HomeHealthਵਿਸ਼ਵ ਕੈਂਸਰ ਤੋਂ ਬਚਾਅ ਸੰਬੰਧੀ ਵੱਖ-ਵੱਖ ਸਕੂਲਾਂ ਵਿੱਚ ਲਗਾਏ ਜਾ ਰਹੇ...

ਵਿਸ਼ਵ ਕੈਂਸਰ ਤੋਂ ਬਚਾਅ ਸੰਬੰਧੀ ਵੱਖ-ਵੱਖ ਸਕੂਲਾਂ ਵਿੱਚ ਲਗਾਏ ਜਾ ਰਹੇ ਹਨ ਜਾਗਰੂਕਤਾ ਕੈਂਪ; ਜਾਗਰੂਕ ਹੋ ਕੇ ਇਸ ਤੋਂ ਬਚਿਆ ਜਾ ਸਕਦਾ ਹੈ : ਡਾ. ਰਮਿੰਦਰ ਕੌਰ

ਵਿਸ਼ਵ ਕੈਂਸਰ  ਤੋਂ ਬਚਾਅ ਸੰਬੰਧੀ ਵੱਖ-ਵੱਖ ਸਕੂਲਾਂ ਵਿੱਚ ਲਗਾਏ ਜਾ ਰਹੇ ਹਨ ਜਾਗਰੂਕਤਾ ਕੈਂਪ;  ਜਾਗਰੂਕ ਹੋ ਕੇ ਇਸ ਤੋਂ ਬਚਿਆ ਜਾ ਸਕਦਾ ਹੈ : ਡਾ. ਰਮਿੰਦਰ ਕੌਰ

ਪਟਿਆਲਾ 12 ਫਰਵਰੀ,2024

ਜਿਲ੍ਹਾ ਸਿਹਤ ਵਿਭਾਗ ਵੱਲੋਂ ਵਿਸ਼ਵ ਕੈਂਸਰ ਜਾਗਰੂਕਤਾ ਤਹਿਤ ਮਨਾਏ ਜਾ ਰਹੇ ਹਫਤੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਦੱਸਿਆ ਕਿ ਕੈਂਸਰ ਸੰਬੰਧੀ ਜਾਗਰੂਕਤਾ ਫੈਲਾਉਣ ਦੇ ਮਕਸਦ ਤਹਿਤ ਕਂੈਸਰ ਦੀ ਰੋਕਥਾਮ,ਜਲਦੀ ਪਤਾ ਲਗਾਉਣ ਅਤੇ ਇਲਾਜ ਸੰਬੰਧੀ ਜਾਗਰੂਕ ਕਰਨ ਲਈ ਜਿਲੇ ਦੇ ਵੱਖ-ਵੱਖ  ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।

