ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ 41ਵੇਂ ਸਾਲਾਨਾ ਸੈਣੀ ਸੰਮੇਲਨ ਦੇ ਹੋਣਗੇ ਮੁੱਖ ਮਹਿਮਾਨ

110

ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ 41ਵੇਂ ਸਾਲਾਨਾ ਸੈਣੀ ਸੰਮੇਲਨ ਦੇ ਹੋਣਗੇ ਮੁੱਖ ਮਹਿਮਾਨ

ਬਹਾਦਰਜੀਤ  ਸਿੰਘ, ਰੂਪਨਗਰ, 22 ਮਾਰਚ,2025

ਪੰਜਾਬ ਦੇ ਮਾਲ,ਪੂਨਰਵਾਸ,ਆਫਤ ਪ੍ਰਬੰਧਨ, ਜਲ ਸਪਲਾਈ ਤੇਸੈਨੀਟੇਸ਼ਨ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆ ਵਲੋਂ ਸੈਣੀ ਭਵਨ ਦੀ ਇਮਾਰਤ ਦੇ ਵਿਕਾਸ ਲਈ 5.00 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ।

ਰੂਪਨਗਰ ਹਲਕੇ ਦੇ ਵਿਧਾਇਕ ਅਡਵੋਕੇਟ  ਦਿਨੇਸ਼ ਚੱਡਾ ਦੀ ਸਿਫਾਰਸ ‘ਤੇ ਸੈਣੀ ਭਵਨ ਨੂੰ ਮਿਲੀ ਗਰਾਂਟ ਦਾ ਧੰਨਵਾਦ ਕਰਨ ਲਈ ਸੈਣੀ ਭਵਨ ਦੇ ਪ੍ਰਬੰਧਕਾ ਦੀ ਟੀਮ ਨੇ ਪ੍ਰਧਾਨ ਡਾ. ਅਜਮੇਰ ਸਿੰਘ ਤੰਬੜ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦਾ ਚੰਡੀਗੜ੍ਹ ਜਾਕੇ ਧੰਨਵਾਦ ਕੀਤਾ।

ਇਸ ਮੌਕੇ ਉਨ੍ਹਾਂ ਨਾਲ ਸੰਸਥਾ ਦੇ ਟਰੱਸਟੀ ਤੇ ਜਨਰਲ ਸਕੱਤਰ ਬਲਬੀਰ ਸਿੰਘ ਸੈਣੀ, ਟਰੱਸਟੀ ਤੇ ਐਕਟਿੰਗ ਪ੍ਰਧਾਨ ਰਾਜਿੰਦਰ ਸਿੰਘ ਨਨੂਆ, ਟਰੱਸਟੀ ਤੇ ਸੈਣੀ ਚੈਰੀਟੇਬਲ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਰਾਜਿੰਦਰ ਸੈਣੀ, ਅਮਨਦੀਪ ਸਿੰਘ ਵੀ ਸਨ। ਸੈਣੀ ਭਵਨ ਦੇ ਪ੍ਰਬੰਧਕਾ ਨੇ ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੂੰ ਸੈਣੀ ਭਵਨ ਰੂਪਨਗਰ ਵਿਖੇ 4 ਅਪ੍ਰੈਲ 2025 ਨੂੰ ਕੀਤੇ ਜਾ ਰਹੇ 41ਵੇਂ ਸਾਲਾਨਾ ਸੈਣੀ ਸੰਮੇਲਨ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣ ਦਾ ਸੱਦਾ ਦਿੱਤਾ, ਜਿਸ ਨੂੰ ਉਨ੍ਹਾ ਫੌਰੀ ਸਵਿਕਾਰ ਕਰ ਲਿਆ।

ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ 41ਵੇਂ ਸਾਲਾਨਾ ਸੈਣੀ ਸੰਮੇਲਨ ਦੇ ਹੋਣਗੇ ਮੁੱਖ ਮਹਿਮਾਨ

ਜਿਸ ਲਈ ਸੈਣੀ ਭਵਨ ਦੇ ਪ੍ਰਬੰਧਕਾ ਨੇ ਉਨ੍ਹਾ ਦਾ ਧੰਨਵਾਦ ਕੀਤਾ। ਇਸ ਦੌਰਾਨ ਡਾ. ਅਜਮੇਰ ਸਿੰਘ ਤੰਬੜ ਨੇ ਦੱਸਿਆ ਕਿ 41ਵੇਂ ਸੈਣੀ ਸੰਮੇਲਨ ਦੇ ਵਿਸ਼ੇਸ਼ ਮਹਿਮਾਨ ਵਜੋ ਰੂਪਨਗਰ ਹਲਕੇ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਹੋਣਗੇ।