਰ ਕੌਰ, ਕ੍ਰਿਸ਼ਨਾ ਦੇਵੀ, ਹਰਮੇਸ਼ ਕੌਰ, ਜੋਗਾ ਸਿੰਘ, ਰਾਜਵਿੰਦਰ ਸਿੰਘ, ਪਰਸ਼ੋਤਮ ਕੁਮਾਰ,  ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।