ਇਸੇ ਕੜੀ ਵਿੱਚ ਸੀ.ਐਚ. ਸੀ. ਤ੍ਰਿਪੜੀ ਦੇ ਸੀਨੀਅਰ ਮੈਡੀਕਲ ਅਫਸਰ  ਡਾ. ਸੰਜੀਵ ਅਰੋੜਾ ਦੀ ਅਗਵਾਈ ਵਿੱਚ ਅਰਬਨ ਪ੍ਰਾਇਮਰੀ ਸਿਹਤ ਕੇਂਦਰ ਨਿਉ ਯਾਦਵਿੰਦਰਾ ਵੱਲੋਂ ਬੀ.ਐਨ.ਖਾਲਸਾ  ਸੀਨੀਅਰ ਸੈਕੰਡਰੀ  ਸਕੂਲ ਤ੍ਰਿਪੜੀ ਪਟਿਆਲਾ ਵਿਖੇ ਥੀਮ ” ਕਲੋਜ ਦੀ ਕੇਅਰ ਗੈਪ” ਤਹਿਤ ਵਿਸ਼ਵ ਕੈਂਸਰ ਦਿਵਸ ਮਨਾਉਣ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸੀ.ਐਚ. ਸੀ. ਤ੍ਰਿਪੜੀ ਦੇ ਸੀਨੀਅਰ ਮੈਡੀਕਲ ਅਫਸਰ  ਡਾ. ਸੰਜੀਵ ਅਰੋੜਾ ਨੇ ਸੰਬੋਧਨ ਕਰਦੇ ਕਿਹਾ ਕਿ ਦਿਵਸ ਮਨਾਉਣ ਦਾ ਮੁੱਖ ਮਕਸਦ ਲੋਕਾਂ ਵਿੱਚ ਕੈਂਸਰ ਦੇ ਪਾਏ ਜਾਂਦੇ ਡਰ ਨੂੰ ਦੂਰ ਕਰਨ ਲਈ ਕੈਂਸਰ ਦੇ ਲੱਛਣਾਂ ਬਾਰੇ ਜਾਣਕਾਰੀ ਦੇਣਾ ਹੈ ਤਾਂ ਜੋ ਮੁਢਲੀ ਸਟੇਜ ਤੇ ਹੀ ਇਸ ਬਿਮਾਰੀ ਦੀ ਜਾਂਚ ਕਰਵਾ ਕੇ ਇਲਾਜ ਸ਼ੂਰੂ ਕੀਤਾ ਜਾ ਸਕੇ ਅਤੇ ਬਿਮਾਰੀ ਨੂੰ  ਗੰਭੀਰ ਰੂਪ ਧਾਰਨ ਕਰਨ ਤੋਂ ਰੋਕਿਆ ਜਾ ਸਕੇ।

ਉਹਨਾਂ ਕਿਹਾ ਕਿ ਮੁਢਲੀ ਸਟੇਜ ਤੇ ਹੀ ਇਲਾਜ ਸ਼ੁਰੂ ਹੋਣ ਨਾਲ ਜਿਥੇ ਇਲਾਜ ਸੁਖਾਲਾ ਹੋ ਜਾਂਦਾ ਹੈ, ਉਥੇ ਸ਼ਰੀਰਿਕ ਅਤੇ ਆਰਥਿਕ ਨੁਕਸਾਨ ਤੋਂ ਵੀ ਬਚਿਆ ਜਾ ਸਕਦਾ ਹੈ।ਡਾਕਟਰ ਗੁਰਚੰਦਨ ਸਿੰਘ ਮੈਡੀਕਲ ਅਫਸਰ ਯਾਦਵਿੰਦਰਾਂ ਕਲੋਨੀ ਨੇ ਕੈਂਸਰ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਛਾਤੀ ਜਾਂ ਸ਼ਰੀਰ ਵਿਚ ਗਿੱਲਟੀਆ, ਮਾਂਹਵਾਰੀ ਦੌਰਾਨ ਬਹੁੱਤ ਜਿਆਦਾ ਖੂਨ ਪੈਣਾ, ਟੱਟੀ ਵਿਚ ਬਿਨ੍ਹਾਂ ਦਰਦ ਖੂਨ ਆਉਣਾ, ਪੁਰਾਣੇ ਜ਼ਖਮਾਂ ਵਿਚੋਂ ਖੂਨ ਵਗਣਾ, ਫੋੜਾ ਫਿਨਸੀ ਦਾ ਲੰਮੇ ਸਮੇਂ ਤੱਕ ਠੀਕ ਨਾ ਹੋਣਾ, ਭੋਜਨ ਨਿਗਲਣ ਵਿਚ ਥੋੜੇ ਸਮੇਂ ਤੋ ਰੁੱਕਾਵਟ ਹੋਣਾ, ਅੰਡਕੋਸ਼ ਵਿਚ ਸਖਤ ਗਟੋਲੀ, ਸਰੀਰ ਦੇ ਕਿਸੇ ਕੁੱਦਰਤੀ ਛੇਦ ਵਿਚ ਬਿਨ੍ਹਾ ਕਾਰਣ ਖੂਨ ਵਗਣਾ ਆਦਿ ਕੈਂਸਰ ਰੋਗ ਦੇ ਲੱਛਣ ਹਨ। fੲਸ ਲਈ ਇਹਨਾਂ ਨੂੰ ਨਜਰ ਅੰਦਾਜ ਨਾ ਕੀਤਾ ਜਾਵੇ।

