ਜਮਹੂਰੀ ਅਧਿਕਾਰ ਸਭਾ ਤੇ ਤਰਕਸ਼ੀਲ ਸੋਸਾਇਟੀ ਤੇ ਦਰਜਨਾਂ ਜਨਤਕ ਜੱਥੇਬੰਦੀਆਂ ਵੱਲੋਂ ਨਵੇਂ ਤਿੰਨ ਅਖੌਤੀ ਅਪਰਾਧਕ ਕਾਨੂਨਾਂ ਦੇ ਖਿਲਾਫ ਪਰਦਰਸ਼ਨ

200

 ਜਮਹੂਰੀ ਅਧਿਕਾਰ ਸਭਾ ਤੇ ਤਰਕਸ਼ੀਲ ਸੋਸਾਇਟੀ ਤੇ ਦਰਜਨਾਂ ਜਨਤਕ ਜੱਥੇਬੰਦੀਆਂ ਵੱਲੋਂ ਨਵੇਂ ਤਿੰਨ ਅਖੌਤੀ ਅਪਰਾਧਕ ਕਾਨੂਨਾਂ ਦੇ ਖਿਲਾਫ ਪਰਦਰਸ਼ਨ

ਪਟਿਆਲਾ ( 1 ਜੁਲਾਈ,2024)

ਅੱਜ ਪਟਿਆਲਾ ਵਿਖੇ ਸਿਵਲ ਸਕੱਤਰੇਤ ਦੇ ਸਾਹਮਣੇ ਜਮਹੂਰੀ ਅਧਿਕਾਰ ਸਭਾ ਤੇ ਤਰਕਸ਼ੀਲ ਅਤੇ ਦਰਜਨਾਂ ਜਨਤਕ ਜੱਥੇਬੰਦੀਆਂ ਵੱਲੋਂ ਰੋਹ ਭਰਪੂਰ ਮੁਜ਼ਾਹਰਾ ਕਰਦਿਆਂ ਨਵੇਂ ਅਖੌਤੀ ਅਪਰਾਧਕ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ।

ਇਸ ਮੌਕੇ ਸਮੂਹ ਬੁਲਾਰਿਆਂ ਵੱਲੋਂ ਕੇਂਦਰ ਸਰਕਾਰ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਇਹ ਲੋਕ ਵਿਰੋਧੀ ਕਾਨੂੰਨ ਫਾਸ਼ੀਵਾਦ ਵੱਲ ਵਧਦੇ ਕਦਮਾਂ ਦਾ ਘਿਨਾਉਣਾ ਵਰਤਾਰਾ ਹੈ। ਜਿਸ ਤਹਿਤ ਜਮਹੂਰੀ ਹੱਕਾਂ ਤੇ ਕਦਰਾ ਕੀਮਤਾਂ ਦੀ ਤਬਾਹੀ ਕਰਨਾ ਕੇਂਦਰ ਸਰਕਾਰ ਦੀ ਮੰਦ ਭਾਵਨਾ ਹੈ। ਜਿਸ ਤਹਿਤ ਕਿਸੇ ਵੀ ਜਮਹੁਰੀ ਤੇ ਅਮਨ ਪਸੰਦ ਧਿਰਾਂ ਜਾਂ ਉਨਾਂ ਦੇ ਆਗੂਆਂ ਨੂੰ ਉਮਰ ਕੈਦ ਜਾਂ ਦਸ ਸਾਲ ਦੀ ਜੇਲ ਕੀਤੇ ਜਾਣ ਦਾ ਅਧਿਕਾਰ ਰਾਜ ਤੇ ਪੁਲਿਸ ਕੋਲ ਬਿਨਾਂ ਕਿਸੇ ਸਬੂਤਾਂ ਤਹਿਤ ਹੋਵੇਗਾ।

