ਦੀਪਕ ਚਨਾਰਥਲ ਪੰਜਾਬ ਦੇ 50 ਤਾਕਤਵਰ ਵਿਅਕਤੀਆਂ ’ਚ ਸ਼ੁਮਾਰ:‘50 ਮੋਸਟ ਪਾਵਰਫੁੱਲ ਇਨ ਪੰਜਾਬ’ ਵਿੱਚ ਕਵੀ ਅਤੇ ਪੰਜਾਬ ਚਿੰਤਕ ਦੀਪਕ ਸ਼ਰਮਾ ਚਰਨਾਥਲ ਸ਼ਾਮਲ
ਚੰਡੀਗੜ੍ਹ, 5 ਮਈ,2024
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਸਾਹਿਤਕ, ਸਮਾਜਿਕ ਅਤੇ ਪੱਤਰਕਾਰਤਾ ਦੇ ਖੇਤਰ ਵਿਚ ਚਰਚਿਤ ਨਾਮ ਦੀਪਕ ਸ਼ਰਮਾ ਚਨਾਰਥਲ ਨੂੰ ਪੰਜਾਬ, ਭਾਰਤ ਸਣੇ ਕੈਨੇਡਾ, ਅਮਰੀਕਾ ਵਰਗੇ ਮੁਲਕਾਂ ਵਿਚ ਵੀ ਪੰਜਾਬ ਦੀ ਆਵਾਜ਼ ਕਿਹਾ ਜਾਂਦਾ ਹੈ, ਦਾ ਨਾਮ ਪੰਜਾਬ ਦੇ 50 ਤਾਕਤਵਰ ਵਿਅਕਤੀਆਂ ਵਿਚ ਸ਼ੁਮਾਰ ਹੋ ਗਿਆ ਹੈ। ਕਿਸਾਨੀ ਅੰਦੋਲਨ ’ਚ ਪੰਜਾਬ ਦੀ ਅਵਾਜ਼ ਬਣ ਕੇ ਉਭਰੇ ਦੀਪਕ ਸ਼ਰਮਾ ਚਨਾਰਥਲ ਨੇ ਪੰਜਾਬ ਦੇ 50 ਤਾਕਤਵਰ ਵਿਅਕਤੀਆਂ ਵਿਚ ਥਾਂ ਬਣਾ ਕੇ ਇਕ ਮਿਸਾਲ ਕਾਇਮ ਕੀਤੀ ਹੈ। ‘ਪੰਜਾਬ ਥਿੰਕਸ’ ਮੈਗਜ਼ੀਨ ਵੱਲੋਂ ਜਾਰੀ ‘50 ਮੋਸਟ ਪਾਵਰਫੁੱਲ ਇਨ ਪੰਜਾਬ’ ਸਿਰਲੇਖ ਹੇਠ ਸੂਚੀ ਵਿਚ ਦੀਪਕ ਸ਼ਰਮਾ ਚਨਾਰਥਲ ਦਾ ਨਾਂ ਵੀ ਦਰਜ ਹੈ।
ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡ ਚਨਾਰਥਲ ਕਲਾਂ ਦੇ ਸਰਕਾਰੀ ਸਕੂਲ ’ਚੋਂ ਵਿੱਦਿਆ ਹਾਸਲ ਕਰਕੇ, ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਤੋਂ ਪੱਤਰਕਾਰਤਾ ਦਾ ਸਫਰ ਸ਼ੁਰੂ ਕਰਨ ਵਾਲੇ ਅਤੇ ਚੰਡੀਗੜ੍ਹ ਸ਼ਹਿਰ ਦੀ ਧੜਕਣ ਬਣ ਚੁੱਕੇ ਦੀਪਕ ਸ਼ਰਮਾ ਚਨਾਰਥਲ ਦੀ ਪਹਿਚਾਣ ਅੱਜ ਹਰ ਉਸ ਮੁਲਕ ਵਿਚ ਹੈ ਜਿੱਥੇ ਪੰਜਾਬੀ ਭਾਈਚਾਰਾ ਵਸਦਾ ਹੈ।
