ਜਿਲ੍ਹਾ ਕਾਂਗਰਸ ਰੂਪਨਗਰ ਵੱਲੋਂ ਸੰਿਵਧਾਨ ਬਚਾਓ ਮਾਰਚ 24 ਨੂੰ

104

ਜਿਲ੍ਹਾ ਕਾਂਗਰਸ ਰੂਪਨਗਰ  ਵੱਲੋਂ  ਸੰਿਵਧਾਨ  ਬਚਾਓ ਮਾਰਚ 24 ਨੂੰ

ਬਹਾਦਰਜੀਤ ਸਿੰਘ  /ਰੂਪਨਗਰ,23 ਦਸੰਬਰ,2024

ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ  ਵਲੋ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਖਿਲਾਫ ਬੋਲੇ ਗਏ ਅਪਮਾਨਜਨਕ ਸ਼ਬਦਾਂ ਦੇ ਸਬੰਧ ਵਿੱਚ ਜਿਲ੍ਹਾ ਕਾਂਗਰਸ ਰੋਪੜ ਵਲੋ ਕਾਂਗਰਸ ਭਵਨ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ,ਜਿਸ ਵਿੱਚ ਪ੍ਰਦੇਸ਼ ਕਾਂਗਰਸ ਵਲੋ ਸੁਖਦੇਵ ਸਿੰਘ ਬੁਲਾਰਾ ਪੰਜਾਬ ਕਾਂਗਰਸ ਹਾਜਰ ਹੋਏ ਅਤੇ ਇਸ ਮੌਕੇ ਬੋਲਿਆ ਜਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਵਲੋ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਵਾਰੇ ਬੋਲੇ ਗਏ ਅਪਸ਼ਬਦ ਤੇ ਅਸੀਂ ਆਪਣਾ ਰੋਸ ਪ੍ਰਗਟ ਕਰਦੇ ਹਾਂ ਅਤੇ ਜਦੋ ਤੱਕ ਅਮਿਤ ਸਾਹ ਇਸ ਸੰਬੰਧ ਵਿੱਚ ਮਾਫੀ ਨਹੀਂ ਮੰਗਦੇ ਅਤੇ ਆਪਣਾ ਅਸਤੀਫਾ ਨਹੀਂ ਦਿੰਦਾ ਉਦੋ ਤਕ ਕਾਂਗਰਸ ਪਾਰਟੀ ਆਪਣਾ ਸ਼ੰਘਰਸ਼ ਜਾਰੀ ਰੱਖੇਗੀ ਅਤੇ ਇਸ ਸੰਬੰਧ ਵਿੱਚ ਕਲ 24 ਦਸੰਬਰ ਨੂੰ ਜਿਲ੍ਹਾ ਕਾਂਗਰਸ ਵਲੋ  ਸ਼ਹਿਰ ਵਿਚ ਸੰਿਵਧਾਨ  ਬਚਾਓ ਮਾਰਚ ਕਢਿਆ ਜਾਵੇਗਾ ਅਤੇ ਡੀਸੀ ਨੂੰ ਮੰਗ ਪਤੱਰ ਦਿੱਤਾ ਜਾਵੇਗਾ

ਜਿਲ੍ਹਾ ਕਾਂਗਰਸ ਰੂਪਨਗਰ  ਵੱਲੋਂ  ਸੰਿਵਧਾਨ  ਬਚਾਓ ਮਾਰਚ 24 ਨੂੰ

ਇਸ ਮੌਕੇ ਪੰਜਾਬ ਕਾਂਗਰਸ ਬੁਲਾਰਾ ਸੁਖਦੇਵ ਸਿੰਘ ਨੇ ਕਿਹਾ ਕੀ ਬੀਜੇਪੀ  ਸਰਕਾਰ ਵੀ ਬਾਬਾ ਭੀਮ ਰਾਓ ਅੰਬੇਦਕਰ ਜੀ ਵਲੋ ਬਣਾਏ ਸੰਿਵਧਾਨ ਦੀ ਸੌਹ ਖ਼ਾ ਕੇ ਹੀ ਸੱਤਾ ਵਿੱਚ  ਆਈ ਹੈ ਅਤੇ ਉਸ ਨੂੰ ਸੰਿਵਧਾਨ ਦੇ ਤਹਿਤ ਹੀ ਕੰਮ ਕਰਨਾ ਚਾਹੀਦਾ ਹੈ ਨਾ ਕਿ ਸੰਘ ਦੀ ਵਿਚਾਰ ਧਾਰਾ ਦੇ ਨੁਮਾਿੲੰਦੇ ਬਣ ਕੇ ਅਤੇ ਕਾਂਗਰਸ ਪਾਰਟੀ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਵਲੋ ਬਣਾਏ  ਸੰਿਵਧਾਨ ਦੀ ਰਾਖੀ ਲਈ ਹਰ ਸ਼ੰਘਰਸ਼ ਲਈ ਤਿਆਰ ਹੈ ।ਇਸ ਮੌਕੇ ਪ੍ਰੇਮ ਸਿੰਘ ਡੱਲਾ  ਪ੍ਰਧਾਨ ਜਿਲ੍ਹਾ ਕਾਂਗਰਸ ਐਸ ਸੀ ਸੈੱਲ , ਸੁਖਵਿੰਦਰ ਿਵਸਕੀ ਸਾਬਕਾ ਪ੍ਰਧਾਨ ,ਅਮਰਜੀਤ ਸਿੰਘ ਭੁੱਲਰ, ਕੌਂਸਲਰ ਰਾਜੇਸ਼ ਕੁਮਾਰ, ਕੌਂਸਲਰ ਪੋਮੀ ਸੋਨੀ, ਰਾਜਿੰਦਰ ਭੰਵਰਾ , ਭੁਪਿੰਦਰ ਸਿੰਘ ਸੈਣੀ   ਆਫਿਸ ਇੰਚਾਰਜ ਹਾਜ਼ਰ ਸਨ।