ਜ਼ਿਲ੍ਹਾ ਰੂਪਨਗਰ ਵਿੱਚ 30 ਮਾਡਲ, 12 ਪਿੰਕ ਤੇ ਇੱਕ ਦਿਵਆਂਗਜਨਾਂ ਵੱਲੋਂ ਸੰਚਾਲਿਤ ਪੋਲਿੰਗ ਸਟੇਸ਼ਨ ਸਥਾਪਿਤ-ਸੋਨਾਲੀ ਗਿਰੀ
ਬਹਾਦਰਜੀਤ ਸਿੰਘ/ਰੂਪਨਗਰ, 19 ਫਰਵਰੀ,2022
ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਦੇ ਤਿੰਨ ਹਲਕਿਆਂ ਸ੍ਰੀ ਅਨੰਦਪੁਰ ਸਾਹਿਬ, ਰੂਪਨਗਰ ਅਤੇ ਸ੍ਰੀ ਚਮਕੌਰ ਸਾਹਿਬ ਵਿੱਚ 30 ਮਾਡਲ, 12 ਪਿੰਕ ਤੇ ਇੱਕ ਦਿਵਆਂਗਜਨਾਂ ਵੱਲੋਂ ਸੰਚਾਲਿਤ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਪਿੰਕ ਬੂਥਾਂ ਉੱਪਰ ਕੇਵਲ ਮਹਿਲਾ ਸਟਾਫ ਹੀ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਬੂਥਾਂ ਨੂੰ ਗੁਲਾਬੀ ਰੰਗ ਵਿਚ ਰੰਗਿਆ ਗਿਆ ਅਤੇ ਸ਼ਮਿਆਨਾ ਵੀ ਇਸੇ ਰੰਗ ਦਾ ਹੈ। ਇਸ ਤੋਂ ਇਲਾਵਾ ਮਾਡਲ ਪੋਲਿੰਗ ਸਟੇਸ਼ਨਾਂ ਅੰਦਰ ਵੋਟਰਾਂ ਦੇ ਸਵਾਗਤ ਲਈ ਪੰਜਾਬ ਵਿਧਾਨ ਸਭਾ ਚੋਣਾਂ ਦੇ ਮਸਕਟ ‘ਸ਼ੇਰਾ’ ਦੇ ਕਟ ਆਊਟ ਲਗਾਉਣ ਤੋਂ ਇਲਾਵਾ ਰੰਗੋਲੀ ਬਣਾਉਣ , ਨਵੇਂ ਵੋਟਰਾਂ ਦਾ ਸਵਾਗਤ ਕਰਨ ਤੇ ਸੈਲਫੀ ਪੁਆਇੰਟ ਵੀ ਬਣਾਏ ਗਏ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਇਕ ਪੋਲਿੰਗ ਸਟੇਸ਼ਨ ,ਦਿਵਆਂਗਜਨ ਜੋ ਕਿ ਸਰਕਾਰੀ ਕਰਮਚਾਰੀ ਹਨ ਵਲੋਂ ਸੰਚਾਲਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਖੇ 4 ਪਿੰਕ ਪੋਲਿੰਗ ਸਟੇਸ਼ਨ ਜੋ ੳਕਿ ਪੂਰਨ ਰੂਪ ਵਿੱਚ ਮਹਿਲਾਵਾਂ ਵੱਲੋਂ ਸੰਚਾਲਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੋਲਿੰਗ ਸਟੇਸ਼ਨ ਨੰਬਰ 163 ਤੇ 164 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸ਼੍ਰੀ ਅਨੰਦਪੁਰ ਸਾਹਿਬ, ਪੋਲਿੰਗ ਸਟੇਸ਼ਨ ਨੰਬਰ 165 ਅਤੇ 166 ਐੱਸ.ਜੀ.