ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟਾਂ ਨੇ ਜ਼ਿਲਾ ਪ੍ਰਧਾਨ ਚੁਣਨ ਦੇ ਸਾਰੇ ਅਧਿਕਾਰ ਸੁਖਬੀਰ ਸਿੰਘ ਬਾਦਲ ਨੂੰ ਸੌਂਪੇ

161

ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟਾਂ ਨੇ ਜ਼ਿਲਾ ਪ੍ਰਧਾਨ ਚੁਣਨ ਦੇ ਸਾਰੇ ਅਧਿਕਾਰ ਸੁਖਬੀਰ ਸਿੰਘ ਬਾਦਲ ਨੂੰ ਸੌਂਪੇ

ਬਹਾਦਰਜੀਤ ਸਿੰਘ/ਰੂਪਨਗਰ,7 ਜੁਲਾਈ,2025

ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਰੂਪਨਗਰ ਦੇ ਜ਼ਿਲ੍ਹਾ ਡੈਲੀਗੇਟਾਂ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿਖੇ ਹੋਈ ਜਿਸ ਵਿੱਚ ਮੌਕੇ ਤੇ ਹਾਜ਼ਰ ਸਾਰੇ ਡੈਲੀਗੇਟਾਂ ਨੇ ਜ਼ਿਲਾ ਪ੍ਰਧਾਨ ਚੁਣਨ ਦੇ ਸਾਰੇ ਅਧਿਕਾਰ ਪਾਰਟੀ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੇ

ਇੱਥੇ ਵਰਨਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਲਾ ਰੂਪਨਗਰ ਦਾ ਜ਼ਿਲ੍ਹਾ ਜਥੇਦਾਰ ਚੁਣਨ ਲਈ ਜ਼ਿਲਾ ਡੈਲੀਗੇਟਾਂ ਦੀ ਇੱਕ ਮੀਟਿੰਗ ਬੁਲਾਈ ਗਈ ਸੀ ਜਿਸ ਵਿੱਚ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਪਾਰਟੀ ਵੱਲੋਂ ਭੇਜੇ ਗਏ ਜ਼ਿਲਾ ਆਬਜਰਵਰ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ।

ਇਸ ਮੌਕੇ ਬੋਲਦਿਆਂ ਸੀਨੀਅਰ ਅਕਾਲੀ ਆਗੂ ਅਤੇ ਵਰਕਿੰਗ ਕਮੇਟੀ ਮੈਂਬਰ ਪਰਮਜੀਤ ਸਿੰਘ ਮੱਕੜ ਨੇ ਕਿਹਾ ਕਿ ਜ਼ਿਲ੍ਹੇ ਦੇ ਡੈਲੀਗੇਟਾਂ ਵਿੱਚ ਪੂਰਨ ਏਕਤਾ ਹੈ ਅਤੇ ਸਾਰੇ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿੱਚ ਇੱਕ ਮੁੱਠ ਹਨ ਅਤੇ ਪਾਰਟੀ ਜਿਸ ਨੂੰ ਵੀ ਜ਼ਿਲ੍ਹੇ ਦੀ ਪ੍ਰਧਾਨਗੀ ਸੌਂਪੇਗੀ ਸਮੁੱਚੇ ਜਿਲ੍ਹੇ ਦੇ ਵਰਕਰ ਉਸ ਦੇ ਨਾਲ ਪੂਰਨ ਤੌਰ ਤੇ ਸਹਿਯੋਗ ਕਰਨਗੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵੱਲੋਂ ਜ਼ਿਲਾ ਪ੍ਰਧਾਨ ਚੁਣੇ ਜਾਣ ਦੇ ਸਾਰੇ ਹੱਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੇਣ ਦਾ ਮਤਾ ਪੇਸ਼ ਕੀਤਾ ਗਿਆ ਜਿਸ ਤੇ ਸਾਰੇ ਮੈਂਬਰਾਂ ਨੇ ਦੋਨੋਂ ਹੱਥ ਖੜੇ ਕਰਕੇ ਮਤੇ ਦੀ ਪਰੋੜਤਾ ਕੀਤੀ।

ਪੰਜਾਬ ਸਰਕਾਰ ਵੱਲੋਂ  ਬਿਕਰਮ ਸਿੰਘ ਮਜੀਠੀਆ ਨਾਲ ਕੀਤੇ ਜਾ ਰਹੇ ਧੱਕੇ ਅਤੇ ਉਹਨਾਂ ਬਾਰੇ ਕਿਤੇ ਜਾ ਰਹੇ ਝੂਠੇ ਪ੍ਰਚਾਰ ਦੀ ਵੀ ਭਰਪੂਰ ਨਿਖੇਦੀ ਕੀਤੀ ਗਈ ਅਤੇ ਇਸ ਸਬੰਧੀ ਨਿਖੇਦੀ ਮਤਾ ਵੀ ਪਾਸ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਲੈਂਡ ਪੋਲਿੰਗ ਨੀਤੀ ਤਹਿਤ ਕਿਸਾਨਾਂ ਦੀਆਂ ਜਮੀਨਾਂ ਖੋਹੇ ਜਾਣ ਦੇ ਵਿਰੁੱਧ ਵੀ ਇੱਕ ਮਤਾ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਜਿਸ ਵਿੱਚ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜਾਂ ਤਾਂ ਉਹ ਲੈਂਡ ਪੋਲਿੰਗ ਪਾਲਿਸੀ ਵਾਪਸ ਲਵੇ ਜਾਂ ਲੋਕ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ।

ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਰਾਜਨੀਤਿਕ ਨੇਤਾ ਨੂੰ ਝੂਠੇ ਕੇਸ ਵਿੱਚ ਫਸਾ ਕੇ ਅਦਾਲਤ ਵਿੱਚ ਪੇਸ਼ ਕਰਨ ਮੌਕੇ ਪਾਰਟੀ ਦੇ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਅਤੇ ਕੋਰਟ ਵਿੱਚ ਕਰਫਿਊ ਵਰਗੇ ਹਾਲਾਤ ਪੈਦਾ ਕਰਕੇ ਕੇਵਲ ਪਾਰਟੀ ਵਰਕਰਾਂ ਨੂੰ ਹੀ ਨਹੀਂ ਬਲਕਿ ਆਮ ਲੋਕਾਂ ਲਈ ਵੀ ਵੱਡੀ ਮੁਸ਼ਕਿਲ ਖੜੀ ਕਰ ਦਿੱਤੀ ਜਾਵੇ। ਉਹਨਾਂ ਕਿਹਾ ਕਿ ਸਰਕਾਰ ਮਜੀਠੀਆ ਤੋਂ ਇੰਨਾ ਜਿਆਦਾ ਡਰ ਗਈ ਹੈ ਕਿ ਉਹਨਾਂ ਦੀ ਪੇਸ਼ੀ ਮੌਕੇ ਉਹਨਾਂ ਨੂੰ ਪਰਦਿਆਂ ਵਾਲੀ ਗੱਡੀ ਵਿੱਚ ਲਕੋ ਕੇ ਪੇਸ਼ ਕੀਤਾ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਸ ਦੇ ਵਜ਼ੀਰਾਂ ਵੱਲੋਂ ਮਜੀਠੀਆ ਬਾਰੇ ਜੋ ਝੂਠੇ ਬਿਆਨ ਦਿੱਤੇ ਗਏ ਉਸ ਸਬੰਧੀ ਇੱਕ ਵੀ ਸਬੂਤ ਉਹ ਅਦਾਲਤ ਵਿੱਚ ਪੇਸ਼ ਨਹੀਂ ਕਰ ਸਕੇ।

