ਕੇਂਦਰ ਸਰਕਾਰ ਜ਼ਰੂਰੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਨੂੰ ਕੰਟਰੋਲ ਕਰਨ ‘ਚ ਨਾਕਾਮ ਰਹੀ ਹੈ:ਮਨੀਸ਼ ਤਿਵਾੜੀ
ਬਹਾਦਰਜੀਤ ਸਿੰਘ /ਹੂਪਨਗਰ, 26 ਨਵੰਬਰ,2023
ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਮਹਿੰਗਾਈ ਦੇ ਮੁੱਦੇ ‘ਤੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਇੱਕ ਵਾਰ ਫਿਰ ਹਮਲਾ ਬੋਲਿਆ ਹੈ, ਜਿਹੜੀ ਜ਼ਰੂਰੀ ਵਸਤਾਂ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੂੰ ਕੰਟਰੋਲ ਕਰਨ ‘ਚ ਅਸਫਲ ਰਹੀ ਹੈ। ਇਹ ਸ਼ਬਦ ਸੰਸਦ ਮੈਂਬਰ ਤਿਵਾੜੀ ਨੇ ਇੱਥੇ ਪਾਰਟੀ ਵਰਕਰਾਂ ਨਾਲ ਮੀਟਿੰਗ ਦੌਰਾਨ ਕਹੇ।
ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਪਿਛਲੇ ਸਾਢੇ 9 ਸਾਲਾਂ ਵਿੱਚ ਆਟਾ, ਚਾਵਲ, ਦਾਲਾਂ, ਖੰਡ, ਰਸੋਈ ਗੈਸ ਸਿਲੰਡਰ ਸਮੇਤ ਹਰ ਵਸਤੂ ਦੀਆਂ ਕੀਮਤਾਂ ਕਈ ਗੁਣਾ ਵੱਧ ਗਈਆਂ ਹਨ। ਇਸੇ ਤਰ੍ਹਾਂ, ਉਲਟ ਭਾਜਪਾ ਵੱਲੋਂ ਨੌਜਵਾਨਾਂ ਨੂੰ ਇੱਕ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਲੋਕ ਅਜੇ ਵੀ ਆਪਣੇ ਖਾਤਿਆਂ ਵਿੱਚ 15-15 ਲੱਖ ਰੁਪਏ ਆਉਣ ਦੀ ਉਡੀਕ ਕਰ ਰਹੇ ਹਨ। ਸੰਸਦ ਮੈਂਬਰ ਤਿਵਾੜੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਲੋਕ ਹਰ ਵਾਰ ਇਨ੍ਹਾਂ ਦੇ ਝੂਠ ਦੇ ਝਾਂਸੇ ਵਿੱਚ ਨਹੀਂ ਆਉਣਗੇ ਅਤੇ ਇਹ ਯਕੀਨੀ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਕੇਂਦਰ ਦੀ ਸੱਤਾ ਤੋਂ ਬਾਹਰ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਵਿਕਾਸ ਦੀ ਰਾਜਨੀਤੀ ਕੀਤੀ ਹੈ ਅਤੇ ਪਾਰਟੀ ਦੀਆਂ ਸਰਕਾਰਾਂ ਦੌਰਾਨ ਸੂਬੇ ਤੇ ਦੇਸ਼ ਵਿਚ ਵੱਡੇ ਪੱਧਰ ‘ਤੇ ਵਿਕਾਸ ਹੋਇਆ ਹੈ। ਇਸ ਦੌਰਾਨ ਉਨ੍ਹਾਂ ਵੱਖ-ਵੱਖ ਪਿੰਡਾਂ ਦੇ ਵਿਕਾਸ ਲਈ ਇਲਾਕਾ ਨਿਵਾਸੀਆਂ ਨੂੰ 34 ਲੱਖ ਰੁਪਏ ਦੀ ਗਰਾਂਟ ਭੇਂਟ ਕੀਤੀ। ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਲੋਕ ਸਭਾ ਹਲਕੇ ਦੇ ਵਿਕਾਸ ਵਿੱਚ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਪੰਜਾਬ ਕਾਂਗਰਸ ਦੇ ਸਕੱਤਰ ਪ੍ਰਤਾਪ ਸੈਣੀ, ਜ਼ਿਲ੍ਹਾ ਕਾਂਗਰਸ ਕਮੇਟੀ ਰੋਪੜ ਦੇ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਚੰਨੀ, ਬਲਾਕ ਪ੍ਰਧਾਨ ਰੋਪੜ ਸਰਬਜੀਤ ਸਿੰਘ ਸੈਣੀ, ਬਲਾਕ ਪ੍ਰਧਾਨ ਨੂਰਪੁਰ ਬੇਦੀ ਅਵਤਾਰ ਚੌਧਰੀ, ਨਗਰ ਕੌਂਸਲ ਰੋਪੜ ਦੇ ਪ੍ਰਧਾਨ ਸੰਜੇ ਵਰਮਾ, ਕਾਂਗਰਸੀ ਆਗੂ ਪਰਮਿੰਦਰ ਸਿੰਘ ਪਿੰਕਾ, ਜੁਗਰਾਜ ਸਿੰਘ ਗਿੱਲ ਪ੍ਰਧਾਨ ਯੂਥ ਕਾਂਗਰਸ ਰੋਪੜ, ਭਰਤ ਵਾਲੀਆ, ਹਰਿੰਦਰ ਸਿੰਘ ਗਿੱਲ, ਅਮਰਜੀਤ ਸਿੰਘ ਬਿੱਲਾ, ਜਿੰਦਰ ਸਿੰਘ ਸਰਪੰਚ ਖਾਨਪੁਰ, ਕਰਨੈਲ ਸਿੰਘ ਸਰਪੰਚ ਜੱਸੋਮਾਜਰਾ, ਪ੍ਰਕਾਸ਼ ਚੰਦ ਸਖੀਪੁਰ, ਸੁਰਜੀਤ ਸਿੰਘ ਰਾਜੂ ਸਰਪੰਚ ਛੋਟੀ ਹਵੇਲੀ, ਰੁਪੇਸ਼ ਸਿੱਕਾ ਯੂਥ ਕਾਂਗਰਸ ਆਗੂ, ਸਰਪੰਚ ਕੌਸ਼ਲਿਆ ਦੇਵੀ ਪਿੰਡ ਕਲਸੇੜਾ, ਪੰਚ ਵਿਪਨ ਬਾਲੀ, ਮਾਸਟਰ ਰਾਜਿੰਦਰ ਬਾਲੀ, ਕਿਸ਼ਨ ਦੇਵ ਰੂਪਰਾਏ ਆਦਿ ਹਾਜ਼ਰ ਸਨ।