ਐੱਸ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਣਾਇਆ ਗਿਆ ਹੈ। ਇਸੇ ਤਰ੍ਹਾਂ ਹਲਕਾ 50-ਰੂਪਨਗਰ ਵਿਖੇ 4 ਪਿੰਕ ਪੋਲਿੰਗ ਸਟੇਸ਼ਨ ਨੰ. 151 ਅਤੇ 152 ਸਰਕਾਰੀ ਆਈ.ਟੀ.ਆਈ. ਲੜਕੀਆਂ ਰੂਪਨਗਰ, ਪੋਲਿੰਗ ਸਟੇਸ਼ਨ ਨੰ. 160 ਅਤੇ 161 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਰੂਪਨਗਰ ਵਿਖੇ ਬਣਾਇਆ ਗਿਆ ਹੈ। ਇਸੇ ਤਰ੍ਹਾਂ ਹਲਕਾ ਸ਼੍ਰੀ ਚਮਕੌਰ ਸਾਹਿਬ ਵਿਖੇ 4 ਪਿੰਕ ਪੋਲਿੰਗ ਸਟੇਸ਼ਨ ਨੰਬਰ 86 ਸਰਕਾਰੀ ਐਲੀਮੈਂਟਰੀ ਸਕੂਲ ਪਿੱਪਲ ਮਾਜਰਾ, ਪੋਲਿੰਗ ਸਟੇਸ਼ਨ ਨੰਬਰ 87 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸ੍ਰੀ ਚਮਕੌਰ ਸਾਹਿਬ, ਪੋਲਿੰਗ ਸਟੇਸ਼ਨ ਨੰਬਰ 145 ਸਰਕਾਰੀ ਐਲੀਮੈਂਟਰੀ ਸਕੂਲ ਅਰਨੌਲੀ ਅਤੇ ਪੋਲਿੰਗ ਸਟੇਸ਼ਨ ਨੰਬਰ 179 ਮਿਉਂਸਪਲ ਕੌਂਸਲ ਦਫਤਰ ਮੋਰਿੰਡਾ ਵਿਖੇ ਬਣਾਇਆ ਗਿਆ ਹੈ।
ਜ਼ਿਲ੍ਹਾ ਚੋਣ ਅਫਸਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਤਿੰਨੋਂ ਹਲਕਿਆਂ ਵਿੱਚ 30 ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਖੇ 10 ਮਾਡਲ ਪੋਲਿੰਗ ਸਟੇਸ਼ਨ ਨੰਬਰ3 ਅਤੇ 4 ਸਰਕਾਰੀ ਸੀ.ਸੈ. ਸਕੂਲ ਖੇੜਾ-ਕਲਮੌਟ, ਪੋਲਿੰਗ ਸਟੇਸ਼ਨ ਨੰਬਰ 24 ਅਤੇ 25 ਸਰਕਾਰੀ ਸੀ.ਸੈ. ਸਕੂਲ ਭਲਿਆਣ, ਪੋਲਿੰਗ ਸਟੇਸ਼ਨ ਨੰਬਰ 110 ਅਤੇ 111 ਜੀ.ਐੱਚ.ਐਸ. ਦੜੌਲੀ, ਪੋਲਿੰਗ ਸਟੇਸ਼ਨ ਨੰਬਰ 147 ਅਤੇ 148 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਸੋਵਾਲ, ਪੋਲਿੰਗ ਸਟੇਸ਼ਨ ਨੰਬਰ 225 ਅਤੇ 226 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਰਤਗੜ੍ਹ ਵਿਖੇ ਬਣਾਇਆ ਗਿਆ ਹੈ।