ਇਸ ਮੌਕੇ ਬੋਲਦੇ ਆ ਉਹਨਾਂ ਕਿਹਾ ਕਿ ਲੈਂਡ ਪੋਲਿੰਗ ਪੋਲਿਸੀ ਮੁਤਾਬਕ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਦੀਆਂ ਜਮੀਨਾਂ ਖੋਹ ਕੇ ਪ੍ਰਾਈਵੇਟ ਬਿਲਡਰਾ ਨੂੰ ਦੇਣ ਦੀ ਤਿਆਰੀ ਵਿੱਚ ਹੈ ਇਸ ਪਾਲਸੀ ਤਹਿਤ ਉਹ ਇੱਕ ਵ ਰੁਪ ਜ਼ਿਮੀਦਾਰਾਂ ਨੂੰ ਨਹੀਂ ਦੇਣਗੇ ਬਲਕਿ 25 30 ਸਾਲ ਤੱਕ ਕਿਸਾਨਾਂ ਦੀਆਂ ਜਮੀਨਾਂ ਨੂੰ ਬੇਆਬਾਦ ਰੱਖਣਗੇ ਕਿਸਾਨ ਨਾ ਤਾਂ ਉਹ ਜਮੀਨ ਵੇਖ ਹੀ ਸਕਣਗੇ ਨਾ ਹੀ ਉਸ ਤੇ ਕੋਈ ਕਰਜ਼ਾ ਲੈ ਸਕਣਗੇ ਨਾ ਹੀ ਉਹਨਾਂ ਦੀ ਕੋਈ ਮਾਲਕੀ ਉਸ ਜਮੀਨ ਉੱਤੇ ਰਹੇਗੀ। ਉਹਨਾਂ ਕਿਹਾ ਕਿ ਇਹ ਇੱਕ ਬਹੁਤ ਵੱਡਾ ਸਕੈਂਡਲ ਹੈ ਜੋ ਪੰਜਾਬ ਸਰਕਾਰ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ 15 ਜੁਲਾਈ ਤੋਂ ਲੁਧਿਆਣਾ ਤੋਂ ਸੰਘਰਸ਼ ਸ਼ੁਰੂ ਕਰ ਰਿਹਾ ਹੈ। ਜੋ ਪੰਜਾਬ ਦੇ ਉਹਨਾਂ ਸਾਰੇ ਜ਼ਿਲ੍ਹਿਆਂ ਵਿੱਚ ਕੀਤਾ ਜਾਵੇਗਾ ਜਿੱਥੇ ਜਿੱਥੇ ਸਰਕਾਰ ਇਸ ਸਕੀਮ ਤਹਿਤ ਜਮੀਨ ਖੋਹਣਾ ਚਾਹੁੰਦੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟਾਂ ਨੇ ਜ਼ਿਲਾ ਪ੍ਰਧਾਨ ਚੁਣਨ ਦੇ ਸਾਰੇ ਅਧਿਕਾਰ ਸੁਖਬੀਰ ਸਿੰਘ ਬਾਦਲ ਨੂੰ ਸੌਂਪੇ

ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਜ਼ਿਲਾ ਅਬਜਰਵਰ ਅਰਸ਼ਦੀਪ ਸਿੰਘ ਕਲੇਰ ਨੇ ਵੀ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਲੋਕਤੰਤਰਿਕ ਪਾਰਟੀ ਹੈ ਅਤੇ ਇੱਥੇ ਸਾਰੇ ਅਹੁਦੇਦਾਰਾਂ ਦੀ ਚੋਣ ਲੋਕਤੰਤਰਿਕ ਤਰੀਕੇ ਨਾਲ ਹੀ ਕੀਤੀ ਜਾਂਦੀ ਹੈ ਜਿਸ ਤਹਿਤ ਅੱਜ ਦੀ ਮੀਟਿੰਗ ਵਿੱਚ ਸਾਰੇ ਡੈਲੀਗੇਟਾਂ ਨੇ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਜਿਲਾ ਪ੍ਰਧਾਨ ਦੀ ਚੋਣ ਕਰਨ ਦੇ ਸਾਰੇ ਹੱਕ ਪਾਰਟੀ ਪ੍ਰਧਾਨ ਨੂੰ ਸੌਂਪ ਦਿੱਤੇ ਹਨ।

