ਦਰਗਾਹ ਸ਼ਾਹ ਵਿਖੇ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿੱਚ ਚੋਣ ਮੀਟਿੰਗ

172

ਦਰਗਾਹ ਸ਼ਾਹ ਵਿਖੇ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿੱਚ ਚੋਣ ਮੀਟਿੰਗ

ਬਹਾਦਰਜੀਤ ਸਿੰਘ /ਰੂਪਨਗਰ, 31 ਜਨਵਰੀ,2022
ਰੂਪਨਗਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ- ਬਹੁਜਨ ਸਮਾਜ ਪਾਰਟੀ ਗਠਜੋੜ ਦੇ ਸਾਂਝੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ  ਵੱਲੋਂ ਹਲਕੇ ਵਿੱਚ ਚੋਣ ਮੀਟਿੰਗਾਂ ਦਾ ਦੌਰ ਜਾਰੀ ਹੈ। ਇਸ ਲੜੀ ਤਹਿਤ ਅੱਜ ਦਰਗਾਹ ਸ਼ਾਹ ਵਿਖੇ ਇੱਕ ਮੀਟਿੰਗ ਦੌਰਾਨ ਬੋਲਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਆਪਣੇ ਕਾਰਜਕਾਲ ਸਮੇਂ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਪਿਛਲੇ 5 ਸਾਲ ਵਿੱਚ ਕਾਂਗਰਸ ਸਰਕਾਰ ਨੇ ਪੰਜਾਬ ਦੀ ਹਾਲਤ ਬਹੁਤ ਖਰਾਬ ਕਰ ਦਿੱਤੀ ਹੈ। ਜਿਸ ਕਾਰਨ ਪੰਜਾਬ ਵਿੱਚ ਕੋਈ ਨਿਵੇਸ਼ ਕਰਨ ਲਈ ਵੀ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਨੂੰ ਇੱਕ ਸਥਿਰ ਅਤੇ ਤਜਰਬੇਕਾਰ ਸਰਕਾਰ ਦੀ ਜ਼ਰੂਰਤ ਹੈ ਤਾਂ ਜੋ ਪੰਜਾਬ ਦੇ ਭਵਿੱਖ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕੇ।

ਦਰਗਾਹ ਸ਼ਾਹ ਵਿਖੇ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿੱਚ ਚੋਣ ਮੀਟਿੰਗ

ਇਸ ਮੌਕੇ ਜਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ,ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜੀਤ ਰਾਮ ਸਾਬਕਾ ਸਰਪੰਚ, ਧਰਮਪਾਲ, ਕਮਲ ਦੇਵ, ਗੁਰਪਾਲ ਸਿੰਘ, ਵਿੱਕੀ, ਰਵੀ, ਭਗਤ ਰਾਮ, ਸਾਧੂ ਰਾਮ, ਭਾਓ ਰਾਮ, ਬਲਵਿੰਦਰ ਚੰਦ, ਦਰਸ਼ਨ ਲਾਲ, ਦੇਵ, ਪਵਨ ਕੁਮਾਰ, ਹੈਪੀ, ਦੇਵੀ ਚੰਦ ਸਰਪੰਚ, ਸੁਭਾਸ ਕੁਮਾਰ, ਜਵਾਲਾ, ਸਤਪਾਲ ਸਿੰਘ ਅਤੇ ਲੇਪੀ ਆਦਿ ਸ਼ਾਮਿਲ ਸਨ। ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਨੇ ਇਹਨਾਂ ਸਾਰੇ ਵਰਕਰਾਂ ਨੂੰ ਪਾਰਟੀ ਵਿੱਚ ਜੀ ਆਇਆ ਆਖਦੇ ਸਿਰੋਪੇ ਪਾ ਕੇ ਸਨਮਾਨਿਤ ਵੀ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਕਲ ਪ੍ਰਧਾਨ ਜਸਵੀਰ ਸਿੰਘ ਸਨਾਣਾ, ਚਰਨਜੀਤ ਸਿੰਘ ਸ਼ੰਟੀ, ਪਰਮਜੀਤ ਸਿੰਘ ਪੰਮੀ, ਤਰਲੋਚਨ ਸਿੰਘ ਸਾਬਕਾ ਸਰਪੰਚ ਮਾਜਰੀ, ਸੋਮਾ ਸਿੰਘ ਮਾਜਰੀ, ਸਿਮਰਨਜੀਤ ਸਿੰਘ ਮਾਨਾ ਮਾਜਰੀ, ਜੱਸੀ ਬਾਜਵਾ, ਸਾਧੂ ਸਿੰਘ ਨੰਬਰਦਾਰ ਦਰਗਾਹ ਸ਼ਾਹ, ਹਰਵਿੰਦਰ ਸਿੰਘ ਸਨਾਣਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।