ਇਸੇ ਤਰ੍ਹਾ ਹਲਕਾ ਰੂਪਨਗਰ ਵਿੱਚ 30 ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿਨ੍ਹਾਂ ਵਿੱਚ ਪੋਲਿੰਗ ਸਟੇਸ਼ਨ ਨੰ. 1 ਜੀ.ਐਮ.ਐਸ. ਪਲਾਟਾ, ਪੋਲਿੰਗ ਸਟੇਸ਼ਨ ਨੰ. 4 ਜੀ.ਈ.ਐੱਸ. ਕਾਨਪੁਰ ਖੂਹੀ, ਪੋਲਿੰਗ ਸਟੇਸ਼ਨ ਨੰਬਰ 14 ਜੀ.ਈ.ਐਸ. ਝੱਜ, ਪੋਲਿੰਗ ਸਟੇਸ਼ਨ ਨੰਬਰ 23 ਅਤੇ 24 ਜੀ.ਐੱਚ.ਐਸ ਮਣਕੁਮਾਜਰਾ, ਪੋਲਿੰਗ ਸਟੇਸ਼ਨ ਨੰਬਰ 99 ਅਤੇ 100 ਜੀ.ਐੱਚ.ਐਸ. ਅਬਿਆਣਾ ਕਲਾਂ, ਪੋਲਿੰਗ ਸਟੇਸ਼ਨ ਨੰਬਰ 125 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ, ਪੋਲਿੰਗ ਸਟੇਸ਼ਨ ਨੰਬਰ 134 ਜੀ.ਈ.ਅੱੈਸ. ਕੱਟਲੀ ਅਤੇ ਪੋਲਿੰਗ ਸਟੇਸ਼ਨ ਨੰਬਰ 197 ਜੀ.ਈ.ਐਸ. ਖੈਰਾਬਾਦ ਵਿਖੇ ਬਣਾਇਆ ਗਿਆ ਹੈ।
ਇਸੇ ਤਰ੍ਹਾਂ ਹਲਕਾ ਸ੍ਰੀ ਚਮਕੌਰ ਸਾਹਿਬ 10 ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿਨ੍ਹਾਂ ਵਿੱਚ ਪੋਲਿੰਗ ਸਟੇਸ਼ਨ ਨੰਬਰ 55 ਜੀ.ਈ.ਐੱਸ. ਬਜੀਦਪੁਰ, ਪੋਲਿੰਗ ਸਟੇਸ਼ਨ ਨੰਬਰ 66 ਜੀ.ਈ.ਐਸ ਡੱਲਾ, ਪੋਲਿੰਗ ਸਟੇਸ਼ਨ ਨੰਬਰ 67 ਜੀ.ਈ.ਐਸ. ਮਹਿਤੋਤ, ਪੋਲਿੰਗ ਸਟੇਸ਼ਨ ਨੰਬਰ 77 ਜੀ.ਈ.ਐੱਸ. ਰਾਇਪੁਰ, ਪੋਲਿੰਗ ਸਟੇਸ਼ਨ ਨੰਬਰ 81 ਜੀ.ਈ.ਐਸ. ਚੂਹੜ ਮਾਜਰਾ, ਪੋਲਿੰਗ ਸਟੇਸ਼ਨ ਨੰ. 125 ਜੀ.ਈ.ਐੱਸ. ਰਸੂਲਪੁਰ, ਪੋਲਿੰਗ ਸਟੇਸ਼ਨ ਨੰੰਬਰ 133 ਜੀ.ਈ.ਐਸ. ਲੁਠੇੜੀ, ਪੋਲਿੰਗ ਸਟੇਸ਼ਨ ਨੰਬਰ 141 ਜੀ.ਈ.ਐਸ. ਸਰਹਾਣਾ, ਪੋਲਿੰਗ ਸਟੇਸ਼ਨ ਨੰਬਰ 162 ਜੀ.ਈ.ਐੱਸ. ਢੋਲਣ ਮਾਜਰਾ ਅਤੇ ਪੋਲਿੰਗ ਸਟੇਸ਼ਨ ਨੰਬਰ 193 ਜੀ.ਈ.ਐਸ. ਰਾਮਗੜ੍ਹ ਵਿਖੇ ਬਣਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਡੀ.ਏ.ਵੀ. ਸੀਨੀਅਰ ਸੈਕੰਡਰੀ . ਸਕੂਲ ਰੂਪਨਗਰ ਵਿਖੇ ਪੋਲਿੰਗ ਬੂਥ ਨੰਬਰ 167 ਪੂਰਨ ਰੂਪ ਵਿੱਚ ਦਿਵਆਂਗਜਨਾਂ ਵਲੋਂ ਸੰਚਾਲਿਤ ਹੋਵੇਗਾ।