ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਜਿਲ੍ਹਾ ਪ੍ਰੀਸ਼ਦ ਚੋਣਾਂ ਲਈ ਸੀਨੀਅਰ ‘ਆਪ’ ਆਗੂਆਂ ਨੂੰ ਜੋਨ ਆਬਜਰਵਰ ਕੀਤਾ ਤੈਨਾਤ

199

ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਜਿਲ੍ਹਾ ਪ੍ਰੀਸ਼ਦ ਚੋਣਾਂ ਲਈ ਸੀਨੀਅਰ ‘ਆਪ’ ਆਗੂਆਂ ਨੂੰ ਜੋਨ ਆਬਜਰਵਰ ਕੀਤਾ ਤੈਨਾਤ

ਬਹਾਦਰਜੀਤ ਸਿੰਘ /royalpatiala.in News/ ਸ੍ਰੀ ਅਨੰਦਪੁਰ ਸਾਹਿਬ 10 ਦਸੰਬਰ,2025

ਹਰਜੋਤ ਸਿੰਘ ਬੈਂਸ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ‘ਆਪ’ ਦੇ ਉਮੀਦਵਾਰਾਂ ਦੀ ਜਿੱਤ ਨੂੰ ਮਿਸਾਲੀ ਬਣਾਉਣ ਲਈ ਸੀਨੀਅਰ ਆਮ ਆਦਮੀ ਪਾਰਟੀ ਆਗੂਆਂ ਨੂੰ ਜਿਲ੍ਹਾ ਪ੍ਰੀਸ਼ਦ ਜੋਨ ਆਬਜ਼ਰਵਰ ਨਿਯੂਕਤ ਕੀਤਾ ਹੈ। ਬੈਂਸ ਨੇ ਦੱਸਿਆ ਕਿ ਜੋਨ ਦੜੋਲੀ ਲੋਅਰ ਤੋ ਹਰਮਿੰਦਰ ਸਿੰਘ ਢਾਹੇ ਤੇ ਰਾਮ ਗੋਪਾਲ ਚੋਧਰੀ ਦੋਨਾਲ, ਜੋਨ ਬਿਭੋਰ ਸਾਹਿਬ ਤੋ ਡਾ.ਸੰਜੀਵ ਗੌਤਮ ਤੇ ਰੋਕੀ ਚੋਧਰੀ , ਜੋਨ ਕੋਟਲਾ ਤੋ ਕੈਪਟਨ ਗੁਰਨਾਮ ਸਿੰਘ ਤੇ ਹਰਜੀਤ ਸਿੰਘ ਜੀਤਾ, ਜੋਨ ਭਰਤਗੜ੍ਹ ਤੋ ਕਮਿੱਕਰ ਸਿੰਘ ਡਾਢੀ ਤੇ ਕੇਹਰ ਸਿੰਘ ਮਾਗੇਵਾਲ ਨੂੰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਆਬਜ਼ਰਵਰਾਂ ਦੀ ਨਿਯੁਕਤੀ ਨਾਲ ਚੋਣ ਪ੍ਰਬੰਧ ਹੋਰ ਸੁਚੱਜਾ ਹੋਵੇਗਾ ਅਤੇ ਉਮੀਦਵਾਰਾਂ ਨਾਲ ਲਗਾਤਾਰ ਕੋਆਰਡੀਨੇਸ਼ਨ ਰੱਖਦੇ ਹੋਏ ਹਰ ਜੋਨ ਵਿੱਚ ਜਿੱਤ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ। ਬੈਂਸ ਨੇ ਵਿਸ਼ਵਾਸ਼ ਜਤਾਇਆ ਕਿ ਆਮ ਆਦਮੀ ਪਾਰਟੀ ਹਰੇਕ ਜੋਨ ਵਿੱਚ ਭਰਪੂਰ ਬਹੁਮਤ ਨਾਲ ਜਿੱਤ ਦਰਜ ਕਰੇਗੀ, ਕਿਉਂਕਿ ਲੋਕ ਪਾਰਟੀ ਦੇ ਵਿਕਾਸ ਮਾਡਲ ਅਤੇ ਸਾਫ ਸਿਆਸਤ ਤੋਂ ਪ੍ਰਭਾਵਿਤ ਹਨ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜ ਅਤੇ ਲੋਕ-ਹਿਤ ਨੀਤੀਆਂ ਨੇ ਪਿੰਡ ਪੱਧਰ ‘ਤੇ ਲੋਕਾਂ ਦਾ ਭਰੋਸਾ ਜਿੱਤਿਆ ਹੈ। ਕਰੋੜਾ ਰੁਪਏ ਦੀ ਲਾਗਤ ਨਾਲ ਹਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਬੁਨਿਆਦੀ ਵਿਕਾਸ, ਪਾਣੀ ਦੀ ਸਪਲਾਈ, ਸੜਕਾਂ ਦੀ ਮੁਰੰਮਤ, ਸਿਹਤ ਤੇ ਸਿੱਖਿਆ ਖੇਤਰਾਂ ਵਿੱਚ ਕੀਤੇ ਸੁਧਾਰਾਂ ਨੇ ਆਮ ਆਦਮੀ ਪਾਰਟੀ ਦੀ ਲੋਕਪ੍ਰਿਯਤਾ ਵਿੱਚ ਵਾਧਾ ਕੀਤਾ ਹੈ।

ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਅਤੇ ਤਰੱਕੀ ਨੂੰ ਧਿਆਨ ਵਿੱਚ ਰੱਖਦਿਆਂ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਪਾ ਕੇ ਹਲਕੇ ਵਿੱਚ ਚੱਲ ਰਹੇ ਵਿਕਾਸ ਨੂੰ ਹੋਰ ਤੇਜ਼ੀ ਦੇਣ ਵਿੱਚ ਸਹਿਯੋਗ ਕਰਨ। ਬੈਂਸ ਨੇ ਕਿਹਾ ਕਿ ਹਰੇਕ ਪਿੰਡ ਅਤੇ ਹਰੇਕ ਜੋਨ ਵਿੱਚ ਗਤੀਸ਼ੀਲ ਅਤੇ ਪਾਰਦਰਸ਼ੀ ਚੋਣ ਪ੍ਰਬੰਧ ਯਕੀਨੀ ਬਣਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰੀਸ਼ਦ ਚੋਣਾਂ ਲਈ ਆਮ ਆਦਮੀ ਪਾਰਟੀ ਪੂਰੀ ਤਿਆਰੀ ਨਾਲ ਮੈਦਾਨ ਵਿੱਚ ਹੈ ਅਤੇ ਸੀਨੀਅਰ ਆਗੂਆਂ ਦੀ ਨਿਯੁਕਤੀ ਨਾਲ ਸੰਗਠਨ ਹੋਰ ਮਜ਼ਬੂਤ ਹੋਇਆ ਹੈ। ਪਾਰਟੀ ਦਾ ਲਕਸ਼ ਹੈ ਕਿ ਹਰੇਕ ਜੋਨ ਵਿੱਚ ਮਿਸਾਲੀ ਜਿੱਤ ਦਰਜ ਕਰਕੇ ਹਲਕੇ ਵਿੱਚ ਵਿਕਾਸ ਦੀ ਨਵੀਂ ਲਹਿਰ ਚਲਾਈ ਜਾਵੇਗੀ।