ਇਸ ਮੌਕੇ ਜਿਲਾ ਡੈਂਟਲ ਅਫਸਰ ਡਾ. ਸੁਨੰਦਾ ਵੱਲੋਂ ਓਰਲ ਕੈਂਸਰ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਤੰਬਾਕੁ ਪਦਾਰਥਾਂ, ਸ਼ਰਾਬ, ਨਸ਼ਿਆ, ਜਿਆਦਾ ਮਸਾਲੇਦਾਰ ਵਾਲੀਆ ਚੀਜਾਂ ਦੀ ਵਰਤੋ ਤੋਂ ਗੁਰੇਜ ਕਰਕੇ ਅਤੇ ਸੰਤੁਲਿਤ ਭੋਜਨ, ਰੋਜਾਨਾਂ ਦੀ ਕਸਰਤ ਨਾਲ ਇਸ ਬਿਮਾਰੀ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ।

ਵਿਸ਼ਵ ਕੈਂਸਰ  ਤੋਂ ਬਚਾਅ ਸੰਬੰਧੀ ਵੱਖ-ਵੱਖ ਸਕੂਲਾਂ ਵਿੱਚ ਲਗਾਏ ਜਾ ਰਹੇ ਹਨ ਜਾਗਰੂਕਤਾ ਕੈਂਪ;  ਜਾਗਰੂਕ ਹੋ ਕੇ ਇਸ ਤੋਂ ਬਚਿਆ ਜਾ ਸਕਦਾ ਹੈ : ਡਾ. ਰਮਿੰਦਰ ਕੌਰ

ਕ੍ਰਿਸ਼ਨ ਕੁਮਾਰ ਜਿਲਾ ਮਾਸ ਮੀਡੀਆ ਅਫਸਰ ਪਟਿਆਲਾ ਵੱਲੋਂ  ਵੱਲੋਂ ਕੈਂਸਰ ਪੀੜਤ ਮਰੀਜਾਂ ਦੇ ਇਲਾਜ ਲਈ ਦਿੱਤੀਆਂ ਜਾ ਰਹੀਆਂ ਸਿਹਤ ਸਹੁਲਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਕੈਂਸਰ ਰਾਹਤ ਯੋਜਨਾ ਤਹਿਤ ਕੈਂਸਰ ਦੇ ਮਰੀਜ਼ ਦਾ ਡੇਢ ਲੱਖ ਰੁਪਏ ਤੱਕ ਦੀ ਰਾਸ਼ੀ ਦੇ ਮੁਫਤ ਇਲਾਜ ਲਈ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਕੂਲੀ ਬੱਚਿਆਂ ਦੇ ਪੇਟਿੰਗ ਮੁਕਾਬਲੇ ਕਰਵਾਏ ਗਏ। ਪੇਟਿੰਗ ਕੰਪੀਟੀਸ਼ਨ ਵਿੱਚ ਪੁਜਾ ਕੁਮਾਰੀ ਨੇ ਪਹਿਲਾ ਸਥਾਨ ,ਬਲਪ੍ਰੀਤ ਕੌਰ ਨੇ ਦੁਜਾ ਸਥਾਨ ਅਤੇ ਸੁੱਖਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਇਨਾਂ ਬੱਚੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ।

ਇਸ ਮੌਕੇ ਡਾਕਟਰ ਆਰਤੀ ਡੈਂਟਲ ਅਫਸਰ,ਪਿ੍ਰੰਸੀਪਲ ਰੁਪਿੰਦਰ ਕੋਰ,ਸਟਾਫ ਡਿਪਟੀ ਮਾਸ ਮੀਡੀਆ ਅਫਸਰ ਜਸਜੀਤ ਕੌਰ,ਸਕੂਲ ਫੈਕਲਟੀ ਸਟਾਫ, ਏ.ਐਨ.ਐਮ ਰਾਣੀ ਅਤੇ ਆਸ਼ਾ ਵਰਕਰ ਹਾਜਰ ਸਨ ।

LATEST ARTICLES

Most Popular

Google Play Store