ਮੁੱਖ ਅਧਿਆਪਕਾ ਡਾਕਟਰ ਇੰਦਰਜੀਤ ਕੌਰ ਦੀ ‘ਟੀਚਰਜ਼ ਐਕਸੀਲੈਸ ਐਵਾਰਡ’ ਲਈ ਚੋਣ; ਸੈਟਰਲ ਯੂਨੀਵਰਸਿਟੀ ਆਫ਼ ਪੰਜਾਸ ਦੇ ਵੀ.ਸੀ ਕਰਨਗੇ ਨਾਲ ਸਨਮਾਨਿਤ

480

ਮੁੱਖ ਅਧਿਆਪਕਾ ਡਾਕਟਰ ਇੰਦਰਜੀਤ ਕੌਰ ਦੀ ‘ਟੀਚਰਜ਼ ਐਕਸੀਲੈਸ ਐਵਾਰਡ’ ਲਈ ਚੋਣ; ਸੈਟਰਲ ਯੂਨੀਵਰਸਿਟੀ ਆਫ਼ ਪੰਜਾਸ ਦੇ ਵੀ.ਸੀ ਕਰਨਗੇ ਨਾਲ ਸਨਮਾਨਿਤ

ਪਟਿਆਲਾ, 22 ਅਗਸਤ,2024

ਡਾ. ਜੀ. ਸੀ. ਮਿਸ਼ਰਾ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ (ਰਜਿਸਟਰਡ) ਅਤੇ ਮਾਨਵ ਮੰਗਲ ਗਰੁੱਪ ਆਫ਼ ਸਕੂਲਜ਼ ਦੀ ਸਾਂਝੀ ਚੋਣ ਕਮੇਟੀ ਵੱਲੋ ਅਧਿਆਪਕ ਦਿਵਸ ਦੇ ਮੌਕੇ ਤੇ ਗੁਰੂ—ਰੂਪੀ ਅਧਿਆਪਕਾ ਦਾ ਸਨਮਾਨ ਕਰਨ ਲਈ ਸਰਕਾਰੀ ਸਮਾਰਟ ਸਕੂਲ ਦਾਣਾ ਮੰਡੀ, ਪਟਿਆਲਾ ਦੀ ਮੁੱਖ ਅਧਿਆਪਕਾ ਡਾਕਟਰ ਇੰਦਰਜੀਤ ਕੋਰ ਦੀ ‘ਟੀਚਰਜ਼ ਐਕਸੀਲੈਸ ਐਵਾਰਡ’ ਲਈ ਚੋਣ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਟਰੱਸਟ ਦੇ ਮੈਨੇਜਿੰਗ ਟਰੱਸਟੀ ਮਯੰਕ ਮਿਸ਼ਰਾ ਨੇ ਦੱਸਿਆ ਕਿ ਡਾ. ਇੰਦਰਜੀਤ ਕੌਰ ਵੱਲੋ ਸਿੱਖਿਆ ਦੇ ਖੇਤਰ ਵਿੱਚ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸਮਾਜਿਕ ਵਿਗਿਆਨ ਵਿੱਚ ਪੀ—ਐਚ.ਡੀ ਡਿਗਰੀ ਪ੍ਰਾਪਤ ਡਾ. ਇੰਦਰਜੀਤ ਕੌਰ ਨੇ ਏਕਤਾ ਅਤੇ ਪ੍ਰੇਰਨਾ ਦੇ ਦਿਲ ਨੂੰ ਛੂਹਣ ਵਾਲੇ ਕੰਮ ਨੂੰ ਕਰਦਿਆਂ ਆਪਣੇ ਵਿਦਿਆਰਥੀਆਂ ਵਾਂਗ ਸਕੂਲ ਦੀ ਵਰਦੀ ਪਹਿਨਣੀ ਸੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਂਵੇ ਇਹ ਕੰਮ ਸਧਾਰਨ ਹੈ, ਪ੍ਰੰਤੂ ਸਕੂਲ ਦੀ ਮੁੱਖ ਅਧਿਆਪਕਾ ਵੱਲੋਂ ਆਪਣੇ ਆਪਨੂੰ ਵਿਦਿਆਰਥੀਆਂ ਦੇ ਬਰਾਬਰ ਰੱਖਣ ਲਈ ਬਹੁਤ ਹਿਮੰਤ ਅਤੇ ਵਚਨਬੱਧਤਾ ਦੀ ਲੋੜ ਹੁੰਦੀ ਹੈ।