ਇਸ ਸਬੰਧੀ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਭ ਰਹਿਮਤਾਂ ਪ੍ਰਮਾਤਮਾ ਦੀਆਂ ਹਨ ਅਤੇ ਕੁਦਰਤ ਤੋਂ ਵੱਧ ਤਾਕਤਵਰ ਕੋਈ ਨਹੀਂ। ਉਨ੍ਹਾਂ ਆਖਿਆ ਕਿ ਇਸ ਕਤਾਰ ਵਿਚ ਖਲੋ ਕੇ ਅੰਦਰ ਇਕ ਖੁਸ਼ੀ ਵੀ ਹੈ ਅਤੇ ਅਹਿਸਾਸ ਵੀ ਕਿ ਪੰਜਾਬ ਪ੍ਰਤੀ ਮੇਰੀ ਜ਼ਿੰਮੇਵਾਰੀ ਹੋਰ ਕਿੰਨੀ ਵਧ ਗਈ ਹੈ। ਪਰ ਨਾਲ ਹੀ ਨੇ ਹੈਰਾਨੀ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਮੈਂ ਤਾਂ ਹੈਰਾਨ ਕਿ ਮੇਰਾ ਨਾਂ ਇਸ ਸੂਚੀ ਵਿਚ ਕਿਵੇਂ ਆ ਗਿਆ। ਪਰ ਮਾਣ ਹੈ ਕਿ ਜਿਸ ਸੂਚੀ ਵਿਚ ਦਲਜੀਤ ਦੁਸਾਂਝ, ਦਵਿੰਦਰ ਸ਼ਰਮਾ ਅਤੇ ਹਮੀਰ ਸਿੰਘ ਵਰਗੀਆਂ ਹਸਤੀਆਂ ਦੇ ਨਾਮ ਦਰਜ ਹੋਣ, ਉਨ੍ਹਾਂ ਦੀ ਕਤਾਰ ਵਿਚ ਮੈਨੂੰ ਵੀ ਖੜ੍ਹਾ ਕੀਤਾ ਗਿਆ ਹੈ। ਦੀਪਕ ਸ਼ਰਮਾ ਨੇ ‘ਪੰਜਾਬ ਥਿੰਕਸ’ ਮੈਗਜ਼ੀਨ ਦੀ ਪ੍ਰਬੰਧਕੀ ਟੀਮ ਦੇ ਨਾਲੑਨਾਲ ਸਰਵੇ ਵਿਚ ਉਨ੍ਹਾਂ ਦੇ ਨਾਮ ਦਾ ਜ਼ਿਕਰ ਕਰਨ ਵਾਲੇ ਵਿਅਕਤੀਆਂ ਦਾ ਵੀ ਧੰਨਵਾਦ ਕੀਤਾ।
ਦੀਪਕ ਚਨਾਰਥਲ ਪੰਜਾਬ ਦੇ 50 ਤਾਕਤਵਰ ਵਿਅਕਤੀਆਂ ’ਚ ਸ਼ੁਮਾਰ:‘50 ਮੋਸਟ ਪਾਵਰਫੁੱਲ ਇਨ ਪੰਜਾਬ’ ਵਿੱਚ ਕਵੀ ਅਤੇ ਪੰਜਾਬ ਚਿੰਤਕ ਦੀਪਕ ਸ਼ਰਮਾ ਚਰਨਾਥਲ ਸ਼ਾਮਲI ਜ਼ਿਕਰਯੋਗ ਹੈ ਕਿ ‘ਪੰਜਾਬ ਥਿੰਕਸ’ ਮੈਗਜ਼ੀਨ ਵੱਲੋਂ ਇਕ ਗੁਪਤ ਸਰਵੇ ਤਹਿਤ ਪੰਜਾਬ ਦੇ 50 ਤਾਕਤਵਰ ਵਿਅਕਤੀਆਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ। ਇਕ ਸਾਧਾਰਨ ਘਰੋਂ ਉਠ ਕੇ ਆਪਣੀ ਸੱਚਾਈ, ਆਪਣੀ ਕਿਰਤ ਅਤੇ ਪੰਜਾਬ ਦੇ ਹੱਕ ਹਕੂਕ ਦੀ ਲੜਾਈ ਲੜਨ ਦੇ ਆਧਾਰ ’ਤੇ ਉਨ੍ਹਾਂ ਦਾ ਨਾਂ ਵੀ ਇਸ 50 ਤਾਕਤਵਰਾਂ ਦੀ ਸੂਚੀ ਵਿਚ ਦਰਜ ਹੋਇਆ ਹੈ।