ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਬਸਪਾ ਉਮੀਦਵਾਰ ਜਸਵੀਰ ਸਿੰਘ ਗੜੀ ਵੱਲੋਂ ਕਾਗਜ ਦਾਖਲ

164

ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਬਸਪਾ ਉਮੀਦਵਾਰ ਜਸਵੀਰ ਸਿੰਘ ਗੜੀ ਵੱਲੋਂ ਕਾਗਜ ਦਾਖਲ

ਬਹਾਦਰਜੀਤ  ਸਿੰਘ/ਰੂਪਨਗਰ ,9ਮਈ ,2024

ਬਹੁਜਨ ਸਮਾਜ ਪਾਰਟੀ ਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਵੱਲੋਂ ਅੱਜ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰ ਵਜੋਂ ਰਿਟਰਨਿੰਗ ਅਫਸਰ ਕਮ ਡਿਪਟੀ ਕਮਿਸ਼ਨਰ ਰੂਪਨਗਰ ਕੋਲ  ਕਾਗਜ਼ ਦਾਖਲ ਕੀਤੇ ਗਏ। ਇਸ ਮੌਕੇ ਬਹੁਜਨ ਸਮਾਜ ਪਾਰਟੀ ਵੱਲੋਂ ਬੇਲਾ ਚੌਂਕ ਵਿੱਚ ਭਰਵਾਂ ਇਕੱਠ ਕਰਕੇ ਬਹੁਜਨ ਸਮਾਜ ਦੇ ਹੱਕ ਵਿੱਚ ਵੱਡੀਆਂ ਤਕਰੀਰਾਂ  ਕੀਤੀਆਂ। ਸੈਕੜੇ ਬਸਪਾ ਵਰਕਰ ਨੀਲੇ ਝੰਡਿਆਂ ਨਾਲ ਬੇਲਾ ਚੌਕ ਤੋਂ ਡਿਪਟੀ ਕਮਿਸ਼ਨਰ ਦਫਤਰ ਤੱਕ ਵਿਸ਼ਾਲ ਰੋਡ ਸ਼ੋ ਕੱਢਿਆ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜਸਵੀਰ ਸਿੰਘ ਹਰੀ ਨੇ ਕਿਹਾ ਕਿ ਅਨੰਦਪੁਰ ਸਾਹਿਬ ਦੀ ਧਰਤੀ ਇਤਿਹਾਸਿਕ ਧਰਤੀ ਹੈ ਇਸ ਧਰਤੀ ਤੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਯਾਦਗਾਰ ਖਰਾਲਗੜ੍ਹ ਧਰਤੀ, ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ, ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਤੇ ਰੰਗਰੇਟਾ ਗੁਰੂ ਕਾ ਬੇਟਾ ਬਾਬਾ ਜੀਵਨ ਸਿੰਘ ਜੀ ਦੀ ਯਾਦਗਾਰ ਧਰਤੀ ਸ਼੍ਰੀ ਆਨੰਦਪੁਰ ਸਾਹਿਬ, ਦਲਿਤ ਗਰੀਬ ਸਿੱਖ ਦੇ ਸਿਰ ਤੇ ਸਜਾਈ ਕਲਗੀ ਬਾਬਾ ਸੰਗਤ ਸਿੰਘ ਦੀ ਧਰਤੀ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਧਰਤੀ, ਬੀਬੀ ਸ਼ਰਨ ਕੌਰ ਕੁਰਬਾਨੀ ਦੀ ਧਰਤੀ ਚਮਕੌਰ ਸਾਹਿਬ ਹੈ। ਬਾਬਾ ਬੰਦਾ ਸਿੰਘ ਬਹਾਦਰ ਦਾ ਸਰਹੰਦ ਤੇ ਸੂਬੇ ਨੂੰ ਧੌਣ ਤੇ ਯੁੱਧ ਦੀ ਧਰਤੀ ਚੱਪੜਚਿੜੀ ਵੀ ਕਿਸੇ ਲੋਕ ਸਭਾ ਵਿੱਚ ਹੈ। ਆਦਿ ਧਰਮ ਅੰਦੋਲਨ ਦੇ ਬਾਨੀ ਬਾਬੂ ਮੰਗੂ ਰਾਮ ਜੀ ਦੀ ਧਰਤੀ ਪਿੰਡ ਮੰਗੋਵਾਲ ਮਾਲਪੁਰ ਦੇ ਕੋਲ ਇਸੀ ਲੋਕ ਸਭਾ ਵਿੱਚ ਹੈ। ਜਬਰ ਜੁਲਮ ਦੀ ਬਰਤਾਨੀਆ ਦੇ ਬੋਲੇ ਕੰਨ ਖੋਲਣ ਵਾਲੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਧਰਤੀ ਖਟਕੜ ਕਲਾ ਬੰਗਾ ਵੀ ਸਥਿਤ ਹੈ। ਬਬਰ ਲਹਿਰ ਦੇ ਸ਼ਹੀਦਾਂ ਦੀ ਧਰਤੀ ਵੀ ਨਵਾਂਸ਼ਹਿਰ ਬਲਾਚੌਰ ਸਥਿਤ ਹੈ। ਬਹੁਜਨ ਸਮਾਜ ਪਾਰਟੀ ਦੇ ਬਾਨੀ ਬਾਮਸੇਫ ਡੀਐਸ ਫੋਰ ਦੇ ਅੰਦੋਲਨ ਦਾਤਾ ਸਾਹਿਬ ਕਾਸੀ ਰਾਮ ਜੀ ਦੀ ਧਰਤੀ ਪਿੰਡ ਖੋਸਪੁਰਾ ਤੇ ਬੁੰਗਾ ਸਾਹਿਬ ਵੀ ਇਸੇ ਲੋਕ ਸਭਾ ਵਿੱਚ ਹੈ।

ਸਰਦਾਰ ਗੜੀ ਨੇ ਅੱਗੇ ਬੋਲਦਿਆ ਕਿਹਾ ਕਿ ਇਸ ਇਤਿਹਾਸਿਕ ਲੋਕ ਸਭਾ ਵਿੱਚ ਵੱਖ ਵੱਖ ਪਾਰਟੀਆਂ ਨੇ ਹਮੇਸ਼ਾ ਸਾਈਬੇਰੀਆ ਤੋਂ ਆਏ ਪੰਛੀਆਂ ਵਾਂਗ ਹਮੇਸ਼ਾ ਬਾਹਰੀ ਉਮੀਦਵਾਰ ਦਿੱਤੇ, ਜੋ ਕਿ ਜਿੱਤਣ ਤੋਂ ਬਾਅਦ ਆਪਣੇ ਆਪਣੇ ਖਿੱਤਿਆਂ ਨੂੰ ਮੁੜ ਗਏ। ਇਹਨੂੰ ਕਿਸੇ ਲੋਕ ਸਭਾ ਦੇ ਵਿੱਚ ਕੰਢੀ ਦੇ ਇਲਾਕੇ ਦੀ ਕਿਸੇ ਨੇ ਸਾਰ ਨਾ ਲਈ ਜੋ ਕਿ ਅੱਜ ਵੀ ਖੇਤੀਬਾੜੀ ਦੇ ਪੱਖੋਂ ਪਛੜਿਆ ਹੋਇਆ ਹੈ। ਸਤਲੁਜ ਦੀ ਮਾਰ ਵਿੱਚ ਆਉਂਦਾ ਮੰਡ ਇਲਾਕੇ ਦਾ ਖੇਤਰ ਵੀ ਵਿਛੜਿਆ ਹੋਇਆ ਹੈ ਤੇ ਪਿਛਲੇ ਸਾਲ ਆਏ ਹੜਾਂ ਦੀ ਮਾਰ ਵਿੱਚ ਵੱਡੀ ਪੱਧਰ ਤੇ ਨੁਕਸਾਨਿਆ ਗਿਆ। ਇਸ ਲੋਕ ਸਭਾ ਵਿੱਚ ਪੈਂਦੇ ਤਿੰਨ ਜਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਰੂਪਨਗਰ ਤੇ ਮੋਹਾਲੀ ਅੱਜ ਤੱਕ ਵੀ ਇੱਥੇ ਕੋਈ ਮੈਡੀਕਲ ਕਾਲਜ ਨਹੀਂ ਹੈ ਜਿੱਥੋਂ ਇਸ ਲੋਕ ਸਭਾ ਦੇ ਵਿਦਿਆਰਥੀ ਐਮਬੀਬੀਐਸ ਤੇ ਐਮਬੀ ਵਰਗੀਆਂ ਡਿਗਰੀਆਂ ਕਰ ਸਕਣ। ਇਹ ਲੋਕ ਸਭਾ ਇੰਨੀ ਇਤਿਹਾਸਿਕ ਹੈ ਕਿ ਖਾਲਸਾ ਪੰਥ ਦਾ ਜਨਮ ਸਥਾਨ ਸ਼੍ਰੀ ਆਨੰਦਪੁਰ ਸਾਹਿਬ ਵੀ ਇੱਥੇ ਹੈ, ਜਦੋਂ ਕਿ ਇਸ ਲੋਕ ਸਭਾ ਵਿੱਚ ਪੈਂਦੇ ਏਅਰਪੋਰਟ ਨੂੰ ਅੱਜ ਇੰਟਰਨੈਸ਼ਨਲ ਏਅਰਪੋਰਟ ਹੋ ਜਾਣਾ ਚਾਹੀਦਾ ਸੀ। ਇਸ ਲੋਕ ਸਭਾ ਵਿੱਚ ਇੱਕ ਵੀ ਅੰਤਰਰਾਸ਼ਟਰੀ ਪੱਧਰ ਦਾ ਉਦਯੋਗਿਕ ਕੇਂਦਰ ਨਹੀਂ ਹੈ ਜਿਸ ਨਾਲ ਖਿੱਤੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ। ਪੜੇ ਲਿਖੇ ਵਿਦਿਆਰਥੀਆਂ ਲਈ ਰਾਸ਼ਟਰੀ ਪੱਧਰ ਦੇ ਕੇਂਦਰੀ ਟੈਸਟ ਯੂਪੀਐਸਸੀ ਪੀਪੀਐਸਸੀ ਬੈਂਕਿੰਗ ਰੇਲਵੇ ਆਦਿ ਰੁਜ਼ਗਾਰ ਸਰਵਿਸ ਦੇ ਪੇਪਰ ਪਾਸ ਕਰਨ ਲਈ ਕੋਈ ਕੋਚਿੰਗ ਸੈਂਟਰ ਨਹੀਂ ਹੈ ਜੋ ਸਰਕਾਰ ਨੇ ਖੋਲਿਆ ਹੋਵੇ। ਇਸੇ ਤਰ੍ਹਾਂ ਬੰਗਾ ਗੜਸ਼ੰਕਰ ਤੋਂ ਸ੍ਰੀ ਆਨੰਦਪੁਰ ਸਾਹਿਬ ਦੀ ਸੜਕ ਨੂੰ ਚਾਰ ਮਾਰਗੀ ਕਰਨਾ ਅਤੇ ਬੰਗਾ ਗੜਸ਼ੰਕਰ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਸੜਕ ਨੂੰ ਚੌੜਾ ਵੱਡਾ ਕਰਨਾ ਵੀ ਮੁੱਦਾ ਰਹੇਗਾ । ਸਰਦਾਰ ਗੜੀ ਨੇ ਭਰੋਸਾ ਦਿੱਤਾ ਕਿ ਜਿੱਤਣ ਤੋਂ ਬਾਅਦ ਪਾਰਲੀਮੈਂਟ ਵਿੱਚ ਇਸ ਇਲਾਕੇ ਦੀਆਂ ਮੰਗਾਂ ਨੂੰ ਵੱਡੀ ਪੱਧਰ ਤੇ ਉਠਾ ਕੇ ਕੇਂਦਰ ਸਰਕਾਰ ਤੋਂ ਵੱਡੇ ਪ੍ਰੋਜੈਕਟ ਤੇਰਾਂ ਲਿਆ ਕੇ ਇਸ ਲੋਕ ਸਭਾ ਖਿੱਤੇ ਦਾ ਵੱਡਾ ਵਿਕਾਸ ਕਰਵਾਇਆ ਜਾਵੇਗਾ।

ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਬਸਪਾ ਉਮੀਦਵਾਰ ਜਸਵੀਰ ਸਿੰਘ ਗੜੀ ਵੱਲੋਂ ਕਾਗਜ ਦਾਖਲ

ਇਸ ਮੌਕੇ ਬਸਪਾ ਦੀ ਵਿਧਾਇਕ ਡਾਕਟਰ ਨਛੱਤਰ ਪਾਲ ਜੀ ਨੇ ਬੋਲਦਿਆਂ ਕਿਹਾ ਕਿ ਜਿੱਤਣ ਤੋਂ ਬਾਅਦ ਵਿਧਾਨ ਸਭਾ ਵਿੱਚ ਕੋਈ ਅਜਿਹਾ ਮੁੱਦਾ ਨਹੀਂ ਜਿਹੜਾ ਨਾ ਚੁੱਕਿਆ ਹੋਵੇ ਪਲਾਟਾਂ ਦੀ ਐਨ ਓਸੀ ਦ ਮੁੱਦਾ, ਪੋਸਟ ਮੈਟਰਿਕ ਸਕਾਲਰਸ਼ਿਪ ਦਾ ਮੁੱਦਾ, ਸਾਹਿਬ ਕਾਸੀ ਰਾਮ ਗਿਆਨੀ ਜੈਲ ਸਿੰਘ ਤੇ ਕਾਮਰੇਡ ਹਰਕ੍ਰਿਸ਼ਨ  ਸੁਰਜੀਤ ਜੀ ਨੂੰ ਭਾਰਤ ਰਤਨ ਦੁਆਉਣ ਦਾ ਮੁੱਦਾ, ਪਛੜੀਆਂ ਸ਼੍ਰੇਣੀਆਂ ਲਈ ਮੰਡਲ ਕਮਿਸ਼ਨ ਲਾਗੂ ਕਰਾਉਣ ਦਾ ਮੁੱਦਾ, ਦਲਿਤ ਵਰਗ ਦੇ ਮੁਲਾਜ਼ਮਾਂ ਦੀਆਂ ਤਰੱਕੀਆਂ ਨੂੰ ਰੋਕਣ ਵਾਲਾ 10.10 2014 ਦਾ ਪੱਤਰ ਰੱਦ ਕਰਾਉਣ ਦਾ ਮੁੱਦਾ, ਮਜ਼ਦੂਰਾਂ ਖਿਲਾਫ ਆਮ ਆਦਮੀ ਪਾਰਟੀ ਦਾ ਕੀਤੇ ਲਾਠੀਚਾਰਜ ਦਾ ਮੁੱਦਾ, ਕੱਟੇ ਗਏ ਨੀਲੇ ਰਾਸ਼ਨ ਕਾਰਡਾਂ ਦਾ ਮੁੱਦਾ ਬੇਜਮੀਨ ਬੇਜ਼ਮੀਨਿਆਂ ਨੂੰ ਜਮੀਨ ਦਾ ਮੁੱਦਾ, ਪੰਜਾਬ ਦੇ ਸਾਰੇ ਗਰੀਬਾਂ ਦੀ ਕਰਜ਼ਾ ਮੁਾਫੀ ਦਾ ਮੁੱਦਾ, ਆਦੀ ਵੱਡੀ ਪੱਧਰ ਤੇ ਵਿਧਾਨ ਸਭਾ ਵਿੱਚ ਆਵਾਜ਼ ਬੁਲੰਦ ਕੀਤੀ ਗਈ। ਪੰਜਾਬ ਇੰਚਾਰਜ ਅਜੀਤ ਸਿੰਘ ਭੈਣੀ ਨੇ ਕਿਹਾ ਕਿ ਪੰਜਾਬ ਦੇ ਪਛੜੀਆਂ ਸ਼੍ਰੇਣੀਆਂ ਲਈ ਮੰਡਲ ਕਮਿਸ਼ਨ ਦਾ ਮੁੱਦਾ ਪਾਰਲੀਮੈਂਟ ਵਿੱਚ ਆਵਾਜ਼ ਬੁਲੰਦ ਕਰਨ ਨਾਲ ਪੰਜਾਬ ਦੀ ਪੱਛੜੀਆਂ ਸ਼੍ਰੇਣੀਆਂ ਲਈ ਰਾਖਵਾਂਕਰਨ ਲਾਗੂ ਹੋ ਸਕਦਾ ਹੈ। ਇਸ ਮੌਕੇ ਸੂਬਾ ਜਨਰਲ ਸਕੱਤਰ ਸ਼੍ਰੀ ਗੁਰਲਾਲ ਸੈਲਾ ਰਾਜਾ ਰਜਿੰਦਰ ਸਿੰਘ,  ਸ੍ਰੀ ਪ੍ਰਵੀਨ ਬੰਗਾ, ਮਾਸਟਰ ਰਾਮਪਾਲ, ਦਿਲਬਾਗ ਚੰਦ ਮਹਿੰਦੀਪੁਰ, ਐਸਡੀਓ ਹਰਨੇਕ ਸਿੰਘ, ਜਿਲ੍ਹਾਂ ਪ੍ਰਧਾਨ ਸਰਬਜੀਤ ਸਿੰਘ ਜਾਫਰਪੁਰ, ਜਿਲ੍ਹਾਂ ਪ੍ਰਧਾਨ ਸੁਖਦੇਵ ਸਿੰਘ ਚੱਪੜ ਚਿੜੀ, ਜਿਲ੍ਹਾਂ ਪ੍ਰਧਾਨ ਤਹਿਸੀਲਦਾਰ ਜੋਗਿੰਦਰ ਸਿੰਘ, ਬੰਗਾ ਹਲਕਾ ਪ੍ਰਧਾਨ ਜੈਪਾਲ ਸੁੰਡਾ, ਨਵਾਂ ਸ਼ਹਿਰ ਹਲਕਾ ਪ੍ਰਧਾਨ ਰਸ਼ਪਾਲ ਮਹਲੋਂ, ਬਲਾਂਚੋਰ ਹਲਕਾ ਪ੍ਰਧਾਨ ਜਸਵੀਰ ਸਿੰਘ ਔਲੀਆਪੁਰ, ਰਣਬੀਰ ਬੱਬਰ ਚਰਨ ਭਾਰਤੀ, ਰੋਪੜ ਹਲਕਾ ਪ੍ਰਧਾਨ ਮੋਹਨ ਸਿੰਘ ਨੌਧੇ ਮਾਜਰਾ, ਚਮਕੌਰ ਹਲਕਾ ਪ੍ਰਧਾਨ ਕੁਲਦੀਪ ਸਿੰਘ ਪਪਰਾਲੀ, ਖਰੜ ਹਲਕਾ ਪ੍ਰਧਾਨ ਹਰਦੀਪ ਸਿੰਘ, ਹੌਲੀ ਹਲਕਾ ਪ੍ਰਧਾਨ ਰਾਜ ਸਿੰਘ, ਗੁਰਵਿੰਦਰ ਸਿੰਘ ਗੋਲਡੀ, ਹਰਭਜਨ ਲਾਖਾ, ਭੁਪਿੰਦਰ ਬੇਗਮਪੁਰੀ, ਕੁਲਦੀਪ ਘਨੌਲੀ,  ਕੌਂਸਲਰ ਗੁਰਮੁਖ ਨੌਰਥ, ਗੁਰਚਰਨ ਸਿੰਘ ਖਾਲਸਾ, ਮਨੋਹਰ ਕਮਾਮ, ਵਿਜੇ ਗੁਣਾਚੋਰ, ਰਾਜ ਦਦਰਾਲ, ਸੋਹਣ ਸਿੰਘ ਧਿੰਗੜਪੁਰੀ, ਸੁਰਜੀਤ ਸਿੰਘ ਰੋਪੜ ਸ਼ਹਿਰੀ ਪ੍ਰਧਾਨ, ਮੈਨੇਜਰ ਦੌਲਤ ਸਿੰਘ, ਸਰਪੰਚ ਬਖਸ਼ੀਸ਼ ਸਿੰਘ, ਹਰਵਿੰਦਰ ਬੀਬੀ ਹਰਵਿੰਦਰ ਕੌਰ ਮਾਜਰੀ, ਬੀਬੀ ਹਰਜੀਤ ਕੌਰ ਮਾਜਰੀ, ਸੁਖਵਿੰਦਰ ਸਿੰਘ ਸੁੱਖਾ ਪ੍ਰਧਾਨ ਕਲਰਕ ਐਸੋਸੀਏਸ਼ਨ, ਬੀਬੀ ਨੀਲਮ ਸਹਿਜਲ, ਬੀਬੀ ਪਰਮਜੀਤ ਕੌਰ ਰੋਪੜ, ਬੀਬੀ ਮਨਜੀਤ ਕੌਰ ਰੋਪੜ, ਕੇਵਲ ਰਾਮ ਆਂਸਰੋ, ਡਾਕਟਰ ਮੰਗਤ ਰਾਮ, ਵਕੀਲ ਮੁਕੇਸ਼ ਬਾਲੀ, ਤਰਲੋਕ ਫਤਿਹਪੁਰ, ਸ਼ਾਮ ਲਾਲ ਬਣਾ, ਹਰਵਿੰਦਰ ਮਾਜਰੀ, ਦਫਤਰ ਇੰਚਾਰਜ ਗਿਆਨ ਚੰਦ ਨਵਾਂ ਸ਼ਹਿਰ, ਸਰਪੰਚ ਮਨਜੀਤ ਸੂਦ, ਹਜ਼ਾਰਾਂ ਸਿੰਘ ਡੰਗੋਲੀ, ਕਮਲ ਚੋਪੜਾ ਖੁਰਦਾ,    ਡਾਕਟਰ ਬੇਦੀ ਹੀਰਾ ਰੋਪੜ, ਗਿਆਨ ਚੰਦ ਬੀਈ, ਡਾਕਟਰ ਰਜਿੰਦਰ ਲੱਕੀ, ਡਾਕਟਰ ਅਸ਼ੋਕ ਦੁੱਗਲ, ਐਡਵੋਕੇਟ ਕਰਿਸ਼ਨ ਭੁੱਟਾ, ਐਡਵੋਕੇਟ ਚਰਨਜੀਤ ਸਿੰਘ ਘਈ, ਐਡਵੋਕੇਟ ਰਵਿੰਦਰ ਸਿੰਘ ਭੈਣੀ, ਆਦਿ ਹਾਜ਼ਰ ਸਨ।