ਇਸ ਸਬੰਧੀ ਮਾਨਵ ਮੰਗਲ ਗਰੁੱਪ ਆਫ਼ ਸਕੂਲਜ਼ ਦੇ ਡਾਇਰੈਕਟਰ ਸੰਜੈ ਸਰਦਾਨਾ ਨੇ ਦੱਸਿਆ ਕਿ ਡਾ. ਇੰਦਰਜੀਤ ਕੌਰ ਨੇ ਸਰਕਾਰੀ ਸਮਾਰਟ ਸਕੂਲ ਦਾਣਾ ਮੰਡੀ ਵਿੱਚ ਪੰਜਾਬ ਸਰਕਾਰ ਅਤੇ ਸ਼ਹਿਰ ਦੇ ਸਮਾਜ—ਸੇਵੀਆਂ ਦੇ ਸਹਿਯੋਗ ਨਾਲ ਨਵੇ ਕਮਰਿਆਂ, ਸਟੋਰ ਅਤੇ ਕਿਚਨ ਦਾ ਨਿਰਮਾਣ ਕਰਵਾਕੇ ਸਕੂਲ ਨੂੰ ਸਮਾਰਟ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਉਨ੍ਹਾਂ ਵੱਲੋ ਦੇਸ਼ ਦੀ ਅਜ਼ਾਦੀ ਵਿੱਚ ਪੰਜਾਬੀਆਂ ਵੱਲੋਂ ਪਾਏ ਵੱਡਮੁੱਲੇ ਯੋਗਦਾਨ ਬਾਰੇ ਦੋ ਖੋਜ਼ ਭਰਪੂਰ ਕਿਤਾਬਾਂ ਅੰਗਰੇਜ਼ੀ ਭਾਸ਼ਾ ਵਿੱਚ ਲਿਖ ਕੇ ਦੇਸ਼ ਦੀ ਅਜ਼ਾਦੀ ਦੇ ਸੰਘਰਸ ਬਾਰੇ ਸਿੱਖਿਆ ਦੇ ਖੇਤਰ ਵਿੱਚ ਕੌਮਾਂਤਰੀ ਪੱੱਧਰ ਤੇ ਆਪਣਾ ਅਹਿਮ ਯੋਗਦਾਨ ਪਾਇਆ ਹੈ। ਡਾ. ਇੰਦਰਜੀਤ ਕੌਰ ਦੇ ਹੁਣ ਤੱਕ ਅਜ਼ਾਦੀ ਸੰਘਰਸ਼ ਬਾਰੇ ਕਈ ਖੋਜ—ਪੱਤਰ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਪ੍ਰਸਿੱਧ ਰਿਸਰਚ ਜਰਨਲਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਡਾਕਟਰ ਇੰਦਰਜੀਤ ਕੌਰ ਨੂੰ ਸਨਮਾਨਿਤ ਕਰਨ ਲਈ 31 ਅਗਸਤ, 2024 ਨੂੰ ਮੁਹਾਲੀ ਵਿਖੇ ਇੱਕ ਵਿਸੇਸ਼ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸੈਟਰਲ ਯੂਨੀਵਰਸਿਟੀ ਆਫ਼ ਪੰਜਾਬ, ਬੰਠਿਡਾ ਦੇ ਵਾਈਸ—ਚਾਂਸਲਰ ਅਤੇ ਇੰਡੀਅਨ ਇੰਸਟੀਚਿੂਊਟ ਆਫ਼ ਐਡਵਾਸਡ ਸਟੱਡੀ (ਰਾਸ਼ਟਰਪਤੀ ਨਿਵਾਸ), ਸ਼ਿਮਲਾ ਦੇ ਡਾਇਰੈਕਟਰ ਪ੍ਰੋਫੈਸਰ ਰਾਘਵੇਂਦਰ ਪ੍ਰਸਾਦ ਤਿਵਾੜੀ ਬਤੋਰ ਮੁੱਖ ਮਹਿਮਾਨ ਅਤੇ ਐਮਿਟੀ ਯੂਨੀਵਰਸਿਟੀ, ਮੁਹਾਲੀ ਦੇ ਵਾਈਸ—ਚਾਂਸਲਰ ਪ੍ਰੋਫੈਸਰ ਆਰ. ਕੇ. ਕੋਹਲੀ ਬਤੋਰ ਗੈਸਟ ਆਫ਼ ਆਨਰ ਸ਼ਿਰਕਤ ਕਰਨਗੇ।

