ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋਫ਼ੈਸਰ ਦਮਨਜੀਤ ਸੰਧੂ ਨੇ ਜਰਮਨੀ ਦੀ ਯੂਨੀਵਰਸਿਟੀ ਵਿੱਚ ਪੇਸ਼ ਕੀਤਾ ਖੋਜ-ਪੱਤਰ

96

ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋਫ਼ੈਸਰ ਦਮਨਜੀਤ ਸੰਧੂ ਨੇ ਜਰਮਨੀ ਦੀ ਯੂਨੀਵਰਸਿਟੀ ਵਿੱਚ ਪੇਸ਼ ਕੀਤਾ ਖੋਜ-ਪੱਤਰ

ਪਟਿਆਲਾ, 10 ਜੁਲਾਈ,2025
ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਤੋਂ ਮੁਖੀ ਪ੍ਰੋ. ਦਮਨਜੀਤ ਸੰਧੂ ਨੇ ਜਰਮਨੀ ਦੀ ਟੈਕਨੀਕਲ ਯੂਨੀਵਰਸਿਟੀ ਬਰਲਿਨ ਵਿਖੇ ਹੋ ਰਹੀ ਇੱਕ ਕਾਨਫ਼ਰੰਸ ਵਿੱਚ ਆਪਣਾ ਖੋਜ-ਪੱਤਰ ਪੇਸ਼ ਕੀਤਾ।

ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋਫ਼ੈਸਰ ਦਮਨਜੀਤ ਸੰਧੂ ਨੇ ਜਰਮਨੀ ਦੀ ਯੂਨੀਵਰਸਿਟੀ ਵਿੱਚ ਪੇਸ਼ ਕੀਤਾ ਖੋਜ-ਪੱਤਰ

ਉਨ੍ਹਾਂ ਦੱਸਿਆ ਕਿ ਇਸ ਪੇਪਰ ਦੇ ਸਹਿ-ਲੇਖਕ ਰੋਇਲ ਹੋਲੋਵੋ ਯੂਨੀਵਰਸਿਟੀ ਆਫ਼ ਲੰਡਨ ਤੋਂ ਪ੍ਰੋ. ਰਵਿੰਦਰ ਬਾਰਨ ਸਨ।ਉਨ੍ਹਾਂ ਦੱਸਿਆ ਕਿ ‘ਬਾਲ ਕੇਂਦਰਿਤ ਦ੍ਰਿਸ਼ਟੀਕੋਣ ਅਤੇ ਸਕੂਲ’ ਵਿਸ਼ੇ ਨਾਲ਼ ਸਬੰਧਤ ਇਹ ਕਾਨਫ਼ਰੰਸ ‘ਚਿਲਡਰਨ ਅੰਡਰਸਟੈਂਡਿੰਗ ਆਫ਼ ਵੈੱਲ-ਬੀਇੰਗ ਨੈੱਟਵਰਕ’ ਸਮੂਹ ਵੱਲੋਂ ਕਰਵਾਈ ਗਈ। ਇਹ ਸਮੂਹ ਬਾਲ ਵਿਕਾਸ ਅਤੇ ਤੰਦਰੁਸਤੀ ਦਾ ਅਧਿਐਨ ਕਰਨ ਵਾਲੇ 35 ਤੋਂ ਵੱਧ ਦੇਸਾਂ ਦੇ ਖੋਜਕਰਤਾਵਾਂ ਦਾ ਇੱਕ ਨੈੱਟਵਰਕ ਹੈ।