ਇਸ ਮੌਕੇ ਸਮਾਜ ਸੇਵੀ ਅਰੁੰਧਤੀ ਰਾਏ ਤੇ ਪੋ• ਸ਼ੇਖ ਸੌਕਤ ਹੁਸੈਨ ਦੇ ਵਿਰੁੱਧ ਮੰਦ ਭਾਵਨਾ ਤਹਿਤ ਦਰਜ ਕੀਤੇ ਕੇਸ ਤੁਰੰਤ ਰੱਦ ਕਰਨ ਦਾ ਅਲਟੀਮੇਟਮ ਦਿੱਤਾ ਗਿਆ । ਇਸ ਦੇ ਨਾਲ ਹੀ ਸਾਰੇ ਸਿਆਸੀ ਕੈਦੀਆਂ ਤੇ ਬੁੱਧੀਜੀਵੀਆਂ ਨੂੰ ਜਲਦ ਰਿਹਾ ਕਰਨਾ, ਪੇਪਰ ਲੀਕ ਦੇ ਨੀਟ ਦੇ ਮੁਖੀਆਂ ਤੇ ਸਮੂਹ ਮੁਜ਼ਰਮਾਂ ਤੇ ਕੇਸ ਦਰਜ ਕਰਕੇ ਬਣਦੀ ਸਜ਼ਾ ਦੇਣ, ਅਤੇ ਘੱਟ ਗਿਣਤੀਆਂ ਤੇ ਜ਼ੁਲਮ ਕਰਨੇ ਬੰਦ ਕਰਕੇ ਜਮਹੂਰੀ ਤੇ ਸੰਵਿਧਾਨਕ ਜਿੰਮੇਵਾਰੀਆਂ ਨਿਭਾਉਣ ਲਈ ਕੇਂਦਰ ਸਰਕਾਰ ਬਚਨਵੱਧ ਹੋਵੇ ।

ਅਖੀਰ ਵਿਚ ਜਮਹੂਰੀ ਅਧਿਕਾਰ ਸਭਾ ਤੇ ਤਰਕਸ਼ੀਲ ਸੁਸਾਇਟੀ ਦੇ ਅਹੁਦੇਦਾਰਾਂ ਨੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਸੌਪਿਆ। ਕਿਸਾਨ ਜੱਥੇਬੰਦੀਆਂ ਵੱਲੋਂ ਰਾਜਪੁਰਾ ਤੇ ਪਾਤੜਾਂ ਵਿਖੇ ਵੀ ਕੇਂਦਰ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ।

 ਜਮਹੂਰੀ ਅਧਿਕਾਰ ਸਭਾ ਤੇ ਤਰਕਸ਼ੀਲ ਸੋਸਾਇਟੀ ਤੇ ਦਰਜਨਾਂ ਜਨਤਕ ਜੱਥੇਬੰਦੀਆਂ ਵੱਲੋਂ ਨਵੇਂ ਤਿੰਨ ਅਖੌਤੀ ਅਪਰਾਧਕ ਕਾਨੂਨਾਂ ਦੇ ਖਿਲਾਫ ਪਰਦਰਸ਼ਨ

ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ• ਰਣਜੀਤ ਸਿੰਘ ਘੁੰਮਣ, ਰਾਮਿੰਦਰ ਸਿੰਘ ਪਟਿਆਲਾ , ਰਾਜੀਵ ਲੋਹਟਬੱਦੀ, ਸੁਰਿੰਦਰਪਾਲ ਗੋਇਲ, ਤਰਸੇਮ ਗੋਇਲ, ਹਰਪਰੀਤ ਲਲਕਾਰ, ਅਰਵਿੰਦਰ ਕਾਕੜਾ , ਜਗਮੇਲ ਸਿੰਘ ਸੁਧੇਵਾਲ, ਰਾਮ ਕੁਮਾਰ ਤਰਕਸ਼ੀਲ, ਸਰਬਜੀਤ ਸਿੰਘ, ਪੋ• ਬਾਵਾ ਸਿੰਘ, ਹਰਦੀਪ ਡਰੌਲੀ, ਗੁਰਮੀਤ ਦਿੱਤੂਪੁਰ, ਰਣਜੀਤ ਸਵਾਜਪੁਰ, ਦਰਸ਼ਨ ਬੇਲੂਮਾਜਰਾ, ਪਰਗਟ ਕਾਲਾਝਾੜ, ਦਵਿੰਦਰ ਸਿੰਘ ਪੂਨੀਆ, ਹਰਭਗਵਾਨ ਸਿੰਘ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਜਿੰਮੇਵਾਰੀ ਡਾ• ਬਰਜਿੰਦਰ ਸਿੰਘ ਸੋਹਲ ਨੇ ਨਿਭਾਈ ।