ਮੁੱਖ ਅਧਿਆਪਕਾ ਡਾਕਟਰ ਇੰਦਰਜੀਤ ਕੌਰ ਦੀ ‘ਟੀਚਰਜ਼ ਐਕਸੀਲੈਸ ਐਵਾਰਡ’ ਲਈ ਚੋਣ; ਸੈਟਰਲ ਯੂਨੀਵਰਸਿਟੀ ਆਫ਼ ਪੰਜਾਸ ਦੇ ਵੀ.ਸੀ ਕਰਨਗੇ ਨਾਲ ਸਨਮਾਨਿਤ

ਮੁੱਖ ਅਧਿਆਪਕਾ ਡਾਕਟਰ ਇੰਦਰਜੀਤ ਕੌਰ ਦੀ ‘ਟੀਚਰਜ਼ ਐਕਸੀਲੈਸ ਐਵਾਰਡ’ ਲਈ ਚੋਣ; ਸੈਟਰਲ ਯੂਨੀਵਰਸਿਟੀ ਆਫ਼ ਪੰਜਾਸ ਦੇ ਵੀ.ਸੀ ਕਰਨਗੇ ਨਾਲ ਸਨਮਾਨਿਤI ਜ਼ਿਕਰਯੋਗ ਹੈ ਕਿ ਡਾ. ਇੰਦਰਜੀਤ ਕੌਰ ਨੇ ਆਪਣੀ ਮੁੱਢਲੀ ਸਿੱਖਿਆ ਸਰਕਾਰੀ ਸਕੂਲ, ਗੁਰਦਵਾਰਾ ਦੂਖਨਿਵਾਰਨ ਸਾਹਿਬ ਤੋਂ ਅਤੇ 12ਵੀਂ ਤੱਕ ਦੀ ਸਿੱਖਿਆ ਬੀ. ਐਨ. ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਤੋਂ ਪਹਿਲੇ ਦਰਜੇ ਵਿੱਚ ਪਾਸ ਕੀਤੀ ਹੈ। ਉਨ੍ਹਾਂ ਨੇ ਸਰਕਾਰੀ ਕਾਲਜ ਲੜਕੀਆਂ, ਪਟਿਆਲਾ ਤੋਂ ਗ੍ਰੈਜੁਏਸ਼ਨ ਕਰਨ ਤੋਂ ਬਾਅਦ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੀ.ਐਡ. ਦੀ ਡਿਗਰੀ ਪਹਿਲੇ ਦਰਜੇ ਵਿੱਚ ਹਾਸਲ ਕੀਤੀ। ਉਨ੍ਹਾਂ ਨੇ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਤੋਂ ਐਮ.ਏ. (ਇਤਿਹਾਸ) ਵਿੱਚ ਗੋਲਡ ਮੈਡਲ ਹਾਸਲ ਕੀਤਾ। ਡਾ. ਇੰਦਰਜੀਤ ਕੌਰ ਵੱਲੋਂ ਇਤਿਹਾਸ ਵਿਸ਼ੇ ਵਿੱਚ ਹੀ ਯੂ.ਜੀ.ਸੀ. (ਨੈਟ) ਪ੍ਰੀਖਿਆ ਪਾਸ ਕਰਨ  ਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਭਾਰਤ ਸਰਕਾਰ), ਨਵੀਂ ਦਿੱਲੀ ਵੱਲੋਂ ਉਨ੍ਹਾਂ ਨੂੰ ਦੇਸ਼ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਬਤੌਰ ਪ੍ਰੋਫੈਸਰ ਪੜ੍ਹਾਉਣ ਲਈ ਵੀ ਯੋਗ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਵੱਲੋ ਇਤਿਹਾਸ ਵਿਸ਼ੇ ਵਿੱਚ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਤੋਂ ਮਾਸਟਰ ਆਫ਼ ਫਿ਼ਲਾਸਫ਼ੀ (ਐਮ.ਫਿਲ.) ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਡਾਕਟਰ ਆਫ਼ ਫਿਲਾਸਫ਼ੀ (ਪੀ—ਐਚ.ਡੀ.) ਦੀ ਡਿਗਰੀ ਹਾਸਲ ਕੀਤੀ।