ਇਸ ਮੌਕੇ ਜ਼ਿਲ੍ਹਾ ਜਥੇਬੰਦੀ ਵੱਲੋਂ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦਾ ਕੋਰ ਕਮੇਟੀ ਮੈਂਬਰ ਬਣਨ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਨਵੇਂ ਚੁਣੇ ਗਏ ਵਰਕਿੰਗ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਲਜੀਤ ਸਿੰਘ ਭਿੰਡਰ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਮੋਹਨ ਸਿੰਘ ਢਾਹੇ ਅਤੇ ਪਰਮਜੀਤ ਸਿੰਘ ਮੱਕੜ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਜਰਨੈਲ ਸਿੰਘ ਔਲਖ ,ਦਰਬਾਰਾ ਸਿੰਘ ਬਾਲਾ ਸਾਬਕਾ ਚੇਅਰਮੈਨ ,ਸਤਨਾਮ ਸਿੰਘ ਝੱਜ ,ਸੰਦੀਪ ਸਿੰਘ ਕਲੋਤਾ, ਹੁਸਨ ਚੰਦ ਮਠਾਣ, ਕੁਲਬੀਰ ਸਿੰਘ ਅਸਮਾਨਪੁਰ, ਹਰਜਿੰਦਰ ਸਿੰਘ ਭਾਊਵਾਲ ,ਗੁਰਮੁਖ ਸਿੰਘ ਸੈਣੀ ,ਮਾਸਟਰ ਅਮਰੀਕ ਸਿੰਘ ,ਐਡਵੋਕੇਟ ਰਾਜੀਵ ਸ਼ਰਮਾ ਚੌਧਰੀ ਵੇਦ ਪ੍ਰਕਾਸ਼, ਜਸਬੀਰ ਸਿੰਘ ਗਿੱਲ, ਜਗਪਾਲ ਸਿੰਘ ਜੋਲੀ, ਬਲਦੇਵ ਸਿੰਘ ,ਜਸਬੀਰ ਸਿੰਘ ਢੇਰ,ਰਣਜੀਤ ਸਿੰਘ ਢੀਡਸਾ, ਜਥੇਦਾਰ ਮੋਹਨ ਸਿੰਘ ਡੂੰਮੇਵਾਰ ,ਚਰਨ ਸਿੰਘ ਭਾਟੀਆ ,ਮਨਿੰਦਰ ਪਾਲ ਸਿੰਘ ਸਾਹਨੀ, ਹਰਦੇਵ ਸਿੰਘ ਦੇਬੀ, ਤਰਸੇਮ ਸਿੰਘ ਭਿੰਡਰ ਸਵਰਨ ਸਿੰਘ ਬੋਬੀ ਬਹਾਦਰਪੁਰ ,ਹਰ ਸੁਖਿੰਦਰ ਪਾਲ ਸਿੰਘ ਬੋਬੀ ਬੋਲਾ, ਜਥੇਦਾਰ ਕਰਮ ਸਿੰਘ ਕਲਮਾ ,ਦਿਲਜੀਤ ਸਿੰਘ ਭੁੱਟੋ, ਡਾਕਟਰ ਜਗਦੀਸ਼ ਸਿੰਘ ਅਕਬਰਪੁਰ, ਹੇਮਰਾਜ ਝਾਂਡੀਆਂ ,ਸੁਰਿੰਦਰ ਸਿੰਘ ਮਟੌਰ ਰਘਬੀਰ ਸਿੰਘ ਬੇਲਾ ,ਮਨਜੀਤ ਸਿੰਘ ਕੀਰਤਪੁਰ ਸਾਹਿਬ ,ਬਾਬਾ ਬਲਦੇਵ ਸਿੰਘ ਮੱਸੇਵਾਲ, ਜਰਨੈਲ ਸਿੰਘ ਭਰਤਗੜ ਜਰਨੈਲ ਸਿੰਘ ਗੁੰਬਰ ,ਜਸਪਾਲ ਸਿੰਘ, ਹਰਦੇਵ ਸਿੰਘ ਬੀਕਾਪੁਰ ,ਸੁਰਜੀਤ ਸਿੰਘ ਤਾਜਪੁਰ ਬਲਦੇਵ ਸਿੰਘ ਚੱਕਲਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।